Augsburg Confession

ਧਰਮ ਦਾ ਇਹ ਇਕਬਾਲ ਸਾਲ 1530 ’ਚ ਔਗਸਬਰਗ ਦੀ ਇੱਕ ਸਥਾਨਕ ਮੀਟਿੰਗ ਦੌਰਾਨ ਕੁਝ ਖਾਸ ਸ਼ਹਿਜ਼ਾਦਿਆਂ ਤੇ ਨਗਰਾਂ ਵੱਲੋਂ ਮਹਾਰਾਜਾ ਚਾਰਲਸ–5ਵੇਂ ਨੂੰ ਸੌਂਪਿਆ ਗਿਆ ਸੀ।

ਮੈਂ ਰਾਜਿਆਂ ਨਾਲ ਤੁਹਾਡੇ ਕਰਾਰ ਬਾਰੇ ਚਰਚਾ ਕਰਾਂਗਾ, ਅਤੇ ਮੈਨੂੰ ਉਨ੍ਹਾਂ ਕੋਲੋਂ ਨਮੋਸ਼ੀ ਨਹੀਂ ਹੋਵੇਗੀ।

ਜ਼ਬੂਰ 119:46

ਭੂਮਿਕਾ

ਵੱਲ – ਸਮਰਾਟ ਚਾਰਲਸ–5ਵੇਂ

ਸਭ ਤੋਂ ਵੱਧ ਅਜੇਤੂ ਸਮਰਾਟ, ਕੈਸਰ ਔਗਸਤਸ, ਬੇਹੱਦ ਰਹਿਮ–ਦਿਲ ਮਾਲਕ,

ਤੁਸੀਂ ਸ਼ਾਹੀ ਗੌਰਵ ਨੇ ਇੱਥੇ ਔਗਸਬਰਗ ’ਚ ਸਾਮਰਾਜ ਦੀ ਇੱਕ ਸਥਾਨਕ ਮੀਟਿੰਗ ਉਨ੍ਹਾਂ ਤੁਰਕਾਂ ਵਿਰੁੱਧ ਕਾਰਵਾਈ ਬਾਰੇ ਵਿਚਾਰ–ਵਟਾਂਦਰਾ ਕਰਨ ਲਈ ਸੱਦੀ ਸੀ; ਜਿਹੜੇ ਮਸੀਹੀ ਨਾਮ ਤੇ ਧਰਮ ਦੇ ਬੇਹੱਦ ਵਹਿਸ਼ੀਆਨਾ, ਜਮਾਂਦਰੂ ਤੇ ਪੁਰਾਣੇ ਦੁਸ਼ਮਣ ਹਨ, ਭਾਵ, ਅਸੀਂ ਇਹ ਵਿਚਾਰ ਕਰਨਾ ਹੈ ਕਿ ਉਨ੍ਹਾਂ ਦੇ ਸਨਕਪੁਣੇ ਤੇ ਹਮਲਿਆਂ ਦਾ ਸਾਹਮਣਾ ਅਸੀਂ ਆਪਣੀਆਂ ਮਜ਼ਬੂਤ ਫ਼ੌਜਾਂ ਨਾਲ ਕਿਵੇਂ ਦੇ ਸਕਦੇ ਹਾਂ। ਤੁਸੀਂ ਸਾਨੂੰ ਸਾਡੇ ਪਵਿੱਤਰ ਧਰਮ ਤੇ ਮਸੀਹੀ ਵਿਸ਼ਵਾਸ ਬਾਰੇ ਪਾਈਆਂ ਜਾਂਦੀਆਂ ਅਸਹਿਮਤੀਆਂ ਬਾਰੇ ਵਿਚਾਰ ਕਰਨ ਲਈ ਵੀ ਸੱਦਿਆ ਹੈ। ਇੰਝ, ਧਰਮ ਦੇ ਇਸ ਮਾਮਲੇ ’ਚ ਤੁਸੀਂ ਵੱਖੋ–ਵੱਖਰੀਆਂ ਧਿਰਾਂ ਦੇ ਵਿਚਾਰ ਤੇ ਫ਼ੈਸਲੇ ਸੁਣ ਸਕਦੇ ਹੋ; ਨਾਲ ਹੁਣ ਸਾਰੇ ਇੱਥੇ ਮੌਜੂਦ ਵੀ ਹਨ ਅਤੇ ਅਸੀਂ ਆਪਸੀ ਮਿਲਵਰਤਣ, ਪਿਆਰ ਦਿਆਲਤਾ ਤੇ ਨਰਮੀ ਨਾਲ ਸਾਰੀਆਂ ਦਲੀਲਾਂ ਬਾਰੇ ਜਾਣ ਕੇ ਉਨ੍ਹਾਂ ਉੱਤੇ ਵਿਚਾਰ–ਚਰਚਾ ਕਰ ਸਕਦੇ ਹਾਂ। ਤਦ ਹਰੇਕ ਧਿਰ ਵੱਲੋਂ ਜੋ ਕੁਝ ਵੀ ਲਿਖਤੀ ਰੂਪ ’ਚ ਗ਼ਲਤ ਤਰੀਕੇ ਪੇਸ਼ ਕੀਤਾ ਗਿਆ ਹੈ ਜਾਂ ਉਸ ਨੂੰ ਗ਼ਲਤ ਸਮਝਿਆ ਗਿਆ ਹੈ; ਉਹ ਸਭ ਤੇ ਅਜਿਜਹੀ ਹਰੇਕ ਚੀਜ਼ ਨੂੰ ਹਟਾ ਕੇ ਤੇ ਸੋਧ ਕਰ ਕੇ ਇਹ ਸਾਰੇ ਮਾਮਲੇ ਹੱਲ ਕੀਤੇ ਜਾ ਸਕਦੇ ਹਨ ਤੇ ਇੱਕ ਸਾਦੀ ਸੱਚਾਈ ਅਤੇ ਮਸੀਹੀ ਸਮਝੌਤੇ ’ਤੇ ਪੁੱਜਿਆ ਜਾ ਸਕਦਾ ਹੈ। ਇਸ ਤਰੀਕੇ ਨਾਲ ਅਸੀਂ ਸਾਰੇ ਭਵਿੱਖ ’ਚ ਇੱਕ ਸ਼ੁੱਧ ਤੇ ਸੱਚੇ ਧਰਮ ਨੂੰ ਆਪਣੇ ਗਲ਼ ਲਾ ਸਕਦੇ ਹਾਂ ਤੇ ਉਸ ਉੱਤੇ ਕਾਇਮ ਰਹਿ ਸਕਦੇ ਹਾਂ ਅਤੇ ਜਿਵੇਂ ਅਸੀਂ ਆਪਣੇ ਪਿਆਰੇ ਯਿਸੂ ਮਸੀਹ ’ਚ ਪੂਰੀ ਤਰ੍ਹਾਂ ਇੱਕਜੁਟ ਹਾਂ ਤੇ ਯਿਸੂ ਜੀ ਦੀ ਅਗਵਾਈ ’ਚ ਹੀ ਅਸੀਂ ਜੰਗ ਵੀ ਲੜ ਸਕਦੇ ਹਾਂ; ਇੰਝ ਅਸੀਂ ਏਕਤਾ ਦੀ ਲੜੀ ’ਚ ਪਿਰੋਏ ਰਹਿ ਕੇ ਇੱਕ ਮਸੀਹੀ ਚਰਚ ਦੇ ਸਮਝੌਤੇ ਵਿੱਚ ਰਹਿ ਸਕਦੇ ਹਾਂ।

ਆਪ ਜੀ ਵੱਲੋਂ ਸੱਦੀ ਗਈ ਇਸ ਮੀਟਿੰਗ ਵਿੱਚ ਨਿਮਨਹਸਤਾਖਰੀ ਇਲੈਕਟਰ ਤੇ ਸ਼ਹਿਜ਼ਾਦੇ ਅਤੇ ਹੋਰ ਵੀ ਕਈ ਜਣੇ ਸਾਡੇ ਨਾਲ ਹਨ। ਇੰਝ ਹੀ ਹੋਰ ਇਲੈਕਟਰਜ਼ (ਵੋਟਰਜ਼), ਸ਼ਹਿਜ਼ਾਦੇ ਤੇ ਐਸਟੇਟਸ ਵੀ ਉਸੇ ਕਾਰਨ ਕਰਕੇ ਸ਼ਾਹੀ ਫ਼ਤਵੇ ਦੇ ਪੂਰੀ ਤਰ੍ਹਾਂ ਆਗਿਆਕਾਰੀ ਵੀ ਇੱਥੇ ਮੌਜੂਦ ਹਨ, ਅਸੀਂ ਸਾਰੇ ਤੁਰੰਤ ਔਗਸਬਰਗ ਪੁੱਜੇ ਹਾਂ। ਦਰਅਸਲ, ਅਸੀਂ ਕੋਈ ਸ਼ੇਖੀ ਨਹੀਂ ਮਾਰਦੇ ਪਰ ਅਸੀਂ ਇੱਥੇ ਸਭ ਤੋਂ ਪਹਿਲਾਂ ਪੁੱਜੇ ਹਾਂ।

ਇਸੇ ਤਰ੍ਹਾਂ ਇੱਥੇ ਔਗਸਬਰਗ ਵਿਖੇ ਮੀਟਿੰਗ ਦੀ ਸ਼ੁਰੂਆਤ ਮੌਕੇ ਸਭ ਤੋਂ ਪਹਿਲਾਂ, ਆਪ ਸ਼ਾਹੀ ਸਮਰਾਟ ਜੀ ਨੇ ਵੋਟਰਾਂ, ਸ਼ਹਿਜ਼ਾਦਿਆਂ ਤੇ ਸਾਮਰਾਜ ਦੀਆਂ ਹੋਰ ਐਸਟੇਟਸ ਨੂੰ ਤਜਵੀਜ਼ ਕੀਤਾ ਸੀ ਕਿ ਸ਼ਾਹੀ ਫ਼ਰਮਾਨ ਮੁਤਾਬਕ ਉਨ੍ਹਾਂ ਨੂੰ ਆਪਣੇ ਵਿਚਾਰ ਤੇ ਫ਼ੈਸਲੇ ਜਰਮਨ ਤੇ ਲਾਤੀਨੀ ਭਾਸ਼ਾਵਾਂ ’ਚ ਲਿਖ ਕੇ ਪੇਸ਼ ਕਰਨੇ ਚਾਹੀਦੇ ਹਨ। ਤਦ, ਅਗਲੇ ਹੀ ਬੁੱਧਵਾਰ ਅਸੀਂ ਪੂਰੇ ਵਿਚਾਰ–ਵਟਾਂਦਰੇ ਤੋਂ ਬਾਅਦ ਆਪ ਸ਼ਾਹੀ ਸਮਰਾਟ ਨੂੰ ਜਵਾਬ ਦਿੱਤਾ ਸੀ ਕਿ ਅਸੀਂ ਉਸ ਤੋਂ ਅਗਲੇ ਬੁੱਧਵਾਰ ਨੂੰ ਆਪਣੇ ਪਾਸੇ ਲਈ ਆਪਣੀਆਂ ‘ਇਕਬਾਲ ਦੀਆਂ ਧਾਰਾਵਾਂ’ ਪੇਸ਼ ਕਰ ਦੇਵਾਂਗੇ। ਬਾਦਸ਼ਾਹ ਸਲਾਮਤ ਆਪ ਜੀ ਦੀ ਆਗਿਆ ਦੀ ਪਾਲਣਾ ਕਰਦਿਆਂ ਤੁਹਾਡੀ ਧਾਰਮਿਕ ਇੱਛਾ ਮੁਤਾਬਕ ਅਸੀਂ ਇਹ ਦਰਸਾਉਣ ਲਈ ਆਪਣੇ ਪ੍ਰਚਾਰਕਾਂ ਤੇ ਆਪਣਾ ਖੁਦ ਦਾ ਇਕਬਾਲ ਪੇਸ਼ ਕਰਦੇ ਹਾਂ ਕਿ ਉਹ ਸਾਡੀਆਂ ਜ਼ਮੀਨਾਂ, ਡਿਊਕ ਦੇ ਸ਼ਾਸਨਾਂ ਤੇ ਅਧਿਕਾਰ–ਖੇਤਰਾਂ ਅਤੇ ਸ਼ਹਿਰਾਂ ਅਤੇ ਆਪਣੇ ਗਿਰਜਾਘਰਾਂ ਵਿੱਚ ਪਵਿੱਤਰ ਧਾਰਮਿਕ ਗ੍ਰੰਥਾਂ ਅਤੇ ਖੁਦਾ ਦੇ ਵਚਨ ’ਚੋਂ ਕੀ ਪੜ੍ਹਾ ਤੇ ਸਮਝਾ ਰਹੇ ਹਨ।

ਜੇ ਹੋਰ ਵੋਟਰ, ਸ਼ਹਿਜ਼ਾਦੇ ਤੇ ਸਾਮਰਾਜ ਦੀਆਂ ਐਸਟੇਟਸ ਵੀ ਇਸੇ ਸ਼ਾਹੀ ਫ਼ਰਮਾਨ ਦੀ ਪਾਲਣਾ ਕਰਦਿਆਂ ਇੰਝ ਹੀ ਲਾਤੀਨੀ ਤੇ ਜਰਮਨ ਭਾਸ਼ਾਵਾਂ ਵਿੱਚ ਆਪਣੀਆਂ ਲਿਖਤਾਂ ਪੇਸ਼ ਕਰਦੇ ਹਨ ਤੇ ਇਨ੍ਹਾਂ ਧਾਰਮਿਕ ਮਾਮਲਿਆਂ ’ਚ ਆਪਣੇ ਵਿਚਾਰ ਪੇਸ਼ ਕਰਦੇ ਹਨ; ਤਾਂ ਅਸੀਂ ਪਹਿਲਾਂ ਹੀ ਇੱਥੇ ਵਰਣਿਤ ਸ਼ਹਿਜ਼ਾਦਿਆਂ ਤੇ ਦੋਸਤਾਂ ਨਾਲ ਮਿਲ ਕੇ ਆਪ ਜੀ ਸਾਡੇ ਦਯਾਵਾਨ ਮਾਲਕ ਤੇ ਸ਼ਾਹੀ ਸਮਰਾਟ ਸਾਹਵੇਂ ਦੋਸਤਾਨਾ ਤਰੀਕੇ ਨਾਲ ਹਰੇਕ ਵਿਸ਼ੇ ਬਾਰੇ ਵਿਚਾਰ–ਵਟਾਂਦਰੇ ਲਈ ਤਿਆਰ ਹਾਂ। ਅਸੀਂ ਸਨਮਾਨਜਨਕ ਤਰੀਕੇ ਨਾਲ ਮਿਲਣ ਦੇ ਚਾਹਵਾਨ ਹਾਂ, ਤਾਂ ਜੋ ਅਸੀਂ ਸ਼ਾਂਤੀ ਨਾਲ ਬਿਨਾ ਕਿਸੇ ਲੜਾਈ–ਝਗੜੇ ਦੇ ਆਪਸ ਦੀਆਂ ਅਸਹਿਮਤੀਆਂ ਉੱਤੇ ਵਿਚਾਰ–ਚਰਚਾ ਕਰ ਸਕੀਏ। ਇੰਝ ਪਰਮੇਸ਼ਵਰ ਦੀ ਮਹਿਮਾ ਨਾਲ ਸਾਡੇ ਵਿੱਚ ਚੱਲ ਰਿਹਾ ਵਿਵਾਦ ਖ਼ਤਮ ਹੋ ਸਕੇ ਅਤੇ ਅਸੀਂ ਇੱਕ ਤਰਕਸੰਗਤ ਧਰਮ ’ਤੇ ਚੱਲਣ ਵੱਲ ਪਰਤ ਸਕੀਏ। ਆਖ਼ਰ, ਅਸੀਂ ਸਾਰੇ ਇੱਕੋ ਯਿਸੂ ਮਸੀਹ ਦੇ ਅਧੀਨ ਹਾਂ ਤੇ ਉਨ੍ਹਾਂ ਅਧੀਨ ਲੜਦੇ ਹਾਂ, ਇਸ ਲਈ ਸਾਨੂੰ ਸਭਨਾਂ ਨੂੰ ਤੁਹਾਡੇ ਸ਼ਾਹੀ ਫ਼ਰਮਾਨ ਮੁਤਾਬਕ ਇੱਕ ਮਸੀਹ ਸਾਹਵੇਂ ਇਕਬਾਲ ਕਰਨਾ ਚਾਹੀਦਾ ਹੈ ਅਤੇ ਸਭ ਕੁਝ ਸੱਚੇ ਪਰਮੇਸ਼ਵਰ ਅਨੁਸਾਰ ਹੀ ਕਰਨਾ ਚਾਹੀਦਾ ਹੈ। ਇਸ ਸਭ ਲਈ, ਅਸੀਂ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰਦੇ ਹਾਂ।

ਉਂਝ, ਦੂਜੇ ਪਾਸੇ ਹੋਰ ਵੋਟਰ, ਸ਼ਹਿਜ਼ਾਦੇ ਅਤੇ ਐਸਟੇਟਸ ਮੌਜੂਦ ਹਨ। ਮਾਣਯੋਗ ਸ਼ਾਹੀ ਸਮਰਾਟ ਜੀਓ, ਆਪ ਜੀ ਨੇ ਬਹੁਤ ਸੂਝਬੂਝ ਨਾਲ ਆਖਿਆ ਸੀ ਕਿ ਸਾਨੂੰ ਇਹ ਧਾਰਮਿਕ ਮਾਮਲਿਆਂ ਨਾਲ ਲਿਖਤੀ ਰੂਪ ਵਿੱਚ ਆਪਸੀ ਪੇਸ਼ਕਾਰੀ ਤੇ ਸ਼ਾਂਤੀਪੂਰਨ ਗੱਲਬਾਤ ਰਾਹੀਂ ਨਿਪਟਣਾ ਚਾਹੀਦਾ ਹੈ। ਹੁਣ ਜੇ ਇਸ ਮਾਮਲੇ ’ਚ ਕੋਈ ਪ੍ਰਗਤੀ ਨਹੀਂ ਹੁੰਦੀ ਤੇ ਇਸ ਵਿਚਾਰ–ਵਟਾਂਦਰੇ ਰਾਹੀਂ ਕੋਈ ਹਾਂ–ਪੱਖੀ ਨਤੀਜਾ ਨਹੀਂ ਨਿੱਕਲਦਾ, ਤਾਂ ਅਸੀਂ ਘੱਟੋ–ਘੱਟ ਤੁਹਾਨੂੰ ਇਹ ਗਵਾਹੀ ਤਾਂ ਦੇ ਹੀ ਦੇਵਾਂਗੇ ਕਿ ਅਸੀਂ ਕਿਸੇ ਮਸੀਹੀ ਸਮਝੌਤੇ ਉੱਤੇ ਅੱਪੜਨ ਦੇ ਰਾਹ ਵਿੱਚ ਕੋਈ ਅੜਿੱਕਾ ਨਹੀਂ ਡਾਹ ਰਹੇ; ਇਹ ਸਭ ਪਰਮੇਸ਼ਵਰ ਦੀ ਮਰਜ਼ੀ ਤੇ ਚੰਗੀ ਜ਼ਮੀਰ ਨਾਲ ਹੀ ਸੰਭਵ ਹੋਵੇਗਾ। ਬਾਦਸ਼ਾਹ ਸਲਾਮਤ ਜੀਓ, ਜੇ ਤੁਸੀਂ ਤੇ ਹੋਰ ਸਾਰੇ ਵੋਟਰ, ਸਾਮਰਾਜ ਦੀਆਂ ਐਸਟੇਟਸ ਅਤੇ ਧਰਮ ਨੂੰ ਸੁਹਿਰਦਤਾ ਤੇ ਉਤਸ਼ਾਹ ਨਾਲ ਪਿਆਰ ਕਰਨ ਵਾਲੇ ਸਭ ਇਸ ਮਾਮਲੇ ਦੀ ਨਿਰਪੱਖ ਸੁਣਵਾਈ ਕਰਦੇ ਹੋ, ਤਾਂ ਤੁਸੀਂ ਜ਼ਰੂਰ ਹੀ ਸੂਝਬੂਝ ਨਾਲ ਸਾਡੇ ਇਕਬਾਲ ਨੂੰ ਪਰਖੋਗੇ ਤੇ ਸਮਝੋਗੇ।

ਜਨਾਬ ਬਾਦਸ਼ਾਹ ਸਲਾਮਤ ਜੀਓ, ਤੁਸੀਂ ਇੱਕ ਵਾਰ ਨਹੀਂ ਸਗੋਂ 1526 ਈ. ’ਚ ਸਪਾਇਰਜ਼ ਦੀ ਮੀਟਿੰਗ ਸਮੇਤ ਅਕਸਰ ਬੇਹੱਦ ਸੂਝਬੂਝ ਨਾਲ ਵੋਟਰਾਂ, ਸ਼ਹਿਜ਼ਾਦਿਆਂ ਤੇ ਸਾਮਰਾਜ ਦੀਆਂ ਐਸਟੇਟਸ ਨੂੰ ਸੂਚਿਤ ਕੀਤਾ ਸੀ ਤੇ ਆਪਣੇ ਸ਼ਾਹੀ ਨਿਰਦੇਸ਼ਾਂ ਰਾਹੀਂ ਹੁਕਮ ਦਿੱਤਾ ਸੀ ਕਿ ਉਹ ਧਾਰਮਿਕ ਮਾਮਲਿਆਂ ਨੂੰ ਲਿਖਤੀ ਰੂਪ ਦਿੱਤਾ ਜਾਣਾ ਚਾਹੀਦਾ ਹੈ ਤੇ ਉਹ ਪ੍ਰਕਾਸ਼ਿਤ ਹੋਣੇ ਚਾਹੀਦੇ ਹਨ ਪਰ ਕੁਝ ਖਾਸ ਕਾਰਨਾਂ ਕਰਕੇ ਉਹ ਆਪ ਜੀ ਸਾਹਵੇਂ ਪੇਸ਼ ਤਾਂ ਕੀਤੇ ਗਏ ਸਨ ਪਰ ਉਨ੍ਹਾਂ ਬਾਰੇ ਕੋਈ ਅੰਤਿਮ ਫ਼ੈਸਲਾ ਨਹੀਂ ਲਿਆ ਗਿਆ ਸੀ। ਸਗੋਂ ਆਪ ਬਾਦਸ਼ਾਹ ਸਲਾਮਤ ਨੇ ਬਹੁਤ ਸਮਝਦਾਰੀ ਨਾਲ ਇੱਕ ਜਨਰਲ ਕੌਂਸਲ ਸੱਦਣ ਲਈ ਆਪਣੇ ਅਹੁਦੇ ਨੂੰ ਰੋਮਨ ਪੌਂਟਿਫ਼ ਨਾਲ ਵਰਤਣਾ ਚਾਹਿਆ ਸੀ। ਉਨ੍ਹਾਂ ਨੇ ਉਹੀ ਸੰਦੇਸ਼ ਕਾਫ਼ੀ ਵਿਸਥਾਰ ਨਾਲ ਇੱਕ ਸਾਲ ਪਹਿਲਾਂ ਸਪਾਇਰਸ ਦੀ ਪਿਛਲੀ ਮੀਟਿੰਗ ਮੌਕੇ ਪ੍ਰਕਾਸ਼ਿਤ ਕੀਤਾ ਸੀ। ਉੱਥੇ ਬਾਦਸ਼ਾਹ ਸਲਾਮਤ ਤੁਸੀਂ, ਬੋਹੀਮੀਆ ਤੇ ਹੰਗਰੀ ਦੇ ਮਾਣਯੋਗ ਮਹਾਰਾਜਾ ਫ਼ਰਡੀਨੈਂਡ, ਸਾਡੇ ਦੋਸਤ ਤੇ ਦਿਆਵਾਨ ਮਾਲਕ ਦੇ ਨਾਲ–ਨਾਲ ਬੁਲਾਰੇ ਤੇ ਸ਼ਾਹੀ ਕਮਿਸ਼ਨਰਾਂ ਰਾਹੀਂ ਹੋਰਨਾਂ ਗੱਲਾਂ ਤੋਂ ਇਲਾਵਾ ਇਹ ਐਲਾਨ ਕੀਤਾ ਸੀ ਕਿ ਬਾਦਸ਼ਾਹ ਸਲਾਮਤ ਜੀਓ – ਤੁਸੀਂ ਆਪਣੇ ਸਾਮਰਾਜ ਵਿੱਚ ਆਪਣੇ ਨੁਮਾਇੰਦੇ ਤੇ ਪ੍ਰਧਾਨ ਤੇ ਸ਼ਾਹੀ ਕੌਂਸਲਰਾਂ ਤੇ ਰੈਟਿਸਬੌਨ ਵਿਖੇ ਸੱਦੇ ਹੋਰਨਾਂ ਐਸਟੇਟਸ ਦੇ ਲੀਗੇਟਸ ਨੇ ਇੱਕ ਕੌਂਸਲ ਸੱਦਣ ਦੇ ਮਤੇ ਬਾਰੇ ਵਿਚਾਰ ਕੀਤਾ ਸੀ ਅਤੇ ਬਾਦਸ਼ਾਹ ਸਲਾਮਤ ਜੀਓ, ਤੁਸੀਂ ਇੱਕ ਕੌਂਸਲ ਸੱਦਣ ਦਾ ਫ਼ੈਸਲਾ ਵੀ ਲਿਆ ਸੀ;; ਅਤੇ ਬਾਦਸ਼ਾਹ ਸਲਾਮਤ ਜੀਓ ਤੁਸੀਂ ਇਸ ਮਾਮਲੇ ’ਚ ਕੋਈ ਸ਼ੱਕ ਨਹੀਂ ਪ੍ਰਗਟਾਇਆ ਸੀ ਕਿ ਰੋਮਨ ਪੌਂਟਿਫ਼ (ਪੋਪ) ਹੁਰਾਂ ਨੂੰ ਜਨਰਲ ਕੌਂਸਲ ਸੱਦਣ ਲਈ ਆਖਿਆ ਜਾ ਸਕਦਾ ਹੈ ਕਿਉਂਕਿ ਬਾਦਸ਼ਾਹ ਸਲਾਮਤ ਜੀਓ ਤੁਹਾਡੇ ਤੇ ਰੋਮਨ ਪੌਂਟਿਫ਼ ਵਿਚਾਲੇ ਮਾਮਲੇ ਕਿਸੇ ਸਮਝੌਤੇ ਅਤੇ ਮਸੀਹੀ ਸਮਝੌਤੇ ਉੱਤੇ ਪੁੱਜਣ ਵਾਲੇ ਸਨ। ਬਾਦਸ਼ਾਹ ਸਲਾਮਤ ਜੀਓ ਤੁਸੀਂ ਖੁਦ ਇਹ ਇੱਛਾ ਜ਼ਾਹਿਰ ਕੀਤੀ ਸੀ ਕਿ ਤੁਸੀਂ ਜਨਰਲ ਕੌਂਸਲ ਸੱਦਣ ਲਈ ਮੁੱਖ ਪੌਂਟਿਫ਼ ਦੀ ਸਹਿਮਤੀ ਲੈਣ ਦੀ ਕੋਸ਼ਿਸ਼ ਕਰੋਗੇ ਅਤੇ ਇਸ ਲਈ ਜਿੰਨੀ ਵੀ ਛੇਤੀ ਸੰਭਵ ਹੋ ਸਕਿਆ, ਇਸ ਦੇ ਸੱਦਾ–ਪੱਤਰ ਭੇਜੇ ਜਾਣਗੇ।

ਇਸ ਦਾ ਨਤੀਜਾ ਇਹ ਹੋ ਸਕਦਾ ਸੀ ਕਿ ਸਾਡੇ ਤੇ ਦੂਜੀ ਧਿਰ ਵਿਚਾਲੇ ਧਰਮ ਬਾਰੇ ਅਸਹਿਮਤੀਆਂ ਦਾ ਕੋਈ ਸਦਭਾਵਨਾਪੂਰਨ ਤੇ ਦਿਆਵਾਨ ਤਰੀਕੇ ਨਾਲ ਹੱਲ ਨਹੀਂ ਨਿੱਕਲਣਾ ਸੀ। ਇਸੇ ਲਈ, ਇੱਥੇ ਬਾਦਸ਼ਾਹ ਸਲਾਮਤ ਜੀਓ ਅਸੀਂ ਆਪ ਜੀ ਦੀ ਮੌਜੂਦਗੀ ਵਿੱਚ ਤੇ ਆਪ ਦੀ ਮਰਜ਼ੀ ਨਾਲ, ਅਸੀਂ ਜੋ ਵੀ ਪਹਿਲਾਂ ਕਰ ਚੁੱਕੇ ਹਾਂ, ਜਿਵੇਂ ਵੀ ਅਸੀਂ ਸਾਰੇ ਆਮ, ਆਜ਼ਾਦ ਮਸੀਹੀ ਕੌਂਸਲ ’ਚ ਪੇਸ਼ ਹੋਵਾਂਗੇ ਤੇ ਖੁਦ ਦਾ ਬਚਾਅ ਕਰਾਂਗੇ। ਅਜਿਹੀ ਇੱਕ ਕੌਂਸਲ ਸੱਦਣ ਲਈ ਆਪ ਜੀ ਦੇ ਰਾਜ ਵਿੱਚ ਹੋਈਆਂ ਸਾਰੀਆਂ ਸ਼ਾਹੀ ਮੀਟਿੰਗਾਂ ਦੌਰਾਨ ਵੋਟਰਾਂ, ਸ਼ਹਿਜ਼ਾਦਿਆਂ ਤੇ ਸਾਮਰਾਜ ਦੀਆਂ ਹੋਰ ਐਸਟੇਟਸ ਵਿੱਚ ਸਦਾ ਆਮ ਸਹਿਮਤੀ ਰਹੀ ਹੈ। ਇਸ ਜਨਰਲ ਕੌਂਸਲ ਦੇ ਇਕੱਠ ਨੂੰ ਅਤੇ ਬਾਦਸ਼ਾਹ ਸਲਾਮਤ ਜੀਓ ਆਪ ਨੂੰ ਅਸੀਂ ਪਹਿਲਾਂ ਪੂਰੀਆਂ ਰਸਮੀ ਤੇ ਕਾਨੂੰਨੀ ਕਾਰਵਾਈਆਂ ਰਾਹੀਂ ਖੁਦ ਨੂੰ ਵੀ ਆਖ ਚੁੱਕੇ ਹਾਂ ਤੇ ੲਸ ਅਹਿਮ ਤੇ ਗੰਭੀਰ ਮਾਮਲੇ ਬਾਰੇ ਅਪੀਲ ਵੀ ਕਰ ਚੁੱਕੇ ਹਾਂ। ਅਸੀਂ ਹੁਣ ਵੀ ਬਾਦਸ਼ਾਹ ਸਲਾਮਤ ਆਪ ਜੀ ਨੂੰ ਤੇ ਇੱਕ ਕੌਂਸਲ ਦੋਵਾਂ ਨੂੰ ਹੀ ਇਹ ਅਪੀਲ ਕਰਦੇ ਹਾਂ। ਸਾਡੀ ਕੋਈ ਮਨਸ਼ਾ ਨਹੀਂ ਹੈ ਤੇ ਨਾ ਹੀ ਅਸੀਂ ਅਜਿਹਾ ਕਰ ਸਕਦੇ ਹਾਂ ਕਿ ਅਸੀਂ ਇਸ ਦਸਤਾਵੇਜ਼ ਜਾਂ ਕਿਸੇ ਹੋਰ ਦਸਤਾਵੇਜ਼ ਰਾਹੀਂ ਉਸ ਅਪੀਲ ਨੂੰ ਉਦੋਂ ਤੱਕ ਨਹੀਂ ਤਿਆਗਾਂਗੇ, ਜਦੋਂ ਤੱਕ ਕਿ ਸਾਡੇ ਤੇ ਦੂਜੀ ਧਿਰ ਵਿਚਾਲੇ ਅਸਹਿਮਤੀ ਦਾ ਕੋਈ ਦੋਸਤਾਨਾ ਤਰੀਕੇ ਨਾਲ ਹੱਲ ਨਹੀਂ ਨਿੱਕਲ ਆਉਂਦਾ ਤੇ ਤਾਜ਼ਾ ਸ਼ਾਹੀ ਵਿਆਖਿਆ ਮੁਤਾਬਕ ਕੋਈ ਮਸੀਹੀ ਸਮਝੌਤਾ ਨਹੀਂ ਹੋ ਜਾਂਦਾ। ਇਸ ਬਾਰੇ ਅਸੀਂ ਜਨਤਕ ਤੌਰ ’ਤੇ ਦ੍ਰਿੜ੍ਹਤਾਪੂਰਬਕ ਪ੍ਰਮਾਣਿਤ ਕਰਦੇ ਹਾਂ।

ਧਰਮ ਦੀਆਂ ਮੁੱਖ ਧਾਰਾਵਾਂ

ਧਾਰਾ1: ਪਰਮੇਸ਼ਵਰ ਬਾਰੇ

ਸਾਡੇ ਗਿਰਜਾਘਰ ਸਰਬਸੰਮਤੀ ਨਾਲ ਸਿਖਾਉਂਦੇ ਹਨ ਕਿ ਸੁਰਗੀ ਤੱਤ–ਸਾਰ ਤੇ ਤਿੰਨ ਵਿਅਕਤੀਆਂ ਦੀ ਏਕਤਾ ਬਾਰੇ ਨਾਇਸੀਆ ਦੀ ਕੌਂਸਲ ਦਾ ਹੁਕਮ ਸੱਚਾ ਹੈ ਤੇ ਇਸ ਉੱਤੇ ਬਿਨਾ ਸ਼ੱਕ ਜ਼ਰੂਰ ਹੀ ਯਕੀਨ ਕਰਨਾ ਚਾਹੀਦਾ ਹੈ। ਇਸ ਦਾ ਮਤਲਬ ਹੈ ਕਿ ਇੱਕ ਸੁਰਗੀ ਤੱਤ–ਸਾਰ ਹੈ, ਜਿਸ ਨੂੰ ਪਰਮੇਸ਼ਵਰ ਕਿਹਾ ਜਾਂਦਾ ਹੈ ਤੇ ਉਹ ਹੈ: ਸਦੀਵੀ, ਜਿਸਮਾਨੀ ਨਹੀਂ ਹੈ, ਕੋਈ ਸਰੀਰਕ ਅੰਗ ਨਹੀਂ ਹਨ, ਜਿਸ ਕੋਲ ਅਥਾਹ ਤਾਕਤ, ਬੁੱਧੀ ਤੇ ਚੰਗਿਆਈ ਹੈ, ਜੋ ਹਰ ਦਿੱਖ ਤੇ ਅਦਿੱਖ ਚੀਜ਼ ਦਾ ਸਿਰਜਕ ਤੇ ਰੱਖਿਅਕ ਹੈ। ਇੱਕੋ ਜਿੰਨੇ ਤੱਤ–ਸਾਰ, ਇੱਕੋ ਜਿੰਨੀ ਤਾਕਤਤੇ ਸਦੀਵੀ ਤਿੰਨ ਵਿਅਕਤੀ ਹਨ – ਪਿਤਾ, ਪੁੱਤਰ ਤੇ ਪਵਿੱਤਰ ਆਤਮਾ। ਇੱਥੇ ਅਸੀਂ ਮੱਦ ‘‘ਵਿਅਕਤੀ’’ ਵਰਤੀ ਹੈ, ਜਿਵੇਂ ਕਿ ਚਰਚ ਦੇ ਫ਼ਾਦਰ ਵਰਤਦੇ ਹਨ; ਕਿਸੇ ਇੱਕ ਹਿੱਸੇ ਜਾਂ ਕਿਸੇ ਹੋਰ ਦੇ ਗੁਣਾਂ ਨੂੰ ਦਰਸਾਉਣ ਲਈ ਨਹੀਂ, ਸਗੋਂ ਆਪਣੇ–ਆਪ ’ਚ ਹੀ ਕਾਇਮ ਹਨ।

ਅਸੀਂ ਉਨ੍ਹਾਂ ਸਾਰੇ ਪਖੰਡਾਂ ਦੀ ਨਿਖੇਧੀ ਕਰਦੇ ਹਾਂ ਜਿਹੜੇ ਇਸ ਧਾਰਾ ਦੇ ਵਿਰੁੱਧ ਖੜ੍ਹੇ ਹੋ ਗਏ ਹਨ, ਜਿਵੇਂ ਕਿ ਮੈਨੀਸ਼ੀਅਨਜ਼, ਜੋ ਦੋ ਸਿਧਾਂਤਾਂ – ਇੱਕ ਚੰਗਿਆਈ ਤੇ ਦੂਜੀ ਬੁਰਾਈ ਵਿੱਚ ਯਕੀਨ ਰੱਖਦਾ ਹੈ। ਅਸੀਂ ਵੈਲਨਟੀਨੀਅਨਜ਼, ਏਰੀਅਨਜ਼, ਯੂਨੋਮੀਅਨਜ਼, ਮੁਹੰਮਡਨਜ਼ ਤੇ ਅਜਿਹੇ ਸਭਨਾਂ ਦੀ ਵੀ ਨਿਖੇਧੀ ਕਰਦੇ ਹਾਂ। ਅਸੀਂ ਸੈਮਸੋਟੀਨੀਜ਼, ਪੁਰਾਣੇ ਤੇ ਨਵੇਂ ਦੀ ਵੀ ਨਿਖੇਧੀ ਕਰਦੇ ਹਾਂ, ਜਿਨ੍ਹਾਂ ਦੀ ਦਲੀਲ ਹੈ ਕਿ ਇੱਥੇ ਸਿਰਫ਼ ਇੱਕ ਵਿਅਕਤੀ ਹੈ; ਉਹ ਚਾਲਾਕੀ ਤੇ ਅਪਮਾਨਜਨਕ ਢੰਗ ਨਾਲ ਸਿਖਾਉਂਦੇ ਹਨ ਕਿ ਵਚਨ ਤੇ ਪਵਿੱਤਰ ਆਤਮਾ ਕੋਈ ਵਿਲੱਖਣ ਵਿਅਕਤੀ ਨਹੀਂ ਹਨ ਪਰ ਉਹ ‘ਵਚਨ’ ਕਿਸੇ ਬੋਲੇ ਗਏ ਸ਼ਬਦ ਨੂੰ ਦਰਸਾਉਂਦਾ ਹੈ ਤੇ ‘ਆਤਮਾ’ ਗਤੀ ਨੂੰ ਦਰਸਾਉਂਦੀ ਹੈ।

ਧਾਰਾ2: ਮੂਲ ਪਾਪ ਬਾਰੇ

ਅਸੀਂ ਇਹ ਵੀ ਸਿਖਾਉਂਦੇ ਹਾਂ ਕਿ ਆਦਮ ਦੇ ਡਿੱਗਣ ਦੇ ਬਾਅਦ ਤੋਂ, ਸਾਰੇ ਜਿਹੜੇ ਵੀ ਵਿਅਕਤੀ ਕੁਦਰਤੀ ਢੰਗ ਨਾਲ ਪੈਦਾ ਹੋਏ ਹਨ, ਉਹ ਪਾਪ ਜਾਂ ਗੁਨਾਹ ਨਾਲ ਪੈਦਾ ਹੋਏ ਹਨ; ਭਾਵ ਉਨ੍ਹਾਂ ’ਚ ਪਰਮੇਸ਼ਵਰ ਦਾ ਕੋਈ ਡਰ ਜਾਂ ਭੈਅ ਨਹੀਂ ਹੈ, ਉਨ੍ਹਾਂ ਦਾ ਪਰਮੇਸ਼ਵਰ ’ਚ ਭਰੋਸਾ ਨਹੀਂ ਹੁੰਦਾ ਤੇ ਉਨ੍ਹਾਂ ਵਿੱਚ ਕਾਮ–ਵਾਸਨਾ ਹੁੰਦੀ ਹੈ। ਅਤੇ ਅਸੀਂ ਇਹ ਸਿਖਾਉਂਦੇ ਹਾਂ ਕਿ ਇਹ ਬੀਮਾਰੀ ਜਾਂ ਮੂਲ ਦੀ ਨੈਤਿਕ ਕਮਜ਼ੋਰੀ ਹੀ ਸੱਚਮੁਚ ਗੁਨਾਹ ਹੈ ਅਤੇ ਜਿਹੜੇ ਬਪਤਿਸਮੇ ਤੇ ਪਵਿੱਤਰ ਆਤਮਾ ਰਾਹੀਂ ਦੋਬਾਰਾ ਜਨਮ ਨਹੀਂ ਲੈਂਦੇ, ਉਹ ਨਿੰਦੇ ਜਾਂਦੇ ਹਨ ਤੇ ਉਹ ਮੌਤ ਦੇ ਮੂੰਹ ਜਾ ਪੈਂਦੇ ਹਨ।

ਅਸੀਂ ਪੈਲਾਜੀਅਨਜ਼ ਤੇ ਹੋਰਨਾਂ ਦੀ ਨਿੰਦਾ ਕਰਦੇ ਹਾਂ, ਜਿਹੜੇ ਇਸ ਗੱਲ ਤੋਂ ਇਨਕਾਰ ਕਰਦੇ ਹਨ ਕਿ ਅਸਲ ਨੈਤਿਕ ਨਿਘਾਰ ਹੀ ਗੁਨਾਹ ਹੈ ਅਤੇ ਯਿਸੂ ਮਸੀਹ ਦੇ ਗੁਣਾਂ ਤੇ ਫ਼ਾਇਦਿਆਂ ਦੀ ਮਹਿਮਾ ਨੂੰ ਇਹ ਦਲੀਲ ਦੇ ਕੇ ਧੁੰਦਲਾਉਂਦੇ ਹਨ ਕਿ ਪਰਮੇਸ਼ਵਰ ਸਾਹਵੇਂ ਮਨੁੱਖ ਆਪਣੀ ਤਾਕਤ ਤੇ ਕਾਰਨ ਸਦਕਾ ਦਰੁਸਤ ਠਹਿਰ ਸਕਦਾ ਹੈ।

ਧਾਰਾ 3: ਪਰਮੇਸ਼ਵਰ ਦੇ ਪੁੱਤਰ ਬਾਰੇ

ਅਸੀਂ ਇਹ ਵੀ ਸਿਖਾਉਂਦੇ ਹਾਂ ਕਿ ਵਚਨ, ਭਾਵ, ਪਰਮੇਸ਼ਵਰ ਦੇ ਪੁੱਤਰ ਨੇ ਧੰਨ ਕੁਆਰੀ ਮੇਰੀ ਦੀ ਕੁੱਖ ਵਿੱਚ ਮਨੁੱਖੀ ਰੂਪ ਧਾਰਨ ਕੀਤਾ, ਤਾਂ ਜੋ ਇੱਥੇ ਦੋ ਪ੍ਰਕਿਰਤੀਆਂ ਹੋਣ: ਰੱਬੀ ਪ੍ਰਕਿਰਤੀ ਤੇ ਮਨੁੱਖੀ ਪ੍ਰਕਿਰਤੀ, ਜੋ ਅਟੁੱਟ ਢੰਗ ਨਾਲ ਉਸ ਇਨਸਾਨ, ਯਿਸੂ ਮਸੀਹ, ਸੱਚੇ ਪਰਮੇਸ਼ਵਰ ਤੇ ਸੱਚੇ ਮਨੁੱਖ ਵਿੱਚ ਜਜ਼ਬ ਹੋ ਗਈਆਂ ਹਨ, ਜੋ ਕੁਆਰੀ ਮਰੀਅਮ ਦੀ ਕੁੱਖੋਂ ਜਨਮੇ ਸਨ, ਜਿਨ੍ਹਾਂ ਸੱਚਮੁਚ ਦੁੱਖ ਉਠਾਏ, ਸਲੀਬ ’ਤੇ ਲਟਕਾਏ ਗਏ, ਦਮ ਤੋੜ ਗਏ, ਉਨ੍ਹਾਂ ਨੂੰ ਦਫ਼ਨਾ ਦਿੱਤਾ ਗਿਆ, ਤਾਂ ਜੋ ਉਹ ਪਿਤਾ ਕੋਲ ਜਾ ਕੇ ਸਾਡੇ ਲਈ ਰਾਹ ਤਿਆਰ ਕਰ ਸਕਣ, ਕੁਰਬਾਨ ਹੋਣ, ਕਿਸੇ ਅਸਲ ਗੁਨਾਹ ਲਈ ਨਹੀਂ, ਸਗੋਂ ਮਨੁੱਖਾਂ ਦੇ ਸਾਰੇ ਅਸਲ ਗੁਨਾਹਾਂ ਲਈ।

ਉਹ ਨਰਕ ’ਚ ਵੀ ਗਏ ਤੇ ਫਰ ਤੀਜੇ ਦਿਨ ਸੱਚਮੁਚ ਮੁੜ ਜੀਅ ਉੱਠੇ; ਉਸ ਤੋਂ ਬਾਅਦ ਉਹ ਸੁਰਗਾਂ ਨੂੰ ਚਲੇ ਗਏ ਤਾਂ ਜੋ ਉਹ ਪਿਤਾ ਦੇ ਸੱਜੇ ਹੱਥ ਬਹਿ ਕੇ ਸਦਾ ਲਈ ਰਾਜ ਕਰ ਸਕਣ ਤੇ ਸਾਰੇ ਜੀਵਾਂ ਉੱਤੇ ਅਧਿਕਾਰ ਹਾਸਲ ਕਰ ਸਕਣ ਅਤੇ ਜੋ ਕੋਈ ਵੀ ਉਨ੍ਹਾਂ ’ਤੇ ਈਮਾਨ ਲਿਆਉਣ, ਉਨ੍ਹਾਂ ਦੇ ਹਿਰਦੇ ਪਵਿੱਤਰ ਆਤਮਾ ਨਾਲ ਭਰਪੂਰ ਕਰ ਸਕਣ ਤੇ ਇੰਝ ਉਨ੍ਹਾਂ ਨੂੰ ਪਾਪਾਂ ਤੋਂ ਮੁਕਤੀ ਮਿਲ ਸਕੇ ਤੇ ਸੁੱਖ–ਸੁਵਿਧਾ ਤੇ ਜ਼ਿੰਦਗੀ ਵੱਲ ਪਰਤ ਸਕਣ ਅਤੇ ਉਹ ਸ਼ੈਤਾਨ ਤੇ ਗੁਨਾਹ ਦੀ ਤਾਕਤ ਤੋਂ ਬਚ ਸਕਣ।

ਰਸੂਲਾਂ ਦੇ ਵਿਸ਼ਵਾਸ ਮੁਤਾਬਕ ਉਹ ਯਿਸੂ ਮਸੀਹ ਖੁੱਲ੍ਹੇਆਮ ਦੋਬਾਰਾ ਆਉਣਗੇ ਤੇ ਜਿਉਂਦਿਆਂ ਤੇ ਮੁਰਦਿਆਂ ਦਾ ਇਨਸਾਫ਼ ਕਰਨਗੇ।

ਧਾਰਾ 4: ਦੋਸ਼ਾਂ ਤੋਂ ਮੁਕਤੀ ਬਾਰੇ

ਅਸੀਂ ਇਹ ਵੀ ਸਿਖਾਉਂਦੇ ਹਾਂ ਕਿ ਮਨੁੱਖਾਂ ਨੂੰ ਪਰਮੇਸ਼ਵਰ ਸਾਹਵੇਂ ਉਨ੍ਹਾਂ ਦੀ ਤਾਕਤ, ਗੁਣਾਂ ਜਾਂ ਕੰਮਾਂ ਦੁਆਰਾ ਦੋਸ਼–ਮੁਕਤ ਕਰਾਰ ਨਹੀਂ ਦਿੱਤਾ ਜਾ ਸਕਦਾ ਪਰ ਉਨ੍ਹਾਂ ਨੂੰ ਯਿਸੂ ਮਸੀਹ ਦੇ ਨਾਮ ਨਾਲ, ਵਿਸ਼ਵਾਸ ਦੁਆਰਾ ਦੋਸ਼–ਮੁਕਤ ਕੀਤਾ ਜਾ ਸਕਦਾ ਹੈ, ਜਦੋਂ ਉਹ ਇਹ ਵਿਸ਼ਵਾਸ ਕਰ ਲੈਣ ਕਿ ਉਨ੍ਹਾਂ ਨੂੰ ਮਹਿਮਾ ਵਿੱਚ ਲੈ ਲਿਆ ਗਿਆ ਹੈ ਤੇ ਉਸ ਯਿਸੂ ਮਸੀਹ ਦੇ ਨਾਮ ਨਾਲ ਉਨ੍ਹਾਂ ਦੇ ਗੁਨਾਹ ਮਾਫ਼ ਹੋ ਗਏ ਹਨ, ਜਿਸ ਨੇ ਸਾਡੇ ਗੁਨਾਹਾਂ ਲਈ ਆਪਣੀ ਜਾਨ ਦਿੱਤੀ। ਪਰਮੇਸ਼ਵਰ ਦੀ ਨਜ਼ਰ ਵਿੱਚ ਇਹੋ ਸਦਾਚਾਰਕ ਪਵਿੱਤਰਤਾ ਹੈ। ਰੋਮੀਆਂ 3 ਅਤੇ 4.

ਧਾਰਾ 5: ਮਸੀਹੀ ਸੇਵਕਾਈ ਬਾਰੇ

ਇਸ ਧਰਮ ਨੂੰ ਅਸੀਂ ਹਾਸਲ ਕਰ ਸਕੀਏ, ਇਸ ਲਈ ਮਸੀਹੀ ਸੁਸਮਾਚਾਰ ਸਿਖਾਉਣ ਤੇ ਪਵਿੱਤਰ ਰੂਹਾਨੀ ਮਹਿਮਾ ਦੇਣ ਵਾਲੀ ਮਿਨਿਸਟ੍ਰੀ (ਸੇਵਕਾਈ) ਸਥਾਪਤ ਕੀਤੀ ਗਈ ਸੀ। ਕਿਉਂਕਿ ਪਰਮੇਸ਼ਵਰ ਦੇ ਵਚਨ ਤੇ ਰੂਹਾਨੀ ਮਹਿਮਾ ਦੀਆਂ ਰੀਤਾਂ ਰਾਹੀਂ ਪਵਿੱਤਰ ਆਤਮਾ ਦਿੱਤੀ ਜਾਂਦੀ ਹੈ, ਜੋ ਧਰਮ ਤੇ ਵਿਸ਼ਵਾਸ ਨੂੰ ਅੱਗੇ ਚਲਾਉਂਦੀ ਹੈ ਤੇ ਜਦੋਂ ਵੀ ਕੋਈ ਸੁਸਮਾਚਾਰ ਸੁਣਦਾ ਹੈ ਤਾਂ ਪਰਮੇਸ਼ਵਰ ਖੁਸ਼ ਹੁੰਦੇ ਹਨ। ਇਹੋ ਸਮਾਚਾਰ ਹੈ ਕਿ ਪਰਮੇਸ਼ਵਰ ਸਾਡੇ ਆਪਣੇ ਗੁਣਾਂ ਕਰਕੇ ਨਹੀਂ, ਸਗੋਂ ਯਿਸੂ ਮਸੀਹ ਦੇ ਨਾਮ ਨਾਲ ਤੇ ਉਨ੍ਹਾਂ ਲਈ ਉਨ੍ਹਾਂ ਨੂੰ ਦੋਸ਼–ਮੁਕਤ ਕਰਦੇ ਹਨ ਜੋ ਇਹ ਵਿਸ਼ਵਾਸ ਕਰਦੇ ਹਨ ਕਿ ਉਨ੍ਹਾਂ ਨੂੰ ਯਿਸੂ ਮਸੀਹ ਦੇ ਨਾਮ ਦੀ ਮਹਿਮਾ ਹਾਸਲ ਹੋ ਗਈ ਹੈ।

ਅਸੀਂ ਐਨਾਬੈਪਟਿਸਟਸ ਤੇ ਹੋਰਨਾਂ ਅਜਿਹਿਆਂ ਦੀ ਨਿੰਦਾ ਕਰਦੇ ਹਾਂ ਜਿਹੜੇ ਇਹ ਸੋਚਦੇ ਹਨ ਕਿ ਮਨੁੱਖਾਂ ਕੋਲ ਪਵਿੱਤਰ ਆਤਮਾ ਆਪਣੀਆਂ ਖੁਦ ਦੀਆਂ ਤਿਆਰੀਆਂ ਤੇ ਕੰਮਾਂ ਰਾਹੀਂ ਬਿਨਾ ਬਾਹਰੀ ਵਚਨ ਦੇ ਹੀ ਆ ਜਾਂਦੀ ਹੈ।

ਧਾਰਾ 6: ਨਵੇਂ ਆਗਿਆ–ਪਾਲਣ ਬਾਰੇ

ਅਸੀਂ ਇਹ ਵੀ ਸਿਖਾਉਂਦੇ ਹਾਂ ਕਿ ਇਸ ਧਰਮ/ਵਿਸ਼ਵਾਸ ਰਾਹੀਂ ਚੰਗਾ ਫਲ਼ ਮਿਲੇਗਾ ਅਤੇ ਇਸ ਲਈ ਇਹ ਜ਼ਰੂਰੀ ਹੈ ਕਿ ਪਰਮੇਸ਼ਵਰ ਦੇ ਦੱਸੇ ਅਨੁਸਾਰ, ਪਰਮੇਸ਼ਵਰ ਦੀ ਇੱਛਾ ਅਨੁਸਾਰ ਚੰਗੇ ਕੰਮ ਕੀਤੇ ਜਾਣ। ਪਰ ਅਸੀਂ ਸਿਖਾਉਂਦੇ ਹਾਂ ਕਿ ਸਾਨੂੰ ਪਰਮੇਸ਼ਵਰ ਸਾਹਮਣੇ ਗੁਣਾਂ ਨੂੰ ਨਿਆਂਸੰਗਤ ਠਹਿਰਰਾਉਣ ਲਈ ਉਨ੍ਹਾਂ ਕੰਮਾਂ ਉੱਤੇ ਭਰੋਸਾ ਨਹੀਂ ਕਰਨਾ ਚਾਹੀਦਾ। ਗੁਨਾਹਾਂ ਦੀ ਮਾਫ਼ੀ ਤੇ ਦੋਸ਼–ਮੁਕਤੀ ਸਿਰਫ਼ ਵਿਸ਼ਵਾਸ ਰਾਹੀਂ ਹੁੰਦੀ ਹੈ, ਜਿਵੇਂ ਕਿ ਯਿਸੂ ਮਸੀਹ ਦੀ ਬਾਣੀ ਵੀ ਇਹ ਗੱਲ ਪ੍ਰਮਾਣਿਤ ਕਰਦੀ ਹੈ: ‘‘ਇਸ ਤਰਾਂ ਤੁਸੀਂ ਵੀ ਜਾਂ ਓਹ ਸਾਰੇ ਕੰਮ ਜਿਨ੍ਹਾਂ ਦਾ ਤੁਹਾਨੂੰ ਹੁਕਮ ਦਿੱਤਾ ਗਿਆ ਪੂਰੇ ਕਰ ਚੁੱਕੋ ਤਾਂ ਕਹੋ ਭਈ ਅਸੀਂ ਨਿਕੰਮੇ ਬੰਦੇ ਹਾਂ।’’। ਲੂਕਾ 17:10

ਚਰਚ ਦੇ ਫ਼ਾਦਰ ਵੀ ਇਹੋ ਸਿਖਾਉਂਦੇ ਹਨ। ਕਿਉਂਕਿ ਐਂਬਰੋਸ ਆਖਦੇ ਹਨ ਕਿ ਪਰਮੇਸ਼ਵਰ ਨੇ ਇਹ ਮੁਕੱਰਰ ਕੀਤਾ ਹੈ ਕਿ ਜੋ ਕੋਈ ਵੀ ਯਿਸੂ ਮਸੀਹ ਵਿੱਚ ਵਿਸ਼ਵਾਸ ਰੱਖਦਾ ਹੈ, ਉਹ ਬਚਦਾ ਹੈ ਤੇ ਉਸ ਦੇ ਗੁਨਾਹ ਪੂਰੀ ਤਰ੍ਹਾਂ, ਬਿਨਾ ਕੰਮਾਂ ਦੇ, ਸਿਰਫ਼ ਵਿਸ਼ਵਾਸ ਦੁਆਰਾ ਮਾਫ਼ ਹੋ ਜਾਂਦੇ ਹਨ।

ਧਾਰਾ 7: ਚਰਚ ਬਾਰੇ

ਅਸੀਂ ਇਹ ਵੀ ਸਿਖਾਉਂਦੇ ਹਾਂ ਕਿ ਇੱਕ ਪਵਿੱਤਰ ਚਰਚ ਸਦਾ ਲਈ ਕਾਇਮ ਰਹੇਗਾ। ਚਰਚ, ਸੰਤਾਂ ਦੀ ਕਲੀਸੀਆ ਹੈ, ਜਿਸ ਵਿੱਚ ਸੁਸਮਾਚਾਰ ਸਹੀ ਢੰਗ ਨਾਲ ਸਿਖਾਇਆ ਜਾਂਦਾ ਹੈ ਤੇ ਪਵਿੱਤਰ ਰੂਹਾਨੀ ਮਹਿਮਾ ਨਾਲ ਭਰਪੂਰ ਰੀਤਾਂ ਸੰਪੰਨ ਕੀਤੀਆਂ ਜਾਂਦੀਆਂ ਹਨ।

ਅਤੇ ਅਸੀਂ ਇਹ ਸਿਖਾਉਂਦੇ ਹਾਂ ਕਿ ਚਰਚ ਦੀ ਸੱਚੀ ਏਕਤਾ ਲਈ ਮਸੀਹੀ ਸੁਸਮਾਚਾਰ ਦੇ ਸਿਧਾਂਤ ਅਤੇ ਪਵਿੱਤਰ ਧਾਰਮਿਕ ਰੀਤਾਂ ਨਾਲ ਸਹਿਮਤ ਹੋਣਾ ਕਾਫ਼ੀ ਹੈ। ਅਤੇ ਇਹ ਜ਼ਰੂਰੀ ਨਹੀਂ ਹੈ ਕਿ ਧਾਰਮਿਕ ਰਵਾਇਤਾਂ, ਰੀਤਾਂ ਜਾਂ ਰਸਮਾਂ, ਜੋ ਲੋਕਾਂ ਵੱਲੋਂ ਬਣਾਈਆਂ ਗਈਆਂ ਹਨ, ਸਭ ਥਾਂ ਇੱਕੋ ਜਿਹੀਆਂ ਹੋਣੀਆਂ ਚਾਹੀਦੀਆਂ ਹਨ। ਇੱਕੋ ਪ੍ਰਭੁ, ਇੱਕੋ ਨਿਹਚਾ, ਇੱਕੋ ਬਪਤਿਸਮਾ ਹੈ, ਇੱਕੋ ਪਰਮੇਸ਼ੁਰ ਅਤੇ ਪਿਤਾ ਸਭਨਾਂ ਦਾ ਹੈ, ਆਦਿ।।

ਇਫ਼ਸੀਆਂ 4:5–6

ਧਾਰਾ 8: ਚਰਚ ਕੀ ਹੈ

ਭਾਵੇਂ ਚਰਚ ਵਾਜਬ ਤਰੀਕੇ ਨਾਲ ਸੰਤਾਂ ਤੇ ਸੱਚੇ ਵਿਸ਼ਵਾਸੀਆਂ ਦੀ ਕਲੀਸੀਆ/ਸੰਗਤ ਹੁੰਦਾ ਹੈ, ਫਿਰ ਵੀ ਇਸ ਜੀਵਨ ਅੰਦਰ ਉਨ੍ਹਾਂ ਵਿੱਚ ਬਹੁਤ ਸਾਰੇ ਸ਼ੈਤਾਨ ਤੇ ਮਾੜੇ ਲੋਕ ਵੀ ਰਲ਼ੇ ਹੁੰਦੇ ਹਨ। ਪਵਿੱਤਰ ਧਾਰਮਿਕ ਰੀਤਾਂ ਉਸ ਹਾਲਤ ’ਚ ਵੀ ਦਰੁਸਤ ਹਨ, ਜੇ ਕੋਈ ਮਾੜੇ ਵਿਅਕਤੀ ਉਨ੍ਹਾਂ ਨੂੰ ਕਰਦੇ ਹੋਣ। ਯਿਸੂ ਮਸੀਹ ਦੇ ਕਹਿਣ ਅਨੁਸਾਰ: ‘‘ਫ਼ਕੀ ਤੇ ਫ਼ਰੀਸੀ ਮੂਸਾ ਦੀ ਸੀਟ ਉੱਤੇ ਬੈਠੇ ਹਨ,’’ ਆਦਿ। ਮੱਤੀ 23:2. ਪਵਿੱਤਰ ਧਾਰਮਿਕ ਰੀਤਾਂ ਤੇ ਪਰਮੇਸ਼ਵਰ ਦਾ ਵਚਨ ਦੋਵੇਂ ਇਸ ਸੰਸਥਾਨ ਤੇ ਯਿਸੂ ਮਸੀਹ ਦੀ ਕਮਾਂਡ ਕਾਰਨ ਪ੍ਰਭਾਵਸ਼ਾਲੀ ਹਨ, ਭਾਵੇਂ ਮਾੜੇ ਵਿਅਕਤੀ ਹੀ ਉਨ੍ਹਾਂ ਦੀ ਵਰਤੋਂ ਕਰ ਰਹੇ ਹੋਣ।

ਅਸੀਂ ਡੌਨਾਟਿਸਟਸ ਦੀ ਨਿੰਦਾ ਕਰਦੇ ਹਾਂ ਅਤੇ ਹੋਰ ਉਨ੍ਹਾਂ ਨੂੰ ਪਸੰਦ ਕਰਦੇ ਹਨ, ਜੋ ਇਨਕਾਰ ਕਰਦੇ ਹਨ ਕਿ ਚਰਚ ਵਿੱਚ ਮਾੜੇ ਵਿਅਕਤੀਆਂ ਦੀ ਸੇਵਕਾਈ ਦਾ ਵਰਤਣਾ ਦਰੁਸਤ ਹੈ ਤੇ ਜੋ ਸੋਚਦੇ ਹਨ ਕਿ ਮਾੜੇ ਵਿਅਕਤੀਆਂ ਦੀ ਸੇਵਕਾਈ ਦਾ ਕੋਈ ਲਾਭ ਤੇ ਅਸਰ ਨਹੀਂ।

ਧਾਰਾ 9: ਬਪਤਿਸਮੇ ਬਾਰੇ

ਅਸੀਂ ਸਿਖਾਉਂਦੇ ਹਾਂ ਕਿ ਮੁਕਤੀ ਲਈ ਬਪਤਿਸਮਾ ਲਾਜ਼ਮੀ ਹੈ ਅਤੇ ਬਪਤਿਸਮੇ ਰਾਹੀਂ ਪਰਮੇਸ਼ਵਰ ਦੀ ਮਹਿਮਾ ਤੁਹਾਡੇ ਉੱਤੇ ਹੁੰਦੀ ਹੈ। ਅਸੀਂ ਇਹ ਵੀ ਸਿਖਾਉਂਦੇ ਹਾਂ ਕਿ ਬੱਚਿਆਂ ਨੂੰ ਬਪਤਿਸਮਾ ਜ਼ਰੂਰ ਦਿਵਾਉਣਾ ਚਾਹੀਦਾ ਹੈ, ਜਦੋਂ ਉਹ ਬਪਤਿਸਮੇ ਰਾਹੀਂ ਪਰਮੇਸ਼ਵਰ ’ਚ ਲਿਆਂਦੇ ਜਾਂਦੇ ਹਨ ਤੇ ਉਨ੍ਹਾਂ ’ਤੇ ਪਰਮੇਸ਼ਵਰ ਦੀ ਮਹਿਮਾ ਹੁੰਦੀ ਹੈ।

ਅਸੀਂ ਐਨਾਬੈਪਟਿਸਟਸ ਦੀ ਨਿੰਦਾ ਕਰਦੇ ਹਾਂ, ਜੋ ਬੱਚਿਆਂ ਦੇ ਬਪਤਿਸਮੇ ਨੂੰ ਰੱਦ ਕਰਦੇ ਹਲ ਤੇ ਆਖਦੇ ਹਨ ਕਿ ਬੱਚੇ ਤਾਂ ਬਪਤਿਸਮੇ ਤੋਂ ਬਗ਼ੈਰ ਬਚ ਜਾਂਦੇ ਹਨ।

ਧਾਰਾ 10: ਪਰਮੇਸ਼ਵਰ ਦੇ ਭੋਜਨ ਬਾਰੇ

ਪਰਮੇਸ਼ਵਰ ਦੇ ਭੋਜਨ ਬਾਰੇ, ਅਸੀਂ ਸਿਖਾਉਂਦੇ ਹਾਂ ਕਿ ਯਿਸੂ ਮਸੀਹ ਦਾ ਸਰੀਰ ਤੇ ਲਹੂ ਸੱਚਮੁਚ ਮੌਜੂਦ ਹਨ ਅਤੇ ਉਹ ਉਨ੍ਹਾਂ ਲੋਕਾਂ ਨੂੰ ਵੰਡੇ ਜਾਂਦੇ ਹਨ ਜੋ ਪਰਮੇਸ਼ਵਰ ਦਾ ਭੋਜਨ ਦੇ ਹਨ; ਅਤੇ ਅਸੀਂ ਉਨ੍ਹਾਂ ਨੂੰ ਰੱਦ ਕਰਦੇ ਹਾਂ ਜੋ ਕਿਸੇ ਹੋਰ ਤਰ੍ਹਾਂ ਸਿਖਾਉਂਦੇ ਹਨ।

ਧਾਰਾ 11: ਗੁਨਾਹ ਦੇ ਇਕਬਾਲ ਬਾਰੇ

ਗੁਨਾਹਾਂ ਦੇ ਇਕਬਾਲ ਬਾਰੇ, ਅਸੀਂ ਸਿਖਾਉਂਦੇ ਹਾਂ ਕਿ ਚਰਚਾਂ (ਗਿਰਜਾਘਰਾਂ) ਵਿੱਚ ਪ੍ਰਾਈਵੇਟ ਤਰੀਕੇ ਨਾਲ ਗੁਨਾਹਾਂ ਦੀ ਮਾਫ਼ੀ ਜਾਰੀ ਰਹਿਣੀ ਚਾਹੀਦੀ ਹੈ, ਭਾਵੇਂ ਗੁਨਾਹਾਂ ਦੇ ਇਕਬਾਲ ਵਿੱਚ, ਸਾਰੇ ਪਾਪ ਗਿਣਨੇ ਜ਼ਰੂਰੀ ਨਹੀਂ ਹੁੰਦੇ। ਕਿਉਂਕਿ ਜ਼ਬੂਰ ਅਨੁਸਾਰ, ਇਹ ਅਸੰਭਵਹੈ। ‘ਕੋਈ ਵੀ ਆਦਮੀ ਆਪਣੀਆਂ ਸਾਰੀਆਂ ਗ਼ਲਤੀਆਂ ਨਹੀਂ ਵੇਖ ਸਕਦਾ।’ ਜ਼ਬੂਰ 19:12

ਧਾਰਾ 12: ਗੁਨਾਹਾਂ ਦੇ ਪਛਤਾਵੇ ਬਾਰੇ

ਗੁਨਾਹਾਂ ਦੇ ਪਛਤਾਵੇ ਬਾਰੇ ਅਸੀਂ ਸਿਖਾਉਂਦੇ ਹਾਂ ਕਿ ਉਨ੍ਹਾਂ ਦੇ ਗੁਨਾਹਾਂ ਦੇ ਮਾਫ਼ੀ ਹੋ ਜਾਂਦੀ ਹੈ ਜੋ ਬਪਤਿਸਮਾ ਲੈਣ ਤੋਂ ਬਾਅਦ ਆਪਣਾ ਮਨ ਫਿਰਾਉਂਦੇ ਹਨ ਅਤੇ ਅਜਿਹੇ ਹਾਲਾਤ ਵਿੱਚ ਚਰਚ ਨੂੰ ਅਜਿਹੇ ਵਿਸ਼ਵਾਸੀਆਂ ਨੂੰ ਗੁਨਾਹਾਂ ਤੋਂ ਮਾਫ਼ੀ ਦੇਣੀ ਚਾਹੀਦੀਹੈ, ਜੋ ਪਛਤਾਵਾ ਕਰਦੇ ਹਨ।

ਹੁਣ ਪਛਤਾਵੇ ਵਿੱਚ ਇਹ ਦੋ ਭਾਗ ਸ਼ਾਮਲ ਹੁੰਦੇ ਹਨ: ਪਹਿਲਾ ਹੈ ਪਸ਼ਚਾਤਾਪ, ਭਾਵ ਗੁਨਾਹ ਦੀ ਜਾਣਕਾਰੀ ਰਾਹੀਂ ਦਹਿਸ਼ਤ ਹੀ ਜ਼ਮੀਰ ਨੂੰ ਮਾਰ ਦਿੰਦੀ ਹੈ; ਦੂਜਾ ਹੈ ਵਿਸ਼ਵਾਸ – ਜੋ ਮਸੀਹੀ ਸੁਸਮਾਚਾਰ ਜਾਂ ਗੁਨਾਹ ਦੀ ਮਾਫ਼ੀ ਤੋਂ ਉਪਜਦਾ ਹੈ। ਇਹ ਵਿਸ਼ਵਾਸ ਇਹ ਮੰਨਦਾ ਹੈ ਕਿ ਯਿਸੂ ਮਸੀਹ ਦੇ ਨਾਮ ਨਾਲ ਪਾਪ ਮਾਫ਼ ਹੋ ਜਾਂਦੇ ਹਨ; ਅਤੇ ਇਸ ਨਾਲ ਜ਼ਮੀਰ ਨੂੰ ਸ਼ਾਂਤੀ ਮਿਲਦੀ ਹੈ ਅਤੇ ਮਨ ’ਚੋਂ ਦਹਿਸ਼ਤ ਖ਼ਤਮ ਹੋ ਜਾਂਦੀ ਹੈ। ਤਦ ਚੰਗੇ ਕੰਮ ਹੋਣ ਲੱਗਦੇ ਹਨ, ਜੋ ਪਸ਼ਚਾਤਾਪ ਦਾ ਫਲ਼ ਹੁੰਦੇ ਹਨ।

ਅਸੀਂ ਐਨਾਬੈਪਟਿਸਟਸ ਦੀ ਨਿੰਦਾ ਕਰਦੇ ਹਾਂ, ਜੋ ਕਹਿੰਦੇ ਹਨ ਕਿ ਜਿਨ੍ਹਾਂ ਨੂੰ ਦਰੁਸਤ ਜਾਂ ਤਰਕਸੰਗਤ ਕਰਾਰ ਦੇ ਦਿੱਤਾ ਗਿਆ ਹੈ, ਉਹ ਪਵਿੱਤਰ ਆਤਮਾ ਨੂੰ ਗੁਆ ਨਹੀਂ ਸਕਦੇ। ਅਸੀਂ ਉਨ੍ਹਾਂ ਦੀ ਵੀ ਨਿੰਦਾ ਕਰਦੇ ਹਾਂ, ਜੋ ਇਹ ਦਲੀਲ ਦਿੰਦੇ ਹਨ ਕਿ ਕੁਝ ਵਿਅਕਤੀ ਇਸ ਜੀਵਨ ਵਿੱਚ ਅਜਿਹੀ ਸੰਪੂਰਨਤਾ ਹਾਸਲ ਕਰ ਸਕਦੇ ਹਨ ਕਿ ਉਹ ਕਦੇ ਗੁਨਾਹ ਕਰ ਹੀ ਨਹੀਂ ਸਕਦੇ

ਅਸੀਂ ਨੋਵਾਸ਼ੀਅਨਜ਼ ਦੀ ਵੀ ਨਿੰਦਾ ਕਰਦੇ ਹਾਂ, ਜੋ ਬਪਤਿਸਮੇ ਤੋਂ ਬਾਅਦ ਗੁਨਾਹ ਮਾਫ਼ ਨਹੀਂ ਕਰਦੇ, ਭਾਵੇਂ ਉਹ ਪਛਤਾਵਾ ਕਰਨ ਵੱਲ ਪਰਤ ਆਏ ਸਨ।

ਧਾਰਾ 13: ਪਵਿੱਤਰ ਧਾਰਮਿਕ ਰੀਤਾਂ/ਰਸਮਾਂ ਦੀ ਵਰਤੋਂ ਬਾਰੇ

ਪਵਿੱਤਰ ਧਾਰਮਿਕ ਮਸੀਹੀ ਰੀਤਾਂ/ਰਸਮਾਂ ਦੀ ਵਰਤੋਂ ਬਾਰੇ ਅਸੀਂ ਸਿਖਾਉਂਦੇ ਹਾਂ ਕਿ ਇਹ ਰੀਤਾਂ ਤੇ ਰਸਮਾਂ ਸਥਾਪਤ ਕੀਤੀਆਂ ਗਈਆਂ ਸਨ; ਇਨ੍ਹਾਂ ਨੂੰ ਵਿਅਕਤੀਆਂ ਦੇ ਕਿੱਤੇ ਮੁਤਾਬਕ ਨਹੀਂ ਬਣਾਇਆ ਗਿਆ ਸੀ, ਸਗੋਂ ਪਰਮੇਸ਼ਵਰ ਦੀ ਸਾਡੇ ਪ੍ਰਤੀ ਇੱਛਾ ਦੇ ਸੰਕੇਤਾਂ ਤੇ ਗਵਾਹੀਆਂ ਅਨੁਸਾਰ ਢਾਲਿਆ ਗਿਆ ਸੀ। ਜਿਹੜਾ ਵੀ ਇਨ੍ਹਾਂ ਰੀਤਾਂ ਦੀ ਵਰਤੋਂ ਕਰੇਗਾ, ਪਰਮੇਸ਼ਵਰ ਉਨ੍ਹਾਂ ਨੂੰ ਹੋਰ ਜਾਗਰੂਕ ਕਰੇਗਾ ਤੇ ਧਰਮ ਵਿੱਚ ਉਸ ਦੀ ਪੁਸ਼ਟੀ ਕਰੇਗਾ। ਇਸੇ ਕਰਕੇ ਸਾਨੂੰ ਇਹ ਰੀਤਾਂ/ਰਸਮਾਂ ਅਜਿਹੇ ਤਰੀਕੇ ਨਾਲ ਵਰਤਣੀਆਂ ਚਾਹੀਦੀਆਂ ਹਨ ਕਿ ਵਿਸ਼ਵਾਸ ਹੋਰ ਮਜ਼ਬੂਤ ਹੋਵੇ ਤੇ ਇਨ੍ਹਾਂ ਰੀਤਾਂ/ਰਸਮਾਂ ਦੌਰਾਨ ਕੀਤੇ ਗਏ ਵਾਅਦਿਆਂ ਉੱਤੇ ਯਕੀਨ ਬਣੇ।

ਇੰਝ ਹੀ ਅਸੀਂ ਉਨ੍ਹਾਂ ਦੀ ਨਿੰਦਾ ਕਰਦੇ ਹਾਂ, ਜੋ ਇਹ ਸਿਖਾਉਂਦੇ ਹਨ ਕਿ ਬਾਹਰੀ ਕਾਰਵਾਈ ਦੁਆਰਾ ਇਹ ਰੀਤਾਂ/ਰਸਮਾਂ ਮੁਕਤੀ ਬਖ਼ਸ਼ਦੀਆਂ ਹਨ ਅਤੇ ਜੋ ਇਹ ਨਹੀਂ ਸਿਖਾਉਂਦੇ ਕਿ ਇਨ੍ਹਾਂ ਰੀਤਾਂ/ਰਸਮਾਂ ਦੀ ਵਰਤੋਂ ਵੇਲੇ ਵਿਸ਼ਵਾਸ ਜ਼ਰੂਰੀ ਹੁੰਦਾ ਹੈ, ਇਹ ਵਿਸ਼ਵਾਸ ਕਰਨਾ ਹੁੰਦਾ ਹੈ ਕਿ ਪਾਪਾਂ ਨੂੰ ਖਿਮਾ ਕਰ ਦਿੱਤਾ ਗਿਆ ਹੈ।

ਧਾਰਾ 14: ਕਲੀਸੀਆ/ਚਰਚ ਦੇ ਹੁਕਮ ਬਾਰੇ

ਕਲੀਸੀਆ/ਚਰਚ ਦੇ ਹੁਕਮ ਬਾਰੇ ਅਸੀਂ ਸਿਖਾਉਂਦੇ ਹਾਂ ਕਿ ਜਦੋਂ ਤੱਕ ਕਿਸੇ ਵਿਸ਼ਵਾਸੀ ਨੂੰ ਨਿਯਮਤ ਤੌਰ ’ਤੇ ਸੱਦਿਆ ਨਾ ਜਾਵੇ, ਤਦ ਤੱਕ ਕਿਸੇ ਵੀ ਵੀ ਚਰਚ ਵਿੱਚ ਜਨਤਕ ਤੌਰ ਉੱਤੇ ਕੁਝ ਨਾ ਸਿਖਾਇਆ ਜਾਵੇ ਜਾਂ ਪਵਿੱਤਰ ਧਾਰਮਿਕ ਰੀਤਾਂ/ਰਸਮਾਂ ਉਸ ਲਈ ਨਾ ਕੀਤੀਆਂ ਜਾਣ।

ਧਾਰਾ 15: ਕਲੀਸੀਆ/ਚਰਚ ਦੀਆਂ ਰੀਤਾਂ

ਚਰਚ ਵਿੱਚ ਰੀਤਾਂ ਬਾਰੇ, ਅਸੀਂ ਸਿਖਾਉਂਦੇ ਹਾਂ ਕਿ ਸਾਨੂੰ ਇਨ੍ਹਾਂ ਰੀਤਾਂ ਉੱਤੇ ਪਾਪ ਤੋਂ ਬਗ਼ੈਰ ਚੱਲਣਾ ਚਾਹੀਦਾ ਹੈ ਅਤੇ ਸ਼ਾਂਤੀ ਹਾਸਲ ਕਰਨ ਲਈ ਇਨ੍ਹਾਂ ਦਾ ਲਾਭ ਹੁੰਦਾ ਹੈ ਤੇ ਚਰਚ ਵਿੱਚ ਚੰਗੀ ਵਿਵਸਥਾ ਕਾਇਮ ਹੁੰਦੀ ਹੈ; ਜਿਵੇਂ ਕੁਝ ਖਾਸ ਪਵਿੱਤਰ ਦਿਹਾੜੇ, ਤਿਉਹਾਰ ਤੇ ਹੋਰ ਅਜਿਹਾ ਕੁਝ ਮਨਾਉਣਾ ਚਾਹੀਦਾ ਹੈ।

ਫਿਰ ਵੀ, ਅਜਿਹੀਆਂ ਚੀਜ਼ਾਂ ਬਾਰੇ ਅਸੀਂ ਸਾਰੇ ਵਿਅਕਤੀਆਂ ਨੂੰ ਇਹ ਚੇਤਾਵਨੀ ਦਿੰਦੇ ਹਾਂ ਕਿ ਉਹ ਆਪੋ–ਆਪਣੀ ਜ਼ਮੀਰ ਉੱਤੇ ਬੋਝ ਨਾ ਪਾਉਣ, ਭਾਵੇਂ ਅਜਿਹਾ ਸਭ ਕਰਨਾ ਮੁਕਤੀ ਲਈ ਜ਼ਰੂਰੀ ਹੈ।

ਅਸੀਂ ਇਹ ਚੇਤਾਵਨੀ ਵੀ ਦਿੰਦੇ ਹਾਂ ਕਿ ਪਰਮੇਸ਼ਵਰ ਨੂੰ ਪ੍ਰਸੰਨ ਕਰਨ ਲਈ ਸਥਾਪਤ ਕੀਤੀਆਂ ਗਈਆਂ ਸਾਰੀਆਂ ਮਨੁੱਖੀ ਰਵਾਇਤਾਂ ਸਿਰਫ਼ ਪਾਪਾਂ ਤੋਂ ਮੁਕਤੀ ਦੀ ਤਸੱਲੀ ਲਈ ਹਨ ਤੇ ਯਿਸੂ ਮਸੀਹ ਦੇ ਸੁਸਮਾਚਾਰ ਤੇ ਧਰਮ ਦੇ ਸਿਧਾਤ ਦੇ ਉਲਟ ਹਨ। ਇਸੇ ਕਰਕੇ ਮੀਟਿੰਗਾਂ ਤੇ ਦਿਨਾਂ ਆਦਿ ਨਾਲ ਸਬੰਧਤ ਸੰਕਲਪ ਤੇ ਰਵਾਇਤਾਂ, ਜੋ ਪਾਪਾਂ ਤੋਂ ਮੁਕਤੀ ਦੀ ਤਸੱਲੀ ਲਈ ਸਥਾਪਤ ਕੀਤੀਆਂ ਗਈਆਂ ਹਨ; ਉਹ ਬੇਕਾਰ ਅਤੇ ਯਿਸੂ ਮਸੀਹ ਦੇ ਸੁਸਮਾਚਾਰ ਦੇ ਉਲਟ ਹਨ।

ਧਾਰਾ 16: ਸ਼ਹਿਰੀ ਮਾਮਲੇ

ਸ਼ਹਿਰੀ ਮਾਮਲਿਆਂ ਬਾਰੇ, ਅਸੀਂ ਸਿਖਾਉਂਦੇ ਹਾਂ ਕਿ ਕਾਨੂੰਨੀ ਸ਼ਹਿਰੀ ਆਰਡੀਨੈਂਸ ਪਰਮੇਸ਼ਵਰ ਦੇ ਚੰਗੇ ਕੰਮ ਹਨ ਤੇ ਮਸੀਹੀ ਲੋਕਾਂ ਨੂੰ ਸ਼ਹਿਰੀ ਅਹੁਦੇ ਹਾਸਲ ਕਰਨ, ਜੱਜ ਬਣਨ, ਸ਼ਾਹੀ ਹੁਕਮ ਤੇ ਹੋਰ ਮੌਜੂਦਾ ਕਾਨੂੰਨਾਂ ਅਨੁਸਾਰ ਮਾਮਲਿਆਂ ਦੇ ਫ਼ੈਸਲੇ ਸੁਣਾਉਣ, ਸਜ਼ਾਵਾਂ ਦੇਣ, ਜੰਗਾਂ ਵਿੱਚ ਸ਼ਾਮਲ ਹੋਣ, ਫ਼ੌਜੀਆਂ ਵਜੋਂ ਸੇਵਾ ਕਰਨ, ਕਾਨੂੰਨੀ ਠੇਕੇ ਕਰਨ, ਜਾਇਦਾਦ ਰੱਖਣ, ਮੈਜਿਸਟ੍ਰੇਟਸ ਦੇ ਕਹਿਣ ’ਤੇ ਸਹੁੰ ਚੁੱਕਣ, ਪਤਨੀ ਨਾਲ ਵਿਆਹ ਕਰਨ ਦੀ ਇਜਾਜ਼ਤ ਹੈ।

ਅਸੀਂ ਐਨਾਬੈਪਟਿਸਟਸ ਦੀ ਨਿੰਦਾ ਕਰਦੇ ਹਾਂ ਜੋ ਮਸੀਹੀ ਲੋਕਾਂ ਨੂੰ ਸ਼ਹਿਰੀ ਅਹੁਦੇ ਲੈਣ ਤੋਂ ਵਰਜਦੇ ਹਨ।

ਅਸੀਂ ਉਨ੍ਹਾਂ ਦੀ ਵੀ ਨਿੰਦਾ ਕਰਦੇ ਹਾਂ, ਜੋ ਪਰਮੇਸ਼ਵਰ ਦੇ ਭੈਅ ਤੇ ਵਿਸ਼ਵਾਸ ਵਿੱਚ ਮਸੀਹੀ ਧਾਰਮਿਕ ਸੰਪੂਰਨਤਾ ਨਹੀਂ ਰੱਖਦੇ, ਸਗੋਂ ਸ਼ਹਿਰੀ ਅਹੁਦੇ ਲੈਣ ਤੋਂ ਵਰਜਦੇ ਹਨ। ਕਿਉਂਕਿ ਮਸੀਹੀ ਸੁਸਮਾਚਾਰ ਦਿਲ ਦੀ ਇੱਕ ਸਦੀਵੀ ਨੈਤਿਕਤਾ ਸਿਖਾਉਂਦਾ ਹੈ। ਇਸ ਦੌਰਾਨ, ਮਸੀਹੀ ਸੁਸਮਾਚਾਰ ਰਾਜ ਜਾਂ ਪਰਿਵਾਰ ਨੂੰ ਨਸ਼ਟ ਨਹੀਂ ਕਰਦਾ ਪਰ ਇਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਕਿ ਉਨ੍ਹਾਂ ਨੂੰ ਪਰਮੇਸ਼ਵਰ ਦੇ ਹੁਕਮਾਂ ਵਜੋਂ ਸੰਭਾਲ ਕੇ ਰੱਖਿਆ ਜਾਵੇ ਤੇ ਅਜਿਹੇ ਹੁਕਮਾਂ ਵਿੱਚ ਦਾਨ ਦਾ ਅਭਿਆਸ ਜ਼ਰੂਰ ਕਰਨਾ ਚਾਹੀਦਾ ਹੈ। ਇਸ ਲਈ ਮਸੀਹੀ ਸੰਗਤ ਨੂੰ ਆਪਣੇ ਮੈਜਿਸਟ੍ਰੇਟਸ ਤੇ ਕਾਨੂੰਨਾਂ ਦੀ ਜ਼ਰੂਰ ਹੀ ਪਾਲਣਾ ਚਾਹੀਦੀ ਹੈ; ਬੱਸ ਇਸ ਦੌਰਾਨ ਸਿਰਫ਼ ਗੁਨਾਹ ਕਰਨ ਤੋਂ ਬਚਣਾ ਚਾਹੀਦਾ ਹੈ ਕਿਉਂਕਿ ‘ਮਨੁੱਖਾਂ ਦੇ ਹੁਕਮ ਮੰਨਣ ਨਾਲੋਂ ਪਰਮੇਸ਼ਵਰ ਦਾ ਹੁਕਮ ਮੰਨਣਾ ਜ਼ਰੂਰੀ।’

ਰਸੂਲਾਂ ਦੇ ਕਰਤੱਬ 5:29

ਧਾਰਾ 17: ਕਿਆਮਤ ਵੇਲੇ ਫ਼ੈਸਲੇ ਲਈ ਯਿਸੂ ਮਸੀਹ ਦੀ ਵਾਪਸੀ

ਅਸੀਂ ਇਹ ਵੀ ਸਿਖਾਉਂਦੇ ਹਾਂ ਕਿ ਇਸ ਸੰਸਾਰ ਦੀ ਸਮਾਪਤੀ ਵੇਲੇ ਯਿਸੂ ਮਸੀਹ ਅੰਤਿਮ ਫ਼ੈਸਲਾ ਸੁਣਾਉਣ ਲਈ ਪੁੱਜਣਗੇ ਤੇ ਮੁਰਦੇ ਵੀ ਜਿਉਂ ਉੱਠਣਗੇ। ਯਿਸੂ ਮਸੀਹ ਤਦ ਸਦੀਵੀ ਜੀਵਨ ਤੇ ਰੱਬੀ ਖੁਸ਼ੀਆਂ ਬਖ਼ਸ਼ਣਗੇ ਤੇ ਚੁਣਨਗੇ; ਪਰ ਜਿਹੜੇ ਲੋਕ ਪਰਮੇਸ਼ਵਰ ਤੋਂ ਦੂਰ ਹੋਣਗੇ ਤੇ ਉਨ੍ਹਾਂ ਨਾਲ ਸ਼ੈਤਾਨਾਂ ਨੂੰ ਨਿੰਦਣਗੇ ਅਤੇ ਉਨ੍ਹਾਂ ਨੂੰ ਅਜਿਹੇ ਤਸੀਹੇ ਦਿੱਤੇ ਜਾਣਗੇ, ਜਿਨ੍ਹਾਂ ਦਾ ਕਦੇ ਅੰਤ ਨਹੀਂ ਹੋਵੇਗਾ।

ਅਸੀਂ ਐਨਾਬੈਪਟਿਸਟਸ ਦੀ ਨਿੰਦਾ ਕਰਦੇ ਹਾਂ, ਜੋ ਸੋਚਦੇ ਹਨ ਕਿ ਤਿਆਗੇ ਗਏ ਵਿਅਕਤੀਆਂ ਤੇ ਸ਼ੈਤਾਨਾਂ ਦੀਆਂ ਸਜ਼ਾਵਾਂ ਦਾ ਅੰਤ ਹੋ ਜਾਵੇਗਾ।

ਅਸੀਂ ਉਨ੍ਹਾਂ ਦੀ ਵੀ ਨਿੰਦਾ ਕਰਦੇ ਹਾਂ, ਜੋ ਹੁਣ ਕੁਝ ਖਾਸ ਯਹੂਦੀ ਵਿਚਾਰਾਂ ਦਾ ਪ੍ਰਚਾਰ ਤੇ ਪਾਸਾਰ ਕਰਦੇ ਹਨ; ਜਿਵੇਂ ਕਿ ਮੁਰਦਿਆਂ ਦੇ ਜਿਉਂ ਉੱਠਣ ਤੋਂ ਪਹਿਲਾਂ ਪਰਮੇਸ਼ਵਰ ਨੂੰ ਮੰਨਣ ਵਾਲੇ ਲੋਕ ਸੰਸਾਰ ਦੇ ਰਾਜ ਉੱਤੇ ਕਾਬਜ਼ ਹੋ ਜਾਣਗੇ ਅਤੇ ਉਸ ਵੇਲੇ ਪਰਮੇਸ਼ਵਰ ਤੋਂ ਬਾਹਰ ਦੀ ਹਰ ਚੀਜ਼ ਦਬਾ ਦਿੱਤੀ ਜਾਵੇਗੀ।

ਧਾਰਾ 18: ਆਜ਼ਾਦਾਨਾ ਇੱਛਾ

ਆਜ਼ਾਦਾਨਾ ਇੱਛਾ ਬਾਰੇ ਅਸੀਂ ਸਿਖਾਉਂਦੇ ਹਾਂ ਕਿ ਵਿਅਕਤੀ ਦੀ ਇੱਛਾ ਮੁਤਾਬਕ ਕੋਈ ਸ਼ਹਿਰੀ ਨੈਤਿਕਤਾ ਚੁਣਨ ਦੀ ਆਜ਼ਾਦੀ ਹੁੰਦੀ ਹੈ ਤੇ ਆਪਣੇ ਕਾਰਨਾਂ ਮੁਤਾਬਕ ਉਹ ਕੰਮ ਕਰ ਸਕਦੇ ਹਨ। ਪਰ ਮਨੁੱਖੀ ਇੱਛਾ ਦੀ, ਪਵਿੱਤਰ ਆਤਮਾ ਤੋਂ ਬਗ਼ੈਰ ਪਰਮੇਸ਼ਵਰ ਦਾ ਕੋਈ ਸਦਾਚਾਰਕ ਤੇ ਨੈਤਿਕ ਕੰਮ ਭਾਵ ਰੂਹਾਨੀ ਨੈਤਿਕਤਾ ਭਰਪੂਰ ਕੰਮ ਕਰਨ ਦੀ ਕੋਈ ਤਾਕਤ ਨਹੀਂ ਹੁੰਦੀ। ਅਜਿਹਾ ਇਸ ਲਈ ਹੈ ਕਿਉਂਕਿ ‘ਪਰ ਪ੍ਰਾਣਿਕ ਮਨੁੱਖ ਪਰਮੇਸ਼ੁਰ ਦੇ ਆਤਮਾ ਦੀਆਂ ਗੱਲਾਂ ਨੂੰ ਕਬੂਲ ਨਹੀਂ ਕਰਦਾ’, 1 ਕੁਰਿੰਥੀਆਂ 2:14. ਸਗੋਂ ਰੂਹਾਨੀ ਨੈਤਿਕਤਾ ਦਿਲ ਵਿੱਚ ਉਤਪੰਨ ਹੁੰਦੀ ਹੈ, ਜਦੋਂ ਸੰਸਾਰ ਰਾਹੀਂ ਪਵਿੱਤਰ ਆਤਮਾ ਪ੍ਰਾਪਤ ਹੁੰਦੀ ਹੈ।

ਔਗਸਟੀਨ ਆਪਣੀ ਪੁਸਤਕ 3 ‘ਹਾਈਪੋਗਨੌਸਟਿਕਨ’ ਵਿੱਚ ਇਹੋ ਗੱਲਾਂ ਬਹੁਤ ਸਾਰੇ ਸ਼ਬਦਾਂ ’ਚ ਆਖਦੇ ਹਨ: ‘ਅਸੀਂ ਇਹ ਪ੍ਰਵਾਨ ਕਰਦੇ ਹਾਂ ਕਿ ਸਾਰੇ ਵਿਅਕਤੀਆਂ ਦੀ ਇੱਕ ਆਜ਼ਾਦਾਨਾ ਇੱਛਾ ਹੁੰਦੀ ਹੈ, ਜਦੋਂ ਤੱਕ ਕਿ ਕਾਰਨ ਦਾ ਫ਼ੈਸਲਾ ਹੋਵੇ; ਪਰਮੇਸ਼ਵਰ ਤੋਂ ਬਿਨਾ ਕੋਈ ਸਮਰੱਥ ਨਹੀਂ, ਕੋਈ ਸ਼ੁਰੂਆਤ ਨਹੀਂ ਹੋ ਸਕਦੀ, ਘੱਟੋ–ਘੱਟ ਪਰਮੇਸ਼ਵਰ ਨਾਲ ਸਬੰਧਤ ਕੋਈ ਵੀ ਕੰਮ ਮੁਕੰਮਲ ਨਹੀਂ ਹੋ ਸਕਦਾ ਪਰ ਸਿਰਫ਼ ਇਸ ਜੀਵਨ ਦੇ ਚੰਗੇ ਜਾਂ ਮਾੜੇ ਕੰਮ ਮੁਕੰਮਲ ਹੋ ਸਕਦੇ ਹਨ। ਮੈਂ ਉਨ੍ਹਾਂ ਕੰਮਾਂ ਨੂੰ ‘ਚੰਗਾ’ ਆਖਦਾ ਹਾਂ, ਜੋ ਵਧੀਆ ਕਿਸਮ ਦੇ ਹਨ, ਜਿਵੇਂ ਕਿ ਖੇਤ ਵਿੱਚ ਕਿਸੇ ਦਾ ਹੱਥ ਵਟਾਉਣ ਦੀ ਇੱਛਾ, ਕਿਸੇ ਨਾਲ ਖਾਣਾ–ਪੀਣਾ, ਕਿਸੇ ਨੂੰ ਦੋਸਤ ਬਣਾਉਣਾ, ਕਿਸੇ ਨੂੰ ਕੱਪੜੇ ਦੇਣਾ, ਇੱਕ ਘਰ ਦੀ ਉਸਾਰੀ ਕਰਨਾ, ਪਤਨੀ ਨਾਲ ਵਿਆਹ ਰਚਾਉਣਾ, ਪਸ਼ੂਆਂ ਦਾ ਪਾਲਣ–ਪੋਸ਼ਣ ਕਰਨਾ, ਵੱਖੋ–ਵੱਖਰੀਆਂ ਲਾਭਦਾਇਕ ਕਲਾਵਾਂ ਸਿੱਖਣਾ ਅਤੇ ਇਸ ਜੀਵਨ ਨਾਲ ਕੁਝ ਵੀ ਚੰਗਾ ਕਰਨਾ। ਕਿਉਂਕਿ ਇਨ੍ਹਾਂ ਸਾਰੀਆਂ ਚੀਜ਼ਾਂ ਪਰਮੇਸ਼ਵਰ ਦੀ ਮਰਜ਼ੀ ਤੇ ਕ੍ਰਿਪਾ ’ਤੇ ਨਿਰਭਰ ਰਹੇ ਬਿਨਾ ਸੰਭਵ ਨਹੀਂ ਹਨ। ਸੱਚਮੁਚ, ਉਨ੍ਹਾਂ ਦੀ ਹੋਂ ਪਰਮੇਸ਼ਵਰ ਕਾਰਨ ਤੇ ਉਸ ਰਾਹੀਂ ਹੀ ਹੈ। ਮੈਂ ਅਜਿਹੇ ਕੰਮਾਂ ਨੂੰ ‘ਮਾੜਾ’ ਆਖਦਾ ਹਾਂ, ਜਿਵੇਂ ਕਿ ਇੱਕ ਮੂਰਤੀ ਦੀ ਪੂਜਾ ਕਰਨਾ, ਕਤਲ ਕਰਨਾ ਆਦਿ।’

ਅਸੀਂ ਪੈਲਾਜੀਅਨਾਂ ਤੇ ਹੋਰਨਾਂ ਦੀ ਨਿੰਦਾ ਕਰਦੇ ਹਾਂ, ਜੋ ਇਹ ਸਿਖਾਉਂਦੇ ਹਨ ਕਿ ਅਸੀਂ ਸਿਰਫ਼ ਪ੍ਰਕਿਰਤੀ ਭਾਵ ਕੁਦਰਤ ਦੀ ਤਾਕਤ ਨਾਲ ਪਵਿੱਤਰ ਆਤਮਾ ਤੋਂ ਬਗ਼ੈਰ ਹੀ ਹੋਰਨਾਂ ਸਾਰੀਆਂ ਚੀਜ਼ਾਂ ਤੋਂ ਉਤਾਂਹ ਉੱਠ ਕੇ ਪਰਮੇਸ਼ਵਰ ਨੂੰ ਪ੍ਰੇਮ ਕਰਨ ਦੇ ਯੋਗ ਹੋ ਸਕਦੇ ਹਾਂ; ਅਤੇ ‘ਕਾਰਜ ਦੇ ਤੱਤ–ਸਾਰ’ ਨੂੰ ਛੋਹ ਕੇ ਪਰਮੇਸ਼ਵਰ ਦੇ ਹੁਕਮ ਵੀ ਮੰਨੇ ਜਾ ਸਕਦੇ ਹਾਂ। ਕਿਉਂਕਿ ਪ੍ਰਕਿਰਤੀ ਬਾਹਰੀ ਕੰਮ ਕਰਨ ਦੇ ਤਾਂ ਯੋਗ ਹੋ ਸਕਦੀ ਹੈ (ਇਹ ਮਨੁੱਖ ਨੂੰ ਚੋਰੀ ਤੇ ਕਤਲ ਕਰਨ ਤੋਂ ਬਚਾ ਸਕਦੀ ਹੈ), ਫਿਰ ਵੀ ਇਹ ਅੰਦਰੂਨੀ ਭਾਵਨਾਵਾਂ ਪੈਦਾ ਨਹੀਂ ਕਰ ਸਕਦੀ, ਜਿਵੇਂ ਪਰਮੇਸ਼ਵਰ ਦਾ ਭੈਅ, ਪਰਮੇਸ਼ਵਰ ’ਚ ਵਿਸ਼ਵਾਸ, ਕਾਮ–ਵਾਸਨਾ ’ਤੇ ਕਾਬੂ, ਸਬਰ ਆਦਿ।

ਧਾਰਾ 19: ਪਾਪ ਦੇ ਕਾਰਨ ਬਾਰੇ

ਪਾਪ ਦੇ ਕਾਰਨ ਬਾਰੇ ਅਸੀਂ ਸਿਖਾਉਂਦੇ ਹਾਂ ਕਿ ਪਰਮੇਸ਼ਵਰ ਨੇ ਹੀ ਕੁਦਰਤ ਦੀ ਸਿਰਜਣਾ ਕੀਤੀ ਹੈ ਤੇ ਉਸ ਨੇ ਹੀ ਉਸ ਨੂੰ ਸੰਭਾਲ ਕੇ ਰੱਖਿਆ ਹੈ। ਫਿਰ ਵੀ ਪਾਪ ਦਾ ਕਾਰਨ ਮਾੜੇ ਵਿਅਕਤੀ ਦੀ ਆਪਣੀ ਇੱਛਾ ’ਤੇ ਨਿਰਭਰ ਹੁੰਦਾ ਹੈ ਅਤੇ ਇਹ ਮਾੜੇ ਵਿਅਕਤੀ ਸ਼ੈਤਾਨ ਦੀ ਮਰਜ਼ੀ ਅਨੁਸਾਰ ਚੱਲਦੇ ਹਨ ਤੇ ਨਾਸਤਿਕ ਹੁੰਦੇ ਹਨ। ਉਨ੍ਹਾਂ ਦੀ ਅਜਿਹੀ ਇੱਛਾ ਜੋ ਪਰਮੇਸ਼ਵਰ ਦੀ ਮਰਜ਼ੀ ਤੋਂ ਬਗ਼ੈਰ ਹੁੰਦੀ ਹੈ, ਉਹ ਆਪਣੇ–ਆਪ ਹੀ ਪਰਮੇਸ਼ਵਰ ਤੋਂ ਦੂਰ ਹੋ ਜਾਂਦੀ ਹੈ, ਜਿਵੇਂ ਕਿ ਯਿਸੂ ਮਸੀਹ ਆਖਦੇ ਹਨ: ‘ਜਦ ਉਹ ਝੂਠ ਬੋਲਦਾ ਹੈ ਤਾਂ ਉਹ ਆਪਣੀਆਂ ਹੀ ਹੱਕਦਾ ਹੈ’। ਯੂਹੰਨਾ 8:44

ਧਾਰਾ 20: ਚੰਗੇ ਕੰਮਾਂ ਬਾਰੇ

ਸਾਡੇ ਅਧਿਆਪਕਾਂ ’ਤੇ ਐਂਵੇਂ ਝੂਠੇ ਇਲਜ਼ਾਮ ਲਾਏ ਜਾਂਦੇ ਹਨ ਕਿ ਉਹ ਚੰਗੇ ਕੰਮ ਕਰਨ ਤੋਂ ਵਰਜਦੇ ਹਨ। ਦਸ ਹੁਕਮਾਂ ਤੇ ਅਜਿਹੇ ਹੋਰ ਵਿਸ਼ਿਆਂ ਬਾਰੇ ਪ੍ਰਕਾਸ਼ਿਤ ਲਿਖਤਾਂ ਇਸ ਗੱਲ ਦੀਆਂ ਗਵਾਹ ਹਨ ਕਿ ਉਨ੍ਹਾਂ ਨੇ ਸਾਰੀਆਂ ਮਿਲਖਾਂ ਨਾਲ ਸਬੰਧਤ ਲੋਕਾਂ ਨੂੰ ਭਲੀ–ਭਾਂਤ ਸਿਖਾਇਆ ਹੈ, ਜੀਵਨ ਦੇ ਸਾਰੇ ਫ਼ਰਜ਼ ਨਿਭਾਉਣੇ ਸਿਖਾਏ ਹਨ, ਉਨ੍ਹਾਂ ਨੂੰ ਸਿਖਾਇਆ ਹੈ ਕਿ ਜੀਵਨ ਦੀ ਜਾਇਦਾਦਾਂ ਕਿਹੜੀਆਂ ਹਨ ਅਤੇ ਪਰਮੇਸ਼ਵਰ ਕਿਹੜੇ ਕੰਮਾਂ ਨਾਲ ਖੁਸ਼ ਹੁੰਦੇ ਹਨ। ਪਰ ਅੱਜ–ਕੱਲ੍ਹ ਦੇ ਪ੍ਰਚਾਰਕ ਅਜਿਹੀਆਂ ਗੱਲਾਂ ਕਦੇ ਸਿਖਾਉਂਦੇ ਹੀ ਨਹੀਂ ਅਤੇ ਲੋਕਾਂ ਨੂੰ ਸਿਰਫ਼ ਬਚਕਾਨਾ ਹਰਕਤਾਂ ਤੇ ਫ਼ਿਜ਼ੂਲ ਦੇ ਕੰਮ ਕਰਨ ਲਈ ਹੱਲਾਸ਼ੇਰੀ ਦਿੰਦੇ ਹਨ; ਜਿਵੇਂ ਕੁਝ ਖਾਸ ਪਵਿੱਤਰ ਦਿਨ ਮਨਾਉਣਾ, ਰੋਜ਼ੇ ਰੱਖਣਾ, ਭਾਈਚਾਰਿਆਂ, ਤੀਰਥ–ਯਾਤਰਾਵਾਂ, ਸੰਤਾਂ ਦੇ ਮਾਣ ਲਈ ਪ੍ਰਾਰਥਨਾ–ਸਭਾਵਾਂ ਰੱਖਣਾ, ਰੋਜ਼ਰੀ (ਮਾਲਾ) ਫੇਰਨਾ, ਸੰਨਿਆਸੀ ਜੀਵਨ ਬਿਤਾਉਣਾ ਤੇ ਅਜਿਹੀਆਂ ਹੋਰ ਚੀਜ਼ਾਂ। ਹੁਣ ਕਿਉਂਕਿ ਸਾਡੇ ਵਿਰੋਧੀਆਂ ਨੂੰ ਅਜਿਹੀਆਂ ਗੱਲਾਂ ਤੇ ਅਜਿਹੇ ਕੰਮਾਂ ਕਾਰਨ ਝਾੜ ਪੈਂਦੀ ਰਹੀ ਹੈ, ਇਸੇ ਲਈ ਹੁਣ ਉਹ ਇਹ ਸਭ ਛੱਡ ਰਹੇ ਹਨ ਅਤੇ ਹੁਣ ਉਹ ਪਹਿਲਾਂ ਵਾਂਗ ਅਜਿਹੀਆਂ ਗੱਲਾਂ ਦਾ ਪ੍ਰਚਾਰ ਨਹੀਂ ਕਰਦੇ, ਜਿਨ੍ਹਾਂ ਦਾ ਕਦੇ ਕੋਈ ਲਾਭ ਨਹੀਂ ਹੁੰਦਾ। ਇਸ ਤੋਂ ਇਲਾਵਾ ਉਹ ਹੁਣ ਵਿਸ਼ਵਾਸ ਦੀ ਗੱਲ ਕਰਨ ਲੱਗ ਪਏ ਹਨ, ਜਦ ਕਿ ਪਹਿਲਾਂ ਇਸ ਬਾਰੇ ਉਹ ਹੈਰਾਨੀਜਨਕ ਢੰਗ ਨਾਲ ਚੁੱਪੀ ਧਾਰੀ ਬੈਠੇ ਸਨ। ਸਾਡੇ ਵਿਰੋਧੀ ਹੁਣ ਇਹੋ ਸਿਖਾਉਂਦੇ ਹਨ ਕਿ ਉਹ ਸਿਰਫ਼ ਆਪਣੇ ਕੰਮਾਂ ਰਾਹੀਂ ਦਰੁਸਤ ਨਹੀਂ ਠਹਿਰਾਏ ਜਾ ਸਕਦੇ; ਸਗੋਂ ਇਨ੍ਹਾਂ ਦੋਵਾਂ ਨੂੰ ਮਿਲਾ ਕੇ ਅੱਗੇ ਵਧਦੇ ਹਨ ਅਤੇ ਹੁਣ ਉਹ ਇਹ ਆਖਦੇ ਹਨ ਕਿ ਅਸੀਂ ਵਿਸ਼ਵਾਸ ਤੇ ਕੰਮਾਂ ਨਾਲ ਦਰੁਸਤ ਠਹਿਰਾਏ ਜਾ ਸਕਦੇ ਹਾਂ। ਇਹ ਸਿਧਾਂਤ ਪਹਿਲੇ ਵਾਲੇ ਦੇ ਮੁਕਾਬਲੇ ਬਰਦਾਸ਼ਤ ਕਰਨ ਯੋਗ ਹੈ ਤੇ ਉਨ੍ਹਾਂ ਦੇ ਪੁਰਾਣੇ ਸਿਧਾਂਤ ਨਾਲੋਂ ਇਹ ਗੱਲ ਰਾਹਤ ਦੇਣ ਵਾਲੀ ਹੈ।

ਇਸ ਲਈ, ਵਿਸ਼ਵਾਸ ਦਾ ਸਿਧਾਂਤ ਹੀ ਚਰਚ ਵਿੱਚ ਪ੍ਰਮੁੱਖ ਸਿਧਾਂਤ ਹੋਣਾ ਚਾਹੀਦਾ ਹੈ, ਪਰ ਇਹ ਗੱਲ ਲੰਮੇ ਸਮੇਂ ਤੱਕ ਜਾਣੀ ਹੀ ਨਹੀਂ ਗਈ – ਅਤੇ ਉਨ੍ਹਾਂ ਸਭਨਾਂ ਨੂੰ ਇਹ ਕਬੂਲ ਕਰਨਾ ਪੈਣਾ ਹੈ ਕਿ ਉਨ੍ਹਾਂ ਦੇ ਮਸੀਹੀ ਧਾਰਮਿਕ ਪ੍ਰਚਾਰ ਵਿੱਚ ਵਿਸ਼ਵਾਸ ਦੀ ਧਾਰਮਿਕਤਾ ਤੇ ਪਵਿੱਤਰਤਾ ਗ਼ਾਹਿਬ ਰਹੀ ਹੈ, ਗਿਰਜਾਘਰਾਂ ’ਚ ਸਿਰਫ਼ ਕੰਮਾਂ ਦੇ ਸਿਧਾਂਤਾਂ ਉੱਤੇ ਹੀ ਜ਼ੋਰ ਦਿੱਤਾ ਜਾਂਦਾ ਰਿਹਾ ਹੈ – ਸਾਡੇ ਅਧਿਆਪਕਾਂ/ਪੁਰਖਿਆਂ ਨੇ ਵਿਸ਼ਵਾਸ ਬਾਰੇ ਗਿਰਜਾਘਰਾਂ ਨੂੰ ਹੇਠ ਲਿਖੇ ਅਨੁਸਾਰ ਸਮਝਾਇਆ ਹੈ:

ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਸਿਰਫ਼ ਸਾਡੇ ਕੰਮ ਹੀ ਪਰਮੇਸ਼ਵਰ ਨੂੰ ਖੁਸ਼ ਨਹੀਂ ਕਰ ਸਕਦੇ ਜਾਂ ਪਾਪਾਂ ਦੀ ਗੁਨਾਹਾਂ ਦੀ ਮਾਫ਼ੀ, ਮਹਿਮਾ ਸਿਰਫ਼ ਉਨ੍ਹਾਂ ਕਰਕੇ ਨਹੀਂ ਮਿਲ ਸਕਦੀ ਤੇ ਸਿਰਫ਼ ਇੰਝ ਉਨ੍ਹਾਂ ਨੂੰ ਦਰੁਸਤ ਨਹੀਂ ਠਹਿਰਾਇਆ ਜਾ ਸਕਦਾ। ਸਗੋਂ ਅਸੀਂ ਇਹ ਸਭ ਸਿਰਫ਼ ਤਦ ਹੀ ਹਾਸਲ ਕਰ ਸਕਦੇ ਹਾਂ, ਜਦੋਂ ਅਸੀਂ ਇਹ ਵਿਸ਼ਵਾਸ ਕਰਦੇ ਹਾਂ ਕਿ ਯਿਸੂ ਮਸੀਹ ਦੇ ਨਾਮ ਨਾਲ ਹੀ ਸਭ ਕੁਝ ਚੰਗਾ ਹਾਸਲ ਹੁੰਦਾ ਹੈ। ਕਿਉਂ ਜੋ ਪਰਮੇਸ਼ੁਰ ਇੱਕੋ ਹੈ ਅਰ ਪਰਮੇਸ਼ੁਰ ਅਤੇ ਮਨੁੱਖਾਂ ਵਿੱਚ ਇੱਕੋ ਵਿਚੋਲਾ ਹੈ ਜਿਹੜਾ ਆਪ ਮਨੁੱਖ ਹੈ ਅਰਥਾਤ ਮਸੀਹ ਯਿਸੂ, 1 ਤਿਮੋਥੀ 2:5, ਪਿਤਾ–ਪਰਮੇਸ਼ਵਰ ਨੂੰ ਯਿਸੂ ਮਸੀਹ ਰਾਹੀਂ ਖੁਸ਼ ਕੀਤਾ ਜਾ ਸਕਦਾ ਹੈ। ਇਸੇ ਲਈ ਜੇ ਕੋਈ ਇਹ ਵਿਸ਼ਵਾਸ ਕਰਦਾ ਹੈ ਕਿ ਉਸ ਨੂੰ ਉਸ ਦੇ ਕੰਮਾਂ ਰਾਹੀਂ ਮਹਿਮਾ ਪ੍ਰਾਪਤ ਹੋ ਜਾਵੇਗੀ, ਤਾਂ ਇੰਝ ਉਹ ਯਿਸੂ ਮਸੀਹ ਦੀ ਉੱਚਤਾ ਤੇ ਮਹਿਮਾ ਤੋਂ ਇਨਕਾਰ ਤੇ ਨਫ਼ਰਤ ਕਰਦਾ ਹੈ ਕਿਉਂਕਿ ਇੰਝ ਕਰ ਕੇ ਉਹ ਯਿਸੂ ਮਸੀਹ ਤੋਂ ਬਗ਼ੈਰ ਮਨੁੱਖੀ ਤਾਕਤ ਨਾਲ ਹੀ ਪਰਮੇਸ਼ਵਰ ਦਾ ਰਾਹ ਲੱਭ ਰਿਹਾ ਹੈ, ਨਾਲ ਯਿਸੂ ਮਸੀਹ ਨੇ ਖੁਦ ਆਪਣੇ ਬਾਰੇ ਆਖਿਆ ਹੈ: ‘ਮੈਂ ਹੀ ਮਾਰਗ, ਸੱਚਾਈ ਤੇ ਜੀਵਨ ਹਾਂ’। ਯੂਹੰਨਾ 14:6

ਵਿਸ਼ਵਾਸ ਨਾਲ ਸਬੰਧਤ ਸਿਧਾਂਤ ਦਾ ਜ਼ਿਕਰ ਪੌਲੂਸ ਰਸੂਲ ਨੇ ਹਰ ਥਾਂ ’ਤੇ ਕੀਤਾ ਹੈ। ਇਫ਼ਸੀਆਂ 2:8: ‘ਕਿਉਂ ਜੋ ਤੁਸੀਂ ਕਿਰਪਾ ਤੋਂ ਨਿਹਚਾ ਦੇ ਰਾਹੀਂ ਬਚਾਏ ਗਏ ਅਤੇ ਇਹ ਤੁਹਾਡੇ ਕੰਮਾਂ ਵੱਲੋਂ ਨਹੀਂ ਇਹ ਪਰਮੇਸ਼ੁਰ ਦੀ ਬਖ਼ਸ਼ੀਸ਼ ਹੈ।’

ਇਸੇ ਲਈ ਕੋਈ ਵੀ ਚਾਲਾਕੀ ਨਾਲ ਇਹ ਨਹੀਂ ਆਖਦਾ ਕਿ ਅਸੀਂ ਪੌਲੂਸ ਰਸੂਲ ਦੀਆਂ ਗੱਲਾਂ ਦੀ ਕੋਈ ਨਵੀਂ ਵਿਆਖਿਆ ਕਰ ਲਈ ਹੈ, ਸਮੁੱਚੇ ਮਾਮਲੇ ਦਾ ਸਮਰਥਨ ਸਾਡੇ ਪੁਰਖਿਆਂ ਦੀਆਂ ਗਵਾਹੀਆਂ ਨੇ ਕੀਤਾ ਹੈ। ਔਗਸਟੀਨ, ਆਪਣੇ ਬਹੁਤ ਸਾਰੇ ਸੰਸਕਰਣਾਂ ’ਚ ਕੰਮਾਂ ਦੇ ਗੁਣਾਂ ਦੇ ਉਲਟ ਵਿਸ਼ਵਾਸ ਦੀ ਮਹਿਮਾ ਤੇ ਧਾਰਮਿਕ ਪਵਿੱਤਰਤਾ ਦਾ ਬਚਾਅ ਕਰਦੇ ਹਨ। ਇੰਝ ਹੀ ਐਂਬਰੌਸ ਆਪਣੀ ‘ਡੀ ਵੋਕੇਸ਼ਨ ਜੈਂਟੀਅਮ’  ਤੇ ਹੋਰਨਾਂ ਥਾਵਾਂ ਉੱਤੇ ਵੀ ਬਿਲਕੁਲ ਇਹੋ ਸਿਖਾਉਂਦੇ ਹਨ। ਉਹ ਆਪਣੀ ‘ਡੀ ਵੋਕੇਸ਼ਨ ਜੈਂਟੀਅਮ’ ਵਿੱਚ ਫ਼ਰਮਾਉਂਦੇ ਹਨ:

 ‘ਯਿਸੂ ਮਸੀਹ ਦੇ ਲਹੂ ਨਾਲ ਮਿਲੀ ਮੁਕਤੀ ਦੀ ਕੋਈ ਕੀਮਤ ਨਹੀਂ ਰਹਿ ਜਾਵੇਗੀ, ਨਾ ਹੀ ਪਰਮੇਸ਼ਵਰ ਦੀ ਦਯਾ ਨਾਲ ਮਨੁੱਖ ਦੇ ਕੰਮਾਂ ਦੀ ਪ੍ਰਧਾਨਤਾ ਖ਼ਤਮ ਹੋਵੇਗੀ, ਪਰ ਜੇ ਪਰਮੇਸ਼ਵਰ ਦੀ ਮਹਿਮਾ ਨਾਲ ਦਰੁਸਤ ਠਹਿਰਾਏ ਗਏ ਹੋ, ਤਾਂ ਇਸ ਲਈ ਕਿ ਗੁਣਾਂ ਨੂੰ ਪਹਿਲਾਂ ਵਿਚਾਰਿਆ ਗਿਆ ਪਰ ਇਹ ਕਿਸੇ ਦਾਨੀ ਦਾ ਕੋਈ ਮੁਫ਼ਤ ਤੋਹਫ਼ਾ ਨਹੀਂ ਹੈ, ਸਗੋਂ ਇੱਕ ਕਾਮੇ ਨੂੰ ਇਨਾਮ ਹੈ।’

ਭਾਵੇਂ ਅਗਿਆਨੀ ਲੋਕ ਇਸ ਸਿਧਾਂਤ ਨੂੰ ਛੁਟਿਆਉਂਦੇ ਹਨ, ਫਿਰ ਵੀ ਪਰਮੇਸ਼ਵਰ ਤੋਂ ਡਰਨ ਵਾਲੇ ਤੇ ਫ਼ਿਕਰਮੰਦ ਜ਼ਮੀਰਾਂ ਵਾਲੇ ਲੋਕਾਂ ਨੂੰ ਆਪਣੇ ਤਜਰਬੇ ਰਾਹੀਂ ਪਤਾ ਲੱਗ ਜਾਂਦਾ ਹੈ ਕਿ ਇਸ ਨਾਲ ਬਹੁਤ ਤਸੱਲੀ ਮਿਲਦੀ ਹੈ । ਅਜਿਹਾ ਇਸ ਲਈ ਹੈ ਕਿਉਂਕਿ ਕਿਸੇ ਵੀ ਤਰ੍ਹਾਂ ਦੇ ਕੰਮਾਂ ਨਾਲ ਜ਼ਮੀਰ ਨੂੰ ਸ਼ਾਂਤੀ ਨਹੀਂ ਮਿਲ ਸਕਦੀ, ਜੋ ਸਿਰਫ਼ ਵਿਸ਼ਵਾਸ ਨਾਲ ਹੀ ਮਿਲ ਸਕਦੀ ਹੈ; ਜਦੋਂ ਉਹ ਇਸ ਨਿਸ਼ਚਤਤਾ ਨੂੰ ਸਮਝ ਜਾਂਦੇ ਹਨ ਕਿ ਉਹ ਸਿਰਫ਼ ਯਿਸੂ ਮਸੀਹ ਦੇ ਨਾਮ ਨਾਲ ਹੀ ਪਰਮੇਸ਼ਵਰ ਤੱਕ ਪੁੱਜ ਸਕਦੇ ਹਨ ਤੇ ਉਨ੍ਹਾਂ ਨੂੰ ਖੁਸ਼ ਕਰ ਸਕਦੇ ਹਨ। ਜਿਵੇਂ ਕਿ ਪੌਲੂਸ ਰਸੂਲ ਸਿਖਾਉਂਦੇ ਹਨ: ‘ਸੋ ਜਦੋਂ ਅਸੀਂ ਨਿਹਚਾ ਨਾਲ ਧਰਮੀ ਠਹਿਰਾਏ ਗਏ ਤਾਂ ਅਸੀਂ ਆਪਣੇ ਪ੍ਰਭੁ ਯਿਸੂ ਮਸੀਹ ਦੇ ਰਾਹੀਂ ਪਰਮੇਸ਼ੁਰ ਵੱਲ ਸ਼ਾਂਤੀ ਰੱਖੀਏ।’। ਰੋਮੀਆਂ 5:1. ਇਹ ਸਮੁੱਚਾ ਸਿਧਾਂਤ ਡਰੀ ਹੋਈ ਜ਼ਮੀਰ ਦੇ ਵਿਰੋਧ ਦੁਆਲੇ ਘੁੰਮਦਾ ਹੈ ਅਤੇ ਇਸ ਨੂੰ ਉਸ ਵਿਰੋਧ ਤੋਂ ਵੱਖ ਕਰ ਕੇ ਨਹੀਂ ਸਮਝਿਆ ਜਾ ਸਕਦਾ। ਇਸ ਲਈ ਨਾਤਜਰਬੇਕਾਰ ਤੇ ਧਰਮ–ਨਿਰਪੱਖ ਵਿਅਕਤੀ ਇਸ ਮਾਮਲੇ ’ਤੇ ਗ਼ਲਤ ਹਨ, ਜਦੋਂ ਉਹ ਇਹ ਕਲਪਨਾ ਕਰ ਲੈਂਦੇ ਹਨ ਕਿ ਮਸੀਹੀ ਧਾਰਮਿਕਤਾ ਤੇ ਨੈਤਿਕਤਾ ਉਹੀ ਹੈ, ਜੋ ਸ਼ਹਿਰੀ ਭਾਵ ਆਮ ਲੋਕਾਂ ਦੀ ਤੇ ਤੇ ਦਾਰਸ਼ਨਿਕ ਨੈਤਿਕਤਾ ਹੈ।

ਪਹਿਲਾਂ ਮਨੁੱਖੀ ਜ਼ਮੀਰ ਕੰਮਾਂ ਦੇ ਸਿਧਾਂਤ ਰਾਹੀਂ ਮਾੜੇ ਤਰੀਕੇ ਪ੍ਰਭਾਵਿਤ ਹੁੰਦੀ ਰਹੀ ਸੀ ਤੇ ਉਹ ਮਸੀਹੀ ਸੁਸਮਾਚਾਰ ਤੋਂ ਮਿਲਣ ਵਾਲੀ ਤਸੱਲੀ ਨੂੰ ਨਹੀਂ ਸੁਣਦੇ ਸਨ। ਕੁਝ ਲੋਕਾਂ ਦੀ ਜ਼ਮੀਰ ਨੇ ਉਨ੍ਹਾਂ ਨੂੰ ਰੇਗਿਸਤਾਨ, ਡੇਰਾਵਾਦ ਵੱਲ ਧੱਕ ਦਿੱਤਾ ਸੀ, ਜਿੱਥੇ ਉਨ੍ਹਾਂ ਨੂੰ ਆਸ ਸੀ ਕਿ ਸੰਨਿਆਸੀ ਜੀਵਨ–ਸ਼ੈਲੀ ਅਪਣਾ ਕੇ ਉਨ੍ਹਾਂ ਉੱਤੇ ਕੋਈ ਮਿਹਰ ਹੋ ਜਾਵੇਗੀ। ਹੋਰ ਲੋਕ ਹੋਰ ਕਿਸਮ ਦੇ ਕੰਮਾਂ ਨਾਲ ਅੱਗੇ ਆਏ ਤੇ ਗੁਨਾਹਾਂ ਦੇ ਮੁਕਾਬਲੇ ਤਸੱਲੀ ਪਾਈ। ਇਸੇ ਲਈ ਯਿਸੂ ਮਸੀਹ ਵਿੱਚ ਰਹਿ ਕੇ ਵਿਸ਼ਵਾਸ ਦੇ ਸਿਧਾਂਤ ਉੱਤੇ ਵਿਚਾਰ–ਵਟਾਂਦਰਾ ਕਰਨ ਤੇ ਤਸੱਲੀ ਹਾਸਲ ਕਰਨ ਦੀ ਜ਼ਰੂਰਤ ਬਹੁਤ ਜ਼ਿਆਦਾ ਹੈ, ਤਾਂ ਫ਼ਿਕਰਮੰਦ ਜ਼ਮੀਰ ਕਿਤੇ ਰਾਹਤ ਤੋਂ ਬਗ਼ੈਰ ਨਾ ਰਹਿ ਜਾਵੇ, ਸਗੋਂ ਉਹ ਇਹ ਜਾਣ ਲੈਣ ਕਿ ਉਨ੍ਹਾਂ ਉੱਤੇ ਸਿਰਫ਼ ਯਿਸੂ ਮਸੀਹ ਵਿੱਚ ਵਿਸ਼ਵਾਸ ਰੱਖ ਕੇ ਹੀ ਮਿਹਰ ਹੋ ਸਕਦੀ ਹੈ, ਗੁਨਾਹਾਂ ਤੋਂ ਮਾਫ਼ੀ ਮਿਲ ਸਕਦੀ ਹੈ ਤੇ ਉਹ ਦਰੁਸਤ ਠਹਿਰਾਏ ਜਾ ਸਕਦੇ ਹਨ।

ਅਸੀਂ ਇਹ ਚੇਤਾਵਨੀ ਵੀ ਦਿੰਦੇ ਹਾਂ ਕਿ ‘ਵਿਸ਼ਵਾਸ’ ਦਾ ਮਤਲਬ ਸਿਰਫ਼ ਘਟਨਾਵਾਂ ਦੀ ਜਾਣਕਾਰੀ ਹੀ ਨਹੀਂ ਹੁੰਦਾ, ਜਿਵੇਂ ਕਿ ਮਾੜੇ ਲੋਕਾਂ ਤੇ ਸ਼ੈਤਾਨ ’ਚ ਵੀ ਵਿਸ਼ਵਾਸ ਹੁੰਦਾ ਹੈ। ਸਗੋਂ ਪੱਕਾ ਵਿਸ਼ਵਾਸ ਹੋਣਾ ਚਾਹੀਦਾ ਹੈ, ਸਿਰਫ਼ ਇਤਿਹਾਸ ਦੀ ਜਾਣਕਾਰੀ ਰੱਖ ਲੈਣਾ ਹੀ ਕਾਫ਼ੀ ਨਹੀਂ ਹੁੰਦਾ, ਉਸ ਇਤਿਹਾਸ ਦੇ ਨਤੀਜੇ ਬਾਰੇ ਵੀ ਜਾਣਕਾਰੀ ਹੋਣੀ ਚਾਹੀਦੀ ਹੈ – ਜਿਵੇਂ ਇਹ ਧਾਰਾ: ਗੁਨਾਹਾਂ ਦੀ ਮਾਫ਼ੀ, ਜਿਸ ਦਾ ਮਤਲਬ ਹੈ ਕਿ ਅਸੀਂ ਯਿਸੂ ਮਸੀਹ ਰਾਹੀਂ ਮਿਹਰ, ਧਾਰਮਿਕ ਨੈਤਿਕਤਾ ਤੇ ਪਾਪਾਂ ਤੋਂ ਮਾਫ਼ੀ ਲੈ ਸਕਦੇ ਹਾਂ।

ਜੋ ਕੋਈ ਇਹ ਜਾਣਦਾ ਹੈ ਕਿ ਉਸ ਦਾ ਪਿਤਾ ਯਿਸੂ ਮਸੀਹ ਰਾਹੀਂ ਉਸ ਉੱਤੇ ਮਿਹਰ ਕਰਦਾ ਹੈ, ਉਹ ਸੱਚਮੁਚ ਪਰਮੇਸ਼ਵਰ ਨੂੰ ਜਾਣਦਾ ਹੈ। ਉਸ ਨੂੰ ਪਤਾ ਹੈ ਕਿ ਪਰਮੇਸ਼ਵਰ ਨੂੰ ਉਸ ਦੀ ਫ਼ਿਕਰ ਹੈ ਤੇ ਉਹ ਪਰਮੇਸ਼ਵਰ ਨੂੰ ਸੱਦਦਾ ਹੇ। ਸੰਖੇਪ ਵਿੱਚ, ਉਹ ਪਰਮੇਸ਼ਵਰ ਤੋਂ ਬਗ਼ੈਰ ਨਹੀਂ ਹੈ, ਜਿਵੇਂ ਕਿ ਗ਼ੈਰ–ਮਸੀਹੀ ਹਨ। ਸ਼ੈਤਾਨ ਲੋਕ ਅਤੇ ਨਾਸਤਿਕ ਵਿਅਕਤੀ ਇਸ ਲੇਖ ‘ਪਾਪਾਂ ਦੀ ਮਾਫ਼ੀ’ ਉੱਤੇ ਵਿਸ਼ਵਾਸ ਨਹੀਂ ਕਰ ਸਕਦੇ। ਦਰਅਸਲ, ਉਹ ਪਰਮੇਸ਼ਵਰ ਨੂੰ ਆਪਣੇ ਦੁਸ਼ਮਣ ਵਾਂਗ ਨਫ਼ਰਤ ਕਰਦੇ ਹਨ, ਉਹ ਉਸ ਨਾਲ ਗੱਲਬਾਤ ਨਹੀਂ ਕਰਦੇ ਤੇ ਉਨ੍ਹਾਂ ਨੂੰ ਪਰਮੇਸ਼ਵਰ ਤੋਂ ਕਿਸੇ ਚੰਗਿਆਈ ਦੀ ਆਸ ਨਹੀਂ ਹੈ। ਔਗਸਟੀਨ ਵੀ ਆਪਣੇ ਪਾਠਕਾਂ ਨੂੰ ਸ਼ਬਦ ‘ਵਿਸ਼ਵਾਸ’ ਬਾਰੇ ਚੇਤਾਵਨੀ ਦਿੰਦਿਆਂ ਸਿਖਾਉਦੇ ਹਨ ਕਿ ਧਾਰਮਿਕ ਮਸੀਹੀ ਗ੍ਰੰਥਾਂ ਵਿੱਚ ਮੱਦ ‘ਵਿਸ਼ਵਾਸ’ ਉਸ ਕਿਸਮ ਦਾ ਗਿਆਨ ਨਹੀਂ ਹੈ, ਜਿਹੋ ਜਿਹਾ ਨਾਸਤਿਕ ਲੋਕਾਂ ਕੋਲ ਹੁੰਦਾ ਹੈ, ਸਗੋਂ ਇਹ ‘ਵਿਸ਼ਵਾਸ’ ਤਾਂ ਇੱਕ ਅਜਿਹਾ ਆਤਮ–ਵਿਸ਼ਵਾਸ ਹੈ, ਜੋ ਰਾਹਤ ਬਖ਼ਸ਼ਦਾ ਹੈ ਤੇ ਡਰੇ ਹੋਏ ਮਨ ਵਿੱਚ ਉਤਸ਼ਾਹ ਭਰਦਾ ਹੈ।

ਇਸ ਤੋਂ ਇਲਾਵਾ, ਅਸੀਂ ਸਿਖਾਉਂਦੇ ਹਾਂ ਕਿ ਚੰਗੇ ਕੰਮ ਕਰਨੇ ਜ਼ਰੂਰੀ ਹਨ, ਇਸ ਲਈ ਨਹੀਂ ਕਿ ਅਸੀਂ ਆਪਣੇ ਵਿਸ਼ਵਾਸ ਮੁਤਾਬਕ ਪਰਮੇਸ਼ਵਰ ਦੀ ਕ੍ਰਿਪਾ ਹਾਸਲ ਦੇ ਯੋਗ ਬਣਨ ਲਈ ਅਜਿਹਾ ਕਰੀਏ ਪਰ ਇਸ ਲਈ ਕਿਉਂਕਿ ਇਹ ਪਰਮੇਸ਼ਵਰ ਦੀ ਮਰਜ਼ੀ ਹੈ। ਇਹ ਸਿਰਫ਼ ਵਿਸ਼ਵਾਸ ਸਦਕਾ ਹੀ ਹੁੰਦਾ ਹੈ ਕਿ ਕਿਸੇ ਨੂੰ ਪਾਪਾਂ ਦੀ ਮਾਫ਼ੀ ਮਿਲ ਜਾਂਦੀ ਹੈ ਤੇ ਇਹ ਮੁਫ਼ਤ ਮਿਲਦੀ ਹੈ। ਪਵਿੱਤਰ ਆਤਮਾ ਕਿਉਂਕਿ ਵਿਸ਼ਵਾਸ ਦੁਆਰਾ ਮਿਲਦੀ ਹੈ, ਇਸੇ ਵਿਸ਼ਵਾਸ ਨਾਲ ਦਿਲ ਨਵਿਆਏ ਜਾਂਦੇ ਹਨ, ਦਿਲ ਇੱਕ ਨਵੀਂ ਕਿਸਮ ਦੇ ਪਿਆਰ ਤੇ ਮੋਹ ਨਾਲ ਭਰਪੂਰ ਹੋ ਜਾਂਦਾ ਹੈ, ਜਿਸ ਦੇ ਨਤੀਜੇ ਵਜੋਂ ਉਹ ਚੰਗੇ ਕੰਮ ਕਰਦੇ ਹਨ। ਐਂਬਰੋਸ ਦਾ ਕਹਿਣਾ ਹੈ: ‘ਇੱਕ ਚੰਗੀ ਇੱਛਾ–ਸ਼ਕਤੀ ਅਤੇ ਸਹੀ ਕੰਮ ਤੇ ਗੱਲ ਕਰਨ ਲਈ ਵਿਸ਼ਵਾਸ ਹੀ ਉਸ ਦਾ ਆਧਾਰ ਹੁੰਦਾ ਹੈ।’

ਪਵਿੱਤਰ ਆਤਮਾ ਤੋਂ ਬਗ਼ੈਰ, ਇੱਕ ਵਿਅਕਤੀਆਂ ਦੀਆਂ ਸ਼ਕਤੀਆਂ ਪਰਮੇਸ਼ਵਰ–ਵਿਹੂਣੀਆਂ ਇੱਛਾਵਾਂ ਨਾਲ ਭਰਪੂਰ ਹੁੰਦੀਆਂ ਹਨ ਤੇ ਉਹ ਇੰਨਾ ਕਮਜ਼ੋਰ ਹੁੰਦਾ ਹੈ ਕਿ ਉਹ ਚੰਗੇ ਕੰਮ ਕਰ ਹੀ ਨਹੀਂ ਸਕਦਾ ਜਿਹੜੇ ਪਰਮੇਸ਼ਵਰ ਦੀ ਨਜ਼ਰ ’ਚ ਚੰਗੇ ਹੋਣ। ਕਿਉਂਕਿ ਉਹ ਸ਼ੈਤਾਨੀ ਤਾਕਤ ਦੇ ਅਸਰ ਹੇਠ ਹੁੰਦਾ ਹੈ, ਜੋ ਕਈ ਤਰ੍ਹਾਂ ਦੇ ਪਾਪ ਕਰਨ ਲਈ ਮਜਬੂਰ ਕਰਦੀ ਹੈ, ਨਾਸਤਿਕ ਕਿਸਮ ਦੇ ਵਿਚਾਰ ਮਨ ’ਚ ਲਿਆਉਂਦੀ ਹੈ ਤੇ ਅਪਰਾਧ ਕਰਨ ਲਈ ਉਕਸਾਉਂਦੀ ਹੈ। ਅਸੀਂ ਇਹ ਗੱਲ ਉਨ੍ਹਾਂ ਦਾਰਸ਼ਨਿਕਾਂ ’ਚ ਵੇਖ ਸਕਦੇ ਹਾਂ, ਜਿਨ੍ਹਾਂ ਨੇ ਇੱਕ ਈਮਾਨਾਦਰਾਨਾ ਜੀਵਨ ਜਿਉਣ ਦਾ ਜਤਨ ਕੀਤਾ ਪਰ ਉਹ ਸਫ਼ਲ ਨਾ ਹੋ ਸਕੇ ਤੇ ਅੰਤ ’ਚ ਉਹ ਕਈ ਤਰ੍ਹਾਂ ਦੇ ਅਪਰਾਧਾਂ ਨਾਲ ਘਿਰ ਗਏ। ਵਿਸ਼ਵਾਸ ਅਤੇ ਪਵਿੱਤਰ ਆਤਮਾ ਤੋਂ ਬਗ਼ੈਰ ਵਿਅਕਤੀ ਇੰਨਾ ਕਮਜ਼ੋਰ ਹੁੰਦਾ ਹੈ ਕਿ ਉਹ ਸਿਰਫ਼ ਮਨੁੱਖੀ ਤਾਕਤ ਨਾਲ ਹੀ ਚੱਲਦਾ ਹੈ।

ਇੰਝ, ਕੋਈ ਵੀ ਵੇਖ ਸਕਦਾ ਹੈ ਕਿ ਸਾਡੇ ਸਿਧਾਂਤ ’ਤੇ ਅਜਿਹਾ ਕੋਈ ਦੋਸ਼ ਨਹੀਂ ਲਾਇਆ ਜਾਣਾ ਚਾਹੀਦਾ ਕਿ ਇਹ ਚੰਗੇ ਕੰਮ ਕਰਨ ਤੋਂ ਵਰਜਦਾ ਹੈ, ਸਗੋਂ ਇਸ ਦੀ ਤਾਂ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਇਹ ਤਾਂ ਦਰਸਾਉਂਦਾ ਹੈ ਕਿ ਅਸੀਂ ਚੰਗੇ ਕੰਮ ਕਰਨ ਦੇ ਯੋਗ ਹੈ। ਕਿਉਂਕਿ ਵਿਸ਼ਵਾਸ ਤੋਂ ਬਗ਼ੈਰ, ਅਜਿਹਾ ਸੰਭਵ ਹੀ ਨਹੀਂ ਹੈ ਕਿ ਮਨੁੱਖੀ ਪ੍ਰਕਿਰਤੀ ਦਸ ਹੁਕਮਾਂ ਵਿੱਚੋਂ ਪਹਿਲੇ ਦੋ ਹੁਕਮਾਂ ਦੀ ਵੀ ਪਾਲਣਾ ਕਰ ਸਕੇ। ਵਿਸ਼ਵਾਸ ਤੋਂ ਬਗ਼ੈਰ, ਮਨੁੱਖੀ ਸੁਭਾਅ ਪਰਮੇਸ਼ਵਰ ਨੂੰ ਸੱਦ ਹੀ ਨਹੀਂ ਸਕਦਾ ਤੇ ਉਹ ਪਰਮੇਸ਼ਵਰ ਤੋਂ ਕਿਸੇ ਗੱਲ ਦੀ ਆਸ ਨਹੀਂ ਰੱਖ ਸਕਦਾ ਜਾਂ ਉਹ ਸਲੀਬ ਨਹੀਂ ਚੁੱਕ ਸਕਦਾ, ਸਗੋਂ ਅਜਿਹਾ ਕਰਨ ਲਈ ਉਹ ਮਨੁੱਖੀ ਮਦਦ ਹੀ ਭਾਲਦਾ ਹੈ ਤੇ ਉਸੇ ਵਿੱਚ ਯਕੀਨ ਰੱਖਦਾ ਹੈ। ਜਦੋਂ ਵਿਸ਼ਵਾਸ ਤੇ ਪਰਮੇਸ਼ਵਰ ਵਿੱਚ ਵਿਸ਼ਵਾਸ ਨਹੀਂ ਹੁੰਦਾ, ਤਾਂ ਮਨੁੱਖੀ ਵਿਚਾਰਾਂ ਵਾਲੀਆਂ ਹਰ ਕਿਸਮ ਦੀਆਂ ਮਾੜੀਆਂ ਇੱਛਾਵਾਂ ਦਿਲ ਉੱਤੇ ਭਾਰੂ ਪੈਣ ਲੱਗਦੀਆਂ ਹਨ। ਇਸੇ ਲਈ ਤਾਂ ਯਿਸੂ ਮਸੀਹ ਨੇ ਕਿਹਾ ਸੀ: ‘ਕਿਉਂ ਜੋ ਮੈਥੋਂ ਵੱਖਰੇ ਹੋ ਕੇ ਤੁਸੀਂ ਕੁਝ ਨਹੀਂ ਕਰ ਸੱਕਦੇ’, ਯੂਹੰਨਾ 15:5। ਅਤੇ ਚਰਚ ਗਾਉਂਦਾ ਹੈ:

ਤੇਰੇ ’ਚ ਰੱਬੀ ਮਿਹਰ ਦੀ ਘਾਟ,

ਉਸ ਵਿਅਕਤੀ ’ਚ ਕੁਝ ਵੀ ਨਹੀਂ,

ਉਸ ’ਚ ਕੁਝ ਵੀ ਨਹੀਂ ਤੇ ਫ਼ਿਜ਼ੂਲ ਹੈ

ਧਾਰਾ 21: ਸੰਤਾਂ ਦੀ ਭਗਤੀ ਬਾਰੇ

ਸੰਤਾਂ ਦੀ ਪਗਤੀ ਬਾਰੇ, ਅਸੀਂ ਸਿਖਾਉਂਦੇ ਹਾਂ ਕਿ ਅਸੀਂ ਆਪਣੀ ਇੱਛਾ ਅਨੁਸਾਰ ਉਨ੍ਹਾਂ ਦੇ ਵਿਸ਼ਵਾਸ ਤੇ ਚੰਗੇ ਕੰਮਾਂ ਦੀ ਪਾਲਣਾ ਕਰਕੇ ਸੰਤਾਂ ਨੂੰ ਯਾਦ ਕਰ ਸਕਦੇ ਹਾਂ। ਉਦਾਹਰਣ ਵਜੋਂ, ਜੰਗ ਲੜਨ ਲਈ ਸਮਰਾਟ ਹੁਣ ਤੁਰਕ ਨੂੰ ਆਪਣੇ ਦੇਸ਼ ’ਚੋਂ ਬਾਹਰ ਕੱਢਣ ਲਈ ਦਾਊਦ ਦੀ ਮਿਸਾਲ ਉੱਤੇ ਅਮਲ ਕਰ ਸਕਦੇ ਹਨ। ਕਿਉਂਕਿ ਉਹ ਦੋਵੇਂ ਰਾਜੇ ਹਨ। ਪਵਿੱਤਰ ਮਸੀਹੀ ਗ੍ਰੰਥ ਸਾਨੂੰ ਸੰਤਾਂ ਦੀਆਂ ਪੈੜ–ਚਾਲਾਂ ’ਤੇ ਚੱਲਣਾ ਜਾਂ ਮਦਦ ਲਈ ਉਨ੍ਹਾਂ ਨੂੰ ਪੁਕਾਰਨਾ ਨਹੀਂ ਸਿਖਾਉਂਦੇ। ਸਗੋਂ ਪਵਿੱਤਰ ਗ੍ਰੰਥ ਨੇ ਤਾਂ ਸਾਡੇ ਲਈ ਸਿਰਫ਼ ਇੱਕ ਯਿਸੂ ਮਸੀਹ ਨੂੰ ਹੀ ਨਿਰਧਾਰਤ ਕੀਤਾ ਹੈ; ਜੋ ਪਰਮੇਸ਼ਵਰ ਤੱਕ ਪਹੁੰਚਾਉਣ ਦਾ ਰਾਹ ਹਨ, ਪਾਪਾਂ ਨੂੰ ਮਾਫ਼ ਕਰਦੇ ਹਨ, ਸਰਬੋਤਮ ਤੇ ਸਰਬਉੱਚ ਮਾਰਗ–ਦਰਸ਼ਕ ਹਨ। ਸਾਨੂੰ ਯਿਸੂ ਮਸੀਹ ਦੇ ਨਾਮ ਨਾਲ ਪ੍ਰਾਰਥਨਾ ਕਰਨੀ ਚਾਹੀਦੀ ਹੈ। ਉਹ ਵਾਅਦਾ ਕਰਦੇ ਹਨ ਕਿ ਉਹ ਸਾਡੀ ਪ੍ਰਾਰਥਨਾ ਨੂੰ ਸੁਣਨਗੇ ਤੇ ਉਹ ਇਸ ਪ੍ਰਾਰਥਨਾ ਨੂੰ ਪ੍ਰਵਾਨ ਕਰਨਗੇ; ਇਸੇ ਲਈ ਦੁੱਖ–ਤਕਲੀਫ਼ ਵੇਲੇ ਅਸੀਂ ਯਿਸੂ ਮਸੀਹ ਨੂੰ ਹੀ ਪੁਕਾਰਦੇ ਹਾਂ।  1 ਯੂਹੰਨਾ 2:1 –‘ਜੇ ਕੋਈ ਪਾਪ ਕਰੇ ਤਾਂ ਪਿਤਾ ਦੇ ਕੋਲ ਸਾਡਾ ਇੱਕ ਸਹਾਇਕ ਹੈ ਅਰਥਾਤ ਯਿਸੂ ਮਸੀਹ ਜਿਹੜਾ ਧਰਮੀ ਹੈ।’

ਇਹ ਸਾਡੇ ਸਿਧਾਂਤ ਬਾਰੇ ਹੈ, ਜਿਸ ਵਿੱਚ ਕੋਈ ਵੀ ਵੇਖ ਸਕਦਾ ਹੈ ਕਿ ਇਸ ਵਿੱਚ ਕੁਝ ਵੀ ਪਵਿੱਤਰ ਧਾਰਮਿਕ ਗ੍ਰੰਥਾਂ ਜਾਂ ਕੈਥੋਲਿਕ ਚਰਚ ਜਾਂ ਰੋਮ ਦੇ ਚਰਚ ਤੋਂ ਵੱਖਰਾ ਕੁਝ ਵੀ ਨਹੀਂ ਹੈ ਤੇ ਇਸ ਦੇ ਆਪਣੇ ਲੇਖਕ ਵੀ ਇਹੋ ਕਹਿੰਦੇ ਹਨ। ਇਸੇ ਲਈ ਜੋ ਸਾਡੇ ਅਧਿਆਪਕਾਂ ਨੂੰ ਅਧਰਮੀ ਆਖਦੇ ਹਨ, ਉਹ ਗ਼ਲਤ ਹਨ। ਅਜਿਹੀਆਂ ਕੁਝ ਖਾਸ ਗੱਲਾਂ ਉੱਤੇ ਵੀ ਅਸਹਿਮਤੀ ਹੈ, ਜੋ ਚਰਚ ਵਿੱਚ ਬਿਨਾ ਕਿਸੇ ਅਧਿਕਾਰ ਦੇ ਘੁਸ ਗਈਆਂ ਹਨ। ਅਜਿਹੇ ਮਾਮਲਿਆਂ ’ਚ ਜੇ ਕਿਸੇ ਕਿਸਮ ਦੇ ਕੋਈ ਮੱਤਭੇਦ ਹਨ, ਤਾਂ ਸਾਡੇ ਇਕਬਾਲ (ਕਨਫ਼ੈਸ਼ਨ) ਦੇ ਮਾਮਲੇ ’ਚ ਬਿਸ਼ਪਸ ਨੂੰ ਸਾਡੇ ਪ੍ਰਤੀ ਵਾਜਬ ਨਰਮੀ ਵਰਤਣੀ ਚਾਹੀਦੀ ਹੈ ਕਿਉਂਕਿ ਅਸੀਂ ਇਸ ਦੀ ਸਮੀਖਿਆ ਕੀਤੀ ਹੈ। ਇੱਥੋਂ ਤੱਕ ਕਿ ਕੈਨਨ (ਉਹ ਪਾਦਰੀ ਜੋ ਕੈਥਡਰਲ ਚੈਪਟਰ ਦੇ ਮੈਂਬਰ ਹੁੰਦੇ ਹਨ) ਵੀ ਇੰਨੇ ਸਖ਼ਤ ਨਹੀਂ ਹੁੰਦੇ ਤੇ ਹਰ ਥਾਂ ’ਤੇ ਇੱਕੋ ਜਿਹੀਆਂ ਰੀਤਾਂ ਦੀ ਮੰਗ ਨਹੀਂ ਕਰਦੇ ਅਤੇ ਸਾਰੇ ਚਰਚਾਂ ਦੀਆਂ ਰੀਤਾਂ/ਰਸਮਾਂ ਕਦੇ ਇੱਕੋ ਜਿਹੀਆਂ ਨਹੀਂ ਹੁੰਦੀਆਂ। ਅਸੀਂ ਜ਼ਿਆਦਾਤਰ ਪ੍ਰਾਚੀਨ ਰੀਤਾਂ/ਰਸਮਾਂ ਉੱਤੇ ਬਹੁਤ ਧਿਆਨ ਨਾਲ ਗ਼ੌਰ ਕਰਦੇ ਹਾਂ। ਇਸ ਲਈ ਅਜਿਹਾ ਦੋਸ਼ ਕਿ ਸਾਡੇ ਚਰਚਾਂ ਨੇ ਸਾਰੀਆਂ ਹੀ ਪ੍ਰਾਚੀਨ ਰੀਤਾਂ/ਰਸਮਾਂ ਦਾ ਖਾਤਮਾ ਕਰ ਦਿੱਤਾ ਹੈ, ਬਿਲਕੁਲ ਗ਼ਲਤ ਹੈ ਤੇ ਮੰਦੀ ਈਰਖਾਲੂ ਭਾਵਨਾ ਤੋਂ ਪ੍ਰੇਰਿਤ ਹੈ। ਪਰ ਇਹ ਸਾਡੀ ਆਮ ਸ਼ਿਕਾਇਤ ਰਹੀ ਹੈ ਕਿ ਆਮ ਰੀਤਾਂ/ਰਸਮਾਂ ਨਾਲ ਵੀ ਕੁਝ ਬੁਰਾਈਆਂ ਜੁੜ ਗਈਆਂ ਹਨ। ਸਾਨੂੰ ਉਹ ਬੁਰਾਈਆਂ ਦੂਰ ਕਰਨੀਆਂ ਹੋਣਗੀਆਂ ਕਿਉਂਕਿ ਅਸੀਂ ਉਨ੍ਹਾਂ ਨੂੰ ਇੱਕ ਚੰਗੀ ਜ਼ਮੀਰ ਨਾਲ ਪ੍ਰਵਾਨ ਨਹੀਂ ਕਰ ਸਕਦੇ।

ਉਹ ਧਾਰਾਵਾਂ ਜਿਨ੍ਹਾਂ ਵਿੱਚ ਮਾਡੀਆਂ ਗੱਲਾਂ ਦੀ ਅਸੀਂ ਸਮੀਖਿਆ ਕੀਤੀ ਹੈ ਤੇ ਉਨ੍ਹਾਂ ਨੂੰ ਦਰੁਸਤ ਕੀਤਾ ਹੈ

ਸਾਡੇ ਚਰਚ ਕਿਸੇ ਵੀ ਤਰ੍ਹਾਂ ਕੈਥੋਲਿਕ ਚਰਚ ਜਾਂ ਵਿਸ਼ਵਾਸ ਦੀ ਕਿਸੇ ਧਾਰਾ ਨਾਲ ਅਸਹਿਮਤ ਨਹੀਂ ਹਨ ਤੇ ਅਸੀਂ ਸਿਰਫ਼ ਕੁਝ ਅਜਿਹੀਆਂ ਮਾੜੀਆਂ ਗੱਲਾਂ ਛੱਡੀਆਂ ਹਨ ਜੋ ਨਵੀਂਆਂ ਜੁੜੀਆਂ ਸਨ ਅਤੇ ਜੋ ਸਮੇਂ ਦੇ ਭ੍ਰਿਸ਼ਟਾਚਾਰ ਤੇ ਗ਼ਲਤੀ ਨਾਲ ਪ੍ਰਵਾਨ ਹੋ ਗਈਆਂ ਸਨ ਤੇ ਕੈਨਨਜ਼ ਵੱਲੋਂ ਦਰਸਾਏ ਵਿਸ਼ਿਆਂ ਦੇ ਉਲਟ ਸਨ। ਇਸੇ ਲਈ, ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਤੁਸੀਂ ਬਾਦਸ਼ਾਹ ਸਲਾਮਤ ਉਨ੍ਹਾਂ ਤਬਦੀਲੀਆਂ ਦੀ ਸੁਣਵਾਈ ਕਰਨ ਦੀ ਕ੍ਰਿਪਾ ਕਰੋਗੇ, ਜੋ ਅਸੀਂ ਕੀਤੀਆਂ ਹਨ ਤੇ ਉਹ ਕਾਰਨ ਜਾਣੋਗੇ ਕਿ ਅਸੀਂ ਕਿਉਂ ਲੋਕਾਂ ਨੂੰ ਆਪਣੀ ਜ਼ਮੀਰ ਦੇ ਉਲਟ ਜਾ ਕੇ ਅਜਿਹੀਆਂ ਬੁਰਾਈਆਂ ਦੀ ਪਾਲਣਾ ਕਰਨ ਲਈ ਨਹੀਂ ਕਿਹਾ। ਇਸੇ ਲਈ ਬਾਦਸ਼ਾਹ ਸਲਾਮਤ, ਤੁਸੀਂ ਅਜਿਹੇ ਲੋਕਾਂ ’ਤੇ ਯਕੀਨ ਨਾ ਕਰੋ ਜੋ ਸਾਡੇ ਪ੍ਰਤੀ ਨਫ਼ਰਤ ਪੈਦਾ ਕਰਨੀ ਚਾਹੁੰਦੇ ਹਨ ਤੇ ਸਾਡੇ ਬਾਰੇ ਕੂੜ ਪ੍ਰਚਾਰ ਕਰ ਰਹੇ ਹਨ। ਇੰਝ ਉਨ੍ਹਾਂ ਨੇ ਭਲੇ ਲੋਕਾਂ ਦੇ ਮਨਾਂ ਨੂੰ ਵੀ ਪਰੇਸ਼ਾਨ ਕਰ ਕੇ ਰੱਖ ਦਿੱਤਾ ਹੈ ਤੇ ਐਂਵੇਂ ਇਹ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ ਹੈ ਅਤੇ ਹੁਣ ਵੀ ਉਹ ਆਪਸੀ ਇੱਕਸੁਰਤਾ ਨੂੰ ਭੰਗ ਕਰਨ ਲਈ ਉਹੀ ਹਰਬੇ ਵਰਤ ਰਹੇ ਹਨ। ਬਾਦਸ਼ਾਹ ਸਲਾਮਤ, ਤੁਸੀਂ ਬੇਸ਼ੱਕ ਇਹੋ ਪਾਓਗੇ ਕਿ ਸਾਡਾ ਸਿਧਾਂਤ ਇੰਨਾ ਵੀ ਅਸਹਿਣਸ਼ੀਲ ਨਹੀਂ, ਜਿੰਨਾ ਕਿ ਉਹ ਨਾਸਤਿਕ ਤੇ ਮੰਦੀ ਭਾਵਨਾ ਵਾਲੇ ਲੋਕ ਦਾਅਵਾ ਕਰਦੇ ਹਨ। ਇਸ ਤੋਂ ਇਲਾਵਾ ਤੁਸੀਂ ਆਮ ਫੈਲਣ ਵਾਲੀਆਂ ਅਫ਼ਵਾਹਾਂ ਤੇ ਦੁਸ਼ਮਣਾਂ ਦੀਆਂ ਗ਼ਲਤ ਗੱਲਾਂ ’ਚੋਂ ਸੱਚਾਈ ਹਾਸਲ ਨਹੀਂ ਕਰ ਸਕਦੇ। ਕੋਈ ਵੀ ਆਸਾਨੀ ਨਾਲ ਇਹ ਪਰਖ ਸਕਦਾ ਹੈ ਕਿ ਰੀਤਾਂ/ਰਸਮਾਂ ਪ੍ਰਤੀ ਆਦਰ–ਮਾਣ, ਸਤਿਕਾਰ ਤੇ ਉਨ੍ਹਾਂ ਪ੍ਰਤੀ ਪਵਿੱਤਰ ਭਾਵਨਾ ਕਾਇਮ ਰੱਖਣ ਲਈ ਗਿਰਜਾਘਰਾਂ ਵਿੱਚ ਉਨ੍ਹਾਂ ਦੀ ਸਹੀ ਤਰੀਕੇ ਪਾਲਣਾ ਤੇ ਅਮਲ ਕੀਤਾ ਜਾਵੇ।

ਧਾਰਾ 22: ਧਾਰਮਿਕ ਰੀਤ/ਰਸਮ ਵਿੱਚ ਦੋਵੇਂ ਕਿਸਮਾਂ

ਪਰਮੇਸ਼ਵਰ ਦੀ ਰੋਟੀ ਦੀ ਧਾਰਮਿਕ ਰੀਤ (ਅਸ਼ਾਏ ਰੱਬਾਨੀ) ਵਿੱਚ ਦੋਵੇਂ ਤੱਤ ਕਲੀਸੀਆ ਦੇ ਮੈਂਬਰਾਂ ਨੂੰ ਦਿੱਤੇ ਜਾਂਦੇ ਹਨ ਕਿਉਂਕਿ ਅਜਿਹਾ ਕਰਨ ਦੀ ਹਦਾਇਤ ਖੁਦ ਯਿਸੂ ਮਸੀਹ ਨੇ ਮੱਤੀ 26:27 ਵਿੱਚ ਕੀਤੀ ਹੈ: ‘ਤੁਸੀਂ ਸਾਰੇ ਇਸ ਵਿੱਚੋਂ ਪੀਓ।’ ਉੱਥੇ ਯਿਸੂ ਮਸੀਹ ਨੇ ਬਹੁਤ ਸਪੱਸ਼ਟ ਤਰੀਕੇ ਇਹ ਹੁਕਮ ਦਿੱਤਾ ਕਿ ਇਹ ਪਿਆਲਾ ਲਓ ਤੇ ਸਾਰੇ ਪੀਓ। ਤੇ ਜੇ ਕੋਈ ਆਪਣੇ ਮਨਮੱਤ ਨਾਲ ਇਹ ਆਖਦਾ ਹੈ ਕਿ ਇਹ ਤਾਂ ਸਿਰਫ਼ ਪਾਦਰੀਆਂ ਲਈ ਆਖਿਆ ਗਿਆ ਹੈ, ਪੌਲੂਸ ਰਸੂਲ 1 ਕੁਰਿੰਥੀਆਂ 11:27 ਵਿੱਚ ਇੱਕ ਮਿਸਾਲ ਦਿੰਦੇ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਸਮੁੱਚੀ ਕਲੀਸੀਆ ਦੋਵੇਂ ਕਿਸਮ ਦੀਆਂ ਚੀਜ਼ਾਂ ਲੈ ਰਹੀ ਸੀ। ਅਤੇ ਅਜਿਹਾ ਅਭਿਆਸ ਲੰਮਾ ਸਮਾਂ ਚਰਚ ਵਿੱਚ ਚੱਲਦਾ ਰਿਹਾ। ਇਹ ਕਿਸੇ ਨੂੰ ਵੀ ਪਤਾ ਨਹੀਂ ਕਿ ਕਦੋਂ ਤੇ ਕਿਸ ਦੇ ਕਹਿਣ ’ਤੇ ਇਹ ਤਬਦੀਲ ਕਰ ਦਿੱਤਾ ਗਿਆ, ਭਾਵੇਂ ਕੂਸਸਾ ਦੇ ਕਾਰਡੀਨਲ ਨਿਕੋਲਸ ਨੇ ਉਹ ਸਮਾਂ ਦਿੱਤਾ ਹੈ, ਜਦੋਂ ਇਸ ਦੀ ਪ੍ਰਵਾਨਗੀ ਦਿੱਤੀ ਗਈ ਸੀ। ਕੁਝ ਥਾਵਾਂ ’ਤੇ ਸਿਪਰੀਅਨ ਇਹ ਗਵਾਹੀ ਦਿੰਦੇ ਹਨ ਕਿ ਲੋਕਾਂ ਨੂੰ ਲਹੂ ਦਿੱਤਾ ਗਿਆ ਸੀ। ਜੇਰੋਮ ਨੇ ਵੀ ਇਹੋ ਗਵਾਹੀ ਦਿੱਤੀ ਸੀ,ਜਦੋਂ ਉਨ੍ਹਾਂ ਆਖਿਆ ਸੀ: ‘ਪਾਦਰੀ ਅਸ਼ਾਏ ਰੱਬਾਨੀ ਦਿੰਦੇ ਹਨ ਤੇ ਯਿਸੂ ਮਸੀਹ ਦਾ ਲਹੂ ਲੋਕਾਂ ਨੂੰ ਵੰਡਦੇ ਹਨ।’ ਦਰਅਸਲ, ਪੋਪ ਜੇਲਾਸੀਅਸ ਨੇ ਹੁਕਮ ਦਿੱਤਾ ਸੀ ਕਿ ਇਸ ਰੀਤ ਦੌਰਾਨ ਕੁਝ ਵੀ ਵੰਡਿਆ ਨਹੀਂ ਜਾਣਾ ਚਾਹੀਦਾ । ਇਸ ਦੀ ਥਾਂ ਇੱਕ ਹੋਰ ਹਾਲੀਆ ਰਸਮ ਕੀਤੀ ਜਾਂਦੀ ਹੈ। ਸਪੱਸ਼ਟ ਹੈ ਕਿ ਸਾਨੂੰ ਅਜਿਹੀ ਕਿਸੇ ਵੀ ਰੀਤ/ਰਸਮ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ, ਜੋ ਪਰਮੇਸ਼ਵਰ ਦੇ ਹੁਕਮਾਂ ਦੇ ਉਲਟ ਸ਼ੁਰੂ ਕੀਤੀ ਗਈ ਹੈ, ਜਿਵੇਂ ਕਿ ਕੈਨਨਜ਼ ਨੇ ਵੀ ਵੇਖਿਆ ਹੈ । ਪਰ ਇਹ ਰੀਤ ਸਾਡੇ ਉੱਤੇ ਨਾ ਸਿਰਫ਼ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਉਲਟ ਜਾ ਕੇ ਥੋਪੀ ਗਈ ਹੈ, ਸਗੋਂ ਇਹ ਪੁਰਾਣੇ ਕੈਨਨਜ਼ ਤੇ ਚਰਚ ਦੀ ਮਿਸਾਲ ਦੇ ਵੀ ਉਲਟ ਹੈ। ਇਸੇ ਲਈ ਜੇ ਕੋਈ ਦੋਵੇਂ ਕਿਸਮ ਦੀਆਂ ਪਵਿੱਤਰ ਰੀਤਾਂ ਦੀ ਪਾਲਣਾ ਕਰਨੀ ਚਾਹੁੰਦਾ ਹੈ, ਤਾਂ ਉਨ੍ਹਾਂ ਨੂੰ ਆਪਣੀ ਜ਼ਮੀਰ ਦੇ ਉਲਟ ਜਾ ਕੇ ਕੁਝ ਹੋਰ ਕਰਨ ਲਈ ਮਜਬੂਰ ਨਹੀਂ ਕਰਨਾ ਚਾਹੀਦਾ। ਕਿਉਂਕਿ ਪਵਿੱਤਰ ਘਾਰਮਿਕ ਰੀਤ ਵਿੱਚ ਭੇਦਭਾਵ ਯਿਸੂ ਮਸੀਹ ਦੇ ਹੁਕਮ ਮੁਤਾਬਕ ਨਹੀਂ ਹੈ ਤੇ ਅਸੀਂ ਹੁਣ ਪਹਿਲਾਂ ਵਾਂਗ ਸ਼ੋਭਾ–ਯਾਤਰਾ ਕੱਢਣੀ ਵੀ ਛੱਡ ਦਿੱਤੀ ਹੈ।

ਧਾਰਾ 23: ਪਾਦਰੀ ਸਾਹਿਬਾਨ ਦੇ ਵਿਆਹ ਬਾਰੇ

ਪਾਦਰੀ ਸਾਹਿਬਾਨ ਬਾਰੇ ਅਕਸਰ ਅਜਿਹੀਆਂ ਸ਼ਿਕਾਇਤਾਂ ਆਉਂਦੀਆਂ ਰਹਿੰਦੀਆਂ ਹਨ ਕਿ ਉਹ ਅਣਵਿਆਹੇ ਨਹੀਂ ਹੁੰਦੇ। ਇਸੇ ਕਰ ਕੇ ਉਹ ਆਖਦੇ ਹਨ ਕਿ ਪੋਪ ਪੀਅਸ ਨੇ ਉਨ੍ਹਾਂ ਨੂੰ ਅਜਿਹੀ ਇਜਾਜ਼ਤ ਦਿੱਤੀ ਹੈ; ਭਾਵੇਂ ਅਜਿਹੇ ਕਾਰਨ ਮੌਜੂਦ ਹਨ ਕਿ ਪਾਦਰੀਆਂ ਨੂੰ ਵਿਆਹ ਤੋਂ ਦੂਰ ਰਹਿਣਾ ਚਾਹੀਦਾ ਹੈ ਪਰ ਇਨ੍ਹਾਂ ਤੋਂ ਵੱਧ ਮਜ਼ਬੂਤ ਕੁਝ ਦਲੀਲਾਂ ਹਨ, ਜਿਨ੍ਹਾਂ ਮੁਤਾਬਕ ਅਜਿਹਾ ਫ਼ੈਸਲਾ ਵਾਪਸ ਲੈਣਾ ਚਾਹੀਦਾ ਹੈ (ਜਿਵੇਂ ਬਾਰਤੋਲੋਮੀਓ ਪਲਾਟੀਨਾ ਲਿਖਦੇ ਹਨ)। ਇਸੇ ਲਈ ਸਾਡੇ ਪਾਦਰੀ ਸਾਹਿਬ ਅਜਿਹੇ ਖੁੱਲ੍ਹੇ ਸਕੈਂਡਲਾਂ ਤੇ ਵਿਵਾਦਾਂ ਤੋਂ ਬਚਣਾ ਚਾਹੁੰਦੇ ਸਨ, ਇਸੇ ਲਈ ਉਨ੍ਹਾਂ ਵਿਆਹ ਰਚਾ ਲਏ ਤੇ ਇਹੋ ਸਿਖਾਇਆ ਕਿ ਵਿਆਹ ਕਰਨਾ ਉਨ੍ਹਾਂ ਲਈ ਜਾਇਜ਼ ਹੈ। ਪਹਿਲੀ ਗੱਲ ਤਾਂ ਇਹ ਕਿ ਪੌਲੂਸ ਰਸੂਲ ਨੇ 1 ਕੁਰਿੰਥੀਆਂ 7:2, 9 ਵਿੱਚ ਆਖਦੇ ਹਨ: ‘ਪਰੰਤੂ ਹਰਾਮਕਾਰੀਆਂ ਦੇ ਕਾਰਨ ਹਰੇਕ ਪੁਰਖ ਆਪਣੀ ਹੀ ਇਸਤ੍ਰੀ ਨੂੰ ਅਤੇ ਹਰੇਕ ਇਸਤ੍ਰੀ ਆਪਣੇ ਹੀ ਪੁਰਖ ਨੂੰ ਰੱਖੇ।’ ਅਤੇ ‘ਪਰ ਜੇ ਉਨ੍ਹਾਂ ਵਿੱਚ ਜਤ ਸਤ ਦਾ ਬਲ ਨਹੀਂ ਤਾਂ ਓਹ ਵਿਆਹ ਕਰ ਲੈਣ ਕਿਉਂ ਜੋ ਸੜਨ ਨਾਲੋਂ ਵਿਆਹ ਕਰਨਾ ਚੰਗਾ ਹੈ।’ ਦੂਜੇ ਯਿਸੂ ਮਸੀਹ ਮੱਤੀ 19:11 ’ਚ ਆਖਦੇ ਹਨ: ‘ਪਰ ਉਸ ਨੇ ਉਨ੍ਹਾਂ ਨੂੰ ਆਖਿਆ, ਇਸ ਗੱਲ ਨੂੰ ਸਭ ਲੋਕ ਕਬੂਲ ਨਹੀਂ ਕਰਦੇ ਪਰ ਓਹ ਜਿਨ੍ਹਾਂ ਨੂੰ ਬਖ਼ਸ਼ਿਆ ਗਿਆ।’ ਜਿੱਥੇ ਉਹ ਆਖਦੇ ਹਨ ਕਿ ਸਾਰੇ ਵਿਅਕਤੀ ਇਕੱਲਿਆਂ ਜੀਵਨ ਬਤੀਤ ਕਰਨ ਦੇ ਫ਼ਿੱਟ ਨਹੀਂ ਹੁੰਦੇ। ਕਿਉਂਕਿ ਉੱਤਪਤੀ 1:28 ਮੁਤਾਬਕ ਪਰਮੇਸ਼ਵਰ ਨੇ ਮਨੁੱਖ ਨੂੰ ਬੱਚੇ ਪੈਦਾ ਕਰਨ ਲਈ ਆਖਿਆ ਸੀ। ਮਨੁੱਖ ਵਿੱਚ ਇੰਨੀ ਤਾਕਤ ਨਹੀਂ ਕਿ ਉਹ ਪਰਮੇਸ਼ਵਰ ਦੀ ਇਸ ਸਿਰਜਣਾ ’ਚ ਕੋਈ ਤਬਦੀਲੀ ਕਰ ਸਕੇ। ਇਹ ਸਪੱਸ਼ਟ ਹੈ ਤੇ ਬਹੁਤ ਸਾਰੇ ਲੋਕ ਇਹ ਇਕਬਾਲ ਕਰ ਚੁੱਕੇ ਹਨ ਕਿ ਕੋਈ ਵੀ ਚੰਗਿਆਈ, ਈਮਾਨਦਾਰੀ, ਅਣਵਿਆਹੁਤਾ ਜੀਵਨ, ਕੋਈ ਵੀ ਕ੍ਰਿਸਚੀਅਨ/ਮਸੀਹੀ, ਸੁਹਿਰਦ ਤੇ ਈਮਾਨਾਦਰਾਨਾ ਆਚਾਰ–ਵਿਚਾਰ ਦਾ ਕੋਈ ਫ਼ਾਇਦਾ ਨਹੀਂ ਹੋਇਆ; ਸਗੋਂ ਬਹੁਤਿਆਂ ਦਾ ਜੀਵਨ ਅੰਤ ਤੱਕ ਡਰਾਉਣਾ, ਬੇਚੈਨ ਤੇ ਜ਼ਮੀਰ ਲਈ ਤਸ਼ੱਦਦ ਭਰਿਆ ਰਿਹਾ। ਇਸ ਲਈ, ਜਿਹੜੇ ਵਿਅਕਤੀ ਅਣਵਿਆਹੁਤਾ ਜੀਵਨ ਜਿਊਣ ਦੇ ਫ਼ਿੱਟ ਨਹੀਂ, ਉਨ੍ਹਾਂ ਨੂੰ ਵਿਆਹ ਰਚਾ ਲੈਣਾ ਚਾਹੀਦਾ ਹੈ। ਕਿਉਂਕਿ ਕੋਈ ਵੀ ਮਨੁੱਖੀ ਕਾਨੂੰਨ ਤੇ ਕੋਈ ਵੀ ਸੰਕਲਪ ਪਰਮੇਸ਼ਵਰ ਦੇ ਹੁਕਮਾਂ ਨੂੰ ਰੱਦ ਨਹੀਂ ਕਰ ਸਕਦਾ। ਇਨ੍ਹਾਂ ਹੀ ਕਾਰਨਾਂ ਕਰਕੇ ਪਾਦਰੀ ਸਾਹਿਬਾਨ ਇਹ ਸਿਖਾਉਂਦੇ ਹਨ ਕਿ ਉਹ ਵਿਆਹ ਰਚਾ ਸਕਦੇ ਹਨ।

ਇਹ ਵੀ ਸਪੱਸ਼ਟ ਹੈ ਕਿ ਪ੍ਰਾਚੀਨ ਚਰਚ ਵਿੱਚ ਪਾਦਰੀ ਸਾਹਿਬਾਨ ਵਿਆਹ ਰਚਾਉਂਦੇ ਸਨ। ਕਿਉਂਕਿ ਪੌਲੂਸ ਰਸਲ 1 ਤਿਮੋਥੀ 3:2 ’ਚ ਆਖਦੇ ਹਨ ਕਿ ਇੱਕ ਬਿਸ਼ਪ ਉਸ ਨੂੰ ਚੁਣਨਾ ਚਾਹੀਦਾ ਹੈ ਜੋ ਇੱਕ ਪਤਨੀ ਦਾ ਪਤੀ ਹੋਵੇ। ਜਰਮਨੀ ’ਚ, ਚਾਰ ਸੌ ਸਾਲ ਪਹਿਲਾਂ ਪਹਿਲੀ ਵਾਰ ਪਾਦਰੀ ਸਾਹਿਬਾਨ ਨੂੰ ਹਿੰਸਕ ਤੌਰ ’ਤੇ ਅਣਵਿਆਹੁਤਾ ਜੀਵਨ ਜਿਉਣ ਲਈ ਮਜਬੂਰ ਕੀਤਾ ਗਿਆ ਸੀ। ਅਸਲੀਅਤ ਤਾਂ ਇਹ ਹੈ ਕਿ ਉਨ੍ਹਾਂ ਨੇ ਇਸ ਦਾ ਬਹੁਤ ਜ਼ੋਰਦਾਰ ਤਰੀਕੇ ਨਾਲ ਵਿਰੋਧ ਕੀਤਾ ਸੀ ਕਿ ਮਾਇਨਜ਼ ਦੇ ਆਰਚਬਿਸ਼ਪ ਜਦੋਂ ਇਸ ਮਾਮਲੇ ਬਾਰੇ ਪੋਪ ਦੇ ਹਹੁਕਮ ਨੂੰ ਪ੍ਰਕਾਸ਼ਿਤ ਕਰਨ ਜਾ ਰਹੇ ਸਨ, ਤਾਂ ਰੋਹ ’ਚ ਆਏ ਪਾਦਰੀਆਂ ਨੇ ਹੰਗਾਮਾ ਖੜ੍ਹਾ ਕਰ ਦਿੱਤਾ ਸੀ ਤੇ ਉਸ ਆਰਚਬਿਸ਼ਪ ਨੂੰ ਲਗਭਗ ਮਾਰ ਹੀ ਸੁੱਟਿਆ ਸੀ। ਇਸ ਮਾਮਲੇ ’ਤੇ ਬਹੁਤ ਜ਼ਿਆਦਾ ਸਖ਼ਤੀ ਵਰਤੀ ਗਈ ਸੀ ਤੇ ਭਵਿੱਖ ਲਈ ਪਾਦਰੀ ਸਾਹਿਬਾਨ ਦੇ ਵਿਆਹਾਂ ’ਤੇ ਨਾ ਸਿਰਫ਼ ਪਾਬੰਦੀ ਲਾ ਦਿੱਤੀ ਗਈ ਸੀ; ਸਗੋਂ ਪਰਮੇਸ਼ਵਰ ਦੇ ਸਾਰੇ ਕਾਨੂੰਨਾਂ, ਵਿਅਕਤੀਆਂ ਤੇ ਸਾਇਨੋਡਜ਼ ਵੱਲੋਂ ਨਿਯੁਕਤ ਕੈਨਨਜ਼ ਦੇ ਵੀ ਉਲਟ ਜਾ ਕੇ ਉਸ ਵੇਲੇ ਦੇ ਵਿਆਹ ਵੀ ਤੁੜਵਾ ਦਿੱਤੇ ਗਏ ਸਨ। ਇਸ ਤੋਂ ਇਲਾਵਾ, ਪਰਮੇਸ਼ਵਰ ਤੋਂ ਭੈਅ ਖਾਣ ਵਾਲੇ ਤੇ ਸੂਝਵਾਨ ਵਿਅਕਤੀਆਂ ਨੇ ਬਹੁਤ ਸਾਰੇ ਗ਼ਲਤ ਨਤੀਜਿਆਂ ਤੋਂ ਸਾਵਧਾਨ ਕੀਤਾ ਹੈ ਕਿ ਜ਼ਬਰਦਸਤੀ ਕਿਸੇ ਨੂੰ ਅਣਵਿਆਹਿਆ ਰੱਖਣ ਤੇ ਉਸ ਨੂੰ ਵਿਆਹ (ਪਰਮੇਸ਼ਵਰ ਨੇ ਖੁਦ ਇਹ ਗੱਲ ਮਨੁੱਖ ਦੀ ਆਪਣੀ ਮਰਜ਼ੀ ਉੱਤੇ ਛੱਡੀ ਹੈ) ਤੋਂ ਵਾਝੇ ਰੱਖਣ ਦਾ ਕੋਈ ਵਧੀਆ ਨਤੀਜਾ ਸਾਹਮਣੇ ਨਹੀਂ ਆਉਂਦਾ; ਸਗੋਂ ਬਹੁਤ ਸਾਰੀਆਂ ਮਾੜੀਆਂ ਗੱਲਾਂ ਹੀ ਉਜਾਗਰ ਹੁੰਦੀਆਂ ਹਨ।

ਇਹ ਵੀ ਸੱਚਾਈ ਹੈ ਕਿ ਜਿਵੇਂ–ਜਿਵੇਂ ਹਿ ਸੰਸਾਰ ਅੱਗੇ ਵਧਦਾ ਜਾਂਦਾ ਹੈ, ਮਨੁੱਖ ਦੀ ਪ੍ਰਕਿਰਤੀ ਹੌਲੀ–ਹੌਲੀ ਕਮਜ਼ੋਰ ਹੁੰਦੀ ਜਾਂਦੀ ਹੈ। ਇਸ ਲਈ ਜਰਮਨੀ ’ਚ ਹੋਰ ਬੁਰਾਈਆਂ ਨਾ ਆਉਣ, ਇਸ ਤੋਂ ਬਚਾਅ ਕਰਨਾ ਜ਼ਰੂਰੀ ਹੈ।

ਇਸ ਦੇ ਨਾਲ ਹੀ, ਪਰਮੇਸ਼ਵਰ ਨੇ ਵਿਆਹ ਜਿਹੀ ਸੰਸਥਾ ਕਾਇਮ ਕੀਤੀ ਸੀ ਕਿ ਤਾਂ ਜੋ ਮਨੁੱਖ ਵਿੱਚ ਜੇ ਅਕਸਰ ਕੋਈ ਕਮਜ਼ੋਰੀਆਂ ਆ ਜਾਂਦੀਆਂ ਹਨ, ਤਾਂ ਅਜਿਹੇ ਵੇਲੇ ਉਸ ਨੂੰ ਮਦਦ ਮਿਲ ਸਕੇ। ਕੈਨਨ ਵੀ ਖੁਦ ਆਖਦੇ ਹਨ ਕਿ ਸਖ਼ਤ ਨੇਮ ਕਦੇ ਨਾ ਕਦੇ ਬਾਅਦ ’ਚ ਵਿਅਕਤੀਆਂ ਦੀ ਕਮਜ਼ੋਰੀ ਕਾਰਨ ਨਰਮ ਕਰਨੇ ਹੀ ਪੈਣੇ ਹਨ। ਸਾਡੀ ਖਾਹਿਸ਼ ਹੈ ਕਿ ਇਸ ਮਾਮਲੇ ਵੀ ਅਜਿਹਾ ਕੀਤਾ ਜਾਵੇ। ਕੁਝ ਵਾਰ ਅਜਿਹਾ ਵੀ ਹੋ ਜਾਂਦਾ ਹੈ ਕਿ ਵਿਆਹ ਉੱਤੇ ਪਾਬੰਦੀ ਕਾਰਨ ਚਰਚ ਨੂੰ ਛੇਤੀ ਕਿਤੇ ਪਾਦਰੀ ਨਹੀਂ ਮਿਲਦਾ।

ਹੁਣ ਪਰਮੇਸ਼ਵਰ ਦਾ ਹੁਕਮ ਲਾਗੂ ਹੈ, ਹੁਣ ਚਰਚ ਦੀ ਰੀਤ ਤੋਂ ਸਾਰੇ ਭਲੀਭਾਂਤ ਵਾਕਫ਼ ਹਨ। ਅਸ਼ੁੱਧ ਅਣਵਿਆਹੁਤਾ ਜੀਵਨ ਨਾਲ ਬਹੁਤ ਸਾਅ ਘੁਟਾਲੇ, ਵਿਭਚਾਰ ਤੇ ਹੋਰ ਜੁਰਮ ਅੰਜਾਮ ਦਿੱਤੇ ਜਾਂਦੇ ਹਨ ਕਿ ਜੱਜਾਂ ਨੂੰ ਸਜ਼ਾਵਾਂ ਦੇਣੀਆਂ ਪੈਂਦੀਆਂ ਹਨ। ਪਾਦਰੀ ਸਾਹਿਬਾਨ ਦੇ ਵਿਆਹ ਨਾ ਕਰਵਾ ਕੇ ਉਨ੍ਹਾਂ ’ਤੇ ਜ਼ੁਲਮ ਕੀਤਾ ਜਾਂਦਾ ਹੈ। ਪਰਮੇਸ਼ਵਰ ਨੇ ਸਾਨੂੰ ਵਿਆਹ ਦਾ ਆਦਰ–ਸਤਿਕਾਰ ਕਰਨ ਦਾ ਹੁਕਮ ਦਿੱਤਾ ਹੈ। ਸਹੀ ਵਿਵਸਥਾ ਨਾਲ ਚੱਲ ਰਹੇ ਕਾਮਨਵੈਲਥ ਦੇਸ਼ਾਂ ਦੇ ਕਾਨੂੰਨਾਂ ਮੁਤਾਬਕ ਤੇ ਗ਼ੈਰ–ਮਸੀਹੀ ਲੋਕ ਵੀ ਵਿਆਹ ਦਾ ਬਹੁਤ ਆਦਰ–ਸਤਿਕਾਰ ਕਰਦੇ ਹਨ। ਪਰ ਹੁਣ ਵਿਆਹ ਕਰਵਾਉਣ ਵਾਲੇ ਪਾਦਰੀ ਸਾਹਿਬਾਨ ਨੂੰ ਕੈਨਨਜ਼ ਦੀ ਮਰਜ਼ੀ ਤੋਂ ਉਲਟ ਮਾਰ ਸੁੱਟਿਆ ਜਾ ਰਿਹਾ ਹੈ। ਪੌਲੂਸ ਰਸੂਲ 1 ਤਿਮੋਥੀ 4:3 ਵਿੱਚ ਵਿਆਹ ਉੱਤੇ ਰੋਕ ਲਾਉਣ ਨੂੰ ਸ਼ੈਤਾਨਾਂ ਦਾ ਸਿਧਾਂਤ ਆਖਦੇ ਹਨ। ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ, ਜਦੋਂ ਉਹ ਅਜਿਹੀਆਂ ਸਜ਼ਾਵਾਂ ਨਾਲ ਵਿਆਹ ਦੇ ਵਿਰੁੱਧ ਕਾਨੂੰਨ ਲਾਗੂ ਕਰਦੇ ਹਨ।

ਮਨੁੱਖਖ ਦਾ ਕੋਈ ਵੀ ਕਾਨੂੰਨ ਪਰਮੇਸ਼ਵਰ ਦੇ ਹੁਕਮ ਨੂੰ ਰੱਦ ਨਹੀਂ ਕਰ ਸਕਦਾ ਤੇ ਇੰਝ ਕੁਝ ਵੀ ਅਜਿਹੇ ਸੰਕਲਪ ਨੂੰ ਖ਼ਤਮ ਨਹੀਂ ਕਰ ਸਕਦਾ। ਉਸੇ ਅਨੁਸਾਰ ਸਿਪਰੀਅਨ ਨਸੀਹਤ ਕਰਦੇ ਹਨ ਕਿ ਜਿਹੜੀਆਂ ਔਰਤਾਂ ਵਾਅਦੇ ਮੁਤਾਬਕ ਅਣਵਿਆਹੁਤਾ ਜੀਵਨ ਨਹੀਂ ਜਿਉਂ ਸਕਦੀਆਂ, ਉਨ੍ਹਾਂ ਨੂੰ ਵਿਆਹ ਕਰ ਲੈਣਾ ਚਾਹੀਦਾ ਹੈ। ਉਨ੍ਹਾਂ ਦੇ ਸ਼ਬਦ ਕੁਝ ਇਸ ਪ੍ਰਕਾਰ ਹਨ (ਪੱਤਰ 4.2): ‘ਪਰ ਜੇ ਉਨ੍ਹਾਂ ਦੀ ਮਰਜ਼ੀ ਨਹੀਂ ਹੈ ਜਾਂ ਉਹ ਇਸ ’ਤੇ ਚੱਲਣ ਦੇ ਅਸਮਰੱਥ ਹਨ, ਤਾਂ ਉਨ੍ਹਾਂ ਲਈ ਇਹੋ ਬਿਹਤਰ ਹੈ ਕਿ ਉਹ ਆਪਣੀਆਂ ਇੱਛਾਵਾਂ ਕਾਰਨ ਅੱਗ ਵਿੱਚ ਡਿੱਗਣ ਦੀ ਥਾਂ ਵਿਆਹ ਰਚਾ ਲੈਣ; ਉਨ੍ਹਾਂ ਨੂੰ ਬੇਸ਼ੱਕ ਆਪਣੇ ਭਰਾਵਾਂ ਤੇ ਭੈਣਾਂ ਲਈ ਕੋਈ ਗ਼ਲਤ ਕੰਮ ਨਹੀਂ ਕਰਨਾ ਚਾਹੀਦਾ।’

ਕੈਨਨਜ਼ ਨੇ ਵੀ ਅਜਿਹੇ ਲੋਕਾਂ ਪ੍ਰਤੀ ਨਰਮੀ ਵਰਤਦੇ ਹਨ, ਜਿਨ੍ਹਾਂ ਨੇ ਵਾਜਬ ਉਮਰ ਤੋਂ ਪਹਿਲਾਂ ਸੰਕਲਪ ਤਾਂ ਲੈ ਲਏ ਸਨ ਪਰ ਹੁਣ ਉਹ ਉਸ ਉੱਤੇ ਚੱਲ ਨਹੀਂ ਸਕਦੇ।

ਧਾਰਾ 24: ਸਮੂਹਕ ਪ੍ਰਾਰਥਨਾ–ਸਭਾ ਬਾਰੇ

ਸਾਡੇ ਗਿਰਜਾਘਰਾਂ ਉੱਤੇ ਐਂਵੇਂ ਝੂਠਾ ਦੋਸ਼ ਲਾਇਆ ਜਾਂਦਾ ਹੈ ਕਿ ਸਮੂਹਕ ਪ੍ਰਾਰਥਨਾ–ਸਭਾ ਬੰਦ ਕਰ ਦਿੱਤੀ ਗਈ  ਹੈ। ਅਸਲ ’ਚ, ਅਸੀਂ ਸਮੂਹਕ ਪ੍ਰਾਰਥਨਾ–ਸਭਾ ਕਰਦੇ ਹਾਂ ਤੇ ਅਸੀਂ ਇਸ ਦਾ ਬਹੁਤ ਸਤਿਕਾਰ ਕਰਦੇ ਹਾਂ। ਅਸੀਂ ਸਾਰੀਆਂ ਆਮ ਰੀਤਾਂ/ਰਸਮਾਂ ਉੱਤੇ ਵੀ ਅਮਲ ਕਰਦੇ ਹਾਂ;; ਅਸੀਂ ਸਿਰਫ਼ ਲਾਤੀਨੀ ਭਜਨਾਂ ਵਿੱਚ ਜਰਮਨ ਭਾਸ਼ਾ ਦੇ ਭਜਨ ਸ਼ਾਮਲ ਕੀਤੇ ਹਨ ਤੇ ਕਲੀਸੀਆ ਦੇ ਮੈਂਬਰਾਂ ਨੂੰ ਸਿਖਾਉਣ ਲਈ ਅਸੀਂ ਇਨ੍ਹਾਂ ਨੂੰ ਜੋੜਿਆ ਹੈ। ਅਗਿਆਨੀ ਨੂੰ ਸਿਖਾਉਣ ਲਈ ਇਹ ਰੀਤਾਂ/ਰਸਮਾਂ ਜ਼ਰੂਰੀ ਹਨ। ਨਾ ਸਿਰਫ਼ ਪੌਲੂਸ ਰਸੂਲ ਦਾ ਹੁਕਮ ਹੈ ਕਿ ਚਰਚ ਵਿੱਚ ਸਾਨੂੰ ਉਹੀ ਭਾਸ਼ਾ ਸਮਝਣੀ ਚਾਹੀਦੀ ਹੈ, ਜਿਹੜੀ ਲੋਕ ਸਮਝਦੇ ਹੋਣ, 1 ਕੁਰਿੰਥੀਆਂ 14:2–9, ਪਰ ਮਨੁੰਖੀ ਕਾਨੂੰਨ ਮੁਤਾਬਕ ਵੀ ਚੀਜ਼ਾ ਕੁਝ ਇੰਝ ਹੀ ਸਥਾਪਤ ਕੀਤੀਆਂ ਗਈਆਂ ਹਨ। ਕਲੀਸੀਆ ਮੈਂਬਰ ਇਕੱਠੇ ਹੀ ਮਸੀਹੀ ਰੀਤਾਂ–ਰਸਮਾਂ ਵਿੱਚ ਭਾਗ ਲੈਂਦੇ ਹਨ ਤੇ ਇੰਝ ਜਨਤਕ ਬੰਦਗੀ ਪ੍ਰਤੀ ਸਤਿਕਾਰ ਤੇ ਸਮਰਪਣ ਤੇ ਸ਼ਰਧਾ ਵਿੱਚ ਵਾਧਾ ਹੁੰਦਾ ਹੈ। ਕਿਉਂਕਿ ਉਦੋਂ ਤੱਕ ਇਨ੍ਹਾਂ ਰੀਤਾਂ ਵਿੱਚ ਕਿਸੇ ਨੂੰ ਭਾਗ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ, ਜਦੋਂ ਤੱਕ ਕਿ ਅਸੀਂ ਉਸ ਦਾ ਚੰਗੀ ਤਰ੍ਹਾਂ ਨਿਰੀਖਣ ਨਾ ਕਰ ਲਈਏ। ਕਲੀਸੀਆ ਦੇ ਮੈਂਬਰਾਂ ਨੂੰ ਮਸੀਹੀ ਰੀਤਾਂ ਦਾ ਸਤਿਕਾਰ ਕਰਨ ਦੀ ਨਸੀਹਤ ਵੀ ਦਿੱਤੀ ਜਾਂਦੀ ਹੈ, ਚਿੰਤਤ ਜ਼ਮੀਰਾਂ ਨੂੰ ਇਸ ਨਾਲ ਕਿੰਨੀ ਰਾਹਤ ਮਿਲਦੀ ਹੈ, ਇੰਝ ਉਹ ਪਰਮੇਸ਼ਵਰ ਵਿੱਚ ਵਿਸ਼ਵਾਸ ਕਰਨਾ ਸਿੱਖਦੇ ਹਨ ਤੇ ਉਹ ਪਰਮੇਸ਼ਵਰ ਤੋਂ ਚੰਗੇ ਦੀ ਆਸ ਰੱਖਦੇ ਹਨ ਤੇ ਮੰਗਦੇ ਹਨ। ਇੰਝ ਹੀ, ਉਨ੍ਹਾਂ ਨੂੰ ਪਵਿੱਤਰ ਧਾਰਮਿਕ ਰੀਤਾਂ–ਰਿਵਾਜਾਂ ਬਾਰੇ ਹੋਰ ਝੂਠੀਆਂ ਸਿੱਖਿਆਵਾਂ ਤੋਂ ਬਚਣ ਦੀ ਹਦਾਇਤ ਵੀ ਕੀਤੀ ਜਾਂਦੀ ਹੈ। ਇਸ ਬੰਦਗੀ ਤੋਂ ਪਰਮੇਸ਼ਵਰ ਖੁਸ਼ ਹੁੰਦੇ ਹਨ। ਧਾਰਮਿਕ ਰੀਤਾਂ/ਰਸਮਾਂ ਦੀ ਅਜਿਹੀ ਵਰਤੋਂ ਨਾਲ ਪਰਮੇਸ਼ਵਰ ਪ੍ਰਤੀ ਸੱਚੀ ਸ਼ਰਧਾ ਪ੍ਰਫ਼ੁੱਲਤ ਹੁੰਦੀ ਹੈ। ਅਜਿਹਾ ਬਿਲਕੁਲ ਵੀ ਨਹੀਂ ਜਾਪਦਾ ਕਿ ਸਮੂਹਕ ਪ੍ਰਾਰਥਨਾਵਾਂ ਵਿੱਚ ਸ਼ਰਧਾ ਸਾਡੇ ਵਿਰੋਧੀਆਂ ਦੀਆਂ ਅਜਿਹੀਆਂ ਪ੍ਰਾਰਥਨਾਵਾਂ ਵਿੱਚ ਵਧੇਰੇ ਝਲਕਦੀ ਹੈ।

ਪਿਛਲੇ ਲੰਮੇ ਸਮੇਂ ਤੋਂ ਸਾਰੇ ਹੀ ਭਲੇ ਵਿਅਕਤੀ ਜਨਤਕ ਤੌਰ ’ਤੇ ਇਹ ਜ਼ੋਰਦਾਰ ਸ਼ਿਕਾਇਤ ਕਰਦੇ ਆ ਰਹੇ ਹਨ ਕਿ ਸਮੂਹਕ ਪ੍ਰਾਰਥਨਾਵਾਂ ਮੁੱਖ ਤੌਰ ’ਤੇ ਅਸ਼ੁੱਧ ਹੋ ਗਈ ਹੈ ਤੇ ਧਨ ਬਣਾਉਣ ਲਈ ਉਨ੍ਹਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਅਜਿਹੀ ਦੁਰਵਰਤੋਂ ਸਾਰੇ ਗਿਰਜਾਘਰਾਂ ਵਿੱਚ ਕਿਵੇਂ ਫੈਲ ਗਈ ਹੈ, ਕਿਹੋ ਜਿਹੇ ਲੋਕ ਇਹ ਆਖਦੇ ਹਨ ਕਿ ਇਹ ਸਮੂਹਕ ਪ੍ਰਾਰਥਨਾਵਾਂ ਸਿਰਫ਼ ਫ਼ੀਸ ਜਾਂ ਮਿਹਨਤਾਨਿਆਂ ਲਈ ਹਨ ਅਤੇ ਅਜਿਹੇ ਕਿੰਨੇ ਕੁ ਲੋਕ ਕੈਨਨਜ਼ ਦੇ ਉਲਟ ਜਾ ਕੇ ਉਨ੍ਹਾਂ ਦੇ ਜਸ਼ਨ ਮਨਾ ਰਹੇ ਹਨ, ਇਹ ਸਭ ਜਾਣਦੇ ਹਨ। ਪਰ ਪੌਲੂਸ ਰਸੂਲ ਅਜਿਹੇ ਲੋਕਾਂ ਨੂੰ ਸਖ਼ਤ ਚੇਤਾਵਨੀ ਦਿੰਦੇ ਹਨ, ਜਿਹੜੇ ਅਸ਼ਾਏ ਰੱਬਾਨੀ ਦੀ ਕਦਰ ਨਹੀਂ ਪਾਉਂਦੇ, ਉਹ 1 ਕੁਰਿੰਥੀਆਂ 11:27 ਵਿੱਚ ਆਖਦੇ ਹਨ: ‘ਇਸ ਕਰਕੇ ਜੋ ਕੋਈ ਅਯੋਗਤਾ ਨਾਲ ਇਹ ਰੋਟੀ ਖਾਵੇ ਅਥਵਾ ਪ੍ਰਭੁ ਦਾ ਪਿਆਲਾ ਪੀਵੇ ਸੋ ਪ੍ਰਭੁ ਦੇ ਸਰੀਰ ਅਤੇ ਲਹੂ ਦਾ ਦੋਸ਼ੀ ਹੋਵੇਗਾ।’ ਇਸੇ ਲਈ, ਜਦੋਂ ਅਸੀਂ ਇਸ ਗੁਨਾਹ ਬਾਰੇ ਸਾਡੇ ਪਾਦਰੀ ਸਾਹਿਬਾਨ ਨੂੰ ਝਾੜ ਪਾਈ, ਤਾਂ ਸਾਡੇ ਵਿੱਚ ਪ੍ਰਾਈਵੇਟ ਜਨ–ਪ੍ਰਾਰਥਨਾ ਸਭਾਵਾਂ ਹੋਣੀਆਂ ਬੰਦ ਹੋ ਗਈਆਂ ਕਿਉਂਕਿ ਕੋਈ ਪ੍ਰਾਈਵੇਟ ਜਨ–ਪ੍ਰਾਰਥਨਾ ਸਭਾਵਾਂ ਧਨ ਲਈ ਨਹੀਂ ਹੁੰਦੀਆਂ ਸਨ।

ਬਿਸ਼ਪਸ ਨੂੰ ਵੀ ਇਨ੍ਹਾਂ ਮਾੜੇ ਅਭਿਆਸਾਂ ਤੇ ਦੁਰਵਰਤੋਂ ਬਾਰੇ ਪਤਾ ਸੀ ਤੇ ਜੇ ਉਨ੍ਹਾਂ ਨੇ ਇਹ ਸਭ ਸਮੇਂ ਸਿਰ ਦਰੁਸਤ ਕੀਤਾ ਹੁੰਦਾ, ਤਾਂ ਹੁਣ ਇੰਨੀ ਅਸਹਿਮਤੀ ਨਹੀਂ ਹੋਣੀ ਸੀ। ਪਹਿਲਾ, ਉਨ੍ਹਾਂ ਨੂੰ ਅੰਦਰਖਾਤੇ ਸਭ ਪਤਾ ਸੀ ਤੇ ਉਨ੍ਹਾਂ ਚਰਚ ਅੰਦਰ ਭ੍ਰਿਸ਼ਟਾਚਾਰ ਘੁਸਣ ਦਿੱਤਾ। ਹੁਣ ਜਦੋਂ ਬਹੁਤ ਦੇਰੀ ਹੋ ਚੁੱਕੀ ਹੈ, ਤਾਂ ਹੁਣ ਉਨ੍ਹਾਂ ਚਰਚ ਵਿੱਚ ਸਮੱਸਿਆਵਾਂ ਦੀ ਸ਼ਿਕਾਇਤ ਕਰਨੀ ਸ਼ੁਰੂ ਕਰ ਦਿੱਤੀ ਹੈ; ਜਦ ਕਿ ਇਹ ਗੜਬੜੀ ਉਨ੍ਹਾਂ ਹੀ ਮਾੜੀਆਂ ਗੱਲਾਂ ਕਾਰਨ ਹੋਈ ਹੈ, ਜਿਹੜੀਆਂ ਬੇਹੱਦ ਸਪੱਸ਼ਟ ਰਹੀਆਂ ਸਨ ਤੇ ਉਨ੍ਹਾਂ ਨੂੰ ਲੰਮਾ ਸਮਾਂ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਸੀ। ਸਮੁਹਕ ਪ੍ਰਾਰਥਨਾ ਸਭਾਵਾਂ ਅਤੇ ਧਾਰਮਿਕ ਰੀਤਾਂ/ਰਸਮਾਂ ਨੂੰ ਲੈ ਕੇ ਇੱਥੇ ਬਹੁਤ ਨਾਰਾਜ਼ਗੀ ਪਾਈ ਜਾਂਦੀ ਰਹੀ ਹੈ। ਸ਼ਾਇਦ ਸੰਸਾਰ ਨੂੰ ਸਮੂਹਕ ਪ੍ਰਾਰਥਨਾ ਸਭਾਵਾਂ ਦੀ ਇੰਨਾ ਲੰਮਾ ਸਮਾਂ ਬੇਅਦਬੀਆਂ ਦੀ ਹੀ ਸਜ਼ਾ ਮਿਲ ਰਹੀ ਹੈ ਤੇ ਉਹ ਲੋਕ ਅਜਿਹੀਆਂ ਬੇਅਦਬੀਆਂ ਸਦੀਆਂ ਤੱਕ ਸਹਿੰਦੇ ਰਹੇ, ਜਦ ਕਿ ਉਹ ਇਨ੍ਹਾਂ ਨੂੰ ਸਮਝਣ ਦੇ ਸਮਰੱਥ ਸਨ ਤੇ ਉਨ੍ਹਾਂ ਨੂੰ ਦਰੁਸਤ ਵੀ ਕਰ ਸਕਦੇ ਸਨ। ਕਿਉਂਕਿ ਖਰੂਜ (ਕੂਚ) 20:7 ’ਚ ਦਰਜ ਦਸ ਹੁਕਮਾਂ ਵਿੱਚ ਲਿਖਿਆ ਹੋਇਆ ਹੈ: ‘ਜੇ ਕੋਈ ਬੰਦਾ ਯਹੋਵਾਹ ਦਾ ਨਾਮ ਗਲਤ ਢੰਗ ਨਾਲ ਵਰਤਦਾ ਹੈ, ਤਾਂ ਉਹ ਬੰਦਾ ਦੋਸ਼ੀ ਹੈ।’ ਪਰ ਇੰਝ ਜਾਪਦਾ ਹੈ ਕਿ ਜਦ ਤੋਂ ਸੰਸਾਰ ਦੀ ਸ਼ੁਰੂਆਤ ਹੋਈ ਹੈ, ਤਦ ਤੋਂ ਇਨ੍ਹਾਂ ਭੈੜੇ ਪੈਸਿਆਂ ਲਈ ਸਭ ਤੋਂ ਵੱਧ ਦੁਰਵਰਤੋਂ ਸਮੂਹਕ ਪ੍ਰਾਰਥਨਾ ਸਭਾਵਾਂ ਦੀ ਹੀ ਹੋਈ ਹੈ।

ਇਸ ਤੋਂ ਇਲਾਵਾ, ਅਜਿਹਾ ਵਿਚਾਰ ਹਰਮਨਪਿਆਰਾ ਹੋ ਗਿਆ, ਜਿਸ ਨਾਲ ਪ੍ਰਾਈਵੇਟ ਜਨ–ਪ੍ਰਾਰਥਨਾ ਸਭਾਵਾਂ ਬਹੁਤ ਜ਼ਿਆਦਾ ਵਧ ਗਈਆਂ। ਤਦ ਇਹ ਆਖਿਆ ਗਿਆ ਕਿ ਯਿਸੂ ਮਸੀਹ ਨੇ ਪਾਪਾਂ ਦੀ ਮਾਫ਼ੀ ਲਈ ਸਮੂਹਕ ਪ੍ਰਾਰਥਨਾ ਸਭਾ ਸਥਾਪਤ ਕੀਤੀ ਕਿ ਤਾਂ ਜੋ ਅਸੀਂ ਰੋਜ਼ਾਨਾ ਦੇ ਪਾਪ, ਭੁੱਲਾਂ ਤੇ ਮਨੁੱਖੀ ਗ਼ਲਤੀਆਂ ਬਖ਼ਸ਼ਾ ਸਕੀਏ। ਇੱਥੋਂ ਇਹ ਆਮ ਵਿਚਾਰ ਪੈਦਾ ਹੋਇਆ ਕਿ ਸਮੂਹਕ ਪ੍ਰਾਰਥਨਾ ਸਭਾ ਵਿੱਚ ਜੀਵਤ ਤੇ ਮ੍ਰਿਤਕ ਲੋਕਾਂ ਦੇ ਇਸ ਬਾਹਰੀ ਕਾਰਜ ਦੁਆਰਾ ਪਾਪ ਧੁਲ ਜਾਂਦੇ ਹਨ। ਤਦ ਲੋਕ ਸ਼ੱਕ ਕਰਨ ਲੱਗੇ ਕਿ ਕੀ ਕਈਆਂ ਲਈ ਇੱਕ ਸਮੂਹਕ ਪ੍ਰਾਰਥਨਾ ਸਭਾ ਓਨੀ ਹੀ ਖਾਸ ਸੀ, ਜਿੰਨੀ ਕਿ ਕੁਝ ਵਿਅਕਤੀਆਂ ਲਈ ਖਾਸ ਪ੍ਰਾਰਥਨਾ ਸਭਾ ਅਤੇ ਇੱਥੋਂ ਹੀ ਵੱਖੋ–ਵੱਖਰੀਆਂ ਪ੍ਰਾਰਥਨਾ ਸਭਾਵਾਂ ਦੀ ਗਿਣਤੀ ਵਧਦੀ ਚਲੀ ਗਈ। ਇੰਝ ਕਰ ਕੇ ਲੋਕ ਆਪਣੀ ਜ਼ਰੂਰਤ ਮੁਤਾਬਕ ਪਰਮੇਸ਼ਵਰ ਤੋਂ ਹਾਸਲ ਕਰਨ ਦੀ ਇੱਛਾ ਰੱਖਣ ਲੱਗੇ ਅਤੇ ਇਸੇ ਦੌਰਾਨ ਯਿਸੂ ਮਸੀਹ ਵਿੱਚ ਵਿਸ਼ਵ ਤੇ ਸੱਚੀ ਬੰਦਗੀ ਭੁੱਲਦੇ ਚਲੇ ਗਏ।

ਸਾਡੇ ਵੱਡੇ–ਵਡੇਰਿਆਂ ਨੇ ਸਾਨੂੰ ਅਜਿਹੇ ਵਿਚਾਰਾਂ ਬਾਰੇ ਚੇਤਾਵਨੀ ਦਿੱਤੀ ਹੈ ਕਿ ਉਹ ਪਵਿੱਤਰ ਧਾਰਮਿਕ ਗ੍ਰੰਥਾਂ ਤੋਂ ਦੂਰ ਹੋ ਗਏ ਹਨ ਤੇ ਯਿਸੂ ਮਸੀਹ ਦੀ ਇੱਛਾ ਦੀ ਮਹਿਮਾ ਘਟ ਗਈ ਹੈ। ਕਿਉਂਕਿ ਯਿਸੂ ਮਸੀਹ ਦੀ ਇੱਛਾ ਅਸ਼ਾਏ ਰੱਬਨੀ ਤੇ ਸੰਤੁਸ਼ਟੀ ਸੀ ਪਰ ਉਹ ਸਿਰਫ਼ ਅਸਲ ਗੁਨਾਹ ਲਈ ਨਹੀਂ ਸੀ, ਸਗੋਂ ਹੋਰ ਸਾਰੇ ਗੁਨਾਹਾਂ ਲਈ ਵੀ ਸੀ; ਜਿਵੇਂ ਕਿ ਇਬਰਾਨੀਆਂ 10:14 ਵਿੱਚ ਲਿਖਿਆ ਹੈ: ‘ਉਸੇ ਇੱਛਿਆ ਕਰਕੇ ਅਸੀਂ ਯਿਸੂ ਮਸੀਹ ਦੀ ਦੇਹੀ ਦੇ ਇੱਕੋ ਵਾਰ ਚੜ੍ਹਾਏ ਜਾਣ ਦੇ ਰਾਹੀਂ ਪਵਿੱਤਰ ਕੀਤੇ ਗਏ ਹਾਂ।’ ਇਬਰਾਨੀਆਂ 10:14 ’ਚ ਵੀ ਇਹੋ ਲਿਖਿਆ ਹੈ: ‘ਕਿਉਂ ਜੋ ਉਹ ਨੇ ਇੱਕੋ ਭੇਟ ਨਾਲ ਉਨ੍ਹਾਂ ਨੂੰ ਜਿਹੜੇ ਪਵਿੱਤਰ ਕੀਤੇ ਜਾਂਦੇ ਹਨ ਸਦਾ ਲਈ ਸੰਪੂਰਨ ਕੀਤਾ ਹੈ।’ ਚਰਚ ਵਿੱਚ ਪਹਿਲੀ ਵਾਰ ਅਜਿਹੀ ਗੱਲ ਸੁਣੀ ਜੋ ਸਿਖਾਈ ਗਈ ਕਿ ਯਿਸੂ ਮਸੀਹ ਨੇ ਆਪਣੀ ਜਾਨ ਦੇ ਕੇ ਸਿਰਫ਼ ਅਸਲ ਪਾਪ ਹੀ ਬਖ਼ਸ਼ੇ ਤੇ ਬਾਕੀ ਦੇ ਹੋਰ ਪਾਪ ਨਹੀਂ। ਇਸੇ ਤਰ੍ਹਾਂ ਸਾਨੂੰ ਆਸ ਹੈ ਕਿ ਹਰ ਕੋਈ ਸਮਝੇਗਾ ਕਿ ਇਹ ਗ਼ਲਤੀ ਠੀਕ ਕਰਨ ਲਈ ਸਾਡੇ ਕੋਲ ਚੰਗਾ ਕਾਰਨ ਹੈ।

ਮਸੀਹੀ ਧਾਰਮਿਕ ਗ੍ਰੰਥ ਸਾਨੂੰ ਇਹ ਵੀ ਸਿਖਾਉਂਦਾ ਹੈ ਕਿ ਅਸੀਂ ਯਿਸੂ ਮਸੀਹ ਵਿੱਚ ਵਿਸ਼ਵਾਸ ਰੱਖ ਕੇ ਯਿਸੂ ਮਸੀਹ ਸਾਹਵੇਂ ਦਰੁਸਤ ਠਹਿਰਾਏ ਗਏ ਹਾਂ, ਜਦੋਂ ਅਸੀਂ ਇਹ ਵਿਸ਼ਵਾਸ ਕਰਦੇ ਹਾਂ ਕਿ ਯਿਸੂ ਮਸੀਹ ਦੇ ਨਾਮ ਨਾਲ ਸਾਡੇ ਪਾਪ ਮਾਫ਼ ਹੋ ਜਾਂਦੇ ਹਨ। ਹੁਣ, ਜੇ ਜੀਵਤ ਲੋਕਾਂ ਤੇ ਮ੍ਰਿਤਕਾਂ ਦੇ ਪਾਪ ਸਿਰਫ਼ ਸਮੂਹਕ ਪ੍ਰਾਰਥਨਾ ਸਭਾ ’ਚ ਸ਼ਾਮਲ ਹੋਣ ਨਾਲ ਮਾਫ਼ ਹੋ ਜਾਂਦੇ ਹਨ, ਤਾਂ ਸਿਰਫ਼ ਸਮੂਹਕ ਪ੍ਰਾਰਥਨਾ ਸਭਾ ਦਾ ਕਾਰਜ ਦਰੁਸਤ ਠਹਿਰਦਾ ਹੈ ਤੇ ਵਿਸ਼ਵਾਸ ਨਹੀਂ, ਜਦ ਕਿ ਧਾਰਮਿਕ ਗ੍ਰੰਥ ਇਸ ਦੀ ਇਜਾਜ਼ਤ ਨਹੀਂ ਦਿੰਦੇ।

ਯਿਸੂ ਮਸੀਹ ਲੂਕਾ 22:19 ਵਿੱਚ ਸਾਨੂੰ ਹੁਕਮ ਦਿੰਦੇ ਹਨ: ‘ਮੇਰੀ ਯਾਦਗਾਰੀ ਲਈ ਇਹ ਕਰਿਆ ਕਰੋ।’ ਇਸੇ ਲਈ ਸਮੂਹਕ ਪ੍ਰਾਰਥਨਾ ਸਭਾ ਸਥਾਪਤ ਕੀਤੀ ਗਈ ਕਿ ਤਾਂ ਜੋ ਪਵਿੱਤਰ ਧਾਰਮਿਕ ਰੀਤਾਂ/ਰਸਮਾਂ ਦੀ ਵਰਤੋਂ ਕਰਨ ਵਾਲਿਆਂ ਨੂੰ ਇਹ ਚੇਤੇ ਰਹਿਣਾ ਚਾਹੀਦਾ ਹੈ ਕਿ ਯਿਸੂ ਮਸੀਹ ਰਾਹੀਂ ਉਨ੍ਹਾਂ ਨੂੰ ਕੀ ਫ਼ਾਇਦੇ ਹੋਏ ਹਨ, ਕੀ ਖੁਸ਼ੀ ਮਿਲੀ ਹੈ ਅਤੇ ਚਿੰਤਤ ਜ਼ਮੀਰ ਨੂੰ ਕੀ ਰਾਹਤ ਮਿਲੀ ਹੈ। ਕਿਉਂਕਿ ਯਿਸੂ ਮਸੀਹ ਨੂੰ ਚੇਤੇ ਕਰਨਾ ਉਨ੍ਹਾਂ ਤੋਂ ਹੋਣ ਵਾਲੇ ਫ਼ਾਇਦਿਆਂ ਨੂੰ ਚੇਤੇ ਕਰਨ ਦੇ ਸਮਾਨ ਹੈ ਅਤੇ ਉਹ ਸੱਚਮੁਚ ਸਾਨੂੰ ਫ਼ਾਇਦਾ ਦਿੰਦੇ ਹਨ। ਅਤੇ ਸਿਰਫ਼ ਇਤਿਹਾਸ ਨੂੰ ਚੇਤੇ ਕਰਨਾ ਹੀ ਕਾਫ਼ੀ ਨਹੀਂ ਹੈ; ਕਿਉਂਕਿ ਯਹੂਦੀ ਤੇ ਨਾਸਤਿਕ ਲੋਕ ਵੀ ਇਹ ਸਭ ਚੇਤੇ ਕਰਦੇ ਹਨ। ਇੱਥੇ ਅਸੀਂ ਸਮੂਹਕ ਪ੍ਰਾਰਥਨਾ ਸਭਾ ਦੀ ਵਰਤੋਂ ਕਿਉਂ ਕਰਦੇ ਹਾਂ ਕਿ ਕਮਿਊਨੀਅਨ ਦੀ ਰੀਤ (ਅਸ਼ਾਏ ਰੱਬਾਨੀ) ਉਨ੍ਹਾਂ ਕੀਤੀ ਜਾ ਸਕਦੀ ਹੈ, ਜਿਨ੍ਹਾਂ ਨੂੰ ਸ਼ਾਂਤੀ ਦੀ ਜ਼ਰੂਰਤ ਹੈ; ਜਿਵੇਂ ਕਿ ਐਂਬਰੋਸ ਆਖਦੇ ਹਨ: ‘ਮੈਂ ਕਿਉਂਕਿ ਸਦਾ ਪਾਪ ਕਰਦਾ  ਹਾਂ, ਇਸ ਲਈ ਮੈਂ ਸਦਾ ਦਵਾਈ ਦੀ ਜ਼ਰੂਰਤ ਹੈ।’ ਇਸ ਲਈ ਇਸ ਧਾਰਮਿਕ ਰੀਤ/ਰਸਮ ਨੂੰ ਵਿਸ਼ਵਾਸ ਦੀ ਜ਼ਰੂਰਤ ਹੈ ਤੇ ਵਿਸ਼ਵਾਸ ਤੋਂ ਬਗ਼ੈਰ ਇਸ ਦੀ ਵਰਤੋਂ ਫ਼ਿਜ਼ੂਲ ਹੈ।

ਹੁਣ ਕਿਉਂਕਿ ਸਮੂਹਕ ਪ੍ਰਾਰਥਨਾ ਸਭਾ ਪਵਿੱਤਰ ਧਾਰਮਿਕ ਰੀਤ ਦੀ ਦੇਣ ਹੈ, ਅਸੀਂ ਹਰੇਕ ਪਵਿੱਤਰ ਦਿਹਾੜੇ ਮੌਕੇ ਇੱਕ ਕਮਿਊਨੀਅਨ ਰੱਖਦੇ ਹਾਂ ਅਤੇ ਜੇ ਕਿਸੇ ਲੋਕਾਂ ਨੂੰ ਪਵਿੱਤਰ ਧਾਰਮਿਕ ਰੀਤ ਵਿੱਚ ਸ਼ਾਮਲ ਹੋਣ ਦੀ ਇੱਛਾ ਹੁੰਦੀ ਹੈ, ਹੋਰ ਦਿਨਾਂ ਨੂੰ ਵੀ, ਜਦੋਂ ਕੋਈ ਇਹ ਲੈਣ ਲਈ ਆਖੇ ਤਾਂ ਉਸ ਨੂੰ ਇਹ ਦਿੱਤਾ ਜਾਂਦਾ ਹੈ। ਅਤੇ ਇਹ ਰੀਤ ਚਰਚ ਲਈ ਕੋਈ ਨਵੀਂ ਨਹੀਂ ਹੈ; ਕਿਉਂਕਿ ਪੁਰਖਿਆਂ ਨੇ ਗ੍ਰੈਗਰੀ ਸਾਹਮਣੇ ਪ੍ਰਾਈਵੇਟ ਜਨ–ਪ੍ਰਾਰਥਨਾ ਸਭਾ ਦਾ ਕੋਈ ਜ਼ਿਕਰ ਨਹੀਂ ਕਰਦੇ ਪਰ ਉਹ ਆਮ ਜਨ–ਪ੍ਰਾਰਥਨਾ ਸਭਾ, ਕਮਿਊਨੀਅਨ ਬਾਰੇ ਕਾਫ਼ੀ ਆਖਦੇ ਹਨ। ਕ੍ਰਿਸੋਸਟਮ ਆਖਦੇ ਹਨ ਕਿ ਪਾਦਰੀ ਸਾਹਿਬ ਰੋਜ਼ਾਨਾ ਆਲਟਰ ’ਤੇ ਖਲੋਂਦੇ ਹਨ, ਕੁਝ ਲੋਕਾਂ ਨੂੰ ਕਮਿਊਨੀਅਨ ਲਈ ਸੱਦਦੇ ਹਨ ਤੇ ਬਾਕੀਆਂ ਨੂੰ ਪਿੱਛੇ ਰੱਖਦੇ ਹਨ। ਇਹ ਪ੍ਰਾਚੀਨ ਕੈਨਨਜ਼ ਵੇਲੇ ਤੋਂ ਹੀ ਜਾਪਦਾ ਹੈ ਕਿ ਇੱਕ ਵਿਅਕਤੀ ਸਮੂਹਕ ਪ੍ਰਾਰਥਨਾ ਸਭਾ ਦੇ ਜਸ਼ਨ ਮਨਾਉਂਦਾ ਹੈ, ਜਿਸ ਤਂ ਹੋਰ ਸਾਰੇ ਪ੍ਰੇਸਬਾਇਟਰਜ਼ ਤੇ ਡੀਕਨਜ਼ ਪਰਮੇਸ਼ਵਰ ਦਾ ਸਰੀਰ ਲੈਂਦੇ ਹਨ; ਨਾਇਸੀਨ ਕੈਨਨ ਇਸ ਬਾਰੇ ਇੰਝ ਆਖਦੇ ਹਨ: ‘ਵਿਵਸਥਾ ਮੁਤਾਬਕ ਡੀਕਨਜ਼ ਪਵਿੱਤਰ ਕਮਿਊਨੀਅਨ ਪ੍ਰੇਸਬਾਇਟਰਜ਼ ਤੋਂ ਬਾਅਦ ਬਿਸ਼ਪ ਤੋਂ ਜਾਂ ਇੱਕ ਪ੍ਰੇਸਬਾਇਟਰ ਤੋਂ ਲੈਣ।’ 1 ਕੁਰਿੰਥੀਆਂ 11:33 ਵਿੱਚ ਪੌਲੂਸ ਰਸੂਲ ਨੇ ਕਮਿਊਨੀਅਨ ਬਾਰੇ ਹਦਾਇਤ ਕੀਤੀ ਹੈ ਕਿ ਸਾਨੂੰ ਇੱਕ–ਦੂਜੇ ਦੀ ਉਡੀਕ ਕਰਨੀ ਚਾਹੀਦੀ ਹੈ, ਤਾਂ ਜੋ ਸਭ ਦੀ ਸਾਂਝੀ ਸ਼ਮੂਲੀਅਤ ਹੋ ਸਕੇ।

ਇਸ ਲਈ, ਇਹ ਵੇਖਦਿਆਂ ਕਿ ਸਾਡੇ ਅਭਿਆਸ ਮੁਤਾਬਕ ਜਨ–ਪ੍ਰਾਰਥਨਾ ਸਭਾ ਚਰਚ ਦੀ ਮਿਸਾਲ ਹੈ ਤੇ ਇਸ ਨੂੰ ਧਾਰਮਿਕ ਗ੍ਰੰਥ ਅਤੇ ਪੁਰਖਿਆਂ ਤੋਂ ਲਿਆ ਗਿਆ ਹੈ, ਸਾਨੂੰ ਭਰੋਸਾ ਹੈ ਕਿ ਕੋਈ ਵੀ ਇਸ ਨੂੰ ਅਪ੍ਰਵਾਨ ਨਹੀਂ ਕਰ ਸਕਦਾ, ਖਾਸ ਕਰਕੇ ਉਦੋਂ ਜਦੋਂ ਅਸੀਂ ਜਨਤਕ ਰਸਮਾਂ ਕਰਦੇ ਹਾਂ, ਖਾਸ ਕਰ ਕੇ ਜਨਤਕ ਰਸਮਾਂ ਕਰਦੇ ਹਨ, ਜਿਨ੍ਹਾਂ ਦਾ ਜ਼ਿਆਦਾਤਰ ਹਿੱਸਾ ਪਹਿਲਾਂ ਹੋਣ ਵਾਲੀਆਂ ਰਸਮਾਂ ਜਿਹਾ ਹੁੰਦਾ ਹੈ। ਸਿਰਫ਼ ਜਨ–ਪ੍ਰਾਰਥਨਾ ਸਭਾਵਾਂ ਦੀ ਗਿਣਤੀ ਵਿੱਚ ਫ਼ਰਕ ਹੈ, ਹੁਣ ਕਿਉਂਕਿ ਅਜਿਹੀ ਦੁਰਵਰਤੋਂ ਕਾਫ਼ੀ ਜ਼ਿਆਦਾ ਤੇ ਸਪੱਸ਼ਟ ਹੈ, ਇਸ ਲਈ ਉਹ ਲਾਹੇਵੰਦ ਢੰਗ ਨਾਲ ਘਟ ਸਕਦੀ ਹੈ। ਪੁਰਾਣੇ ਸਮਿਆਂ ’ਚ ਗਿਰਜਾਘਰਾਂ ਵਿੱਚ ਵੀ ਆਮ ਤੌਰ ’ਤੇ ਸਮੂਹਕ ਪ੍ਰਾਰਥਨਾ ਸਭਾਵਾਂ ਰੋਜ਼ਾਨਾ ਨਹੀਂ ਹੁੰਦੀਆਂ ਸਨ, ਜਿਵੇਂ ਅਸੀਂ ਟ੍ਰਾਈਪਰਟਾਈਟ ਹਿਸਟਰੀ (ਪੁਸਤਕ 9, ਅਧਿਆਇ 38) ਵਿੱਚ ਪੜ੍ਹਦੇ ਹਾਂ: ‘ਅਲੈਕਸਾਂਦਰੀਆ ਵਿੱਚ ਦੋਬਾਰਾ ਹਰੇਕ ਬੁੱਧਵਾਰ ਤੇ ਸ਼ੁੱਕਰਵਾਰ ਨੂੰ ਧਾਰਮਿਕ ਗ੍ਰੰਥ ਪੜ੍ਹੇ ਜਾਂਦੇ ਹਨ ਅਤੇ ਡਾਕਟਰ ਉਨ੍ਹਾਂ ਨੂੰ ਵਿਸਥਾਰਪੂਰਬਕ ਸਮਝਾਉਂਦੇ ਹਨ ਤੇ ਕਮਿਊਨੀਅਨ ਦੀ ਪਵਿੱਤਰ ਰੀਤ ਨੂੰ ਛੱਡ ਕੇ ਸਭ ਚੀਜ਼ਾਂ ਕੀਤੀਆਂ ਜਾਂਦੀਆਂ ਹਨ।’

ਧਾਰਾ 25: ਗੁਨਾਹ ਦੇ ਇਕਬਾਲ ਬਾਰੇ

ਗੁਨਾਹ ਦਾ ਇਕਬਾਲ (ਕਨਫ਼ੈਸ਼ਨ) ਸਾਡੇ ਗਿਰਜਾਘਰਾਂ ਵਿੱਚ ਬੰਦ ਨਹੀਂ ਹੋਇਆ। ਦਰਅਸਲ, ਇਹ ਸਾਡਾ ਆਮ ਅਭਿਆਸ ਹੈ ਕਿ ਪਰਮੇਸ਼ਵਰ ਦਾ ਸਰੀਰ ਭਾਵ ਅਸ਼ਾਏ ਰੱਬਾਨੀ ਸਿਰਫ਼ ਉਨ੍ਹਾਂ ਨੂੰ ਹੀ ਦਿੱਤੀ ਜਾਂਦੀ ਹੈ ਜਿਨ੍ਹਾਂ ਦਾ ਪਹਿਲਾਂ ਨਿਰੀਖਣ ਕੀਤਾ ਜਾ ਚੁੱਕਾ ਹੈ ਤੇ ਝੰਡੀ ਮਿਲ ਚੁੱਕੀ ਹੈ। ਅਸੀਂ ਲੋਕਾਂ ਨੂੰ ਪਾਪਾਂ ਤੋਂ ਮਾਫ਼ੀ ਵਿੱਚ ਵਿਸ਼ਵਾਸ ਬਾਰੇ ਸਿਖਾਉਂਦੇ ਹਾਂ; ਜਿਸ ਬਾਰੇ ਪਹਿਲਾਂ ਪੂਰੀ ਤਰ੍ਹਾਂ ਚੁੱਪੀ ਅਖ਼ਤਿਆਰ ਕੀਤੀ ਜਾਂਦੀ ਸੀ। ਅਸੀਂ ਆਪਣੇ ਕਲੀਸੀਆ ਮੈਂਬਰਾਂ ਨੂੰ ਸਿਖਾਉਂਦੇ ਹਾਂ ਕਿ ਉਨ੍ਹਾਂ ਨੂੰ ਪਾਪਾਂ ਦੀ ਮਾਫ਼ੀ ਨੂੰ ਵੱਡਾ ਮਹੱਤਵ ਦੇਣਾ ਚਾਹੀਦਾ ਹੈ ਕਿਉਂਕਿ ਇਹ ਪਰਮੇਸ਼ਵਰ ਦੀ ਆਵਾਜ਼ ਹੈ ਤੇ ਪਰਮੇਸ਼ਵਰ ਦੇ ਹੁਕਮ ਮੁਤਾਬਕ ਇਸ ਦਾ ਐਲਾਨ ਕੀਤਾ ਜਾਂਦਾ ਹੈ। ਚਰਚ ਦੀ ਤਾਕਤ (ਪਾਵਰ ਆੱਫ਼ ਦਿ ਕੀਅਜ਼) ਇਸ ਦੀ ਸੁੰਦਰਤਾ ਵਿੱਚ ਹੈ ਤੇ ਲੋਕਾਂ ਨੂੰ ਚੇਤੇ ਕਰਵਾਇਆ ਜਾਂਦਾ ਹੈ ਕਿ ਚਿੰਤਤ ਜ਼ਮੀਰਾਂ ਨੂੰ ਇਸ ਨਾਲ ਕਿੰਨੀ ਵੱਡੀ ਸ਼ਾਂਤੀ ਮਿਲਦੀ ਹੈ। ਅਸੀਂ ਉਨ੍ਹਾਂ ਨੂੰ ਇਹ ਵੀ ਚੇਤੇ ਕਰਵਾਉਂਦੇ ਹਾਂ ਕਿ ਪਰਮੇਸ਼ਵਰ ਨੂੰ ਵਿਸ਼ਵਾਸ ਦੀ ਜ਼ਰੂਰਤ ਹੈ, ਅਜਿਹਾ ਮੰਨਣਾ ਕਿ ਪਾਪਾਂ ਦੀ ਮਾਫ਼ੀ ਦੀ ਆਵਾਜ਼ ਸੁਰਗਾਂ ਤੋਂ ਆਈ ਹੈ; ਅਤੇ ਯਿਸੂ ਮਸੀਹ ਵਿੱਚ ਅਜਿਹਾ ਵਿਸ਼ਵਾਸ ਹੀ ਸੱਚਮੁਚ ਪਾਪਾਂ ਦੀ ਮਾਫ਼ੀ ਦਿਵਾਉਂਦਾ ਹੈ। ਪਹਿਲਾਂ ਲੋਕ ਤਸੱਲੀਆਂ ਵੱਲ ਬਹੁਤ ਜ਼ਿਆਦਾ ਧਿਆਨ ਦਿੰਦੇ ਸਨ; ਕਿਸੇ ਨੇ ਵੀ ਵਿਸ਼ਵਾਸ ਅਤੇ ਯਿਸੂ ਮਸੀਹ ਦੇ ਗੁਣਾਂ ਦੇ ਨਾਲ–ਨਾਲ ਵਿਸ਼ਵਾਸ ਦੀ ਧਾਰਮਿਕ ਪਵਿੱਤਰਤਾ ਦਾ ਜ਼ਿਕਰ ਨਹੀਂ ਕੀਤਾ। ਇਸੇ ਲਈ, ਇਸ ਵੇਲੇ ਸਾਡੇ ਗਿਰਜਾਘਰਾਂ ਉੱਤੇ ਕਿਸੇ ਤਰ੍ਹਾਂ ਦਾ ਦੋਸ਼ ਨਹੀਂ ਮੜ੍ਹਨਾ ਚਾਹੀਦਾ। ਇੱਥੋਂ ਤੱਕ ਕਿ ਸਾਡੇ ਵਿਰੋਧੀਆਂ ਨੂੰ ਵੀ ਇਹ ਮੰਨਣਾ ਪੈਣਾ ਹੈ ਕਿ ਸਾਡੇ ਅਧਿਆਪਾਂ ਨੇ ਸਾਨੂੰ ਪਛਤਾਵੇ ਬਾਰੇ ਬਹੁਤ ਸੂਝ–ਬੂਝ ਨਾਲ ਵਿਥਾਰਪੂਰਬਕ ਸਮਝਾਇਆ ਹੈ।

ਪਰ ਗੁਨਾਹਾਂ ਦੇ ਇਕਬਾਲ ਬਾਰੇ ਅਸੀਂ ਸਿਖਾਉਂਦੇ ਹਾਂ ਕਿ ਪਾਪਾਂ ਦੀ ਗਿਣਤੀ ਕਰਨਾ ਜ਼ਰੂਰੀ ਨਹੀਂ ਹੈ ਅਤੇ ਜ਼ਮੀਰਾਂ ਉੱਤੇ ਆਪਣੇ ਸਾਰੇ ਪਾਪਾਂ ਦਾ ਬੋਝ ਪਾਉਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਸਾਰੇ ਗੁਨਾਹਾਂ ਦੀ ਗਿਣਤੀ ਕਰਨੀ ਅਸੰਭਵ ਹੈ, ਜਿਵੇਂ ਕਿ ਜ਼ਬੂਰ 19:13 ਵਿੱਚ ਪ੍ਰਮਾਣਿਤ ਕੀਤਾ ਗਿਆ ਹੈ: ‘ਕੌਣ ਆਪਣੀਆਂ ਗ਼ਲਤੀਆਂ ਸਮਝ ਸਕਦਾ ਹੈ?’ ਯੇਰਮਿਆਹ 17:9 ਵਿੱਚ ਵੀ ਲਿਖਿਆ ਹੈ: ‘ਬੰਦੇ ਦਾ ਮਨ ਬਹੁਤ ਚਲਾਕ ਹੁੰਦਾ ਹੈ! ਹੋ ਸਕਦਾ ਹੈ ਕਿ ਮਨ ਰੋਗੀ ਹੋਵੇ ਅਤੇ ਕੋਈ ਸੱਚਮੁੱਚ ਇਸ ਨੂੰ ਨਾ ਸਮਝੇ।’ ਪਰ ਜੇ ਕੋਈ ਪਾਪ ਮਾਫ਼ ਨਾ ਹੋਣ, ਬੱਸ ਸਿਰਫ਼ ਉਹੀ ਹੋਣ ਜਿਨ੍ਹਾਂ ਦੀ ਗਿਣਤੀ ਕੀਤੀ ਗਈ ਹੈ; ਤਾਂ ਜ਼ਮੀਰ ਨੂੰ ਕਿਤੇ ਵੀ ਸ਼ਾਂਤੀ ਨਹੀਂ ਮਿਲੇਗੀ, ਕਿਉਂਕਿ ਇੱਥੇ ਅਜਿਹੇ ਬਹੁਤ ਸਾਰੇ ਗੁਨਾਹ ਹੁੰਦੇ ਹਨ, ਜਿਨ੍ਹਾਂ ਬਾਰੇ ਪਤਾ ਵੀ ਨਹੀਂ ਹੁੰਦਾ ਤੇ ਉਨ੍ਹਾਂ ਨੂੰ ਚੇਤੇ ਵੀ ਨਹੀਂ ਰੱਖਿਆ ਜਾ ਸਕਦਾ। ਪ੍ਰਾਚੀਨ ਲੇਖਕ ਵੀ ਇਹ ਗਵਾਹੀ ਦਿੰਦੇ ਹਨ ਕਿ ਪਾਪਾਂ ਦੀ ਗਿਣਤੀ ਕਰਨਾ ਜ਼ਰੂਰੀ ਨਹੀਂ ਹੈ। ਕਿਉਂਕਿ ‘ਡਿਕਰੀਜ਼’ ਵਿੱਚ ਕ੍ਰਿਸੋਸਟਮ ਆਖਦੇ ਹਨ: ‘ਮੈਂ ਤੁਹਾਨੂੰ ਇਹ ਨਹੀਂ ਆਖਦਾ ਕਿ ਤੁਸੀਂ ਜਨਤਕ ਤੌਰ ’ਤੇ ਖੁਦ ਦੇ ਭੇਤ ਉਜਾਗਰ ਕਰੋ ਅਤੇ ਨਾ ਹੀ ਅਜਿਹਾ ਆਖਦਾ ਹਾਂ ਕਿ ਤੁਸੀਂ ਹੋਰਨਾਂ ਸਾਹਮਣੇ ਖੁਦ ਉੱਤੇ ਦੋਸ਼ ਲਾਓ, ਪਰ ਮੈਂ ਇਹ ਜ਼ਰੂਰ ਆਖਾਂਗਾ ਕਿ ਤੁਸੀਂ ਉਸ ਪੈਗ਼ੰਬਰ ਦਾ ਹੁਕਮ ਮੰਨੋ, ਜੋ ਆਖਦੇ ਹਨ: ‘ਪਰਮੇਸ਼ਵਰ ਸਾਹਵੇਂ ਆਪਣਾ ਰਾਹ ਉਜਾਗਰ ਕਰੋ।’ ਇਸ ਲਈ ਉਸ ਪਰਮੇਸ਼ਵਰ ਸਾਹਵੇਂ ਪ੍ਰਾਰਥਨਾ ਰਾਹੀਂ ਆਪਣੇ ਗੁਨਾਹਾਂ ਦਾ ਇਕਬਾਲ ਕਰੋ, ਜੋ ਸੱਚਾ ਜੱਜ ਹੈ। ਆਪਣੀਆਂ ਗ਼ਲਤੀਆਂ ਦੱਸੋ, ਜੁਬਾਨ ਨਾਲ ਨਹੀਂ, ਸਗੋਂ ਆਪਣੀ ਜ਼ਮੀਰ ਦੀ ਯਾਦਦਾਸ਼ਤ ਰਾਹੀਂ,’ ਆਦਿ। ਅਤੇ ਗਲੌਸ  ਇਹ ਕਬੂਲ ਕਰਦੇ ਹਨ ਕਿ ਗੁਨਾਹ ਦਾ ਇਕਬਾਲ ਸਿਰਫ਼ ਮਨੁੱਖੀ ਅਧਿਕਾਰ ਹੈ, ਇਹ ਹੁਕਮ ਧਰਮ–ਗ੍ਰੰਥ ਦੁਆਰਾ ਨਹੀਂ ਦਿੱਤਾ ਗਿਆ। ਫਿਰ ਵੀ, ਗੁਨਾਹਾਂ ਦੀ ਮਾਫ਼ੀ ਦੇ ਵੱਡੇ ਲਾਭ ਮਾਮਲੇ ਵਿੱਚ, ਅਤੇ ਉਂਝ ਵੀ ਇਹ ਦੂਜੇ ਪਾਸਿਓਂ ਲਾਹੇਵੰਦ ਹੈ, ਗੁਨਾਹ ਦਾ ਇਕਬਾਲ ਅਸੀਂ ਕਲੀਸੀਆ ’ਚ ਕਰਵਾ ਰਹੇ ਹਾਂ।

ਧਾਰਾ 26: ਮੀਟਿੰਗਾਂ ਦੀ ਵਿਲੱਖਣਤਾ (ਡਿਸਟਿੰਕਸ਼ਨ ਆੱਫ਼ ਮੀਟਸ)

ਲੋਕ ਤੇ ਗਿਰਜਾਘਰਾਂ ਵਿੱਚ ਨਸੀਹਤ ਦੇਣ ਵਾਲੇ ਆਮ ਤੌਰ ’ਤੇ ਸਮਝ ਚੁੱਕੇ ਹਨ ਕਿ ‘ਮੀਟਿੰਗਾਂ ਦੀ ਵਿਲੱਖਣਤਾ’ (ਡਿਸਟਿੰਕਸ਼ਨ ਆੱਫ਼ ਮੀਟਸ) ਤੇ ਮਨੁੱਖ ਦੁਆਰਾ ਬਣਾਈਆਂ ਅਜਿਹੀਆਂ ਰਵਾਇਤਾਂ ਅਜਿਹੇ ਲਾਹੇਵੰਦ ਕਾਰਜ ਹਨ ਜੋ ਪਰਮੇਸ਼ਵਰ ਦੀ ਮਹਿਮਾ ਦੇ ਗੁਣ ਪਾਉਂਦੇ ਹਨ ਅਤੇ ਗੁਨਾਹਾਂ ਦੀ ਮਾਫ਼ੀ ਦੇਣ ਯੋਗ ਹੁੰਦੇ ਹਨ। ਇਹ ਸਪੱਸ਼ਟ ਹੈ ਕਿ ਇਸ ਸੰਸਾਰ ਨੇ ਇੰਝ ਸੋਚਿਆ ਕਿ ਨਵੀਂਆਂ ਰਸਮਾਂ, ਨਵੀਂਆਂ ਵਿਵਸਥਾਵਾਂ, ਨਵੇਂ ਪਵਿੱਤਰ–ਦਿਹਾੜੇ ਤੇ ਰੋਜ਼ਾ ਰੱਖਣ ਦੇ ਨਵੇਂ ਮੌਕੇ ਰੋਜ਼ਾਨਾ ਸਥਾਪਤ ਕੀਤੇ ਗਏ ਅਤੇ ਗਿਰਜਾਘਰਾਂ ਵਿੱਚ ਅਧਿਆਪਕਾਂ ਨੇ ਪਰਮੇਸ਼ਵਰ ਦੀ ਮਹਿਮਾ ਲਈ ਇਹ ਸੇਵਾ ਜ਼ਰੂਰੀ ਜਾਣਦਿਆਂ ਮਨੁੱਖੀ ਜ਼ਮੀਰਾਂ ਨੂੰ ਬਹੁਤ ਜ਼ਿਆਦਾ ਡਰਾਇਆ, ਜੇ ਕੋਈ ਇਨ੍ਹਾਂ ਵਿੱਚੋਂ ਇੱਕ ਮਿਟਾ ਦੇਵੇ। ਰਵਾਇਤਾਂ ਨਾਲ ਸਬੰਧਤ ਅਜਿਹੇ ਵਿਚਾਰ ਨੇ ਚਰਚ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਇਆ ਹੈ।

ਪਹਿਲੀ ਗੱਲ ਇਹ ਕਿ ਇਹ ਰਵਾਇਤਾਂ ਪਰਮੇਸ਼ਵਰ ਦੀ ਮਹਿਮਾ ਤੇ ਯਿਸੂ ਮਸੀਹ ਦੇ ਸੁਸਮਾਚਾਰ ਦੇ ਮੁੱਖ ਭਾਗ ਵਿਸ਼ਵਾਸ ਦੀ ਧਾਰਮਿਕ ਪਵਿੱਤਰਤਾ ਦੇ ਸਿਧਾਂਤ ਨੂੰ ਧੁੰਦਲਾ ਕਰਦੀਆਂ ਹਨ। ਪਰਮੇਸ਼ਵਰ ਦੀ ਮਹਿਮਾ ਦੇ ਸਿਧਾਂਤ ਨੂੰ ਚਰਚ ਵਿੱਚ ਬੇਹੱਦ ਪ੍ਰਮੁੱਖਤਾ ਨਾਲ ਖੜ੍ਹੇ ਹੋਣਾ ਚਾਹੀਦਾ ਹੈ, ਤਾਂ ਜੋ ਯਿਸੂ ਮਸੀਹ ਦੀ ਉੱਚਤਾ ਤੇ ਸੁੱਚਤਾ ਬਾਰੇ ਸਭ ਨੂੰ ਪਤਾ ਲੱਗ ਸਕੇ; ਅਤੇ ਵਿਸ਼ਵਾਸ ਦੀ ਮਹਿਮਾ ਕਰਨਾ, ਜਿਸ ਰਾਹੀਂ ਇਹ ਯਕੀਨ ਹੁੰਦਾ ਹੈ ਕਿ ਉਪਰੋਕਤ ਕਾਰਜਾਂ ਤੋਂ ਇਲਾਵਾ ਯਿਸੂ ਮਸੀਹ ਦੇ ਨਾਮ ਨਾਲ ਗੁਨਾਹ ਮੁਆਫ਼ ਹੋ ਜਾਂਦੇ ਹਨ। ਇਸੇ ਲਈ ਪੌਲੂਸ ਰਸੂਲ ਇਸ ਧਾਰਾ ਉੱਤੇ ਬਹੁਤ ਜ਼ਿਆਦਾ ਜ਼ੋਰ ਦਿੰਦੇ ਹਨ ਤੇ ਕਾਨੂੰਨ ਤੇ ਮਨੁੱਖੀ ਰਵਾਇਤਾਂ ਨੂੰ ਲਾਂਭੇ ਕਰ ਦਿੰਦੇ ਹਨ। ਮਸੀਹੀ ਧਾਰਮਿਕ ਪਵਿੱਤਰਤਾ ਅਜਿਹੇ ਕਾਰਜਾਂ ਤੋਂ ਇਲਾਵਾ ਕੁਝ ਹੋਰ ਹੈ; ਵਿਸ਼਼ਵਾਸ ਰਾਹੀਂ ਇਹ ਯਕੀਨ ਹੁੰਦਾ ਹੈ ਕਿ ਪਾਪਾਂ ਦੀ ਮਾਫ਼ੀ ਯਿਸੂ ਮਸੀਹ ਦੇ ਨਾਮ ਨਾਲ ਮਿਲਦੀ ਹੈ। ਪਰ ਪੌਲੂਸ ਰਸੂਲ ਦਾ ਇਹ ਸਿਧਾਂਤ ਇਨ੍ਹਾਂ ਰਵਾਇਤਾਂ ਦੁਆਰਾ ਲਗਭਗ ਪੂਰਾ ਹੀ ਪਿਛਾਂਹ ਚਲਾ ਗਿਆ ਹੈ, ਜਿਸ ਰਾਹੀਂ ਅਜਿਹਾ ਵਿਚਾਰ ਪੈਦਾ ਹੋ ਗਿਆ ਹੈ ਕਿ ਸਾਨੂੰ ਜ਼ਰੂਰ ਹੀ ਪਰਮੇਸ਼ਵਰ ਦੀ ਮਹਿਮਾ ਤੇ ਧਾਰਮਿਕ ਪਵਿੱਤਰਤਾ ਨੂੰ ਉੱਚ ਰੱਖਣਾ ਹੋਵੇਗਾ ਅਤੇ ਸਰਵਿਸੇਜ਼ ਵਾਂਗ ਮੀਟਿੰਗਾਂ ਵਿੱਚ ਵਿਲੱਖਣਤਾ ਲਿਆਉਣੀ ਹੋਵੇਗੀ। ਪਛਤਾਵੇ ਬਾਰੇ ਸਿਖਾਉਂਦਿਆਂ, ਕਿਸੇ ਨੇ ਵੀ ਵਿਸ਼ਵਾਸ ਦਾ ਜ਼ਿਕਰ ਨਹੀਂ ਕੀਤਾ; ਉਨ੍ਹਾਂ ਸਿਰਫ਼ ਸੰਤੁਸ਼ਟੀ ਦੇ ਕਾਰਜ ਪੇਸ਼ ਕੀਤੇ ਤੇ ਸਮੁੱਚਾ ਪਛਤਾਵਾ ਉਨ੍ਹਾਂ ਉੱਤੇ ਆਧਾਰਤ ਜਾਪਿਆ।

ਦੂਜੇ, ਇਨ੍ਹਾਂ ਰਵਾਇਤਾਂ ਨੇ ਪਰਮੇਸ਼ਵਰ ਦੇ ਹੁਕਮਾਂ ਨੂੰ ਧੁੰਦਲਾ ਕਰ ਦਿੱਤਾ ਹੈ ਕਿਉਂਕਿ ਰਵਾਇਤਾਂ ਨੂੰ ਪਰਮੇਸ਼ਵਰ ਦੇ ਹੁਕਮਾਂ ਤੋਂ ਕਿਤੇ ਜ਼ਿਆਦਾ ਉਤਾਂਹ ਰੱਖਿਆ ਗਿਆ ਸੀ। ਲੋਕ ਸੋਚਣ ਲੱਗ ਪਏ ਕਿ ਮਸੀਹੀਅਤ ਤਾਂ ਪੂਰੀ ਤਰ੍ਹਾਂ ਸਿਰਫ਼ ਕੁਝ ਖਾਸ ਪਵਿੱਤਰ ਦਿਹਾੜੇ, ਰੀਤਾਂ/ਰਿਵਾਜ ਮਨਾਉਣ, ਰੋਜ਼ੇ ਰੱਖਣ ਤੇ ਕੁਝ ਖਾਸ ਕਿਸਮ ਦੇ ਗਾਊਨ ਜਾਂ ਕੱਪੜੇ ਪਾਉਣ ਦਾ ਨਾਂਅ ਹੈ। ਅਜਿਹੇ ਦਿਹਾੜੇ ਤੇ ਰੀਤਾਂ ਨੇ ਰੂਹਾਨੀ ਜੀਵਨ ਤੇ ਸੰਪੂਰਨ ਜੀਵਨ ਦਾ ਨਾਂਅ ਹਾਸਲ ਕਰ ਲਿਆ ਹੈ। ਇਸ ਦੌਰਾਨ ਉਨ੍ਹਾਂ ਪਰਮੇਸ਼ਵਰ ਦੇ ਹੁਕਮਾਂ ਨੂੰ ਕੋਈ ਆਦਰ–ਮਾਣ ਨਹੀਂ ਦਿੱਤਾ, ਹਰੇਕ ਦੇ ਆਪਣੇ ਮਨ ਦੀ ਆਵਾਜ਼ ਮੁਤਾਬਕ ਪਿਤਾ ਨੂੰ ਆਪਣੇ ਬੱਚੇ ਪੈਦਾ ਕਰਨੇ ਚਾਹੀਦੇ ਹਨ ਤੇ ਮਾਂ ਨੂੰ ਬੱਚੇ ਜਣਨੇ ਚਾਹੀਦੇ ਹਨ, ਸ਼ਹਿਜ਼ਾਦਾ ਕਾਮਲਵੈਲਥ ਉੱਤੇ ਰਾਜ ਕਰਦਾ ਹੈ। ਉਨ੍ਹਾਂ ਸੋਚਿਆ ਕਿ ਇਹ ਕੰਮ ਦੁਨਿਆਵੀ ਤੇ ਅਪੂਰਨ ਹਨ ਤੇ ਉਨ੍ਹਾਂ ਚਮਕ–ਦਮਕ ਵਾਲੇ ਦਿਹਾੜਿਆਂ ਤੇ ਰੀਤਾਂ ਤੋਂ ਹੇਠਾਂ ਹਨ। ਇਸ ਗ਼ਲਤੀ ਨੇ ਸ਼ਰਧਾਲੂਆਂ ਦੀਆਂ ਜ਼ਮੀਰਾਂ ਉੱਤੇ ਬਹੁਤ ਤਸ਼ੱਦਦ ਢਾਹਿਆ, ਜਿਨ੍ਹਾਂ ਇਸ ਗੱਲ ’ਤੇ ਦੁੱਖ ਪ੍ਰਗਟਾਇਆ ਕਿ ਇਹ ਸਭ ਜੀਵਨ ਦੀ ਅਸ਼ੁੱਧ ਹਾਲਤ ਵਿੱਚ ਕੀਤਾ ਗਿਆ, ਜਿਵੇਂ ਕਿ ਵਿਆਹ ਵੇਲੇ, ਮੈਜਿਸਟ੍ਰੇਟ ਦੇ ਦਫ਼ਤਰ ਵਿੱਚ; ਜਾਂ ਹੋਰ ਅਹਿਮ ਥਾਵਾਂ ’ਤੇ। ਦੂਜੇ ਪਾਸੇ, ਉਨ੍ਹਾਂ ਨੇ ਭਿਖ਼ਸ਼ੂਆਂ ਦੀ ਸ਼ਲਾਘਾ ਕੀਤੀ ਤੇ ਐਂਵੇਂ ਝੂਠ–ਮੂਠ ਹੀ ਇਹ ਕਲਪਨਾ ਕੀਤੀ ਕਿ ਅਜਿਹੇ ਵਿਅਕਤੀ ਪਰਮੇਸ਼ਵਰ ਦੁਆਰਾ ਵਧੇਰੇ ਪ੍ਰਵਾਨਿਤ ਹਨ।

ਤੀਜੇ, ਰਵਾਇਤਾਂ ਨੇ ਜ਼ਮੀਰਾਂ ਨੂੰ ਡਾਢੇ ਖ਼ਤਰੇ ਵਿੱਚ ਪਾ ਦਿੱਤਾ ਹੈ ਕਿਉਂਕਿ ਸਾਰੀਆਂ ਰਵਾਇਤਾਂ ਨੂੰ ਕਾਇਮ ਰੱਖਣਾ ਅਸੰਭਵ ਸੀ, ਫਿਰ ਵੀ ਲੋਕਾਂ ਨੇ ਇਨ੍ਹਾਂ ਰਵਾਇਤਾਂ ਦੀ ਪਾਲਣਾ ਕਰਨਾ ਬੰਦਗੀ ਲਈ ਜ਼ਰੂਰੀ ਸਮਝਿਆ। ਗੇਰਸਨ ਲਿਖਦੇ ਹਨ ਕਿ ਬਹੁਤ ਸਾਰੇ ਲੋਕ ਨਿਰਾਸ਼ ਹੋਏ ਅਤੇ ਕੁਝ ਨੇ ਤਾਂ ਆਪਣੀਆਂ ਜਾਨਾਂ ਹੀ ਲੈ ਲਈਆਂ ਕਿਉਂਕਿ ਉਨ੍ਹਾਂ ਨੂੰ ਜਾਪਣ ਲੱਗ ਪਿਆ ਸੀ ਕਿ ਉਨ੍ਹਾਂ ਰਵਾਇਤਾਂ ਦੀ ਪਾਲਣਾ ਕਰਨ ਦੇ ਉਹ ਯੋਗ ਨਹੀਂ ਹਨ ਅਤੇ ਉਨ੍ਹਾਂ ਵਿਸ਼ਵਾਸ ਤੇ ਪਰਮੇਸ਼ਵਰ ਦੀ ਮਹਿਮਾ ਦੀ ਧਾਰਮਿਕ ਪਵਿੱਤਰਤਾ ਤੋਂ ਮਿਲਣ ਵਾਲੀ ਸ਼ਾਂਤੀ ਤੇ ਰਾਹਤ ਬਾਰੇ ਨਹੀਂ ਸੁਣਿਆ ਸੀ। ਅਸੀਂ ਵੇਖਦੇ ਹਾਂ ਕਿ ਸਮਿੱਸਟਸ ਤੇ ਧਰਮ–ਵਿਗਿਆਨੀਆਂ ਨੇ ਰਵਾਇਤਾਂ ਨੂੰ ਇਕੱਠਾ ਕੀਤਾ ਤੇ ਜ਼ਮੀਰ ਨੂੰ ਤਸੱਲੀ ਦੇਣ ਲਈ ਸ਼ਾਂਤੀ ਦੀ ਭਾਲ ਕੀਤੀ, ਫਿਰ ਵੀ ਉਨ੍ਹਾਂ ਦਾ ਲੋੜੀਂਦਾ ਫ਼ਾਇਦਾ ਨਾ ਹੋਇਆ, ਸਗੋਂ ਕੁਝ ਵਾਰ ਮਾਮਲਾ ਉਲਝਦਾ ਚਲਾ ਗਿਆ, ਜ਼ਮੀਰਾਂ ਉੱਤੇ ਤਾਂ ਹੋਰ ਵੀ ਬੋਝ ਪੈਣ ਲੱਗਾ। ਸਕੂਲ ਤੇ ਮਸੀਹੀ ਧਰਮ–ਪ੍ਰਚਾਰ ਇਨ੍ਹਾਂ ਰਵਾਇਤਾਂ ਨਾਲ ਭਰ ਗਏ ਕਿ ਧਾਰਮਿਕ ਗ੍ਰੰਥ ਤੇ ਮਸੀਹੀ ਸੁਸਮਾਚਾਰ ਨੂੰ ਛੋਹਣ ਤੱਕ ਦਾ ਸਮਾਂ ਨਾ ਬਚਿਆ ਤੇ ਵਿਸ਼ਵਾਸ ਦੇ, ਸਲੀਬ ਦੇ, ਆਸ ਦੇ, ਸ਼ਹਿਰੀ ਮਾਮਲਿਆਂ ਦੇ ਸਤਿਕਾਰ ਦੇ, ਬਹੁਤ ਜ਼ਿਆਦਾ ਦਰਦ ਝੱਲ ਚੁੱਕੀਆਂ ਜ਼ਮੀਰਾਂ  ਸ਼ਾਂਤੀ ਦੇ ਸਿਧਾਂਤ ਲਈ ਸਮਾਂ ਨਾ ਬਚਿਆ। ਇਸੇ ਲਈ ਗੇਰਸਨ ਤੇ ਕੁਝ ਹੋਰ ਧਰਮ–ਵਿਗਿਆਨੀਆਂ ਨੇ ਚਿੰਤਾਜਨਕ ਸ਼ਿਕਾਇਤ ਕੀਤੀ ਕਿ ਰਵਾਇਤਾਂ ਨਾਲ ਸਬੰਧਤ ਇਨ੍ਹਾਂਜਤਨਾਂ ਨੇ ਬਿਹਤਰ ਕਿਸਮ ਦੇ ਸਿਧਾਂਤ ਵੱਲ ਧਿਆਨ ਦੇਣ ਤੋਂ ਉਨ੍ਹਾਂ ਨੂੰ ਵਰਜਿਆ। ਔਸਗਸਟੀਨ ਵੀ ਅਜਿਹੀ ਮਨਾਹੀ ਕਰਦੇ ਹਨ ਕਿ ਅਜਿਹੇ ਦਿਹਾੜੇ ਮਨਾਉਣ ਦਾ ਬੋਝ ਮਨੁੱਖੀ ਜ਼ਮੀਰਾਂ ਉੱਤੇ ਨਹੀਂ ਪਾਉਣਾ ਚਾਹੀਦਾ ਤੇ ਉਨ੍ਹਾਂ ਬਹੁਤ ਸਮਝਦਾਰੀ ਨਾਲ ਜੈਨੂਰੀਅਸ ਨੂੰ ਨਸੀਹਤ ਕੀਤੀ ਕਿ ਉਹ ਉਦਾਸੀਨ ਚੀਜ਼ਾਂ ਵਜੋਂ ਸਮਝੇ ਜਾਣਗੇ; ਅਜਿਹਾ ਉਨ੍ਹਾਂ ਦਾ ਕਹਿਣਾ ਹੈ।

ਇਨ੍ਹਾਂ ਕਾਰਨਾਂ ਕਰਕੇ ਸਾਡੇ ਅਧਿਆਪਕਾਂ/ਪੁਰਖਿਆਂ ਨੇ ਇਹ ਮਾਮਲਾ ਲਾਪਰਵਾਹੀ ਨਾਲ ਜਾਂ ਬਿਸ਼ਪਸ ਨੂੰ ਨਫ਼ਰਤ ਕਰ ਕੇ ਨਹੀਂ ਉਠਾਇਆ, ਜਿਵੇਂ ਕਿ ਕੁਝ ਲੋਕ ਗ਼ਲਤ ਤਰੀਕੇ ਇੰਝ ਸ਼ੱਕ ਪ੍ਰਗਟਾਉਂਦੇ ਹਨ। ਗਿਰਜਾਘਰਾਂ ਨੂੰ ਅਜਿਹੀਆਂ ਗ਼ਲਤੀਆਂ ਲਈ ਚੇਤਾਵਨੀ ਦੇਣਾ ਬਹੁਤ ਜ਼ਰੂਰੀ ਸੀ, ਜੋ ਰਵਾਇਤਾਂ ਨੂੰ ਗ਼ਲਤ ਤਰੀਕੇ ਸਮਝਣ ਕਾਰਨ ਹੋਈਆਂ ਸਨ। ਮਸੀਹੀ ਸੁਸਮਾਚਾਰ ਕਿਉਂਕਿ ਸਾਨੂੰ ਚਰਚ ਵਿੱਚ ਪਰਮੇਸ਼ਵਰ ਦੀ ਮਹਿਮਾ ਦੇ ਸਿਧਾਂਤ ਤੇ ਵਿਸ਼ਵਾਸ ਦੀ ਧਾਰਮਿਕ ਪਵਿੱਤਰਤਾ ’ਤੇ ਜ਼ੋਰ ਦਿੰਦਾ ਹੈ। ਲੋਕ ਇਹ ਸਭ ਸਮਝ ਨਹੀਂ ਸਕਦੇ, ਫਿਰ ਵੀ ਉਹ ਆਪਣੀ ਪਸੰਦ ਦੇ ਦਿਹਾੜੇ ਮਨਾ ਕੇ ਪਰਮੇਸ਼ਵਰ ਦੀ ਮਹਿਮਾ ਹਾਸਲ ਕਰਨੀ ਚਾਹੁੰਦੇ ਹਨ।

ਇੰਝ, ਅਸੀਂ ਸਿੱਖਿਆ ਹੈ ਕਿ ਅਸੀਂ ਮਨੁੱਖ ਦੁਆਰਾ ਬਣਾਈਆਂ ਰਵਾਇਤਾਂ ਉੱਤੇ ਚੱਲ ਕੇ ਪਰਮੇਸ਼ਵਰ ਦੀ ਮਹਿਮਾ ਹਾਸਲ ਨਹੀਂ ਕਰ ਸਕਦੇ ਜਾਂ ਇੰਝ ਦਰੁਸਤ ਨਹੀਂ ਠਹਿਰਾਏ ਜਾ ਸਕਦੇ ਤੇ ਸਾਨੂੰ ਕਿਸੇ ਵੀ ਹਾਲਤ ‘ਚ ਇਹ ਨਹੀਂ ਸੋਚਣਾ ਚਾਹੀਦਾ ਕਿ ਅਜਿਹੇ ਦਿਹਾੜੇ ਮਨਾਉਣੇ ਬੰਦਗੀ ਵਾਲੇ ਕਾਰਜਾਂ ਲਈ ਜ਼ਰੂਰੀ ਹਨ। ਅਸੀਂ ਹੁਣ ਧਰਮ–ਗ੍ਰੰਥ ਦੀਆਂ ਗਵਾਹੀਆਂ ਜੋੜਦੇ ਹਨ। ਯਿਸੂ ਮਸੀਹ ਮੱਤੀ 15:3 ਤੇ 9 ਵਿੱਚ ਰਸੂਲਾਂ ਨੂੰ ਦਰੁਸਤ ਠਹਿਰਾਉਂਦੇ ਹੋਏ ਉਨ੍ਹਾਂ ਦਾ ਬਚਾਅ ਕਰਦੇ ਹਨ, ਜਿਨ੍ਹਾਂ ਨੇ ਆਮ ਰਵਾਇਤ ਦੀ ਪਾਲਣਾ ਨਹੀਂ ਕੀਤੀ ਸੀ (ਜੋ ਉਂਝ ਇੱਕ ਅਜਿਹੇ ਮਾਮਲੇ ਬਾਰੇ ਜਾਪਦੀ ਰਹੀ ਹੈ, ਜੋ ਗ਼ੈਰ–ਕਾਨੂੰਨੀ ਸੀ ਪਰ ਉਦਾਸੀਨ ਸੀ ਤੇ ਕਾਨੂੰਨ ਦੀਆਂ ਜਲ–ਸ਼ੁੱਧੀਆਂ ਬਾਰੇ ਸਨ ਤੇ ਉਹ ਆਖਦੇ ਹਨ,‘ ਓਹ ਵਿਰਥਾ ਮੇਰੀ ਉਪਾਸਨਾ ਕਰਦੇ ਹਨ, ਓਹ ਮਨੁੱਖਾਂ ਦੇ ਹੁਕਮਾਂ ਦੀ ਸਿਖਿਆ ਦਿੰਦੇ ਹਨ।’ ਇਸ ਦੇ ਨਾਲ ਹੀ ਉਹ ਬੇਕਾਰ ਦੀ ਬੰਦਗੀ ਦੀ ਲੋੜ ਵੀ ਮਹਿਸੂਸ ਨਹੀਂ ਕਰਦੇ। ਉਹ ਨਾਲ ਹੀ ਆਖਦੇ ਹਨ: ‘ਕਿ ਜੋ ਕੁਝ ਮੂੰਹ ਵਿੱਚ ਜਾਂਦਾ ਹੈ ਸੋ ਮਨੁੱਖ ਨੂੰ ਭ੍ਰਿਸ਼ਟ ਨਹੀਂ ਕਰਦਾ ਬਲਕਣ ਜੋ ਮੂੰਹੋਂ ਨਿੱਕਲਦਾ ਹੈ ਸੋਈ ਮਨੁੱਖ ਨੂੰ ਭ੍ਰਿਸ਼ਟ ਕਰਦਾ ਹੈ।‘ ਇੰਝ ਹੀ ਪੌਲੂਸ ਰਸੂਲ ਵੀ ਰੋਮੀਆਂ 14:17 ’ਚ ਆਖਦੇ ਹਨ: ‘ਕਿਉਂ ਜੋ ਪਰਮੇਸ਼ੁਰ ਦਾ ਰਾਜ ਖਾਣਾ ਪੀਣਾ ਨਹੀਂ ਸਗੋਂ ਪਵਿੱਤਰ ਆਤਮਾ ਵਿੱਚ ਸ਼ਾਂਤੀ ਅਤੇ ਅਨੰਦ ਹੈ।’ ਕੁਲੁੱਸੀਆਂ 2:16, 20–21: ‘ਇਸ ਲਈ ਖਾਣ ਪੀਣ ਯਾ ਤਿਉਹਾਰ ਯਾ ਅਮੱਸਿਆ ਯਾ ਸਬਤਾਂ ਦੇ ਵਿਖੇ ਕੋਈ ਤੁਹਾਡੇ ਉੱਤੇ ਦੋਸ਼ ਨਾ ਲਾਵੇ।’ ਅਤੇ ਇਹ ਵੀ ਕਿ: ‘ਜੇ ਤੁਸੀਂ ਮਸੀਹ ਦੇ ਨਾਲ ਸੰਸਾਰ ਦੀਆਂ ਮੂਲ ਗੱਲਾਂ ਤੋਂ ਮਰ ਗਏ ਤਾਂ ਸੰਸਾਰ ਵਿੱਚ ਜੀਉਂਦਿਆਂ ਵਾਂਙੁ ਕਿਉਂ ਏਹੋ ਜੇਹੀਆਂ ਬਿਧੀਆਂ ਦੇ ਵੱਸ ਵਿੱਚ ਆਉਂਦੇ ਹੋ ਜਿਹੜੀਆਂ ਮਨੁੱਖਾਂ ਦੀਆਂ ਆਗਿਆਂ ਅਤੇ ਸਿੱਖਿਆ ਦੇ ਅਨੁਸਾਰ ਹਨ। ਜਿਵੇਂ ਹੱਥ ਨਾ ਲਾਵੀਂ, ਨਾ ਚੱਖੀਂ, ਨਾ ਛੋਹਵੀਂ ?’ ਅਤੇ ਪਤਰਸ ਸਾਨੂੰ ਬਹੁਤ ਸਾਰੀਆਂ ਰੀਤਾਂ ਦਾ ਬੋਝ ਆਪਣੀਆਂ ਜ਼ਮੀਰਾਂ ਉੱਤੇ ਪਾਉਣ ਤੋਂ ਵਰਜਦੇ ਹਨ, ਉਹ ਰੀਤਾਂ ਭਾਵੇਂ ਮੂਸਾ ਦੀਆਂ ਹੋਣ ਤੇ ਜਾਂ ਕਿਸੇ ਹੋਰ ਦੀਆਂ। ਅਤੇ 1 ਤਿਮੋਥੀ 4:1, 3 ਵਿੱਚ ਪੌਲੂਸ ਰਸੂਲ ਮੀਟਸ ਉੱਤੇ ਪਾਬੰਦੀ ਨੂੰ ਸ਼ੈਤਾਨਾਂ ਦਾ ਸਿਧਾਂਤ ਦੱਸਦੇ ਹਨ। ਕਿਉ? ਕਿਉਂਕਿ ਅਜਿਹੇ ਕੰਮ ਕਰਨੇ ਮਸੀਹੀ ਸੁਸਮਾਚਾਰ ਦੇ ਵਿਰੁੱਧ ਹਨ ਅਤੇ ਪਰਮੇਸ਼ਵਰ ਦੀ ਸੇਵਾ ਤੋਂ ਬਗ਼ੈਰ ਮਸੀਹੀਅਤ ਦੀ ਹੋਂਦ ਕਾਇਮ ਨਹੀਂ ਰਹਿ ਸਕਦੀ।

ਇੱਥੇ ਸਾਡੇ ਵਿਰੋਧੀ ਇਤਰਾਜ਼ ਕਰਦੇ ਹਨ ਕਿ ਸਾਡੇ ਅਧਿਆਪਕ ਵੀ ਜੋਵੀਨੀਅਨ ਵਾਂਗ ਅਨੁਸ਼ਾਸਨ ਤੇ ਮਾਸ ਦੇ ਅਪਮਾਨ ਦਾ ਵਿਰੋਧ ਕਰਦੇ ਹਨ। ਪਰ ਅਸੀਂ ਆਪਣੇ ਅਧਿਆਪਕਾਂ ਦੀਆਂ ਲਿਖਤਾਂ ਤੋਂ ਉਲਟ ਸਿੱਖਦੇ ਹਾਂ। ਕਿਉਂਕਿ ਉਹ ਸਲੀਬ ਬਾਰੇ ਸਦਾ ਇਹੋ ਸਿਖਾਉਂਦੇ ਰਹੇ ਹਨ ਕਿ ਮਸੀਹੀ ਲੋਕ ਦੁੱਖ ਉਠਾ ਕੇ ਲਾਹਾ ਖੱਟਦੇ ਹਨ। ਇਹ ਸੱਚਾ, ਸੁਹਿਰਦ ਤੇ ਸੱਚਾ ਦੁੱਖ ਹੈ, ਜੋ ਵੱਖੋ–ਵੱਖਰੇ ਤਰੀਕਿਆਂ ਤੇ ਯਿਸੂ ਮਸੀਹ ਨਾਲ ਸਲੀਬ ਉੱਤੇ ਟੰਗੇ ਜਾਣ ਨਾਲ ਉਠਾਇਆ ਜਾਂਦਾ ਹੈ।

ਇਸ ਤੋਂ ਇਲਾਵਾ ਅਸੀਂ ਸਿਖਾਉਂਦੇ ਹਾਂ ਕਿ ਹਰੇਕ ਮਸੀਹੀ ਨੂੰ ਖੁਦ ਨੂੰ ਸਿੱਖਿਅਤ ਕਰਨਾ ਹੋਵੇਗਾ ਤੇ ਸਰੀਰਕ ਪਾਬੰਦੀਆਂ ਜਾਂ ਸਰੀਰਕ ਅਭਿਆਸਾਂ ਤੇ ਮਿਹਨਤਾਂ ਨਾਲ ਛੁਟਿਆਉਣਾ ਹੋਵੇਗਾ ਕਿ ਤਾਂ ਜੋ ਅਸੀਂ ਪਰਮੇਸ਼ਵਰ ਦੀ ਮਹਿਮਾ ਹਾਸਲ ਕਰਨ ਦੇ ਯੋਗ ਹੋ ਸਕੀਏ ਤੇ ਅਜਿਹੇ ਅਭਿਆਸਾਂ ਰਾਹੀਂ ਪਾਪਾਂ ਤੋਂ ਤੁਟਕਾਰਾ ਪਾ ਸਕੀਏ। ਅਜਿਹੇ ਬਾਹਰੀ ਅਨੁਸ਼ਾਸਨ ਨੂੰ ਕਿਸੇ ਖਾਸ ਦਿਨਾਂ ਨੂੰ ਨਹੀਂ, ਸਗੋਂ ਹਰ ਸਮੇਂ ਹੱਲਾਸ਼ੇਰੀ ਦੇਣੀ ਚਾਹੀਦੀ ਹੈ। ਯਿਸੂ ਮਸੀਹ ਇਹ ਹੁਕਮ ਲੂਕਾ 21:34 ਵਿੱਚ ਦਿੰਦੇ ਹਨ: ‘ਖਬਰਦਾਰ ਰਹੋ ਭਈ ਹੱਦੋਂ ਬਾਹਰ ਖਾਣ ਪੀਣ ਅਤੇ ਮਤਵਾਲੇ ਹੋਣ ਨਾਲ ਅਤੇ ਸੰਸਾਰ ਦੀਆਂ ਚਿੰਤਾਂ ਦੇ ਕਾਰਨ ਤੁਹਾਡੇ ਮਨ ਕਿਤੇ ਭਾਰੀ ਨਾ ਹੋ ਜਾਣ ਅਤੇ ਉਹ ਦਿਨ ਫਾਹੀ ਵਾਂਙੁ ਤੁਹਾਡੇ ਉੱਤੇ ਅਚਾਨਕ ਆ ਪਵੇ!’ ਮੱਤੀ 17:21 ਵੀ ਪੜ੍ਹੋ: ‘ਅਜਿਹਾ ਪ੍ਰਾਰਥਨਾ ਤੇ ਰੋਜ਼ਾ ਰੱਖਣ ਤੋਂ ਬਾਹਰ ਨਹੀਂ ਆਉਂਦਾ।’ ਪੌਲੂਸ ਰਸੂਲ ਵੀ 1 ਕੁਰਿੰਥੀਆਂ 9:27 ’ਚ ਆਖਦੇ ਹਨ: ‘ਸਗੋਂ ਆਪਣੇ ਸਰੀਰ ਨੂੰ ਮਾਰਦਾ ਕੁੱਟਦਾ ਅਤੇ ਉਹ ਨੂੰ ਆਪਣੇ ਵੱਸ ਵਿੱਚ ਲਿਆਉਂਦਾ ਹਾਂ ਭਈ ਐਉਂ ਨਾ ਹੋਵੇ ਜੋ ਕਿਤੇ ਮੈਂ ਹੋਰਨਾਂ ਨੂੰ ਉਪਦੇਸ਼ ਕਰ ਕੇ ਆਪ ਅਪਰਵਾਨ ਹੋ ਜਾਵਾਂ।’ ਇੱਥੇ ਉਹ ਸਪੱਸ਼ਟ ਤੌਰ ’ਤੇ ਦਰਸਾਉਂਦੇ ਹਨ ਕਿ ਉਹ ਆਪਣੇ ਸਰੀਰ ਉੱਤੇ ਕਾਬੂ ਪਾ ਰਹੇ ਸਨ, ਇਸ ਅਨੁਸ਼ਾਸਨ ਦੁਆਰਾ ਪਾਪਾਂ ਦੀ ਮਾਫ਼ੀ ਲਈ ਯੋਗ ਬਣਨ ਵਾਸਤੇ ਉਹ ਅਜਿਹਾ ਨਹੀਂ ਕਰਦੇ ਸਨ, ਸਗੋਂ ਆਪਣੇ ਸਰੀਰ ਉੱਤੇ ਕਾਬੂ ਪਾਉਣ ਤੇ ਰੂਹਾਨੀ ਗੱਲਾਂ ਦੇ ਫ਼ਿੱਟ ਹੋਣ ਅਤੇ ਆਪਣੀ ਇੱਛਾ ਅਨੁਸਾਰ ਆਪਣਾ ਫ਼ਰਜ਼ ਨਿਭਾਉਣ ਲਈ ਕਰਦੇ ਸਨ। ਇਸੇ ਲਈ, ਅਸੀਂ ਰੋਜ਼ਾ ਰੱਖਣ ਦੀ ਨਿੰਦਾ ਨਹੀਂ ਕਰਦੇ ਪਰ ਜਿਹੜੀਆਂ ਰਵਾਇਤਾਂ ਜੋ ਨਿਸ਼ਚਤ ਦਿਨਾਂ ਤੱਕ ਨਿਰਧਾਰਤ ਹੁੰਦੀਆਂ ਹਨ ਤੇ ਜਿਹੜੀਆਂ ਮੀਟਿੰਗਾਂ ਨਾਲ ਜ਼ਮੀਰ ਉੱਤੇ ਬੋਝ ਪੈਂਦਾ ਹੈ, ਭਾਵੇਂ ਅਜਿਹੇ ਕੰਮ ਬੰਦਗੀ ਲਈ ਜ਼ਰੂਰੀ ਹੁੰਦੇ ਸਨ।

ਫਿਰ ਵੀ, ਬਹੁਤ ਸਾਰੀਆਂ ਰਵਾਇਤਾਂ ਸਾਡੇ ਕਰਨ ਜੋਗੀਆਂ ਹੁੰਦੀਆਂ ਹਨ, ਜੋ ਚਰਚ ਵਿੱਚ ਚੰਗੀ ਵਿਵਸਥਾ ਪੈਦਾ ਕਰਦੀਆਂ ਹਨ, ਜਿਵੇਂ ਕਿ ਜਨ–ਪ੍ਰਾਰਥਨਾ ਸਭਾ ਵਿੱਚ ਸਬਕਾਂ ਦੀ ਵਿਵਸਥਾ ਤੇ ਮੁੱਖ ਪਵਿੱਤਰ ਦਿਹਾੜੇ। ਪਰ ਇਸ ਦੇ ਨਾਲ ਹੀ ਅਸੀਂ ਲੋਕਾਂ ਨੂੰ ਚੇਤਾਵਨੀ ਦਿੰਦੇ ਹਾਂ ਕਿ ਅਜਿਹੇ ਦਿਹਾੜੇ ਤੇ ਹੋਰ ਦਿਨ ਪਰਮੇਸ਼ਵਰ ਸਾਹਵੇਂ ਦਰੁਸਤ ਨਹੀਂ ਠਹਿਰਦੇ ਅਤੇ ਅਜਿਹੀਆਂ ਚੀਜ਼ਾਂ ਨਾਲ ਜੇ ਕਿਤੇ ਕੋਈ ਜੁਰਮ ਨਹੀਂ ਹੁੰਦਾ, ਤਾਂ ਉਸ ਨੂੰ ਗੁਨਾਹ ਵਿੱਚ ਨਹੀਂ ਗਿਣਿਆ ਜਾਣਾ ਚਾਹੀਦਾ। ਮਨੁੱਖ ਦੁਆਰਾ ਬਣਾਈਆਂ ਰਵਾਇਤਾਂ ਵਿੱਚ ਅਜਿਹੀ ਆਜਾਦੀ ਤੋਂ ਸਾਡੇ ਪੁਰਖੇ ਚੰਗੀ ਤਰ੍ਹਾਂ ਜਾਣੂ ਸਨ। ਉਨ੍ਹਾਂ ਨੇ ਪੂਰਬ ਵਿੱਚ ਈਸਟਰ ਨੂੰ ਰੋਮ ਦੇ ਮੁਕਾਬਲੇ ਵੱਖਰੇ ਸਮੇਂ ’ਤੇ ਰੱਖਿਆ ਅਤੇ ਜਦੋਂ ਰੋਮਨ ਵਾਸੀਆਂ ਨੇ ਇਸ ਵਖਰੇਵੇਂ ਕਾਰਨ ਪੂਰਬੀ ਚਰਚ ਉੱਤੇ ਵਿਰੋਧੀ ਹੋਣ ਦਾ ਦੋਸ਼ ਲਾਇਆ, ਤਾਂ ਹੋਰਨਾਂ ਨੇ ਉਨ੍ਹਾਂ ਨੂੰ ਝਿੜਕਿਆ ਤੇ ਕਿਹਾ ਕਿ ਅਜਿਹਾ ਕੁਝ ਹਰ ਥਾਂ ਉੱਤੇ ਨਹੀਂ ਹੋਣਾ ਚਾਹੀਦਾ। ਇਰੇਨੀਅਸ ਆਖਦੇ ਹਨ: ‘ਰੋਜ਼ੇ ਦੇ ਮਾਮਲੇ ’ਤੇ ਅਸਹਿਮਤੀ ਨਾਲ ਵਿਸ਼ਵਾਸ ਦੀ ਇੱਕਸੁਰਤਾ ਨਸ਼ਟ ਨਹੀਂ ਹੁੰਦੀ।’ Dist. XII ਵਿੱਚ ਪੋਪ ਗ੍ਰੈਗਰੀ ਵੀ ਇਹ ਦੱਸਦੇ ਹਨ ਕਿ ਅਜਿਹੀ ਵਿਭਿੰਨਤਾ ਨਾਲ ਚਰਚ ਦੀ ਏਕਤਾ ਨੂੰ ਕੋਈ ਨੁਕਸਾਨ ਨਹੀਂ ਪੁੱਜਦਾ। ‘ਟ੍ਰਾਇਪਰਟਾਈਟ ਹਿਸਟਰੀ’, ਪੁਸਤਕ 9 ਵਿੱਚ ਅਸਮਾਨ ਰੀਤਾਂ ਦੀਆਂ ਬਹੁਤ ਸਾਰੀਆਂ ਮਿਸਾਲਾਂ ਦੀ ਕੁਲੈਕਸ਼ਨ ਹੈ ਤੇ ਨਿਮਨਲਿਖਤ ਸ਼ਬਦ ਲਿਖੇ ਹੋਏ ਹਨ: ‘ਰਸੂਲਾਂ ਦਾ ਅਜਿਹਾ ਕੋਈ ਮਨ ਨਹੀਂ ਸੀ ਕਿ ਉਹ ਪਵਿੱਤਰ ਦਿਹਾੜਿਆਂ ਬਾਰੇ ਕੋਈ ਨੇਮ ਲਾਗੂ ਕਰਨ, ਸਗੋਂ ਉਹ ਵਿਸ਼ਵਾਸ ਤੇ ਪਿਆਰ ਸਿਖਾਉਣ ਲਈ ਪਰਮੇਸ਼ਵਰ ਤੇ ਪਵਿੱਤਰ ਜੀਵਨ ਬਾਰੇ ਪ੍ਰਚਾਰ ਕਰਦੇ ਸਨ।’

ਧਾਰਾ 27: ਮਸੀਹੀ ਮੱਠ/ਆਸ਼ਰਮ ਦੇ ਸੰਕਲਪਾਂ ਬਾਰੇ

ਇਹ ਸਮਝਣਾ ਸੌਖਾ ਹੋਵੇਗਾ ਕਿ ਅਸੀਂ ਮਸੀਹੀ ਮੱਠ/ਆਸ਼ਰਮ ਜਾਂ ਡੇਰੇ (ਮੋਨੇਸਟਰੀ) ਦੇ ਸੰਕਲਪਾਂ ਬਾਰੇ ਕੀ ਸਿਖਾਉਂਦੇ ਹਾਂ, ਜੇ ਅਸੀਂ ਚੇਤੇ ਕਰੀਏ ਕਿ ਇਨ੍ਹਾਂ ਮੋਨੇਸਟਰੀਜ਼ ਦੀ ਕਿਹੋ ਜਿਹੀ ਹਾਲਤ ਰਹੀ ਹੈ ਤੇ ਉੱਥੇ ਰੋਜ਼ਾਨਾ ਕਿਵੇਂ ਕੈਨਨਜ਼ ਦੀ ਮਰਜ਼ੀ ਦੇ ਉਲਟ ਕੰਮ ਹੁੰਦਾ ਹੈ। ਔਗਸਟੀਨ ਦੇ ਸਮੇਂ ਵੇਲੇ, ਉਹ ਆਜ਼ਾਦ ਐਸੋਸੀਏਸ਼ਨਾਂ ਹੁੰਦੀਆਂ ਸਨ। ਬਾਅਦ ’ਚ ਜਦੋਂ ਅਨੁਸ਼ਾਸਨ ’ਚ ਭ੍ਰਿਸ਼ਟਾਚਾਰ ਫੈਲਿਆ, ਤਾਂ ਉਸ ਦੇ ਹੱਲ ਲਈ ਹਰ ਪਾਸੇ ਕਈ ਤਰ੍ਹਾਂ ਦੇ ਸੰਕਲਪ ਲਏ ਗਏ ਸਨ, ਜਿਵੇਂ ਬਹੁਤ ਹੀ ਧਿਆਨ ਨਾਲ ਯੋਜਨਾਬੱਧ ਜੇਲ੍ਹ ਅੰਦਰ ਕੀਤਾ ਜਾਂਦਾ ਹੈ।

ਹੌਲੀ–ਹੌਲੀ, ਸੰਕਲਪਾਂ ਦੇ ਨਾਲ–ਨਾਲ ਕਈ ਤਰ੍ਹਾਂ ਦੇ ਹੋਰ ਦਿਹਾੜੇ ਮਨਾਉਣੇ ਨਿਸ਼ਚਤ ਕੀਤੇ ਗਏ ਤੇ ਕਈ ਰੀਤਾਂ/ਰਸਮਾਂ ਬਣਾਈਆਂ ਗਈਆਂ। ਬਹੁਤੀਆਂ ਮੋਨੇਸਟਰੀਜ਼ ਵਿੱਚ ਇਹ ‘ਬੇੜੀਆਂ’ ਬਾਕਾਇਦਾ ਕਾਨੂੰਨੀ ਜੁੱਗ ਸ਼ੁਰੂ ਹੋਣ ਤੋਂ ਪਹਿਲਾਂ ਲਾਗੂ ਹੋ ਗਈਆਂ ਸਨ ਅਤੇ ਇਹ ਸਭ ਕੈਨਨਜ਼ ਦੀ ਮਰਜ਼ੀ ਦੇ ਉਲਟ ਹੋ ਰਿਹਾ ਸੀ।

ਬਹੁਤ ਸਾਰੇ ਲੋਕ ਇਸ ਕਿਸਮ ਦੇ ਜੀਵਨ ਵਿੱਚ ਅਗਿਆਨਤਾ ਕਾਰਨ ਚਲੇ ਗਏ ਕਿਉਂਕਿ ਉਨ੍ਹਾਂ ਆਪਣੀ ਖੁਦ ਦੀ ਤਾਕਤ ਦਾ ਗ਼ਲਤ ਅੰਦਾਜ਼ਾ ਲਾ ਲਿਆ ਸੀ, ਭਾਵੇਂ ਉਹ ਵਡੇਰੀ ਉਮਰ ਦੇ ਪਰਪੱਕ ਵਿਅਕਤੀ ਸਨ। ਇੰਝ ਉਹ ਜਾਲ਼ ’ਚ ਫਸ ਕੇ ਰਹਿ ਗਏ ਤੇ ਬਾਅਦ ’ਚ ਉਨ੍ਹਾਂ ਨੂੰ ਉਸੇ ਤਰ੍ਹਾਂ ਦੇ ਜੀਵਨ ’ਚ ਰਹਿਣ ਲਈ ਜਬਰੀ ਮਜਬੂਰ ਕੀਤਾ ਗਿਆ, ਜਦ ਕਿ ਕੈਨਨ ਜੇ ਚਾਹੁੰਦੇ, ਤਾਂ ਉਹ ਉਨ੍ਹਾਂ ਨੂੰ ਆਜ਼ਾਦ ਕਰਵਾ ਸਕਦੇ ਸਨ। ਮਸੀਹੀ ਮਰਦ ਭਿਖ਼ਸ਼ੂਆਂ ਦੇ ਮੁਕਾਬਲੇ ਔਰਤਾਂ ਦੇ ਕੌਨਵੈਂਟਸ ’ਚ ਅਜਿਹਾ ਕੁਝ ਵੱਧ ਹੁੰਦਾ ਸੀ; ਭਾਵੇਂ ਔਰਤਾਂ ਵੱਲ ਵਧੇਰੇ ਧਿਆਨ ਦਿੱਤਾ ਜਾਣਾ ਚਾਹੀਦਾ ਸੀ। ਅਜਿਹੀਆਂ ਔਕੜਾਂ ਕਾਰਨ ਭਲੇ ਲੋਕ ਹੁਣ ਪਹਿਲਾਂ ਦੇ ਮੁਕਾਬਲੇ ਵਧੇਰੇ ਨਾਖੁਸ਼ ਹਨ; ਜਿਹੜੇ ਵੇਖਦੇ ਹਨ ਕਿ ਨੌਜਵਾਨ ਮੁੰਡੇ–ਕੁੜੀਆਂ ਨੂੰ ਜ਼ਿੰਦਗੀ ਬਿਤਾਉਣ ਲਈ ਕੌਨਵੈਂਟਸ ਵਿੱਚ ਭੇਜਿਆ ਜਾ ਰਿਹਾ ਹੈ। ਉਨ੍ਹਾਂ ਨੇ ਵੇਖਿਆ ਕਿ ਇਸ ਸਭ ਦੇ ਬਹੁਤ ਮੰਦਭਾਗੇ ਨਤੀਜੇ ਸਾਹਮਣੇ ਆ ਰਹੇ ਸਨ, ਕਈ ਤਰ੍ਹਾਂ ਦੇ ਸਕੈਂਡਲ ਤੇ ਘੁਟਾਲੇ ਸਾਹਮਣੇ ਆਉਣ ਲੱਗੇ ਅਤੇ ਸੁੰਨ ਕਰ ਕੇ ਰੱਖ ਦੇਣ ਵਾਲੇ ਇੰਕਸ਼ਾਫ਼ ਹੋਣ ਲੱਗੇ। ਉਹ ਸੂਝਵਾਨ ਲੋਕ ਬਹੁਤ ਦੁਖੀ ਸਨ ਕਿ ਕੈਨਨਜ਼ ਨੇ ਇੰਨੇ ਗੰਭੀਰ ਤੇ ਖ਼ਤਰਨਾਕ ਕਿਸਮ ਦੇ ਮਾਮਲੇ ਨੂੰ ਅੱਖੋਂ ਪ੍ਰੋਖੇ ਕਰੀ ਰੱਖਿਆ ਤੇ ਸਗੋਂ ਇਸ ਮਾਮਲੇ ਨੂੰ ਅਪਮਾਨਜਨਕ ਢੰਗ ਨਾਲ ਨਜਿੱਠਿਆ। ਇਨ੍ਹਾਂ ਬੁਰਾਈਆਂ ਤੋਂ ਇਲਾਵਾ ਮਸੀਹੀ ਮੱਠਾਂ ਭਾਵ ਮੋਨੇਸਟਰੀਜ਼ ਵਿੱਚ ਕਈ ਤਰ੍ਹਾਂ ਦੇ ਸੰਕਲਪਾਂ ਬਾਰੇ ਵੀ ਅਜਿਹੇ ਵਿਚਾਰ ਉਪਜਣ ਲੱਗੇ। ਇੱਕ ਵਾਰ ਤਾਂ ਅਜਿਹਾ ਆ ਗਿਆ ਸੀ ਕਿ ਮਸੀਹੀ ਭਿਖ਼ਸ਼ੂ ਤੱਕ ਉਨ੍ਹਾਂ ਤੋਂ ਔਖੇ–ਭਾਰੇ ਹੋ ਗਏ ਸਨ; ਖਾਸ ਕਰ ਕੇ ਉਨ੍ਹਾਂ ਲੋਕਾਂ ਨੂੰ ਜ਼ਿਆਦਾ ਔਖਾ ਹੋ ਰਿਹਾ ਸੀ, ਜਿਹੜੇ ਵਧੇਰੇ ਦਿਆਵਾਨ ਸਨ। ਉੱਥੇ ਸਿਖਾਇਆ ਜਾ ਰਿਹਾ ਸੀ ਕਿ ਇਹ ਸਾਰੇ ਸੰਕਲਪ ਬਪਤਿਸਮੇ ਦੇ ਸਮਾਨ ਹਨ; ਉਨ੍ਹਾਂ ਨੂੰ ਸਿਖਾਇਆ ਜਾ ਰਿਹਾ ਸੀ ਕਿ ਅਜਿਹਾ ਭਿਖ਼ਸ਼ੂ ਜੀਵਨ ਜਿਉਂ ਕੇ ਉਹ ਨਾ ਸਿਰਫ਼ ਪਰਮੇਸ਼ਵਰ ਸਾਹਮਣੇ ਧਾਰਮਿਕ ਪਵਿੱਤਰਤਾ ਹਾਸਲ ਕਰਨ ਦੇ ਯੋਗ ਹੋ ਜਾਣਗੇ, ਸਗੋਂ ਉਹ ਇਸ ਤੋਂ ਵੱਧ ਵੀ ਹਾਸਲ ਕਰ ਸਕਣਗੇ, ਕਿਉਂਕਿ ਇਨ੍ਹਾਂ ਨਾ ਸਿਰਫ਼ ਮੁੱਖ ਹੁਕਮਾਂ ਵਿੱਚ ਸ਼ਾਮਲ ਕਰ ਦਿੱਤਾ ਗਿਆ ਸੀ, ਸਗੋਂ ਧਾਰਮਿਕ ਕੌਂਸਲਾਂ ਵੀ ਅਜਿਹੇ ਸੰਕਲਪਾਂ ਦੀ ਪ੍ਰੋੜ੍ਹਤਾ ਤੇ ਪੁਸ਼ਟੀ ਕਰਨ ਲੱਗ ਪਈਆਂ ਸਨ।

ਇੰਝ ਉਨ੍ਹਾਂ ਨੇ ਲੋਕਾਂ ਨੂੰ ਜਚਾਇਆ ਤੇ ਸਮਝਾਇਆ ਕਿ ਮਸੀਹੀ ਸੰਨਿਆਸ ਧਾਰਨ ਕਰਨ ਦਾ ਕਿੱਤਾ ਬਪਤਿਸਮਾ ਲੈਣ ਨਾਲੋਂ ਕਿਤੇ ਬਿਹਤਰ ਹੈ ਅਤੇ ਮਸੀਹੀ ਭਿਖ਼ਸ਼ੂਆਂ ਦਾ ਜੀਵਨ ਤਾਂ ਮੈਜਿਸਟ੍ਰੇਟਸ, ਪਾਦਰੀ ਸਾਹਿਬਾਨ ਤੇ ਅਜਿਹੇ ਹੋਰ ਉੱਚ ਕਿਸਮ ਦੇ ਲੋਕਾਂ ਦੇ ਜੀਵਨਾਂ ਤੋਂ ਕਿਤੇ ਵਧੀਆ ਸੀ। ਦਲੀਲ ਇਹ ਦਿੱਤੀ ਜਾਂਦੀ ਸੀ ਕਿ ਮਸੀਹੀ ਭਿਖ਼ਸ਼ੂ ਜੀਵਨ ਪਰਮੇਸ਼ਵਰ ਦੇ ਹੁਕਮਾਂ ਮੁਤਾਬਕ ਹੁੰਦਾ ਹੈ ਤੇ ਇਸ ਵਿੱਚ ਮਨੁੱਖੀ ਜੀਵਨ ਦਾ ਕੋਈ ਦਖ਼ਲ ਨਹੀਂ ਹੁੰਦਾ। ਇਨ੍ਹਾਂ ਤੱਥਾਂ ਤੋਂ ਕਦੇ ਇਨਕਾਰ ਨਹੀਂ ਕੀਤਾ ਜਾ ਸਕਦਾ; ਕਿਉਂਕਿ ਇਹ ਸਭ ਉਨ੍ਹਾਂ ਦੀਆਂ ਪੁਸਤਕਾਂ ਵਿੱਚ ਲਿਖਿਆ ਹੋਇਆ ਹੈ। ਹਕੀਕਤ ਇਹ ਹੈ ਕਿ ਅਜਿਹੇ ਜੀਵਨ ਵਿੱਚ ਫਸ ਕੇ ਤੇ ਕਿਸੇ ਮੋਨੇਸਟਰੀ ’ਚ ਦਾਖ਼ਲ ਹੋਣ ਤੋਂ ਬਾਅਦ ਭਿਖ਼ਸ਼ੂਆਂ ਨੂੰ ਯਿਸੂ ਮਸੀਹ ਬਾਰੇ ਸਿੱਖਣ ਦਾ ਕੋਈ ਮੌਕਾ ਹੀ ਨਹੀਂ ਮਿਲਦਾ।

ਬਾਅਦ ’ਚ ਮੋਨੇਸਟਰੀਜ਼ ਵਿੱਚ ਕੀ ਵਾਪਰਿਆ? ਕਿਸੇ ਵੇਲੇ ਇਹ ਪਵਿੱਤਰ ਪੱਤਰਾਂ ਤੇ ਅਜਿਹੇ ਹੋਰ ਅਨੁਸ਼ਾਸਨਾਂ ਵਾਲੇ ਸਕੂਲ ਹੁੰਦੇ ਸਨ ਤੇ ਉਹ ਚਰਚ ਲਈ ਲਾਭਦਾਇਕ ਹੁੰਦੇ ਸਨ। ਪਾਦਰੀ ਤੇ ਬਿਸ਼ਪ ਸਾਹਿਬਾਨ ਜ਼ਿਆਦਾਤਰ ਉੱਥੋਂ ਹੀ ਬਣ ਕੇ ਨਿੱਕਲਦੇ ਸਨ। ਪਰ ਹੁਣ ਤਾਂ ਸਾਰੀ ਕਹਾਣੀ ਹੀ ਵੱਖਰੀ ਹੋ ਗਈ ਹੈ। ਹੁਣ ਇਸ ਹਕੀਕਤ ਤੋਂ ਸਾਰੇ ਵਾਕਫ਼ ਵੀ ਹਨ। ਪਹਿਲਾਂ ਉਹ ਸਾਰੇ ਕੁਝ ਸਿੱਖਣ ਲਈ ਇਕੱਠੇ ਹੁੰਦੇ ਸਨ; ਪਰ ਹੁਣ ਦਿਖਾਵਾ ਇਹ ਕੀਤਾ ਜਾਂਦਾ ਹੈ ਕਿ ਉਹ ਪਰਮੇਸ਼ਵਰਰ ਦੀ ਮਹਿਮਾ ਤੇ ਧਾਰਮਿਕ ਪਵਿੱਤਰਤਾ ਦੇ ਯੋਗ ਬਣਨ ਲਈ ਅਜਿਹਾ ਜੀਵਨ ਜਿਉਂਦੇ ਹਨ। ਇਸ ਦੇ ਨਾਲ ਹੀ ਉਹ ਇਹ ਵੀ ਪ੍ਰਚਾਰ ਕਰਦੇ ਹਨ ਕਿ ਇਹ ਸੰਪੂਰਨਤਾ ਦੀ ਸਥਿਤੀ ਹੈ ਤੇ ਇਹ ਜਗ੍ਹਾ ਹੋਰਨਾਂ ਸਾਰੇ ਰੂਹਾਨੀ ਸਥਾਨਾਂ ਤੋਂ ਵਧੀਆ ਹੈ। ਅਸੀਂ ਇਹ ਸਭ ਬਿਆਨ ਕਰਦਿਆਂ ਨਾ ਤਾਂ ਕਿਤੇ ਕੋਈ ਗੱਲ ਵਧਾ–ਚੜ੍ਹਾ ਕੇ ਪੇਸ਼ ਕੀਤੀ ਹੈ ਤੇ ਨਾ ਹੀ ਕੋਈ ਨਫ਼ਰਤ ਦਰਸਾਈ ਹੈ; ਤਾਂ ਜੋ ਇਸ ਨੁਕਤੇ ਬਾਰੇ ਸਾਡੇ ਅਧਿਆਪਕਾਂ ਦਾ ਸਿਧਾਂਤ ਕੁਝ ਬਿਹਤਰ ਤਰੀਕੇ ਸਮਝਿਆ ਜਾ ਸਕੇ।

ਪਹਿਲੀ ਗੱਲ ਤਾਂ ਇਹ ਕਿ ਜਿਹੜੇ ਵਿਆਹ ਰਚਾ ਲੈਂਦੇ ਹਨ, ਅਸੀਂ ਸਿਖਾਉਂਦੇ ਹਾਂ ਕਿ ਜਿਹੜੇ ਵਿਅਕਤੀ ਅਣਵਿਆਹੁਤਾ ਜੀਵਨ ਬਤੀਤ ਨਹੀਂ ਕਰ ਸਕਦੇ, ਉਨ੍ਹਾਂ ਨੂੰ ਵਿਆਹ ਕਰਵਾਉਣ ਦੀ ਇਜਾਜ਼ਤ ਦਿੱਤੀ ਜਾਦੀ ਹੈ ਕਿਉਂਕਿ ਸੰਕਲਪ ਕਦੇ ਪਰਮੇਸ਼ਵਰ ਦੇ ਆਦੇਸ਼ ਤੇ ਮੁੱਖ ਹੁਕਮਾਂ ਨੂੰ ਰੱਦ ਨਹੀਂ ਕਰ ਸਕਦੇ। 1 ਕੁਰਿੰਥੀਆਂ 7:2 ਮੁਤਾਬਕ ਪਰਮੇਸ਼ਵਰ ਦਾ ਹੁਕਮ ਇਹ ਹੈ: ‘ਪਰੰਤੂ ਹਰਾਮਕਾਰੀਆਂ ਦੇ ਕਾਰਨ ਹਰੇਕ ਪੁਰਖ ਆਪਣੀ ਹੀ ਇਸਤ੍ਰੀ ਨੂੰ ਅਤੇ ਹਰੇਕ ਇਸਤ੍ਰੀ ਆਪਣੇ ਹੀ ਪੁਰਖ ਨੂੰ ਰੱਖੇ।’ ਇਹ ਨਾ ਸਿਰਫ਼ ਪਰਮੇਸ਼ਵਰ ਦਾ ਹੁਕਮ ਹੈ, ਸਗੋਂ ਇਹ ਪਰਮੇਸ਼ਵਰ ਦਾ ਪਵਿੱਤਰ ਲਿਖਤੀ ਆਦੇਸ਼ ਵੀ ਹੈ, ਜੋ ਸਿਰਫ਼ ਪਰਮੇਸ਼ਵਰ ਦਾ ਕੰਮ ਨਹੀਂ ਕਰਨਾ ਚਾਹੁੰਦੇ, ਉਨ੍ਹਾਂ ਨੂੰ ਜ਼ਰੂਰ ਹੀ ਵਿਆਹ ਕਰਵਾਉਣ ਲਈ ਆਖਿਆ ਗਿਆ ਹੈ, ਉੱਤਪਤੀ 2:18 ਮੁਤਾਬਕ ‘ਆਦਮ ਲਈ ਇਕਲਿਆਂ ਹੋਣਾ ਚੰਗੀ ਗੱਲ ਨਹੀਂ।’ ਇਸ ਲਈ ਪਰਮੇਸ਼ਵਰ ਦਾ ਇਹ ਹੁਕਮ ਤੇ ਲਿਖਤੀ ਆਦੇਸ਼ ਮੰਨਣ ਵਿੱਚ ਕੋਈ ਪਾਪ ਨਹੀਂ ਹੈ।

ਇਸ ’ਤੇ ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ ਹੈ? ਉਨ੍ਹਾਂ ਆਪਣੇ ਕਿਸੇ ਸੰਕਲਪ ਨੂੰ ਨਿਭਾਉਣ ’ਤੇ ਖੁਸ਼ ਹੋ ਲੈਣ ਦੇਵੋ ਪਰ ਉਹ ਪਰਮੇਸ਼ਵਰ ਦੇ ਹੁਕਮ ਨੂੰ ਤਾਂ ਕਿਸੇ ਹੋਰ ਸੰਕਲਪ ਨਾਲ ਰੱਦ ਕਰਨ ਦੇ ਯੋਗ ਨਹੀਂ ਹੋ ਸਕਣਗੇ! ਕੈਨਨਜ਼ ਇਹੋ ਸਿਖਾਉਂਦੇ ਹਨ ਕਿ ਵਧੀਆ ਵਿਅਕਤੀਆਂ ਨੂੰ ਹਰੇਕ ਸੰਕਲਪ ਵਿੱਚ ਛੋਟਾਂ ਹੁੰਦੀਆਂ ਹਨ; ਅਤੇ ਪੋਪ ਦੇ ਫ਼ੈਸਲੇ ਦੇ ਉਲਟ ਕੋਈ ਵੀ ਸੰਕਲਪ ਮੰਨਣਾ ਜ਼ਰੂਰੀ ਨਹੀਂ ਹੁੰਦਾ; ਇਸ ਤੋਂ ਵੀ ਬਹੁਤ ਜ਼ਿਆਦਾ ਘੱਟ, ਉਹ ਸੰਕਲਪ ਮੰਨਣੇ ਲਾਜ਼ਮੀ ਹੋਣਗੇ ਜਿਹੜੇ ਪਰਮੇਸ਼ਵਰਰ ਦੇ ਹੁਕਮਾਂ ਦੇ ਉਲਟ ਹਨ।

ਹੁਣ ਜੇ ਸੰਕਲਪਾਂ ਦੀ ਜ਼ਿੰਮੇਵਾਰੀ ਕਿਸੇ ਕਾਰਨ ਕਰਕੇ ਤਬਦੀਲ ਨਹੀਂ ਹੋ ਸਕਦੀ, ਤਾਂ ਰੋਮਨ ਪੌਂਟਿਫ਼ਸ (ਪੋਪ ਤੇ ਹੋਰ ਅਧਿਕਾਰੀ) ਨੇ ਰੂਹਾਨੀ ਵਿਅਕਤੀ ਨੂੰ ਕੋਈ ਜ਼ਿੰਮੇਵਾਰੀ ਰੱਦ ਕਰਨ ਦੇ ਕੋਈ ਅਧਿਕਾਰ ਨਹੀਂ ਦਿੱਤੇ ਹਨ। ਪਰ ਰੋਮਨ ਪੌਂਟਿਫ਼ਸ ਨੇ ਬਹੁਤ ਸੂਝਬੂਝ ਨਾਲ ਫ਼ੈਸਲਾ ਦਿੱਤਾ ਸੀ ਕਿ ਇਸ ਜ਼ਿੰਮੇਵਾਰੀ ’ਚ ਕੁਝ ਨਰਮੀ ਵਰਤਣੀ ਚਾਹੀਦੀ ਹੈ, ਇਸੇ ਲਈ ਅਸੀਂ ਪੜ੍ਹਦੇ ਹਾਂ ਕਿ ਉਹ ਬਹੁਤ ਵਾਰ ਸੰਕਲਪਾਂ ਰਾਹੀਂ ਦਿੰਦੇ ਹਨ। ਅਰਾਗੌਨ ਦੇ ਮਹਾਰਾਜੇ ਨੂੰ ਮੋਨੇਸਟਰੀ ਤੋਂ ਵਾਪਸ ਸੱਦਣ ਦੇ ਮਾਮਲੇ ਤੋਂ ਸਾਰੇ ਜਾਣੂ ਹਨ ਤੇ ਇਸ ਬਾਰੇ ਸਾਡੇ ਆਪਣੇ ਸਮੇਂ ਦੌਰਾਨ ਵੀ ਮਿਸਾਲਾਂ ਮਿਲਦੀਆਂ ਹਨ। ਇਸ ਲਈ, ਦੁਨਿਆਵੀ ਹਿਤਾਂ ਦੀ ਪ੍ਰਾਪਤੀ ਲਈ ਕੁਝ ਛੋਟਾਂ ਦੇਣਾ ਸੰਭਵ ਹੈ, ਪਰ ਦੁਖੀ ਆਤਮਾਵਾਂ ਲਈ ਅਜਿਹੀਆਂ ਕੁਝ ਛੋਟਾਂ ਦੇਣਾ ਵਧੇਰੇ ਵਾਜਬ ਹੋਵੇਗਾ।

ਦੂਜੀ ਗੱਲ ਇਹ ਕਿ ਸਾਡੇ ਵਿਰੋਧੀ ਕਿਸੇ ਸੰਕਲਪ ਜਾਂ ਜ਼ਿੰਮੇਵਾਰੀ ਦੇ ਪ੍ਰਭਾਵ ਨੂੰ ਵਧਾ–ਚੜ੍ਹਾ ਕੇ ਕਿਉਂ ਪੇਸ਼ ਕਰਦੇ ਹਨ, ਜਦੋਂ ਨਾਲ ਹੀ ਉਨ੍ਹਾਂ ਕਲ ਉਸ ਸੰਕਲਪ ਦੀ ਪ੍ਰਕਿਰਿਤੀ ਬਾਰੇ ਆਖਣ ਨੂੰ ਕੁਝ ਨਹੀਂ ਹੁੰਦਾ, ਜਦ ਕਿ ਉਹ ਸੰਭਵ ਹੋਣਾ ਚਾਹੀਦਾ ਸੀ, ਉਹ ਸਵੈ–ਇੱਛੁਕ ਹੋਣਾ ਚਾਹੀਦਾ ਸੀ ਤੇ ਉਸ ਨੂੰ ਆਪਣੀ ਮਰਜ਼ੀ ਨਾਲ ਅਪਨਾਉਣਾ ਚਾਹੀਦਾ ਸੀ। ਪਰ ਹਰ ਕੋਈ ਜਾਣਦਾ ਹੈ ਕਿ ਇੱਕ ਵਿਅਕਤੀ ਕਿਸ ਹੱਦ ਤੱਕ ਸਦੀਵੀ ਅਣਵਿਆਹੁਤਾ ਜੀਵਨ ਬਤੀਤ ਕਰਨ ਦੇ ਸਮਰੰਥ ਹੈ। ਆਪਣੀ ਮਰਜ਼ੀ ਨਾਲ ਜਾਣਬੁੱਝ ਕੇ ਕੋਈ ਸੰਕਲਪ ਲੈਣ ਵਾਲਿਆਂ ਦੀ ਗਿਣਤੀ ਕਿੰਨੀ ਕੁ ਘੱਟ ਹੈ! ਮੁੰਡਿਆਂ ਤੇ ਕੁੜੀਆਂ ਨੂੰ ਕੁਝ ਸਮਝਣ ਤੋਂ ਪਹਿਲਾਂ ਇਹੋ ਸਮਝਾਇਆ ਜਾਂਦਾ ਹੈ ਤੇ ਕੁਝ ਵਾਰ ਤਾਂ ਉਨ੍ਹਾਂ ਨੂੰ ਸੰਕਲਪ ਲੈਣ ਲਈ ਮਜਬੂਰ ਕੀਤਾ ਜਾਂਦਾ ਹੈ। ਉਨ੍ਹਾਂ ਉੱਤੇ ਕੋਈ ਜ਼ਿੰਮੇਵਾਰੀ ਨਿਭਾਉਣ ਲਈ ਉਨ੍ਹਾਂ ’ਤੇ ਕੋਈ ਸਖ਼ਤੀ ਕਰਨੀ ਵਾਜਬ ਨਹੀਂ ਹੈ ਕਿਉਂਕਿ ਹਰ ਕਈ ਇਸ ਮਾਮਲੇ ’ਤੇ ਸਹਿਮਤ ਹੈ ਕਿ ਇਹ ਕਿਸੇ ਵੀ ਸੰਕਲਪ ਦੀ ਪ੍ਰਕਿਰਤੀ ਦੇ ਉਲਟ ਹੈ ਤੇ ਇਹ ਸਭ ਸਹਿਮਤੀ ਤੇ ਵਾਜਬ ਵਿਚਾਰ–ਵਟਾਂਦਰੇ ਤੋਂ ਬਗ਼ੈਰ ਨਹੀਂ ਹੋਣਾ ਚਾਹੀਦਾ।

ਕੈਨਨਜ਼ ਦੇ ਜ਼ਿਆਦਾਤਰ ਕਾਨੂੰਨ ਅਜਿਹੇ ਸੰਕਲਪਾਂ ਨੂੰ ਰੱਦ ਕਰਦੇ ਹਨ, ਜਿਹੜੇ 15 ਸਾਲ ਦੀ ਉਮਰ ਤੋਂ ਪਹਿਲਾਂ ਲਏ ਜਾਂਦੇ ਹਨ ਕਿਉਕਿ ਉਸ ਉਮਰਰ ਤੋਂ ਪਹਿਲਾਂ ਉਹ ਕੋਈ ਅਜਿਹਾ ਫ਼ੈਸਲਾ ਲੈਣ ਦੇ ਯੋਗ ਨਹੀਂ ਹੁੰਦੇ, ਜਿਹੜਾ ਉਨ੍ਹਾਂ ਦੇ ਬਾਕੀ ਦੇ ਜੀਵਨਾਂ ਉੱਤੇ ਅਸਰ–ਅੰਦਾਜ਼ ਹੋਣ ਵਾਲਾ ਹੋਵੇ। ਇੱਕ ਹੋਰ ਕੈਨਨ ਭਾਵ ਸਿਧਾਂਤ, ਜੋ ਵਿਅਕਤੀਆਂ ਦੀ ਕਮਜ਼ੋਰੀ ਵੇਲੇ ਵਧੇਰੇ ਮਦਦ ਕਰਦਾ ਹੈ ਤੇ ਕੁਝ ਹੋਰ ਸਾਲਾਂ ਦਾ ਵਾਧਾ ਕਰਦਾ ਹੈ; ਕਿਉਂਕਿ ਇਹ 18 ਸਾਲ ਦੀ ਉਮਰ ਤੋਂ ਪਹਿਲਾਂ ਕੋਈ ਵੀ ਸੰਕਲਪ ਲੈਣ ਤੋਂ ਵਰਜਦਾ ਹੈ। ਪਰ ਇਨ੍ਹਾਂ ਦੋ ਵਿੱਚੋਂ ਸਾਨੂੰ ਕਿਹੜੇ ਕੈਨਨ ਦੀ ਪਾਲਣਾ ਕਰਨੀ ਚਾਹੀਦੀ ਹੈ? ਵਧੇਰੇ ਲੋਕ ਅਜਿਹਾ ਫ਼ੈਸਲਾ ਮੋਨੇਸਟਰੀਜ਼ ’ਤੇ ਛੱਡ ਦਿੰਦੇ ਹਨ ਕਿਉਂਕਿ ਉਨ੍ਹਾਂ ’ਚੋਂ ਬਹੁਤੇ ਵਿਅਕਤੀ ਅਜਿਹੇ ਸੰਕਲਪ ਇਨ੍ਹਾਂ ਉਮਰਾਂ ਤੋਂ ਪਹਿਲਾਂ ਹੀ ਲੈ ਲੈਂਦੇ ਹਨ।

ਅੰਤ ’ਚ, ਉਹ ਮਾਮਲੇ ਜਦੋਂ ਸੰਕਲਪ ਤੋੜੇ ਜਾਂਦੇ ਹਨ, ਤਾਂ ਅਜਿਹੇ ਵਿਅਕਤੀਆਂ ਨੂੰ ਝਾੜ ਪਾਈ ਜਾ ਸਕਦੀ ਹੈ ਪਰ ਇਹ ਠੀਕ ਨਹੀਂ ਜਾਪਦਾ ਕਿਸੇ ਵਿਅਕਤੀ ਦਾ ਵਿਆਹ ਹੀ ਰੱਦ ਕਰ ਦਿੱਤਾ ਜਾਵੇ। ਔਗਸਟੀਨ ਵੀ ਅਜਿਹਾ ਕਰਨ ਤੋਂ ਇਨਕਾਰ ਕਰਦੇ ਹਨ, ਪਰ ਉਸ ਲਈ ਜਿਸ ਵਿਅਕਤੀ ਕੋਲ ਕੋਈ ਅਧਿਕਾਰ ਹਨ ਤੇ ਹੋਰਨਾਂ ਨਾਲ ਕੁਝ ਵੱਖਰੇ ਤਰੀਕੇ ਵਿਵਹਾਰ ਕੀਤਾ ਜਾਣਾ ਚਾਹੀਦਾ ਹੈ (ਔਗਸਟੀਨ, 27 ਪ੍ਰਸ਼ਨ 1. ਚੈਪਟਰ, ਨੁਪਸ਼ੀਆਰਮ)।

ਭਾਵੇਂ ਵਿਆਹ ਬਾਰੇ ਪਰਮੇਸ਼ਵਰ ਦਾ ਹੁਕਮ ਜ਼ਿਆਦਾਤਰ ਵਿਅਕਤੀਆਂ ਨੂੰ ਆਪਣੇ ਸੰਕਲਪ ਪੂਰੇ ਕਰਨ ਦਿੰਦਾ ਹੈ, ਫਿਰ ਵੀ ਸਾਡੇ ਅਧਿਆਪਕ ਇਨ੍ਹਾਂ ਸੰਕਲਪਾਂ ਬਾਰੇ ਕੋਈ ਹੋਰ ਦਲੀਲ ਦਿੰਦੇ ਹਨ ਤੇ ਉਨ੍ਹਾਂ ਨੂੰ ਮਨਫ਼ੀ ਦਰਸਾਉਂਦੇ ਹਨ। ਹੁਣ ਕਿਉਂਕਿ ਪਰਮੇਸ਼ਵਰ ਦੀ ਹਰੇਕ ਸੇਵਾ ਪਹਿਲਾਂ ਤੋਂ ਹੀ ਤੈਅ ਹੁੰਦੀ ਹੈ ਅਤੇ ਚੁਣੇ ਗਏ ਵਿਅਕਤੀ ਪਰਮੇਸ਼ਵਰ ਦੇ ਹੁਕਮ ਤੋਂ ਬਗ਼ੈਰ ਮਹਿਮਾ ਹਾਸਲ ਕਰਨ ਤੇ ਦਰੁਸਤ ਠਹਿਰਾਏ ਜਾਣ ਦੇ ਯੋਗ ਹੋਣਾ ਚਾਹੁੰਦੇ ਹਨ; ਇਹ ਮਾੜੀ ਗੱਲ ਹੈ। ਜਿਵੇਂ ਕਿ ਯਿਸੂ ਮਸੀਹ ਮੱਤੀ 15:9 ’ਚ ਆਖਦੇ ਹਨ: ‘ਓਹ ਵਿਰਥਾ ਮੇਰੀ ਉਪਾਸਨਾ ਕਰਦੇ ਹਨ, ਓਹ ਮਨੁੱਖਾਂ ਦੇ ਹੁਕਮਾਂ ਦੀ ਸਿਖਿਆ ਦਿੰਦੇ ਹਨ।’ ਅਤੇ ਪੌਲੂਸ ਰਸੂਲ ਸਿਖਾਉਂਦੇ ਹਨ ਕਿ ਧਾਰਮਿਕ ਪਵਿੱਤਰਤਾ ਸਾਡੇ ਆਪਣੇ ਪਵਿੱਤਰ ਦਿਹਾੜੇ ਮਨਾਉਣ ਤੇ ਬੰਦਗੀ ਵਾਲੇ ਕਾਰਜਾਂ ’ਚੋਂ ਨਹੀਂ ਲੱਭੀ ਜਾਣੀ ਚਾਹੀਦੀ, ਸਗੋਂ ਇਹ ਸਿਰਫ਼ ਵਿਸ਼ਵਾਸ ਰਾਹੀਂ ਉਨ੍ਹਾਂ ਵਿਅਕਤੀ ਨੂੰ ਮਿਲਦੀ ਹੈ ਜਿਹੜੇ ਇਹ ਯਕੀਨ ਕਰਦੇ ਹਨ ਕਿ ਉਹ ਯਿਸੂ ਮਸੀਹ ਲਈ ਪਰਮੇਸ਼ਵਰ ਦੀ ਮਹਿਮਾ ਵਾਸਤੇ ਚੁਣੇ ਗਏ ਹਨ।

ਪਰ ਮਸੀਹੀ ਭਿਖ਼ਸ਼ੂਆਂ ਨੂੰ ਇਹੋ ਸਿਖਾਇਆ ਜਾਂਦਾ ਹੈ ਕਿ ਮਨੁੱਖ ਦੇ ਬਣਾਏ ਪਵਿੱਤਰ ਦਿਹਾੜੇ ਤੇ ਰੀਤਾਂ–ਰਸਮਾਂ ਉੱਤੇ ਚੱਲ ਕੇ ਗੁਨਾਹਾਂ ਤੋਂ ਮਾਫ਼ੀ ਮਿਲ ਸਕਦੀ ਹੈ ਤੇ ਪਰਮੇਸ਼ਵਰ ਦੀ ਮਹਿਮਾ ਹਾਸਲ ਕਰਨ ਤੇ ਦਰੁਸਤ ਠਹਿਰਾਏ ਜਾਣ ਦੇ ਯੋਗ ਬਣਿਆ ਜਾ ਸਕਦਾ ਹੈ। ਯਕੀਨਨ, ਇਹ ਸਭ ਯਿਸੂ ਮਸੀਹ ਦੀ ਮਹਿਮਾ ਦੇ ਉਲਟ ਹੈ ਤੇ ਵਿਸ਼ਵਾਸ ਦੀ ਧਾਰਮਿਕ ਪਵਿੱਤਰਤਾ ਤੋਂ ਇਨਕਾਰ ਕਰਨ ਦੇ ਸਮਾਨ ਹੈ। ਵਧੇਰੇ ਪ੍ਰਚਲਿਤ ਸੰਕਲਪ ਅਪਵਿੱਤਰ ਕਿਸਮ ਦੀ ਬੰਦਗੀ ਹਨ ਤੇ ਇਸੇ ਲਈ ਉਨ੍ਹਾਂ ਦਾ ਕੋਈ ਲਾਭ ਨਹੀਂ ਹੈ। ਪਰਮੇਸ਼ਵਰ ਦੇ ਹੁਕਮ ਦੇ ਉਲਟ ਭੈੜਾ ਸੰਕਲਪ ਵੈਧ ਨਹੀਂ ਹੈ; ਕਿਉਂਕਿ ਕੋਈ ਸੰਕਲਪ ਗ਼ੈਰ–ਨੈਤਿਕ ਨਹੀਂ ਹੋਣਾ ਚਾਹੀਦਾ; ਕੈਨਨ ਇਹੋ ਆਖਦਾ ਹੈ।

ਗਲਾਤੀਆਂ 5:4 ਵਿੱਚ ਪੌਲੂਸ ਰਸੂਲ ਆਖਦੇ ਹਨ: ‘ਤੁਸੀਂ ਜੋ ਸ਼ਰਾ ਨਾਲ ਧਰਮੀ ਬਣਨਾ ਚਾਹੁੰਦੇ ਹੋ ਸੋ ਮਸੀਹ ਤੋਂ ਅੱਡ ਹੋ ਗਏ ਹੋ। ਤੁਸੀਂ ਕਿਰਪਾ ਤੋਂ ਡਿੱਗ ਗਏ ਹੋ।’ ਇੰਝ, ਜਿਹੜੇ ਵਿਅਕਤੀ ਆਪਣੇ ਸੰਕਲਪਾਂ ਨਾਲ ਦਰੁਸਤ ਠਹਿਰਾਏ ਜਾਣਾ ਚਾਹੁੰਦੇ ਹਨ, ਯਿਸੂ ਮਸੀਹ ਦਾ ਉਨ੍ਹਾਂ ਉੱਤੇ ਕੋਈ ਅਸਰ ਨਹੀਂ ਹੁੰਦਾ ਤੇ ਉਹ ਮਹਿਮਾ ਤੋਂ ਵਾਂਝੇ ਰਹਿ ਜਾਂਦੇ ਹਨ। ਜਿਹੜੇ ਵਿਅਕਤੀ ਸੰਕਲਪਾਂ ਵਿੱਚੋਂ ਮੁਕਤੀ ਭਾਲ਼ਦੇ ਹਨ, ਉਹ ਅਸਲ ’ਚ ਆਪਣੇ ਖੁਦ ਦੇ ਕੰਮਾਂ ਨੂੰ ਉਚਿਆਉਣਾ ਚਾਹੁੰਦੇ ਹਨ, ਜਦ ਕਿ ਇਹ ਸਭ ਯਿਸੂ ਮਸੀਹ ਦੀ ਮਹਿਮਾ ਨਾਲ ਸਬੰਧਤ ਹੈ।

ਸੱਚਮੁਚ, ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਮਸੀਹੀ ਭਿਖ਼ਸ਼ੂਆਂ ਨੂੰ ਇਹ ਸਿਖਾਇਆ ਜਾਂਦਾ ਹੈ ਕਿ ਉਹ ਆਪਣੇ ਸੰਕਲਪਾਂ ’ਤੇ ਚੱਲ ਕੇ ਪਵਿੱਤਰ ਦਿਹਾੜੇ ਮਨਾ ਕੇ ਅਤੇ ਰੀਤ–ਰਸਮਾਂ ਨਿਭਾ ਕੇ ਦਰੁਸਤ ਠਹਿਰਾਏ ਗਏ ਸਨ ਤੇ ਉਹ ਪਾਪਾਂ ਦੀ ਮਾਫ਼ੀ ਦੇ ਯੋਗ ਹੋ ਗਏ ਹਨ। ਇਸ ਤੋਂ ਇਲਾਵਾ ਉਹ ਅਜਿਹੇ ਹੋਰ ਵੀ ਕਈ ਹਾਸੋਹੀਣੇ ਦਾਅਵੇ ਕਰਦੇ ਹਨ ਤੇ ਆਖਦੇ ਹਨ ਕਿ ਉਹ ਆਪਣੇ ਕੰਮ ਹੋਰਨਾਂ ਨਾਲ ਸਾਂਝੇ ਕਰ ਸਕਦੇ ਹਨ। ਜੇ ਇਸ ਮੁੱਦੇ ’ਤੇ ਦਲੀਲਬਾਜ਼ੀ ਕੀਤੀ ਜਾਵੇ ਤੇ ਅਜਿਹੀਆਂ ਗੱਲਾਂ ਦੀ ਤਹਿ ਤੱਕ ਜਾਇਆ ਜਾਵੇ, ਤਾਂ ਜੋ ਸੱਚਾਈ ਸਾਹਮਣੇ ਆਵੇਗੀ, ਮਸੀਹੀ ਭਿਖ਼ਸ਼ੂਆਂ ਨੂੰ ਖੁਦ ਵੀ ਇਨ੍ਹਾਂ ਗੱਲਾਂ ’ਤੇ ਸ਼ਰਮ ਆਵੇਗੀ! ਇਸ ਤੋਂ ਇਲਾਵਾ, ਉਹ ਲੋਕਾਂ ਨੂੰ ਇਹ ਵੀ ਸਮਝਾਉਣਾ ਤੇ ਜਚਾਉਣਾ ਚਾਹੁੰਦੇ ਹਨ ਕਿ ਮਨੁੱਖ ਵੱਲੋਂ ਬਣਾਈਆਂ ਗਈਆਂ ਰੀਤਾਂ–ਰਸਮਾਂ ਮਸੀਹੀ ਸੰਪੂਰਨਤਾ ਦੀ ਸਥਿਤੀ ਹਨ। ਕੀ ਇਹ ਆਪਣੇ ਕੰਮਾਂ ਨੂੰ ਦਰੁਸਤ ਠਹਿਰਾਏ ਜਾਣ ਦੀ ਸਥਿਤੀ ਨਹੀਂ ਹੈ? ਚਰਚ ਵਿੱਚ ਇਹ ਕੋਈ ਛੋਟਾ ਸਕੈਂਡਲ/ਘੁਟਾਲਾ ਨਹੀਂ ਹੈ; ਉਹ ਲੋਕਾਂ ਨੂੰ ਮਨੁੱਖ ਦੁਆਰਾ ਤਿਆਰ ਸੇਵਾ ਦਿੰਦੇ ਹਨ, ਜਿਸ ਵਿੱਚ ਪਰਮੇਸ਼ਵਰ ਦਾ ਕੋਈ ਹੁਕਮ ਨਹੀਂ ਹੁੰਦਾ ਤੇ ਉਹ ਸਿਖਾਉਂਦੇ ਹਨ ਕਿ ਅਜਿਹੀ ਸੇਵਾ ਮਨੁੱਖਾਂ ਨੂੰ ਦਰੁਸਤ ਠਹਿਰਾਉਂਦੀ ਹੈ। ਜਦ ਕਿ ਚਰਚ ਵਿੱਚ ਹੋਰ ਕਿਸੇ ਵੀ ਚੀਜ਼ ਤੋਂ ਇਲਾਵਾ ਵਿਸ਼ਵਾਸ ਦੀ ਧਾਰਮਿਕ ਪਵਿੱਤਰਤਾ ਬਾਰੇ ਸਿਖਾਇਆ ਜਾਣਾ ਚਾਹੀਦਾ ਹੈ। ਪਰ ਇਹ ਸਭ ਧੁੰਦਲਾ ਜਾਂਦਾ ਹੈ, ਜਦੋਂ ਸੰਤਾਂ ਰਾਹੀਂ ਬੰਦਗੀ ਕੀਤੀ ਜਾਂਦੀ ਹੈ, ਗ਼ਰੀਬੀ ਦਾ ਦਿਖਾਵਾ ਕੀਤਾ ਜਾਂਦਾ ਹੈ ਤੇ ਲੋਕਾਂ ਸਾਹਵੇਂ ਨਿਮਰਤਾ ਤੇ ਅਣਵਿਆਹੁਤਾ ਜੀਵਨ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ।

ਪਰਮੇਸ਼ਵਰ ਦਾ ਸਿਧਾਂਤ ਅਤੇ ਪਰਮੇਸ਼ਵਰ ਦੀ ਸੱਚੀ ਸੇਵਾ ਧੁੰਦਲੇ ਪੈ ਜਾਂਦੇ ਹਨ, ਜਦੋਂ ਲੋਕਾਂ ਨੂੰ ਇਹ ਸੁਣਨ ਨੂੰ ਮਿਲਦਾ ਹੈ ਕਿ ਸਿਰਫ਼ ਮਸੀਹੀ ਭਿਖ਼ਸ਼ੂ ਹੀ ਸੰਪੂਰਨਤਾ ਤੱਕ ਪੁੱਜੇ ਹੋਏ ਹਨ। ਮਸੀਹੀ ਸੰਪੂਰਨਤਾ ਤਾਂ ਇਸ ਵਿੱਚ ਹੈ ਕਿ ਦਿਲੋਂ ਪਰਮੇਸ਼ਵਰ ਦਾ ਭੈਅ ਰੱਖਣਾ ਤੇ ਮਹਾਨ ਕਿਸਮ ਦਾ ਵਿਸ਼ਵਾਸ ਮਨ ’ਚ ਰੱਖਣਾ ਤੇ ਇਹ ਮੰਨਦਾ ਕਿ ਯਿਸੂ ਮਸੀਹ ਦੇ ਨਾਮ ਨਾਲ ਸਾਨੂੰ ਪਰਮੇਸ਼ਵਰ ਮਿਲੇ ਹਨ ਤੇ ਸਾਡੇ ਉੱਤੇ ਮਹਿਮਾ ਕਰਨਗੇ; ਫਿਰ ਪਰਮੇਸ਼ਵਰ ਤੋਂ ਆਪਣੇ ਹਰ ਕੰਮ ਵਿੱਚ ਮਦਦ ਦੀ ਆਸ ਰੱਖਣਾ ਤੇ ਇਸੇ ਦੌਰਾਨ ਬਾਹਰੀ ਭਲੇ ਕੰਮਾਂ ਵਿੱਚ ਸੂਝਬੂਝ ਵਿਖਾਉਣਾ। ਸੱਚੀ ਸੰਪੂਰਨਤਾ ਤੇ ਪਰਮੇਸ਼ਵਰ ਦੀ ਸੱਚੀ ਸੇਵਾ ਇਨ੍ਹਾਂ ਚੀਜ਼ਾਂ ਵਿੱਚ ਹੈ। ਇਹ ਸਭ ਅਣਵਿਆਹੁਤਾ ਜੀਵਨ ਬਿਤਾਉਣ, ਭੀਖ ਮੰਗਣ ਜਾਂ ਭੈੜੇ ਕੱਪੜੇ ਪਹਿਨਣ ਵਿੱਚ ਨਹੀਂ ਹੈ। ਪਰ ਮੋਨੇਸਟਰੀ ਦੇ ਜੀਵਨ ਦੀਆਂ ਝੂਠੀਆਂ ਵਿਆਖਿਆਵਾਂ ਤੋਂ ਲੋਕ ਬਹੁਤ ਭੈੜੇ ਵਿਚਾਰ ਬਣਾ ਲੈਂਦੇ ਹਨ। ਉਹ ਅਣਵਿਆਹੁਤਾ ਜੀਵਨ ਦੀ ਸਦਾ ਸ਼ਲਾਘਾ ਸੁਣਦੇ ਹਨ; ਇਸੇ ਲਈ ਉਹਆਪਣੇ ਵਿਆਹੁਤਾ ਜੀਵਨ ਨੂੰ ਠੀਕ ਤਰੀਕੇ ਬਤੀਤ ਨਹੀਂ ਕਰਦੇ। ਉਹ ਇਹੋ ਸੁਣਦੇ ਹਨ ਕਿ ਸਿਰਫ਼ ਮੰਗਤੇ ਹੀ ਸੰਪੂਰਨ ਹਨ; ਇਸ ਲਈ ਉਹ ਆਪਣੀਆਂ ਸੰਪਤੀਆਂ ਤੇ ਕਾਰੋਬਾਰ ਨੂੰ ਆਪਣੀ ਸੂਝਬੂਝ ਮੁਤਾਬਕ ਨਹੀਂ ਕਰ ਪਾਉਂਦੇ। ਉਹ ਇਹੋ ਸੁਣਦੇ ਹਨ ਕਿ ਇੱਕ ਈਵੈਂਜਲੀਕਲ ਕੌਂਸਲ ਬਦਲਾ ਨਹੀਂ ਲੈਂਦੀ; ਇਸ ਲਈ ਨਿਜੀ ਜੀਵਨ ਵਿੱਚ ਕੁਝ ਵਿਅਕਤੀ ਬਦਲਾ ਲੈਣ ਤੋਂ ਨਹੀਂ ਡਰਦੇ ਕਿਉਂਕਿ ਉਹ ਇਹੋ ਸੁਣਦੇ ਹਨ ਕਿ ਇਹ ਤਾਂ ਸਿਰਫ਼ ਇੱਕ ਕੌਂਸਲ ਹੇ ਤੇ ਕੋਈ ਰੱਬੀ ਹੁਕਮ ਨਹੀਂ ਹੈ। ਹੋਰ ਲੋਕ ਇਹ ਸਮਝਦੇ ਹਨ ਕਿ ਇੱਕ ਮਸੀਹੀ ਕੋਈ ਆਮ ਅਹੁਦੇ ਉੱਤੇ ਨਿਯੁਕਤ ਨਹੀਂ ਹੋ ਸਕਦਾ ਹੈ ਜਾਂ ਇੱਕ ਮੈਜਿਸਟਰੇਟ ਨਹੀਂ ਬਣ ਸਕਦਾ।

ਅਜਿਹੇ ਵਿਅਕਤੀਆਂ ਦੀਆਂ ਮਿਸਾਲਾਂ ਮੌਜੂਦ ਹਨ, ਜਿਨ੍ਹਾਂ ਨੇ ਆਪਣੇ ਵਿਆਹੁਤਾ ਜੀਵਨ ਤੇ ਕਾਮਨਵੈਲਥ ਪ੍ਰਸ਼ਾਸਨ ਨੂੰ ਵੀ ਤਿਆਗ ਦਿੱਤਾ ਸੀ ਅਤੇ ਉਹ ਮੋਨੇਸਟਰੀਜ਼ ’ਚ ਜਾ ਕੇ ਲੁਕ ਗਏ ਸਨ। ਉਨ੍ਹਾਂ ਇਸ ਨੂੰ ‘ਵਿਸ਼ਵ ਤੋਂ ਨੱਸਣਾ’ ਆਖਿਆ ਤੇ ਇਸ ਨੂੰ ‘ਪਰਮੇਸ਼ਵਰ ਨੂੰ ਵਧੇਰੇ ਖੁਸ਼ ਕਰਨ ਵਾਲਾ ਜੀਵਨ ਲੱਭਣਾ’ ਕਰਾਰ ਦਿੱਤਾ। ਪਰ ਉਨ੍ਹਾਂ ਇਹ ਨਹੀਂ ਵੇਖਿਆ ਕਿ ਸਾਨੂੰ ਪਰਮੇਸ਼ਵਰ ਦੇ ਉਨ੍ਹਾਂ ਹੁਕਮਾਂ ਮੁਤਾਬਕ ਕੰਮ ਕਰਨਾ ਚਾਹੀਦਾ ਹੈ, ਜਿਹੜੇ ਹੁਕਮ ਉਨ੍ਹਾਂ ਖੁਦ ਦਿੱਤੇ ਹਨ ਤੇ ਉਹ ਹੁਕਮ ਮਨੁੱਖਾਂ ਦੇ ਨਹੀਂ ਬਣਾਏ ਹੋਏ। ਚੰਗਾ ਤੇ ਸੰਪੂਰਨ ਕਿਸਮ ਦਾ ਜੀਵਨ ਉਹ ਹੈ ਕਿ, ਜਿਸ ਵਿੱਚ ਪਰਮੇਸ਼ਵਰ ਦਾ ਹੁਕਮ ਸ਼ਾਮਲ ਹੈ। ਮਨੁੱਖਾਂ ਨੂੰ ਅਜਿਹੀਆਂ ਚੀਜ਼ਾਂ ਤੋਂ ਚੇਤਾਵਨੀ ਦੇਣਾ ਜ਼ਰੂਰੀ ਹੈ।

ਇਨ੍ਹਾਂ ਸਮਿਆਂ ਤੋਂ ਵੀ ਪਹਿਲਾਂ ਗੇਰਸਨ ਮਸੀਹੀ ਭਿਖ਼ਸ਼ੂਆਂ ਦੀ ਸੰਪੂਰਨਤਾ ਵਾਲੀ ਇਸ ਗ਼ਲਤੀ ਕਾਰਨ ਉਨ੍ਹਾਂ ਨੂੰ ਬੁਰਾ–ਭਲਾ ਆਖਦੇ ਹਨ ਤੇ ਇਹ ਗਵਾਹੀ ਦਿੰਦੇ ਹਨ ਕਿ ਉਨ੍ਹਾਂ ਦੇ ਆਪਣੇ ਦਿਨਾਂ ਦੌਰਾਨ ਇੱਕ ਨਵੀਂ ਕਹਾਵਤ ਚੱਲ ਪਈ ਸੀ ਕਿ ਮੋਨੇਸਟਰੀ ਦਾ ਜੀਵਨ ਹੀ ਸੰਪੂਰਨ ਹੁੰਦਾ ਹੈ।

ਸੰਕਲਪ (ਵਾਓਜ਼) ਬਹੁਤ ਸਾਰੇ ਮਾੜੇ ਵਿਚਾਰਾਂ ਨਾਲ ਜੁੜੇ ਹੋਏ ਹਨ: ਜਿਨ੍ਹਾਂ ਨੂੰ ਉਹ ਦਰੁਸਤ ਦੱਸਦੇ ਹੋਏ ਆਖਦੇ ਹਨ ਕਿ ਉਹ ਮਸੀਹੀ ਸੰਪੂਰਨਤਾ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਵਿੱਚ ਕੌਂਸਲਾਂ ਤੇ ਪਰਮੇਸ਼ਵਰ ਦੇ ਹੁਕਮ ਵੀ ਸ਼ਾਮਲ ਹਨ ਤੇ ਉਹ ਮਿਹਨਤਾਂ ਵਾਲੇ ਕੰਮ ਕਰਦੇ ਹਨ। ਇਹ ਸਾਰੀਆਂ ਚੀਜ਼ਾਂ ਝੂਠ ਤੇ ਫੋਕੇ ਦਾਅਵੇ ਹਨ ਤੇ ਇੰਝ ਇਹ ਸਾਰੇ ਸੰਕਲਪ ਫ਼ਿਜ਼ੂਲ ਹਨ।

ਧਾਰਾ 28: ਕਲੀਸੀਆ ਦੀ ਸ਼ਕਤੀ ਬਾਰੇ

ਬਿਸ਼ਪਸ ਦੀ ਤਾਕਤ ਦੇ ਮੁੱਦੇ ’ਤੇ ਵੱਡੀਆਂ ਅਸਹਿਮਤੀਆਂ ਰਹੀਆਂ ਹਨ। ਇਨ੍ਹਾਂ ਵਿੱਚ ਕੁਝ ਨੇ ਗ਼ੈਰ–ਵਾਜਬ ਢੰਗ ਨਾਲ ਚਰਚ ਦੀ ਤਾਕਤ ਅਤੇ ਤਲਵਾਰ ਦੀ ਤਾਕਤ ਨੂੰ ਰਲ਼–ਗੱਡ ਕਰ ਦਿੱਤਾ ਹੈ। ਇਸ ਭੰਬਲ਼ਭੂਸੇ ਕਾਰਨ ਹੀ ਬਹੁਤ ਵੱਡੀਆਂ ਜੰਗਾਂ ਤੇ ਗੜਬੜੀਆਂ ਹੋਈਆਂ। ਇਸ ਦੌਰਾਨ ਪੌਂਟਿਫ਼ਸ ਦੇ ਚਰਚ ਦੀ ਤਾਕਤ ਉੱਤੇ ਨਿਰਭਰ ਕਰਦਿਆਂ ਨਾ ਸਿਰਫ਼ ਨਵੀਂ ਰੀਤਾਂ/ਰਸਮਾਂ ਬਣਾ ਲਈਆਂ, ਜ਼ਮੀਰਾਂ ਉੱਤੇ ਮਾਮਲਿਆਂ ਦੇ ਰਾਖਵੇਂਕਰਨ ਅਤੇ ਬੇਰਹਿਮੀ ਨਾਲ ਮਸੀਹੀਅਤ ’ਚੋਂ ਲੋਕਾਂ ਨੂੰ ਛੇਕਣ ਦੇ ਕੰਮ ਕੀਤੇ, ਸਗੋਂ ਇਸ ਦੇ ਨਾਲ ਹੀ ਇਸ ਸੰਸਾਰ ਦੇ ਰਾਜਾਂ ਦਾ ਤਬਾਦਲਾ ਕਰਨ ਅਤੇ ਕਿਸੇ ਸਮਰਾਟ ਤੋਂ ਉਸ ਦਾ ਸਾਮਰਾਜ ਲੈਣ ਦੇ ਜਤਨ ਵੀ ਕੀਤੇ। ਪੜ੍ਹੇ–ਲਿਖੇ ਤੇ ਆਸਤਿਕ ਲੋਕ ਪਿਛਲੇ ਲੰਮੇ ਸਮੇਂ ਤੋਂ ਚਰਚ ਦੀਆਂ ਅਜਿਹੀਆਂ ਗ਼ਲਤੀਆਂ ਦੀ ਨਿਖੇਧੀ ਕਰਦੇ ਆਏ ਹਨ। ਇਸੇ ਲਈ, ਸਾਡੇ ਅਧਿਆਪਕਾਂ/ਪੁਰਖਿਆਂ ਨੇ ਮਨੁੱਖੀ ਜ਼ਮੀਰਾਂ ਦੀ ਸੁਵਿਧਾ ਲਈ ਮਜਬੂਰਨ ਚਰਚ ਦੀ ਤਾਕਤ ਤੇ ਤਲਵਾਰ ਦੀ ਤਾਕਤ ਵਿਚਾਲੇ ਫ਼ਰਕ ਦਰਸਾਇਆ। ਪਰ ਅਸੀਂ ਸਿਖਾਇਆ ਕਿ ਸਾਨੂੰ ਪਰਮੇਸ਼ਵਰ ਦੇ ਹੁਕਮ ਅਨੁਸਾਰ ਹਰੇਕ ਦਾ ਆਦਰ–ਮਾਣ ਉਂਵੇਂ ਹੀ ਕਰਨਾ ਚਾਹੀਦਾ ਹੈ, ਜਿਵੇਂ ਕਿ ਉਹ ਇਸ ਧਰਤੀ ਉੱਤੇ ਪਰਮੇਸ਼ਵਰ ਦੀ ਸਭ ਤੋਂ ਵੱਡਾ ਆਸ਼ੀਰਵਾਦ ਹੋਵੇ।

ਇਹ ਸਾਡਾ ਵਿਚਾਰ ਹੈ ਕਿ: ਮਸੀਹੀ ਸੁਸਮਾਚਾਰ ਅਨੁਸਾਰ ਚਰਚ ਦੀ ਤਾਕਤ ਜਾਂ ਬਿਸ਼ਪਸ ਦੀ ਤਾਕਤ ਸੁਸਮਾਚਾਰ ਦਾ ਪ੍ਰਚਾਰ ਕਰਨ; ਪਾਪਾਂ ਦੀ ਮਾਫ਼ੀ ਤੇ ਧਾਰਮਿਕ ਰੀਤਾਂ/ਰਸਮਾਂ ਕਰਨ ਲਈ ਪਰਮੇਸ਼ਵਰ ਦੀ ਤਾਕਤ ਜਾਂ ਹੁਕਮ ਹੈ। ਇਸ ਹੁਕਮ ਨਾਲ ਯਿਸੂ ਮਸੀਹ ਨੇ ਆਪਣੇ ਰਸੂਲ ਭੇਜੇ ਸਨ, ਯੂਹੰਨਾ 20:21–23: ‘ਤਦ ਯਿਸੂ ਨੇ ਫੇਰ ਉਨ੍ਹਾਂ ਨੂੰ ਆਖਿਆ, ਤੁਹਾਡੀ ਸ਼ਾਂਤੀ ਹੋਵੇ! ਜਿਵੇਂ ਪਿਤਾ ਨੇ ਮੈਨੂੰ ਘੱਲਿਆ ਹੈ ਤਿਵੇਂ ਮੈਂ ਵੀ ਤੁਹਾਨੂੰ ਘੱਲਦਾ ਹਾਂ। ਉਸ ਨੇ ਇਹ ਕਹਿ ਕੇ ਉਨ੍ਹਾਂ ਉੱਤੇ ਫੂਕ ਮਾਰੀ ਅਤੇ ਕਿਹਾ, ਤੁਸੀਂ ਪਵਿੱਤ੍ਰ ਆਤਮਾ ਲਓ। ਜਿਨ੍ਹਾਂ ਦੇ ਪਾਪ ਤੁਸੀਂ ਮਾਫ਼ ਕਰੋ ਓਹ ਉਨ੍ਹਾਂ ਨੂੰ ਮਾਫ਼ ਕੀਤੇ ਜਾਂਦੇ ਹਨ ਅਰ ਜਿਨ੍ਹਾਂ ਦੇ ਤੁਸੀਂ ਕਾਇਮ ਰੱਖੋ ਉਨ੍ਹਾਂ ਦੇ ਕਾਇਮ ਰਹੇ ਹਨ।’ ਅਤੇ ਮਰਕੁਸ 16:15: ‘ਉਸ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਸਾਰੇ ਜਗਤ ਵਿੱਚ ਜਾ ਕੇ ਸਰਬੱਤ ਸਰਿਸ਼ਟ ਦੇ ਸਾਹਮਣੇ ਖੁਸ਼ਖਬਰੀ ਦਾ ਪਰਚਾਰ ਕਰੋ।’।

ਲੋਕ ਆਪਣੇ ਮਨ ਦੀ ਮਰਜ਼ੀ ਮੁਤਾਬਕ ਇਸ ਤਾਕਤ ਦੀ ਵਰਤੋਂ ਸਿਰਫ਼ ਮਸੀਹੀ ਸੁਸਮਾਚਾਰ ਸਿਖਾਉਣ ਜਾਂ ਉਸ ਦਾ ਪ੍ਰਚਾਰ ਤੇ ਪਵਿੱਤਰ ਧਾਰਮਿਕ ਰੀਤਾਂ/ਰਸਮਾਂ ਕਰਨ ਲੱਗਿਆਂ ਹੀ ਕਰਦੇ ਹਨ। ਕਿਉਂਕਿ ਇਨ੍ਹਾਂ ਨਾਲ ਉਹ ਸਰੀਰਕ ਨਹੀਂ, ਸਗੋਂ ਸਦੀਵੀ ਚੀਜ਼ਾਂ, ਜਿਵੇਂ ਕਿ ਸਦੀਵੀ ਧਾਰਮਿਕ ਪਵਿੱਤਰਤਾ, ਪਵਿੱਤਰ ਆਤਮਾ ਤੇ ਸਦੀਵੀ ਜੀਵਨ ਦਿੰਦੇ ਹਨ। ਇਹ ਚੀਜ਼ਾਂ ਪਰਮੇਸ਼ਵਰ ਦੇ ਵਚਨ ਤੇ ਧਾਰਮਿਕ ਰੀਤਾਂ/ਰਸਮਾਂ ਦੀ ਮਿਨੀਸਟ੍ਰੀ ਤੋਂ ਇਲਾਵਾ ਹੋਰ ਕਿਤੋਂ ਨਹੀਂ ਮਿਲ ਸਕਦੀਆਂ, ਜਿਵੇਂ ਕਿ ਪੌਲੂਸ ਰਸੂਲ ਰੋਮੀਆਂ 1:16 ’ਚ ਆਖਦੇ ਹਨ: ‘ਮੈਂ ਤਾਂ ਇੰਜੀਲ ਤੋਂ ਸ਼ਰਮਾਉਂਦਾ ਨਹੀਂ ਇਸ ਲਈ ਜੋ ਉਹ ਹਰੇਕ ਨਿਹਚਾਵਾਨ ਦੀ ਮੁਕਤੀ ਦੇ ਲਈ ਪਰਮੇਸ਼ੁਰ ਦੀ ਸ਼ਕਤੀ ਹੈ, ਪਹਿਲਾਂ ਯਹੂਦੀ ਫੇਰ ਯੂਨਾਨੀ ਦੇ ਲਈ।’ ਕਿਉਂਕਿ ਚਰਚ ਦੀ ਤਾਕਤ ਸਦੀਵੀ ਚੀਜ਼ਾਂ ਦਿੰਦੀ ਹੈ ਤੇ ਇਸ ਨੂੰ ਪਰਮੇਸ਼ਵਰ ਦੇ ਵਚਨ ਰਾਹੀਂ ਹੀ ਦਿੱਤਾ ਜਾ ਸਕਦਾ ਹੈ ਤੇ ਇਹ ਸ਼ਹਿਰੀ ਸਰਕਾਰ ਵਿੱਚ ਦਖ਼ਲ ਨਹੀਂ ਦਿੰਦੀ ਕਿਉਂਕਿ ਸ਼ਹਿਰੀ ਸਰਕਾਰ ਤੇ ਮਸੀਹੀ ਸੁਸਮਾਚਾਰ ਵੱਖੋ–ਵੱਖਰੀਆਂ ਚੀਜ਼ਾਂ ਨਾਲ ਸਿੱਝਦੇ ਹਨ। ਸ਼ਹਿਰੀ ਹਾਕਮ ਮਨਾਂ ਉੱਤੇ ਨਹੀਂ, ਸਗੋਂ ਸਰੀਰਾਂ ਤੇ ਦੁਨਿਆਵੀ ਚੀਜ਼ਾਂ ਉੱਤੇ ਰਾਜ ਕਰਦੇ ਹਨ ਤੇ ਆਪਣੀ ਪਰਜਾ ਨੂੰ ਕਿਸੇ ਵੀ ਤਰ੍ਹਾਂ ਦੇ ਦੁੱਖਾਂ ਤੋਂ ਬਚਾਉਂਦੇ ਹਨ ਤੇ ਉਹ ਤਲਵਾਰ ਤੇ ਸਰੀਰਕ ਸਜ਼ਾਵਾਂ ਨਾਲ ਮਨੁੱਖਾਂ ਨੂੰ ਕੰਟਰੋਲ ਕਰਦੇ ਹਨ ਤੇ ਸ਼ਹਿਰੀ ਨਿਆਂ ਤੇ ਸ਼ਾਂਤੀ ਕਾਇਮ ਰੱਖਦੇ ਹਨ।

ਇਸੇ ਲਈ, ਸਾਨੂੰ ਚਰਚ ਤੇ ਸਰਕਾਰ ਦੀਆਂ ਤਾਕਤਾਂ ਨੂੰ ਰਲ਼–ਗੱਡ ਨਹੀਂ ਕਰਨਾ ਚਾਹੀਦਾ। ਚਰਚ ਦੀ ਤਾਕਤ ਦਾ ਆਪਣਾ ਅਧਿਕਾਰ ਮਸੀਹੀ ਸੁਸਮਾਚਾਰ ਦੇ ਪ੍ਰਚਾਰ ਅਤੇ ਪਵਿੱਤਰ ਧਾਰਮਿਕ ਰੀਤਾਂ/ਰਸਮਾਂ ਕਰਨ ਲਈ ਹੁੰਦਾ ਹੈ। ਇਨ੍ਹਾਂ ਦੋਵਾਂ ਨੂੰ ਇੱਕ–ਦੂਜੇ ਅੰਦਰ ਨਹੀਂ ਘੁਸਣਾ ਚਾਹੀਦਾ; ਇਨ੍ਹਾਂ ਨੂੰ ਇਸ ਸੰਸਾਰ ਦੇ ਰਾਜ ਤਬਦੀਲ ਨਹੀਂ ਕਰਨੇ ਚਾਹੀਦੇ; ਇਨ੍ਹਾਂ ਨੂੰ ਮੈਜਿਸਟ ਦੇ ਕਾਨੂੰਨ ਖ਼ਤਮ ਨਹੀਂ ਕਰਨੇ ਚਾਹੀਦੇ; ਇਨ੍ਹਾਂ ਨੂੰ ਕਾਨੂੰਨ ਦੀ ਪਾਲਣਾ ਖ਼ਤਮ ਨਹੀਂ ਕਰਨੀ ਚਾਹੀਦੀ; ਸ਼ਹਿਰੀ ਹੁਕਮਾਂ ਤੇ ਇਕਰਾਰਨਾਮਿਆਂ ਨਾਲ ਸਬੰਧਤ ਫ਼ੈਸਲਿਆਂ ਵਿੱਚ ਇਨ੍ਹਾਂ ਨੂੰ ਦਖ਼ਲ ਨਹੀਂ ਦੇਣਾ ਚਾਹੀਦਾ ਅਤੇ ਇਨ੍ਹਾਂ ਨੂੰ ਕਾਮਨਵੈਲਥ ਦੀ ਕਿਸਮ ਨਾਲ ਸਬੰਧਤ ਮੈਜਿਸਟ੍ਰੇਟਸ ਦੇ ਕਾਨੂੰਨ ਨਿਰਧਾਰਤ ਨਹੀਂ ਕਰਨੇ ਚਾਹੀਦੇ। ਜਿਵੇਂ ਕਿ ਯੂਹੰਨਾ 18:36 ’ਚ ਯਿਸੂ ਮਸੀਹ ਆਖਦੇ ਹਨ: ‘ਮੇਰਾ ਰਾਜ ਇਸ ਸੰਸਾਰ ਦਾ ਨਹੀਂ ਹੈ’। ਅਤੇ ਲੂਕਾ 12:14 ਵਿੱਚ: ‘ਪਰ ਉਸ ਨੇ ਉਹ ਨੂੰ ਕਿਹਾ, ਮਨੁੱਖਾ, ਕਿਨ ਮੈਨੂੰ ਤੁਹਾਡੇ ਉੱਪਰ ਨਿਆਈ ਯਾ ਵੰਡਣ ਵਾਲਾ ਠਹਿਰਾਇਆ ਹੈ ?’ ਪੌਲੂਸ ਰਸੂਲ ਫ਼ਿਲਿੱਪੀਆਂ 3:20 ’ਚ ਵੀ ਆਖਦੇ ਹਨ: ‘ਕਿਉਂ ਜੋ ਅਸੀਂ ਸੁਰਗ ਦੀ ਪਰਜਾ ਹਾਂ;’ ਅਤੇ 2 ਕੁਰਿੰਥੀਆਂ 10:4 ਵਿੱਚ: ‘ਇਸ ਲਈ ਜੋ ਸਾਡੇ ਜੁੱਧ ਦੇ ਸ਼ਸਤ੍ਰ ਸਰੀਰਕ ਨਹੀਂ ਸਗੋਂ ਪਰਮੇਸ਼ੁਰ ਦੇ ਭਾਣੇ ਕਿਲ੍ਹਿਆਂ ਦੇ ਢਾਹ ਦੇਣ ਲਈ ਡਾਢੇ ਤਕੜੇ ਹਨ।’

ਇੰਝ ਸਾਡੇ ਪੁਰਖਿਆਂ/ਅਧਿਆਪਕਾਂ ਨੇ ਹਰੇਕ ਤਾਕਤ ਦੇ ਫ਼ਰਜ਼ਾਂ ਵਿਚਾਲੇ ਫ਼ਰਕ ਰੱਖਿਆ ਹੈ ਤੇ ਸਾਨੂੰ ਹੁਕਮ ਦਿੱਤਾ ਹੈ ਕਿ ਹਰੇਕ ਨੂੰ ਪਰਮੇਸ਼ਵਰ ਦਾ ਤੋਹਫ਼ਾ ਤੇ ਅਸੀਸ ਸਮਝ ਕੇ ਉਸ ਦਾ ਆਦਰ–ਸਤਿਕਾਰ ਕਰੋ ਤੇ ਬਣਦੀ ਮਾਨਤਾ ਦੇਵੋ।

ਜੇ ਕਿਸੇ ਬਿਸ਼ਪ ਕੋਲ ਤਲਵਾਰ ਦੀ ਤਾਕਤ ਹੈ, ਤਾਂ ਉਨ੍ਹਾਂ ਕੋਲ ਅਜਿਹਾ ਅਧਿਕਾਰ ਮਸੀਹੀ ਸੁਸਮਾਚਾਰ ਦੁਆਰਾ ਨਹੀਂ ਮਿਲਿਆ, ਸਗੋਂ ਕਿਸੇ ਮਨੁੱਖੀ ਅਧਿਕਾਰ ਰਾਹੀਂ ਮਿਲਿਆ ਹੈ, ਜੋ ਰਾਜਿਆਂ ਤੇ ਬਾਦਸ਼ਾਹਾਂ ਤੋਂ ਉੱਚ ਕਿਸਮ ਦੀਆਂ ਵਸਤਾਂ ਦੇ ਸ਼ਹਿਰੀ ਪ੍ਰਸ਼ਾਸਨ ਵਜੋਂ ਮਿਲਦਾ ਹੈ।  ਇੰਝ ਇਹ ਮਸੀਹੀ ਸੁਸਮਾਚਾਰ ਦੀ ਸੇਵਕਾਈ ਤੋਂ ਵੱਖ ਹੈ।

ਇਸ ਲਈ, ਕੈਨਨੀਕਲ ਕਾਨੂੰਨ ਮੁਤਾਬਕ ।

ਇਸੇ ਲਈ ਜਦੋਂ ਅਸੀਂ ਬਿਸ਼ਪਸ ਦੇ ਅਧਿਕਾਰ–ਖੇਤਰ ਦੇ ਪ੍ਰਸ਼ਨ ਉੱਤੇ ਵਿਚਾਰ ਕਰਦੇ ਹਾਂ, ਤਾਂ ਸਾਨੂੰ ਜ਼ਰੂਰ ਹੀ ਕਲੀਸੀਆ ਦੇ ਅਧਿਕਾਰ–ਖੇਤਰ ਤੇ ਸਿਵਲ ਅਥਾਰਟੀ ਵਿਚਾਲੇ ਫ਼ਰਕ ਕਰਨਾ ਚਾਹੀਦਾ ਹੈ। ਮਸੀਹੀ ਸੁਸਮਾਚਾਰ ਅਨੁਸਾਰ ਜਾਂ ‘ਪਰਮੇਸ਼ਵਰ ਦੇ ਰੂਹਾਨੀ ਅਧਿਕਾਰ ਦੁਆਰਾ’, ਜਿਵੇਂ ਕਿ ਉਹ ਆਖਦੇ ਹਨ ਕਿ ਬਿਸ਼ਪਸ ਵਰਗਾ ਹੋਰ ਕੋਈ ਅਧਿਕਾਰ–ਖੇਤਰ ਨਹੀਂ ਹੈ, ਭਾਵ ਜਿਹੜੇ ਵਿਅਕਤੀਆਂ ਨੂੰ ਪਰਮੇਸ਼ਵਰ ਦੇ ਵਚਨ ਦੀ ਸੇਵਕਾਈ ਅਤੇ ਪਵਿੱਤਰ ਧਾਰਮਿਕ ਰੀਤਾਂ/ਰਸਮਾਂ ਕਰਨ ਦਾ ਅਧਿਕਾਰ ਮਿਲਦਾ ਹੈ ਤੇ ਉਹ ਸਿਰਫ਼ ਪਾਪਾਂ ਨੂੰ ਮਾਫ਼ ਕਰ ਸਕਦੇ ਹਨ, ਸਿਧਾਂਤ ਬਾਰੇ ਫ਼ੈਸਲਾ ਲੈ ਸਕਦੇ ਹਨ, ਅਜਿਹੀ ਸਿਖਲਾਈ ਨੂੰ ਰੱਦ ਕਰ ਸਕਦੇ ਹਨ, ਜਿਹੜੀ ਮਸੀਹੀ ਸੁਸਮਾਚਾਰ ਦੇ ਉਲਟ ਹੁੰਦੀ ਹੈ ਤੇ ਚਰਚ ਦੇ ਕਮਿਊਨੀਅਨ ’ਚੋਂ ਮਾੜੇ ਵਿਅਕਤੀਆਂ ਨੂੰ ਬਾਹਰ ਰੱਖ ਸਕਦੇ ਹਨ ਤੇ ਅਜਿਹਾ ਉਹ ਮਨੁੱਖੀ ਤਾਕਤ ਨਾਲ ਨਹੀਂ, ਸਗੋਂ ਪਰਮੇਸ਼ਵਰ ਦੇ ਵਚਨ ਦੀ ਤਾਕਤ ਨਾਲ ਕਰਦੇ ਹਨ। ਇੱਥੇ ਚਰਚਾਂ ਨੂੰ ਜ਼ਰੂਰ ਹੀ ਰੂਹਾਨੀ ਅਧਿਕਾਰ ਦੁਆਰਾ ਉਨ੍ਹਾਂ ਦੇ ਹੁਕਮ ਦੀ ਪਾਲਣਾ ਕਰਨੀ ਚਾਹੀਦੀ ਹੈ, ਲੂਕਾ 10:16 ਅਨੁਸਾਰ: ‘ਜੋ ਕੋਈ ਤੁਹਾਡੀ ਸੁਣਦਾ ਹੈ ਉਹ ਮੇਰੀ ਸੁਣਦਾ ਹੈ।’ ਪਰ ਜਦੋਂ ਉਹ ਮਸੀਹੀ ਸੁਸਮਾਚਾਰ ਦੇ ਉਲਟ ਕੁਝ ਸਿਖਾਉਂਦੇ ਹਨ, ਤਾਂ ਕਲੀਸੀਆ ਕੋਲ ਪਰਮੇਸ਼ਵਰ ਦਾ ਹੁਕਮ ਹੁੰਦਾ ਹੈ ਜੋ ਉਨ੍ਹਾਂ ਦੇ ਅਜਿਹੇ ਹੁਕਮ ਦੀ ਪਾਲਣਾ ਕਰਨ ਤੋਂ ਵਰਜਦਾ ਹੈ, ਮੱਤੀ 7:15 ਵਿੱਚ: ‘ਝੂਠੇ ਨਬੀਆਂ ਤੋਂ ਹੁਸ਼ਿਆਰ ਰਹੋ।’ ਅਤੇ ਗਲਾਤੀਆਂ 1:8 ਵਿੱਚ: ‘ਪਰ ਜੇਕਰ ਅਸੀਂ ਵੀ ਯਾ ਸੁਰਗ ਤੋਂ ਕੋਈ ਦੂਤ ਉਸ ਖੁਸ਼ ਖਬਰੀ ਤੋਂ ਬਿਨਾ ਜਿਹੜੀ ਅਸਾਂ ਤੁਹਾਨੂੰ ਸੁਣਾਈ ਸੀ ਕੋਈ ਹੋਰ ਖੁਸ਼ ਖਬਰੀ ਤੁਹਾਨੂੰ ਸੁਣਾਵੇ ਤਾਂ ਉਹ ਸਰਾਪਤ ਹੋਵੇ!’ ਅਤੇ 2 ਕੁਰਿੰਥੀਆਂ 13:8, 10 ਵਿੱਚ: ‘ਅਸੀਂ ਸਚਿਆਈ ਦੇ ਵਿਰੁੱਧ ਕੁਝ ਨਹੀਂ ਸਗੋਂ ਸਚਿਆਈ ਦੇ ਲਈ ਤਾਂ ਕੁਝ ਕਰ ਸੱਕਦੇ ਹਾਂ। ਜਾਂ ਅਸੀਂ ਨਿਰਬਲ ਹਾਂ ਅਤੇ ਤੁਸੀਂ ਬਲਵੰਤ ਹੋ ਤਾਂ ਅਸੀਂ ਅਨੰਦ ਹੁੰਦੇ ਹਾਂ ਅਤੇ ਇਹ ਪ੍ਰਾਰਥਨਾ ਵੀ ਕਰਦੇ ਹਾਂ ਭਈ ਤੁਸੀਂ ਸਿੱਧ ਹੋ ਜਾਓ। ਇਸ ਕਰਕੇ ਮੈਂ ਤੁਹਾਥੋਂ ਪਰੋਖੇ ਹੋ ਕੇ ਏਹ ਗੱਲਾਂ ਲਿਖਦਾ ਹਾਂ ਭਈ ਮੈਂ ਸਨਮੁਖ ਹੋ ਕੇ ਉਸ ਇਖ਼ਤਿਆਰ ਦੇ ਅਨੁਸਾਰ ਜੋ ਪ੍ਰਭੁ ਨੇ ਮੈਨੂੰ ਢਾਹੁਣ ਲਈ ਨਹੀਂ ਸਗੋਂ ਬਣਾਉਣ ਲਈ ਦਿੱਤਾ ਹੈ ਸਖਤੀ ਨਾ ਕਰਾਂ।’ ਅਤੇ ਔਗਸਟੀਨ ਲਿਖਦੇ ਹਨ ‘ਸਾਨੂੰ ਉਸ ਹਾਲਤ ’ਚ ਕੈਥੋਲਿਕ ਬਿਸ਼ਪਸ ਕੋਲ ਸਾਰੀ ਗੱਲਬਾਤ ਲਿਖਤੀ ਤੌਰ ’ਤੇ ਪਹੁੰਚਾਉਣੀ ਹੋਵੇਗੀ, ਜੇ ਉਹ ਗ਼ਲਤ ਹੋਣ ਜਾਂ ਪਰਮੇਸ਼ਵਰ ਦੇ ਧਾਰਮਿਕ ਗ੍ਰੰਥਾਂ ਦੇ ਉਲਟ ਕੁਝ ਕਰ ਰਹੇ ਹੋਣ।’

ਜੇ ਉਨ੍ਹਾਂ ਕੋਲ ਕੁਝ ਖਾਸ ਮਾਮਲਿਆਂ ਦੀ ਸੁਣਵਾਈ ਕਰਨ ਤੇ ਉਨ੍ਹਾਂ ਬਾਰੇ ਫ਼ੈਸਲਾ ਕਰਨ ਦਾ ਕੋਈ ਤਾਕਤ ਜਾਂ ਅਧਿਕਾਰ–ਖੇਤਰ ਹੈ; ਜਿਵੇਂ ਵਿਆਹ ਜਾਂ ਕੋਈ ਬਿੱਲ ਭਰਨ ਦਾ ਤੇ ਅਜਿਹਾ ਕੋਈ ਹੋਰ, ਮਨੁੱਖੀ ਅਧਿਕਾਰ ਰਾਹੀਂ ਉਹ ਇਹ ਕਰ ਸਕਦੇ ਹਨ। ਅਜਿਹੇ ਮਾਮਲਿਆਂ ’ਚ, ਜਦੋਂ ਸਾਧਾਰਣ ਲੋਕ ਨਾਕਾਮ ਹੋ ਜਾਂਦੇ ਹਨ, ਤਾਂ ਸ਼ਹਿਜ਼ਾਦੇ ਆਪਣੀ ਇੱਛਾ ਦੇ ਉਲਟ ਵੀ ਸ਼ਾਂਤੀ ਕਾਇਮ ਰੱਖਣ ਵਾਸਤੇ ਆਪਣੇ ਵਿਸ਼ਿਆਂ ਲਈ ਇਨਸਾਫ਼ ਕਰਦੇ ਹਨ।

ਇਸ ਤੋਂ ਇਲਾਵਾ, ਇਸ ਬਾਰੇ ਵੀ ਵਿਵਾਦ ਹੈ ਕਿ ਕੀ ਬਿਸ਼ਪਸ ਜਾਂ ਪਾਦਰੀ ਸਾਹਿਬਾਨ ਕੋਲ ਚਰਚ ਵਿੱਚ ਕੋਈ ਨਵੀਂਆਂ ਰੀਤਾਂ/ਰਸਮਾਂ ਲਾਗੂ ਕਰਨ ਅਤੇ ਭੋਜਨ, ਪਵਿੱਤਰ–ਦਿਹਾੜਿਆਂ ਤੇ ਪਾਦਰੀ ਸਾਹਿਬਾਨ ਦੇ ਰੈਂਕਸ ਜਾਂ ਆਰਡਰ ਬਾਰੇ ਕੋਈ ਕਾਨੂੰਨ ਸਥਾਪਤ ਕਰਨ ਦਾ ਅਧਿਕਾਰ ਹੈ। ਜਿਹੜੇ ਲੋਕ ਇਹ ਦਾਅਵਾ ਕਰਦੇ ਹਨ ਕਿ ਬਿਸ਼ਪਸ ਕੋਲ ਇਹ ਅਧਿਕਾਰ ਯੂਹੰਨਾ 16:12–13 ਦੇ ਹਵਾਲੇ ਨਾਲ ਹੈ: ‘ਅਜੇ ਮੈਂ ਤੁਹਾਡੇ ਨਾਲ ਬਹੁਤੀਆਂ ਗੱਲਾਂ ਕਰਨੀਆਂ ਹਨ ਪਰ ਹੁਣੇ ਤੁਸੀਂ ਸਹਾਰ ਨਹੀਂ ਸੱਕਦੇ। ਪਰ ਜਦ ਉਹ ਅਰਥਾਤ ਸਚਿਆਈ ਦਾ ਆਤਮਾ ਆਵੇ ਤਦ ਉਹ ਸਾਰੀ ਸਚਿਆਈ ਵਿੱਚ ਤੁਹਾਡੀ ਅਗਵਾਈ ਕਰੇਗਾ ਕਿਉਂ ਜੋ ਉਹ ਆਪਣੀ ਵੱਲੋਂ ਨਾ ਕਹੇਗਾ ਪਰ ਜੋ ਕੁਝ ਸੁਣੇਗਾ ਸੋਈ ਆਖੇਗਾ ਅਤੇ ਉਹ ਹੋਣ ਵਾਲੀਆਂ ਗੱਲਾਂ ਤੁਹਾਨੂੰ ਦੱਸੇਗਾ’। ਉਹ ਇਸ ਮਾਮਲੇ ਰਸੂਲਾਂ ਦੇ ਕਰਤੱਬ 15:20 ਵਿੱਚ ਦਰਜ ਰਸੂਲਾਂ ਦੀ ਮਿਸਾਲ ਵੀ ਦਿੰਦੇ ਹਨ, ਜਿਨ੍ਹਾਂ ਨੂੰ ਹੁਕਮ ਦਿੱਤਾ ਗਿਆ ਸੀ ਕਿ ਉਹ ਲਹੂ ਤੇ ਗਲ਼–ਘੁੱਟੇ ਮਾਸ ਤੋਂ ਬਚੇ ਰਹਿਣ। ਉਨ੍ਹਾਂ ਸਬਤ ਦੇ ਦਿਨ ਦਾ ਹਵਾਲਾ ਦਿੰਦੇ ਹਨ, ਜੋ ਡੈਕਾਲੌਗ ਦੇ ਉਲਟ ਪਰਮੇਸ਼ਵਰ ਦੇ ਦਿਨ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਅਜਿਹੀ ਕੋਈ ਮਿਸਾਲ ਨਹੀਂ ਮਿਲਦੀ, ਜਿਹੜੀ ਸਬਤ ਦਾ ਦਿਨ ਬਦਲਣ ਤੋਂ ਵੱਡੀ ਹੋਵੇ। ਉਨ੍ਹਾਂ ਮੁਤਾਬਕ ਚਰਚ ਦੀ ਤਾਕਤ ਮਹਾਨ ਹੈ ਕਿਉਂਕਿ ਇਹ ਦਸ ਹੁਕਮਾਂ ਵਿਚੋਂ ਇੱਕ ਰਾਹੀਂ ਮਿਲੀ ਹੈ!

ਪਰ ਇਸ ਪ੍ਰਸ਼ਨ ’ਤੇ ਸਾਡੇ ਲੋਕ ਸਿਖਾਉਂਦੇ ਹਨ ਕਿ ਬਿਸ਼ਪਸ ਕੋਲ ਮਸੀਹੀ ਸੁਸਮਾਚਾਰ ਦੇ ਉਲਟ ਕੋਈ ਵੀ ਫ਼ੈਸਲਾ ਦੇਣ ਦੀ ਕੋਈ ਤਾਕਤ ਨਹੀਂ ਹੁੰਦੀ, ਜਿਵੇਂ ਕਿ ਅਸੀਂ ਉੱਪਰ ਦਰਸਾਇਆ। ਕੈਨਨੀਕਲ ਕਾਨੂੰ ਇਹੋ ਸਿਖਾਉਂਦੇ ਹਨ। (ਡਿਸਟਿੰਕਸ਼ਨ 9)। ਇਸ ਤੋਂ ਇਲਾਵਾ, ਕੋਈ ਨਵੀਂਆਂ ਰਵਾਇਤਾਂ ਸਥਾਪਤ ਕਰਨ ਜਾਂ ਉਨ੍ਹਾਂ ਉੱਤੇ ਚੱਲਣਾ, ਪਾਪਮਾਫ਼ ਕਰਨਾ, ਜਾਂ ਪਰਮੇਸ਼ਵਰ ਦੀ ਮਹਿਮਾ ਤੇ ਧਾਰਮਿਕ ਪਵਿੱਤਰਤਾ ਲਈ ਯੋਗ ਬਣਾਉਣਾ ਪਵਿੱਤਰ ਮਸੀਹੀ ਧਾਰਮਿਕ ਗ੍ਰੰਥਾਂ ਦੇ ਉਲਟ ਹੈ। ਕਿਉਕਿ ਇਹ ਸਭ ਕੁਝ ਕਰ ਕੇ ਅਸੀਂ ਯਿਸੂ ਮਸੀਹ ਦੀ ਮਹਿਮਾ ਤੋਂ ਉਲਟ ਜਾਂਦੇ ਹਾਂ। ਸਪੱਸ਼ਟ ਹੈ ਕਿ ਇਸ ਵਿਚਾਰ ਕਾਰਨ ਚਰਚ ਦੀਆਂ ਰਵਾਇਤਾਂ ਕਈ ਗੁਣਾ ਵਧ ਚੁੱਕੀਆਂ ਹਨ, ਇਸ ਦੇ ਨਾਲ ਹੀ ਵਿਸ਼ਵਾਸ ਤੇ ਵਿਸ਼ਵਾਸ ਦੀ ਧਾਰਮਿਕ ਉੱਚਤਾ ਤੇ ਸੁੱਚਤਾ ਬਾਰੇ ਸਿਖਾਉਣਾ ਦਬਾ ਦਿੱਤਾ ਗਿਆ ਹੈ। ਇਸੇ ਲਈ ਉਹ ਹੁਣ ਵਧੇਰੇ ਪ੍ਰੀਤੀ ਭੋਜ ਤੇ ਤਿਉਹਾਰਾਂ ਦੇ ਦਿਨ ਅਤੇ ਰੋਜ਼ਿਆਂ ਦੇ ਦਿਨ ਮਨਾਉਂਦੇ ਹਨ, ਨਵੀਂਆਂ ਰਸਮਾਂ ਤੇ ਪ੍ਰਾਰਥਨਾ–ਸਭਾਵਾਂ ਸੰਤਾਂ ਦੇ ਆਦਰ–ਮਾਣ ਵਿੱਚ ਰੱਖਦੇ ਹਨ ਕਿਉਂਕਿ ਅਜਿਹੀਆਂ ਚੀਜ਼ਾਂ ਦੇ ਲੇਖਕ ਸੋਚਦੇ ਹਨ ਕਿ ਅਜਿਹੇ ਕੰਮਾਂ ਨਾਲ ਉਹ ਪਰਮੇਸ਼ਵਰ ਦੀ ਮਹਿਮਾ ਹਾਸਲ ਕਰਨ ਦੇ ਯੋਗ ਹੋ ਗਏ ਹਨ। ਇਸ ਤਰੀਕੇ, ਪਹਿਲਾਂ, ਪਛਤਾਵੇ ਨਾਲ ਸਬੰਧਤ ਕੈਨਨਜ਼ ਵੀ ਕਈ ਗੁਣਾ ਵਧ ਗਏ; ਅਤੇ ਲੋਕਾਂ ਦੀ ਤਸੱਲੀ ਲਈ ਅਜਿਹਾ ਹਾਲੇ ਵੀ ਅਜਿਹਾ ਹੁੰਦਾ ਵੇਖ ਸਕਦੇ ਹਾਂ।

ਇੰਝ ਹੀ, ਰਵਾਇਤਾਂ ਦੇ ਲੇਖਕ ਪਰਮੇਸ਼ਵਰ ਦੇ ਹੁਕਮ ਦਾ ਵਿਰੋਧ ਕਰਦੇ ਹਨ, ਜਦੋਂ ਉਹ ਖਾਣਿਆਂ, ਦਿਨਾ ਤੇ ਅਜਿਹੀਆਂ ਚੀਜ਼ਾਂ ਲਈ ਪਾਪਾਂ ਦੀ ਕਾਢ ਕਢਦੇ ਹਨ ਅਤੇ ਚਰਚ ਉੱਤੇ ਗ਼ੁਲਾਮੀ ਦਾ ਕਾਨੂੰਨੀ ਬੋਝ ਪਾਉਂਦੇ ਹਨ, ਜਿਵੇਂ ਕਿ ਪਰਮੇਸ਼ਵਰ ਨੇ ਮਸੀਹੀ ਲੋਕਾਂ ਨੂੰ ਦਰੁਸਤ ਠਹਿਰਾਏ ਜਾਣ ਯੋਗ ਬਣਨ ਲਈ ਰਸੂਲਾਂ ਤੇ ਬਿਸ਼ਪਸ ਨੂੰ ਲੈਵ–ਵਿਵਸਥਾ ਸੇਵਾ ਕਰਨ ਜਿਹਾ ਕੁਝ ਸਥਾਪਤ ਕਰਨ ਦਾ ਹੁਕਮ ਦਿੱਤਾ ਸੀ। ਉਨ੍ਹਾਂ ਵਿੱਚੋਂ ਕੁਝ ਇੰਝ ਲਿਖਦੇ ਲਿਖਦੇ ਹਨ। ਅਤੇ ਕੁਝ ਮਾਮਲਿਆਂ ’ਚ ਪੌਂਟਿਫ਼ਸ ਮੂਸਾ ਦੇ ਕਾਨੂੰਨ ਦੀ ਮਿਸਾਲ ਤੋਂ ਗੁੰਮਰਾਹ ਹੋਏ ਜਾਪਦੇ ਹਨ। ਇੰਝ ਉਹ ਬੋਝ ਆਏ: ਭਾਵ ਇਹ ਇੱਕ ਨਾਸ਼ਵਾਨ ਪਾਪ ਹੈ, ਹੋਰਨਾਂ ਨੂੰ ਕੋਈ ਨੁਕਸਾਨ ਪਹੁੰਚਾਏ ਬਗ਼ੈਰ, ਪਵਿੱਤਰ ਦਿਹਾੜਿਆਂ ਨੂੰ ਸਰੀਰਕ ਮਿਹਨਤ ਕਰਨਾ; ਕੈਨਨੀਕਲ ਸਮਿਆਂ ਦਾ ਖ਼ਿਆਲ ਨਾ ਰੱਖਣਾ; ਕਿ ਕੁਝ ਖਾਸ ਖਾਣੇ ਜ਼ਮੀਰ ਨੂੰ ਦਾਗ਼ੀ ਕਰ ਦਿੰਦੇ ਹਨ; ਰੋਜ਼ੇ ਰੱਖਣ ਨਾਲ ਪਰਮੇਸ਼ਵਰ ਖੁਸ਼ ਹੁੰਦੇ ਹਨ; ਇਹ ਕਿ ਕਿਸੇ ਖਾਸ ਮਾਮਲੇ ਵਿੱਚ ਪਾਪ ਨੂੰ ਕੋਈ ਖਾਸ ਅਥਾਰਟੀ ਹੀ ਮਾਫ਼ ਕਰ ਸਕਦੀ ਹੈ ਤੇ ਇਹ ਗੱਲ ਉਸ ਲਈ ਰਾਖਵੀਂ ਹੈ, ਕੈਨਨਜ਼ ਵੀ ਖੁਦ ਪਾਪ ਨੂੰ ਰਾਖਵਾਂ ਰੱਖੇ ਜਾਣ ਬਾਰੇ ਨਹੀਂ ਬੋਲਦੇ ਪਰ ਕਲੀਸੀਆ ਦੀ ਸਜ਼ਾ ਰਾਖਵੀਂ ਰੱਖਣ ਬਾਰੇ ਆਖਦੇ ਹਨ।

ਜ਼ਮੀਰਾਂ ਨੂੰ ਕਾਬੂ ਕਰਨ ਲਈ ਚਰਚ ਉੱਤੇ ਰਵਾਇਤਾਂ ਲਾਗੂ ਕਰਨ ਦਾ ਅਧਿਕਾਰ ਬਿਸ਼ਪਸ ਨੂੰ ਕਿੱਥੋਂ ਮਿਲਦਾ ਹੈ, ਜਦੋਂ ਪਤਰਸ ਰਸੂਲਾਂ ਦੇ ਕਰਤੱਬ 15:10 ਵਿੱਚ ਚੇਲਿਆਂ ਦੀਆਂ ਗਰਦਨਾਂ ਦੁਆਲੇ ਜੂਲਾ ਪਾਉਣ ਤੋਂ ਵਰਜਦੇ ਹਨ ਤੇ ਪੌਲੂਸ ਰਸੂਲ 2 ਕੁਰਿੰਥੀਆਂ 13:10 ਵਿੱਚ ਆਖਦੇ ਹਨ ਕਿ ਇਖ਼ਤਿਆਰ ਦੇ ਅਨੁਸਾਰ ਜੋ ਪ੍ਰਭੁ ਨੇ ਮੈਨੂੰ ਢਾਹੁਣ ਲਈ ਨਹੀਂ ਸਗੋਂ ਬਣਾਉਣ ਲਈ ਦਿੱਤਾ ਹੈ। ਉਹ ਇਨ੍ਹਾਂ ਰਵਾਇਤਾਂ ਰਾਹੀਂ ਪਾਪ ਕਿਉਂ ਵਧਾਉਂਦੇ ਹਨ?

ਪਰ ਇੱਥੇ ਬੜੀਆਂ ਸਪੱਸ਼ਟ ਗਵਾਹੀਆਂ ਹਨ, ਜੋ ਅਜਿਹੀਆਂ ਰਵਾਇਤਾਂ ਬਣਾਉਣ ਤੋਂ ਵਰਜਦੇ ਹਨ, ਭਾਵੇਂ ਉਨ੍ਹਾਂ ਪਰਮੇਸ਼ਵਰ ਦੀ ਮਹਿਮਾ ਤੇ ਮੁਕਤੀ ਲਈ ਜ਼ਰੂਰੀ ਦਾ ਦਰਜਾ ਵੀ ਦਿੱਤਾ ਜਾਂਦਾ ਹੈ। ਕੁੱਲੁਸੀਆਂ 2:16, 20–23 ਵਿੱਚ ਪੌਲੂਸ ਰਸੂਲ ਆਖਦੇ ਹਨ: ‘ਇਸ ਲਈ ਖਾਣ ਪੀਣ ਯਾ ਤਿਉਹਾਰ ਯਾ ਅਮੱਸਿਆ ਯਾ ਸਬਤਾਂ ਦੇ ਵਿਖੇ ਕੋਈ ਤੁਹਾਡੇ ਉੱਤੇ ਦੋਸ਼ ਨਾ ਲਾਵੇ। ਜੇ ਤੁਸੀਂ ਮਸੀਹ ਦੇ ਨਾਲ ਸੰਸਾਰ ਦੀਆਂ ਮੂਲ ਗੱਲਾਂ ਤੋਂ ਮਰ ਗਏ ਤਾਂ ਸੰਸਾਰ ਵਿੱਚ ਜੀਉਂਦਿਆਂ ਵਾਂਙੁ ਕਿਉਂ ਏਹੋ ਜੇਹੀਆਂ ਬਿਧੀਆਂ ਦੇ ਵੱਸ ਵਿੱਚ ਆਉਂਦੇ ਹੋ ਜਿਹੜੀਆਂ ਮਨੁੱਖਾਂ ਦੀਆਂ ਆਗਿਆਂ ਅਤੇ ਸਿੱਖਿਆ ਦੇ ਅਨੁਸਾਰ ਹਨ। ਜਿਵੇਂ ਹੱਥ ਨਾ ਲਾਵੀਂ, ਨਾ ਚੱਖੀਂ, ਨਾ ਛੋਹਵੀਂ ? ਏਹ ਸਾਰੀਆਂ ਵਸਤਾਂ ਵਰਤਣ ਨਾਲ ਹੀ ਨਾਸ ਹੋਣ ਵਾਲੀਆਂ ਹਨ। ਭਾਵੇਂ ਏਹ ਗੱਲਾਂ ਮਨ ਮਤੇ ਦੀ ਪੂਜਾ ਅਤੇ ਅਧੀਨਤਾਈ ਅਤੇ ਦੇਹੀ ਦੀ ਤਪੱਸਿਆ ਕਰਕੇ ਬੁੱਧ ਦੀਆਂ ਭਾਸਦੀਆਂ ਤਾਂ ਹਨ ਪਰ ਸਰੀਰ ਦੀਆਂ ਕਾਮਨਾਂ ਦੇ ਰੋਕਣ ਲਈ ਓਹ ਕਿਸੇ ਕੰਮ ਦੀਆਂ ਨਹੀਂ।’ ਤੀਤੁਸ 1:14 ‘ਚ ਵੀ ਉਹ ਨਵੀਂਆਂ ਰਵਾਇਤਾਂ ਕਾਇਮ ਕਰਨ ਤੋਂ ਵਰਜਦੇ ਹਨ: ‘ਅਤੇ ਯਹੂਦੀਆਂ ਦੀਆਂ ਖਿਆਲੀ ਕਹਾਣੀਆਂ ਵੱਲ ਅਤੇ ਅਜੇਹੇ ਮਨੁੱਖਾਂ ਦੇ ਹੁਕਮਾਂ ਵੱਲ ਜਿਹੜੇ ਸਚਿਆਈ ਤੋਂ ਫਿਰ ਜਾਂਦੇ ਹਨ ਚਿੱਤ ਨਾ ਲਾਉਣ।’

ਅਤੇ ਮੱਤੀ 15:14, 13 ਵਿੱਚ ਯਿਸੂ ਮਸੀਹ ਉਨ੍ਹਾਂ ਬਾਰੇ ਆਖਦੇ ਹਨ, ਜਿਨ੍ਹਾਂ ਨੂੰ ਰਵਾਇਤਾਂ ਦੀ ਲੋੜ ਪੈਂਦੀ ਹੈ: ‘ਉਨ੍ਹਾਂ ਨੂੰ ਜਾਣ ਦਿਓ, ਓਹ ਅੰਨ੍ਹਿਆਂ ਦੇ ਅੰਨ੍ਹੇ ਆਗੂ ਹਨ;’ ਅਤੇ ਉਹ ਇਸ ਕਿਸਮ ਦੀ ਬੰਦਗੀ ਨੂੰ ਰੱਦ ਕਰਦੇ ਹਨ: ‘ਹਰੇਕ ਬੂਟਾ ਜੋ ਮੇਰੇ ਸੁਰਗੀ ਪਿਤਾ ਨੇ ਨਹੀਂ ਲਾਇਆ ਸੋ ਜੜੋਂ· ਪੁਟਿਆ ਜਾਵੇਗਾ।’

ਜੇ ਬਿਸ਼ਪਸ ਨੂੰ ਅਨੰਤ ਰਵਾਇਤਾਂ ਨਾਲ ਚਰਚਾਂ ਉੱਤੇ ਬੋਝ ਪਾਉਣ ਅਤੇ ਜ਼ਮੀਰਾਂ ਉੱਤੇ ਬੋਝ ਪਾਉਣ ਦਾ ਅਧਿਕਾਰ ਹੈ, ਤਦ ਧਾਰਮਿਕ ਗ੍ਰੰਥ ਕਿਉਂ ਰਵਾਇਤਾਂ ਬਣਾਉਣ ਤੇ ਉਨ੍ਹਾਂ ਬਾਰੇ ਸੁਣਨ ਤੋਂ ਅਕਸਰ ਵਰਜਦੇ ਹਨ? ਇਹ ਉਨ੍ਹਾਂ ਨੂੰ ‘ਸ਼ੈਤਾਨਾਂ ਦੇ ਸਿਧਾਂਤ’ ਕਿਉਂ ਆਖਦੇ ਹਨ, ਤਿਮੋਥੀ 4:1 ਵਿੱਚ? ਕੀ ਪਵਿੱਤਰ ਆਤਮਾ ਵੱਲੋਂ ਇਨ੍ਹਾ ਚੀਜ਼ਾਂ ਬਾਰੇ ਦਿੱਤੀ ਗਈ ਅਗਾਊਂ ਚੇਤਾਵਨੀ ਅਜਾਈਂ ਚਲਾਈ ਗਈ?

ਇਸ ਲਈ, ਆਰਡੀਨੈਂਸ ਕਿਉਂਕਿ ਮਸੀਹੀ ਸੁਸਮਾਚਾਰ ਦੇ ਉਲਟ ਹੈ, ਜਦੋਂ ਇਨ੍ਹਾਂ ਨੂੰ ਸਥਾਪਤ ਕੀਤਾ ਜਾਂਦਾ ਹੈ ਜਿਵੇਂ ਉਹ ਜ਼ਰੂਰੀ ਹੋਣ ਜਾਂ ਇਹ ਵਿਚਾਰ ਅੱਗੇ ਰੱਖਿਆ ਜਾਂਦਾ ਹੈ ਕਿ ਉਨ੍ਹਾਂ ਰਾਹੀਂ ਪਰਮੇਸ਼ਵਰ ਦੀ ਮਹਿਮਾ ਹੁੰਦੀ ਹੈ, ਪਰ ਬਿਸ਼ਪਸ ਨੂੰ ਅਜਿਹੀਆਂ ਸੇਵਾਵਾਂ ਵਿੱਚ ਭਾਗ ਲੈਣ ਜਾਂ ਸਥਾਪਤ ਕਰਨ ਦੀ ਇਜਾਜ਼ਤ ਨਹੀਂ ਹੈ। ਕਿਉਕਿ ਗਿਰਜਾਘਰਾਂ ਵਿੱਚ ਮਸੀਹੀ ਆਜ਼ਾਦੀ ਦਾ ਸਿਧਾਂਤ ਕਾਇਮ ਰੱਖਣਾ ਜ਼ਰੂਰੀ ਹੈ; ਭਾਵ ਦਰੁਸਤ ਠਹਿਰਾਏ ਜਾਣ ਲਈ ਕਾਨੂੰਨ ਦਾ ਬੰਧੇਜ ਜ਼ਰੂਰੀ ਨਹੀਂ ਹੈ, ਜਿਵੇਂ ਕਿ ਗਲਾਤੀਆਂ 5:1 ਵਿੱਚ ਲਿਖਿਆ ਹੈ: ‘ਦ੍ਰਿੜ ਰਹੋ ਅਤੇ ਗੁਲਾਮੀ ਦੇ ਜੂਲੇ ਹੇਠਾਂ ਮੁੜ ਕੇ ਨਾ ਜੁਪੋ।’ ਮਸੀਹੀ ਸੁਸਮਾਚਾਰ ਦੀ ਮੁੱਖ ਧਾਰਾ ਨੂੰ ਕਾਇਮ ਰੱਖਣਾ ਲਾਜ਼ਮੀ ਹੁੰਦਾ ਹੈ, ਭਾਵ ਅਸੀਂ ਯਿਸੂ ਮਸੀਹ ਵਿੱਚ ਵਿਸ਼ਵਾਸ ਰੱਖ ਕੇ ਪਰਮੇਸ਼ਵਰ ਦੀ ਮਹਿਮਾ ਮੁਫ਼ਤ ਵਿੱਚ ਹਾਸਲ ਕਰਦੇ ਹਾਂ ਤੇ ਇਸ ਲਈ ਖਾਸ ਦਿਹਾੜੇ ਮਨਾਉਣ ਜਾਂ ਕੋਈ ਅਜਿਹੀ ਵਿਸ਼ੇਸ਼ ਰੀਤ/ਰਸਮ ਜਾਂ ਕੋਈ ਖਾਸ ਬੰਦਗੀ ਕਰਨ ਦੀ ਲੋੜ ਨਹੀਂ, ਜੋ ਮਨੁੱਖ ਦੁਆਰਾ ਬਣਾਈ ਗਈ ਹੋਵੇ।

ਤਦ, ਪਰਮੇਸ਼ਵਰ ਦੇ ਘਰ ਵਿੱਚ ਪਰਮੇਸ਼ਵਰ ਦੇ ਦਿਨ ਤੇ ਅਜਿਹੀਆਂ ਹੋਰ ਰੀਤਾਂ/ਰਸਮਾਂ ਬਾਰੇ ਅਸੀਂ ਕੀ ਸੋਚਦੇ ਹਾਂ? ਇਸ ਪ੍ਰਸ਼ਨ ਦਾ ਉੱਤਰ ਅਸੀਂ ਇਹ ਦਿੰਦੇ ਹਾਂ ਕਿ ਬਿਸ਼ਪਸ ਜਾਂ ਪਾਸਟਰਜ਼ ਸਾਹਿਬਾਨ ਲਈ ਆਰਡੀਨੈਂਸ ਜਾਰੀ ਕਰਨਾ ਕਾਨੂੰਨੀ ਭਾਵ ਜਾਇਜ਼ ਹੁੰਦਾ ਹੈ, ਤਾਂ ਜੋ ਚਰਚ ਵਿੱਚ ਚੀਜ਼ਾਂ ਇੱਕ ਵਿਵਸਥਾ ਨਾਲ ਅੱਗੇ ਵਧ ਸਕਣ ਪਰ ੳਹ ਪਰਮੇਸ਼ਵਰ ਦੀ ਮਹਿਮਾ ਲੈਣ ਜਾਂ ਉਨ੍ਹਾਂ ਦੀ ਪਾਪਾਂ ਦੀ ਮਾਫ਼ੀ ਲਈ ਯੋਗ ਹੋਣਾ ਸੰਭਵ ਨਹੀਂ ਹੈ ਤੇ ਨਾ ਹੀ ਉਨ੍ਹਾਂ ਨੂੰ ਜ਼ਰੂਰੀ ਪ੍ਰਾਰਥਨਾਵਾਂ ਸਮਝ ਕੇ ਉਨ੍ਹਾਂ ਰਾਹੀਂ ਜ਼ਮੀਰਾਂ ਨੂੰ ਬੰਨ੍ਹਿਆ ਜਾ ਸਕਦਾ ਹੈ ਤੇ ਇਹ ਸੋਚਣਾ ਕਿ ਉਨ੍ਹਾਂ ਨੂੰ ਤੋੜ ਕੇ ਹੋਰਨਾਂ ਪ੍ਰਤੀ ਕੋਈ ਅਪਰਾਧ ਕਰ ਦਿੱਤਾ ਹੈ। ਇੰਝ ਪੌਲੂਸ ਰਸੂਲ 1 ਕੁਰਿੰਥੀਆਂ 11:5 ਵਿੱਚ ਨਿਰਧਾਰਤ ਕਰਦੇ ਹਨ ਕਿ ਕਲੀਸੀਆ ਵਿੱਚ ਔਰਤਾਂ ਨੂੰ ਆਪਣੇ ਸਿਰ ਢਕਣੇ ਚਾਹੀਦੇ ਹਨ ਤੇ 1 ਕੁਰਿੰਥੀਆਂ 14:30 ਵਿੱਚ ਇਹ ਦੱਸਦੇ ਹਨ ਕਿ ਗਿਰਜਾਘਰ ਵਿੱਚ ਦੁਭਾਸ਼ੀਏ ਪੂਰੀ ਵਿਵਸਥਾ ਵਿੱਚ ਸੁਣਨੇ ਚਾਹੀਦੇ ਹਨ ਤੇ ਅਜਿਹੀਆਂ ਹੋਰ ਗੱਲਾਂ।

ਇਹ ਵਾਜਬ ਹੈ ਕਿ ਗਿਰਜਾਘਰਾਂ ਨੂੰ ਅਜਿਹੇ ਆਰਡੀਨੈਂਸ ਪ੍ਰੇਮ ਤੇ ਸ਼ਾਂਤੀ ਕਾਇਮ ਰੱਖਣ ਲਈ ਹੋਣੇ ਚਾਹੀਦੇ ਹਨ, ਤਾਂ ਕੋਈ ਵਿਅਕਤੀ ਦੂਜੇ ਨੂੰ ਤੰਗ–ਪਰੇਸ਼ਾਨ ਨਾ ਕਰੇ, ਤਾਂ ਜੋ ਚਰਚਾਂ ਵਿੱਚ ਸਭ ਚੀਜ਼ਾਂ ਇੱਕ ਇੱਕ ਵਿਵਸਥਾ ਵਿੱਚ ਤੇ ਬਿਨਾ ਕਿਸੇ ਭੰਬਲ਼ਭੂਸੇ ਦੇ ਹੋਣ, 1 ਕੁਰਿੰਥੀਆਂ 14:40. ਫ਼ਿਲੀਪੀਆਂ 2:14 ਨਾਲ ਤੁਲਨਾ ਕਰੋ। ਪਰ ਇਹ ਸਭ ਇਸ ਤਰੀਕੇ ਨਾਲ ਕਰਨਾ ਚਾਹੀਦਾ ਹੈ ਕਿ ਜ਼ਮੀਰਾਂ ਉੱਤੇ ਅਜਿਹਾ ਕੁਝ ਸੋਚਣ ਦਾ ਕੋਈ ਬੋਝ ਨਾ ਪਵੇ ਕਿ ਮੁਕਤੀ ਲਈ ਇਹ ਚੀਜ਼ਾਂ ਜ਼ਰੂਰੀ ਹਨ ਤੇ ਅਜਿਹਾ ਸੋਚਣਾ ਕਿ ਜਦੋਂ ਉਹ ਰਵਾਇਤਾਂ ਟੁੱਟਦੀਆਂ ਹਨ, ਤਾਂ ਕਿਸੇ ਹੋਰ ਨੂੰ ਕੋਈ ਪਰੇਸ਼ਾਨੀ ਹੁੰਦੀ ਹੈ। ਇੰਝ ਕੋਈ ਇਹ ਨਹੀਂ ਆਖਦਾ ਕਿ ਇੱਕ ਔਰਤ ਗੁਨਾਹ ਕਰ ਰਹੀ ਹੈ, ਜੇ ਉਹ ਜਨਤਾ ਵਿੱਚ ਆਪਣਾ ਸਿਰ ਬਿਨਾ ਢਕੇ ਜਾਂਦੀ ਹੈ, ਜੇ ਇੰਝ ਕਰਦਿਆਂ ਉਹ ਕਿਸੇ ਦੀ ਆਗਿਆ ਦੀ ਉਲੰਘਣਾ ਨਾ ਕਰ ਰਹੀ ਹੋਵੇ।

ਪਰਮੇਸ਼ਵਰ ਦਾ ਦਿਨ, ਈਸਟਰ, ਪਿੰਤੇਕੁਸਤ ਤੇ ਸਾਰੇ ਪਵਿੱਤਰ ਦਿਹਾੜੇ ਤੇ ਸਾਰੀਆਂ ਰਵਾਇਤਾਂ/ਰਸਮਾਂ ਨੂੰ ਮਨਾਉਣਾ ਇਸ ਵਰਗ ਵਿੱਚ ਆਉਂਦੇ ਹਨ। ਕਿਉਕਿ ਉਨ੍ਹਾਂ ਬਾਰੇ ਬਹੁਤ ਗ਼ਲਤ ਸਮਝ ਲਿਆ ਜਾਂਦਾ ਹੈ, ਜੋ ਇਹ ਸਮਝਦੇ ਹਨ ਕਿ ਚਰਚ ਦੀ ਅਥਾਰਟੀ ਨੇ ਸਬਤ ਦੇ ਦਿਨ ਦੀ ਥਾਂ ਪਰਮੇਸ਼ਵਰ ਦਾ ਦਿਨ ਮਨਾਉਣਾ ਜ਼ਰੂਰੀ ਕਰਾਰ ਦਿੱਤਾ ਹੈ। ਧਾਰਮਿਕ ਗ੍ਰੰਥ ਨੇ ਸਬਤ ਦੇ ਦਿਨ ਦਾ ਖਾਤਮਾ ਕਰ ਦਿੱਤਾ ਹੈ; ਕਿਉਂਕਿ ਇਹ ਸਿਖਾਉਂਦਾ ਹੈ ਕਿ ਮਸੀਹੀ ਸੁਸਮਾਚਾਰ ਨੇ ਜ਼ਾਹਿਰ ਕਰ ਦਿੱਤਾ ਹੈ ਕਿ ਮੁਸਾ ਦੀਆਂ ਸਾਰੀਆਂ ਰਸਮਾਂ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਫਿਰ ਵੀ ਕੋਈ ਇੱਕ ਖਾਸ ਦਿਨ ਨਿਯੁਕਤ ਕਰਨਾ ਜ਼ਰੂਰੀ ਸੀ, ਜਿਸ ਤੋਂ ਲੋਕ ਇਹ ਜਾਣ ਸਕਣ ਕਿ ਉਨ੍ਹਾਂ ਨੇ ਕਦੋਂ ਇਕੱਠੇ ਹੋਣਾ ਹੈ, ਇੰਝ ਜਾਪਦਾ ਹੈ ਕਿ ਚਰਚ ਨੇ ਇਸ ਮੰਤਵ ਲਈ ਪਰਮੇਸ਼ਵਰ ਦਾ ਦਿਨ ਤੈਅ ਕੀਤਾ ਹੈ ਇਹ ਦਿਨ ਇਸ ਹੋਰ ਕਾਰਨ ਕਰ ਕੇ ਵੀ ਚੁਣਿਆ ਗਿਆ ਹੈ, ਤਾਂ ਜੋ ਲੋਕਾਂ ਨੂੰ ਮਸੀਹੀ ਆਜ਼ਾਦੀ ਦੀ ਮਿਸਾਲ ਮਿਲ ਸਕੇ ਅਤੇ ਉਹ ਇਹ ਜਾਣ ਸਕਣ ਕਿ ਸਬਤ ਦਾ ਤੇ ਕੋਈ ਹੋਰ ਦਿਹਾੜਾ ਮਨਾਉਣਾ ਜ਼ਰੂਰੀ ਨਹੀਂ ਹੈ।

ਕਾਨੂੰਨ, ਨਵੇਂ ਕਾਨੂੰਨ ਦੀਆਂ ਰਸਮਾਂ ਤੇ ਸਬਤ ਦਾ ਦਿਨ ਬਦਲਣ ਲਈ ਕੁਝ ਹੌਲਨਾਕ ਦਲੀਲਾਂ ਦਿੱਤੀਆਂ ਜਾ ਰਹੀਆਂ ਹਨ, ਇਹ ਸਭ ਇਸ ਝੂਠੇ ਵਿਸ਼ਵਾਸ ਤੋਂ ਨਿੱਕਲੀਆਂ ਹਨ ਕਿ ਚਰਚ ਵਿੱਚ ਲੈਵ–ਵਿਵਸਥਾ ਸੇਵਾ ਕਾਇਮ ਕਰਨ ਦੀ ਜ਼ਰੂਰਤ ਹੈ ਅਤੇ ਇਹਕਿ ਯਿਸੂ ਮਸੀਹ ਨੇ ਮੁਕਤੀ ਲਈ ਲਾਜ਼ਮੀ ਨਵੀਂਆਂ ਰਸਮਾਂ ਬਣਾਉਣ ਲਈ ਰਸੂਲਾਂ ਤੇ ਬਿਸ਼ਪਸ ਸਨੂੰ ਅਧਿਕਾਰ ਦੇ ਦਿੱਤੇ ਸਨ। ਇਹ ਗ਼ਲਤੀਆਂ ਚਰਚ ਵਿੱਚ ਉਦੋਂ ਘੁਸ ਆਈਆਂ ਸਨ, ਜਦੋਂ ਵਿਸ਼ਵਾਸ ਦੀ ਉੱਚਤਾ ਤੇ ਸੁੱਚਤਾ ਸਹੀ ਤੇ ਸਪੱਸ਼ਟ ਤਰੀਕੇ ਪੜ੍ਹਾਇਆ ਨਹੀਂ ਜਾਂਦਾ। ਕੁਝ ਲੋਕਾਂ ਦੀ ਦਲੀਲ ਹੈ ਕਿ ਪਰਮੇਸ਼ਵਰ ਦਾ ਦਿਨ ਕਾਇਮ ਕਰਨਾ ਕੋਈ ਰੂਹਾਨੀ ਅਧਿਕਾਰ ਨਹੀਂ ਹੈ ਪਰ ਇਸ ਨੂੰ ਰੂਹਾਨੀ ਅਧਿਕਾਰ ਸਮਝਿਆ ਜਾਂਦਾ ਹੈ। ਉਹ ਪਵਿੱਤਰ–ਦਿਹਾੜਿਆਂ ਬਰੇ ਨਿਰਧਾਰਤ ਕਰਦੇ ਹਨ, ਕੰਮ ਕਰਨਾ ਕਿੰਨਾ ਕੁ ਜਾਇਜ਼ ਹੈ। ਜ਼ਮੀਰਾਂ ’ਤੇ ਬੋਝ ਪੈਣ ਤੋਂ ਇਲਾਵਾ ਅਜਿਹੀਆਂ ਦਲੀਲਾਂ ਕੀ ਹਨ? ਭਾਵੇਂ ਉਹ ਇਨ੍ਹਾਂ ਰਵਾਇਤਾਂ ਨੂੰ ਦਰੁਸਤ ਠਹਿਰਾਉਣ ਲਈ ਕੋਸ਼ਿਸ਼ ਕਰ ਸਕਦੇ ਹਨ; ਪਰ ਇਹ ਵਿਚਾਰ ਜ਼ਰੂਰ ਰਹੇਗਾ, ਕਿੱਥੇ ਵਿਸ਼ਵਾਸ ਦੀ ਧਾਰਮਿਕ ਉੱਚਤਾ ਤੇ ਸੁੱਚਤਾ ਤੇ ਮਸੀਹੀ ਆਜ਼ਾਦੀ ਬਾਰੇ ਜਾਣਕਾਰੀ ਨਹੀਂ ਹੈ।

ਰਸੂਲਾਂ ਨੂੰ ਰਸੂਲਾਂ ਦੇ ਕਰਤੱਬ 15:20 ਵਿੱਚ ‘ਲਹੂ ਤੋਂ ਬਚ ਕੇ ਰਹਿਣ’ ਦਾ ਹੁਕਮ ਦਿੱਤਾ ਗਿਆ ਸੀ। ਹੁਣ ਇਸ ਨੂੰ ਕੌਣ ਮੰਨਦਾ ਹੈ? ਫਿਰ ਵੀ ਉਹ ਕੋਈ ਗੁਨਾਹ ਨਹੀਂ ਕਰ ਰਹੇ ਹੁੰਦੇ ਜਿਹੜੇ ਇਸ ਹੁਕਮ ਨੂੰ ਨਹੀਂ ਮੰਨਦੇ ਕਿਉਕਿ ਰਸੂਲਾਂ ਨੇ ਵੀ ਅਜਿਹੇ ਬੰਧੇਜ ਨਾਲ ਆਪਣੀਆਂ ਜ਼ਮੀਰਾਂ ਉੱਤੇ ਬੋਝ ਨਹੀਂ ਪਾਉਣਾ ਚਾਹਿਆ ਸੀ; ਪਰ ਉਨ੍ਹਾਂ ਨੇ ਇਸ ਨੂੰ ਕੁਝ ਸਮੇਂ ਲਈ ਵਰਜ ਦਿੱਤਾ ਸੀ, ਤਾਂ ਜੋ ਕੋਈ ਗ਼ਲਤੀ ਨਾ ਹੋਵੇ। ਇਸ ਫ਼ੈਸਲੇ ਦੇ ਹਿੱਸੇ ਉੱਤੇ ਮਸੀਹੀ ਸੁਸਮਾਚਾਰ ਦੇ ਮੰਤਵ ਲਈ ਜ਼ਰੂਰ ਵਿਚਾਰ ਕਰਨਾ ਹੋਵੇਗਾ।

ਬਹੁਤ ਘੱਟ ਕੈਨਨਜ਼ (ਨਿਯਮ) ਦੀ ਪਾਲਣਾ ਇੰਨ੍ਹ–ਬਿੰਨ੍ਹ ਕੀਤੀ ਜਾਂਦੀ ਹੈ ਤੇ ਉਨ੍ਹਾਂ ਵਿੱਚੋਂ ਬਹੁਤੇ ਹਰ ਰੋਜ਼ ਵਰਤੋਂ ਤੋਂ ਬਾਹਰ ਹੁੰਦੇ ਜਾਂਦੇ ਹਨ, ਉਹ ਲੋਕ ਵੀ ਅਜਿਹਾ ਕਰਦੇ ਹਨ, ਜਿਹੜੇ ਰਵਾਇਤਾਂ ਦੀ ਰਾਖੀ ਬਹੁਤ ਧਿਆਨ ਨਾਲ ਕਰਦੇ ਹਨ। ਲੋਕਾਂ ਦੀਆਂ ਜ਼ਮੀਰਾਂ ਨੂੰ ਉਦੋਂ ਤੱਕ ਸ਼ਾਂਤ ਕਰਨਾ ਸੰਭਵ ਨਹੀਂ ਹੈ, ਜਦੋਂ ਤੱਕ ਕਿ ਨਿਆਂ ਨਾ ਹੋ ਜਾਵੇ, ਅਸੀਂ ਜਾਣਦੇ ਹਾਂ ਕਿ ਕੈਨਨਜ਼ ਦੀ ਪਾਲਣਾ ਬਿਨਾ ਇਸ ਵਿਚਾਰ ਦੇ ਕੀਤੀ ਜਾਂਦੀ ਹੈ ਕਿ ਉਹ ਜ਼ਰੂਰੀ ਹਨ ਤੇ ਜ਼ਮੀਰਾਂ ਨੂੰ ਕੋਈ ਨੁਕਸਾਨ ਨਹੀਂ ਪੁੱਜਦਾ; ਭਾਵੇਂ ਰਵਾਇਤਾਂ ਦੀ ਵਰਤੋਂ ਬੰਦ ਹੋ ਜਾਵੇ।

ਬਿਸ਼ਪਸ ਲੋਕਾਂ ਨੂੰ ਆਸਾਨੀ ਨਾਲ ਇਹ ਰਵਾਇਤਾਂ ਦੀ ਕਾਨੂੰਨੀ ਪਾਲਣਾ ਕਰਵਾ ਲੈਂਦੇ ਹਨ, ਜੇ ਉਹ ਜ਼ੋਰ ਨਹੀਂ ਦੇਣਗੇ ਕਿ ਉਹ ਉਨ੍ਹਾਂ ਰਵਾਇਤਾਂ ਦੀ ਪਾਲਣਾ ਕਰਦੇ ਹਨ, ਤਦ ਉਨ੍ਹਾਂ ਦੀ ਪਾਲਣਾ ਚੰਗੀ ਜ਼ਮੀਰ ਨਾਲ ਨਹੀਂ ਕੀਤੀ ਜਾ ਸਕਦੀ। ਹੁਣ ਉਹ ਅਣਵਿਆਹੁਤਾ ਜੀਵਨ ਦਾ ਹੁਕਮ ਦਿੰਦੇ ਹਨ; ਉਹ ਸਿਰਫ਼ ਉਨ੍ਹਾਂ ਨੂੰ ਹੀ ਕਬੂਲ ਕਰਦੇ ਹਨ, ਜੋ ਇਹ ਸਹੁੰ ਚੁੱਕਦੇ ਹਨ ਕਿ ਉਹ ਮਸੀਹੀ ਸੁਸਮਾਚਾਰ ਦਾ ਸ਼ੁੱਧ ਸਿਧਾਂਤ ਨਹੀਂ ਸਿਖਾਉਣਗੇ। ਚਰਚ ਆਪਣੇ ਬਿਸ਼ਪਾਂ ਨੂੰ ਆਪਣੀ ਇੱਜ਼ਤ ਦੀ ਕੀਮਤ ਉੱਤੇ ਇਕਰਾਰਨਾਮੇ ਦੀ ਬਹਾਲੀ ਕਰਨ ਲਈ ਨਹੀਂ ਆਖਦੇ; ਜਦ ਕਿ ਚੰਗੇ ਪਾਦਰੀ ਸਾਹਿਬਾਨ ਲਈ ਅਜਿਹਾ ਕਰਨਾ ਵਾਜਬ ਹੋਵੇਗਾ। ਉਹ ਸਿਰਫ਼ ਇਹ ਪੁੱਛਦੇ ਹਨ ਕਿ ਉਹ ਬੇਲੋੜੇ ਬੋਝ ਖ਼ਤਮ ਕਰਨਗੇ ਜੋ ਨਵੇਂ ਹਨ ਤੇ ਜੋ ਕੈਥੋਲਿਕ ਚਰਚ ਦੀ ਰਵਾਇਤ ਦੇ ਉਲਟ ਹਨ। ਅਜਿਹਾ ਹੋ ਸਕਦਾ ਹੈ ਕਿ ਸ਼ੁਰੂਆਤ ਵਿੱਚ, ਇਨ੍ਹਾਂ ਵਿੱਚੋਂ ਕੁਝ ਆਰਡੀਨੈਂਸ, ਵਾਜਬ ਕਾਰਨਾਂ ਕਰਕੇ, ਬਾਅਦ ’ਚ ਵਾਜਬ ਨਾ ਰਹਿਣ ਇਹ ਵੀ ਸਪੱਸ਼ਟ ਹੈ ਕਿ ਕੁਝ ਗ਼ਲਤ ਤਰੀਕੇ ਅਪਣਾਏ ਗਏ ਸਨ। ਇਹ ਪੌਂਟਿਫ਼ ਦੀ ਮਰਜ਼ੀ ਤੇ ਦਿਆ ਉੱਤੇ ਨਿਰਭਰ ਹੁੰਦਾ ਹੈ ਕਿ ਉਹ ਹੁਣ ਉਨ੍ਹਾਂ ਦਾ ਖਾਤਮ ਕਰ ਦੇਣ ਕਿਉਂਕਿ ਅਜਿਹੀ ਕੋਈ ਸੋਧ ਚਰਚ ਦੀ ਏਕਤਾ ਨਹੀਂ ਹਿਲਾਉਂਦੀ। ਹੁਣ ਕਿਉਂਕਿ ਬਹੁਤ ਸਾਰੀਆਂ ਮਨੁੱਖੀ ਰਵਾਇਤਾਂ ਸਮੇਂ ਨਾਲ ਬਦਲ ਗਈਆਂ ਹਨ, ਜਿਵੇਂ ਕੈਨਨਜ਼ ਵੀ ਖੁਦ ਹੀ ਦਰਸਾਉਂਦੇ ਹਨ। ਪਰ ਕੀ ਅਜਿਹਾ ਅਸੰਭਵ ਹੈ ਕਿ ਕੀ ਪਵਿੱਤਰ ਦਿਹਾੜੇ ਮਨਾਉਣ ਤੇ ਰੀਤਾਂ/ਰਿਵਾਜਾਂ ਦੀ ਪਾਲਣਾ ਕਰਨ ਦਾ ਖਾਤਮਾ ਕਰਨਾ ਕੋਈ ਪਾਪ ਨਹੀਂ ਮੰਨਿਆ ਜਾਵੇਗਾ ਕਿਉਕਿ ਸਾਡੇ ਲਈ ਰਸੂਲਾਂ ਦੇ ਨਿਯਮ ਨੂੰ ਮੰਨਣਾ ਜ਼ਰੂਰੀ ਹੈ, ਰਸੂਲਾਂ ਦੇ ਕਰਤੱਬ 5:29 ਵਿੱਚ ਸਾਨੂੰ ਹੁਕਮ ਦਿੱਤਾ ਗਿਆ ਹੈ ਕਿ ਸਾਡੇ ਲਈ ਮਨੁੱਖਾਂ ਦਾ ਨਹੀਂ ਪਰਮੇਸ਼ਵਰ ਦਾ ਹੁਕਮ ਮੰਨਣਾ ਲਾਜ਼ਮੀ ਹੈ।

1 ਪਤਰਸ 5:3 ਵਿੱਚ ਪਤਰਸ ਬਿਸ਼ਪਾਂ ਨੂੰ ਮਾਲਕ ਬਣਨ ਤੇ ਚਰਚਾਂ ਉੱਤੇ ਰਾਜ ਕਰਨ ਤੋਂ ਵਰਜਦੇ ਹਨ। ਹੁਣ ਬਿਸ਼ਪਸ ਤੋਂ ਸਰਕਾਰ ਜ਼ਬਰਦਸਤੀ ਖੋਹਣ ਦੀ ਸਾਡੀ ਕੋਈ ਮਨਸ਼ਾ ਨਹੀਂ ਹੈ ਪਰ ਅਸੀਂ ਇਹ ਇੱਕ ਗੱਲ ਪੁੱਛਦੇ ਹਾਂ ਕਿ ਉਹ ਮਸੀਹੀ ਸੁਸਮਾਚਾਰ ਨੂੰ ਸ਼ੁੱਧਤਾ ਨਾਲ ਸਿਖਾਉਣ ਦੀ ਇਜਾਜ਼ਤ ਦਿੰਦੇ ਹਨ ਤੇ ਉਹ ਕੁਝ ਗੱਲਾਂ ਮੰਨਣ ਤੋਂ ਛੋਟ ਦੇ ਦਿੰਦੇ ਹਨ ਕਿਉਂਕਿ ਉਨ੍ਹਾਂ ਦੀ ਪਾਲਣਾ ਪਾਪ ਤੋਂ ਬਿਨਾ ਨਹੀਂ ਕੀਤੀ ਜਾ ਸਕਦੀ। ਪਰ ਜੇ ਉਹ ਛੋਟ ਨਹੀਂ ਦਿੰਦੇ, ਤਾਂ ਇਹ ਉਨ੍ਹਾਂ ਨੇ ਵੇਖਣਾ ਹੈ ਕਿ ਉਹ ਆਪਣੀ ਜ਼ਿੱਦ ਨਾਲ ਅਜਿਹਾ ਕਰ ਕੇ ਪਰਮੇਸ਼ਵਰ ਨੂੰ ਕਿਵੇਂ ਹਿਸਾਬ ਦੇਣਗੇ, ਇਹ ਚਰਚ ਵਿੱਚ ਮਤਭੇਦ ਦਾ ਕਾਰਨ ਹੋ ਸਕਦਾ ਹੈ।

ਸਿੱਟਾ

ਇਹ ਉਹ ਮੁੱਖ ਧਾਰਾਵਾਂ ਹਨ, ਜਿਹੜੀਆਂ ਵਿਵਾਦਗ੍ਰਸਤ ਜਾਪਦੀਆਂ ਹਨ। ਭਾਵੇਂ ਅਸੀਂ ਹੋਰ ਦੁਰਵਰਤੋਂ ਬਾਰੇ ਵੀ ਬੋਲ ਸਕਦੇ ਸਾਂ, ਫਿਰ ਵੀ ਅਸੀਂ ਬੇਲੋੜੀ ਲੰਬਾਈ ਤੋਂ ਬਚਾਅ ਕੀਤਾ ਹੈ, ਅਸੀਂ ਸਿਰਫ਼ ਮੁੱਖ ਨੁਕਤੇ ਹੀ ਸਾਹਮਣੇ ਰੱਖੇ ਹਨ, ਜਿਨ੍ਹਾਂ ਤੋਂ ਬਾਕੀ ਰਹਿੰਦੇ ਤਾਂ ਆਸਾਨੀ ਨਾਲ ਹੱਲ ਕਰ ਲਏ ਜਾ ਸਕਦੇ ਹਨ। ਬਹੁਤੀਆਂ ਸ਼ਿਕਾਇਤਾਂ ਸ਼ਮੂਲੀਅਤਾਂ, ਤੀਰਥ–ਯਾਤਰਾਵਾਂ ਤੇ ਪੰਥ ’ਚੋਂ ਛੇਕੇ ਜਾਣ ਦੇ ਅਧਿਕਾਰ ਦੀ ਦੁਰਵਰਤੋਂ ਕਰਨ ਦੀਆਂ ਆਈਆਂ ਹਨ। ਸਥਾਨਕ ਚਰਚ ਕਲੀਸੀਆਵਾਂ ਬਹੁਤ ਤਰੀਕਿਆਂ ਨਾਲ ਸਬੰਧਤ ਵਿਅਕਤੀਆਂ ਦੀਆਂ ਸ਼ਮੂਲੀਅਤਾਂ ਕਾਰਨ ਖ਼ਫ਼ਾ ਹੋਈਆਂ ਹਨ। ਸਥਾਨਕ ਗਿਰਜਾਘਰ ਦੇ ਅਧਿਕਾਰ, ਗੁਨਾਹਾਂ ਦਾ ਇਕਬਾਲ, ਮ੍ਰਿਤਕ ਦੇਹਾਂ ਨੂੰ ਦਫ਼ਨਾਉਣ, ਬਹੁਤ ਖਾਸ ਮੌਕਿਆਂ ਉੱਤੇ ਮਸੀਹੀ ਪ੍ਰਚਾਰ ਕਰਨ ਤੇ ਅਜਿਹੀਆਂ ਹੋਰ ਅਣਗਿਣਤ ਚੀਜ਼ਾਂ ਨੂੰ ਲੈ ਕੇ ਨੂੰ ਲੈ ਪਾਦਰੀ ਸਾਹਿਬਾਨ ਤੇ ਮਸੀਹੀ ਭਿਖ਼ਸ਼ੂਆਂ ਵਿਚਾਲੇ ਅੰਤਹੀਣ ਵਿਵਾਦ ਸਾਹਮਣੇ ਆਏ ਸਨ। ਅਸੀਂ ਇਹ ਮਾਮਲੇ ਅੱਗੇ ਭੇਜੇ ਸਨ, ਤਾਂ ਜੋ ਇਸ ਮਾਮਲੇ ਦੇ ਮੁੱਖ ਨੁਕਤੇ ਨਿਰਧਾਰਤ ਹੋ ਸਕਣ ਤੇ ਉਨ੍ਹਾਂ ਬਾਰੇ ਸਹਿਜੇ ਸਮਝਿਆ ਜਾ ਸਕੇ। ਇੱਥੇ ਕਿਸੇ ਬਾਰੇ ਕੁਝ ਨਹੀਂ ਆਖਿਆ ਗਿਆ ਹੈ ਤੇ ਨਾ ਹੀ ਕਿਸੇ ਦੀ ਕਿਸੇ ਮੁੱਦੇ ਉੱਤੇ ਕੋਈ ਆਲੋਚਨਾ ਕੀਤੀ ਗਈ ਹੈ। ਅਸੀਂ ਸਿਰਫ਼ ਉਨ੍ਹਾਂ ਮੁੱਦਿਆਂ ਬਾਰੇ ਹੀ ਗੱਲ ਕੀਤੀ ਹੈ, ਜਿਨ੍ਹਾਂ ਬਾਰੇ ਅਸੀਂ ਸਮਝਿਆ ਹੈ ਕਿ ਇਹ ਬੋਲਣੇ ਜ਼ਰੂਰੀ ਹਨ; ਤਾਂ ਜੋ ਇਹ ਸਿਧਾਂਤਕ ਤੌਰ ’ਤੇ ਸਮਝਿਆ ਜਾ ਸਕੇ ਕਿ ਰਸਮਾਂ ਦੌਰਾਨ ਸਾਡੇ ਵੱਲੋਂ ਕੁਝ ਧਾਰਮਿਕ ਗ੍ਰੰਥਾਂ ਜਾਂ ਕੈਥੋਲਿਕ ਚਰਚ ਦੇ ਉਲਟ ਨਹੀਂ ਹੋਇਆ ਤੇ ਕੋਈ ਉਲੰਘਣਾ ਨਹੀਂ ਹੋਈ। ਇਹ ਵੀ ਸਪੱਸ਼ਟ ਹੈ ਕਿ ਅਸੀਂ ਇਸ ਗੱਲ ਦਾ ਬਹੁਤ ਜ਼ਿਆਦਾ ਖ਼ਿਆਲ ਰੱਖਿਆ ਹੈ ਕਿ ਸਾਡੇ ਗਿਰਜਾਘਰਾਂ ਵਿੱਚ ਕੋਈ ਨਵਾਂ ਤੇ ਪਰਮੇਸ਼ਵਰ ਦੀ ਮਰਜ਼ੀ ਤੋਂ ਬਗ਼ੈਰ ਕੋਈ ਹੋਰ ਸਿਧਾਂਤ ਦਾਖ਼ਲ ਨਾ ਹੋਵੇ।

ਬਾਦਸ਼ਾਹ ਸਲਾਮਤ ! ਅਸੀਂ ਆਪ ਜੀ ਦੇ ਹੁਕਮ ਮੁਤਾਬਕ ਉਪਰੋਕਤ ਧਾਰਾਵਾਂ ਪੇਸ਼ ਕਰਨੀਆਂ ਚਾਹੁੰਦੇ ਹਾਂ; ਤਾਂ ਜੋ ਸਾਡਾ ਇਕਬਾਲ (ਕਨਫ਼ੈਸ਼ਨ) ਪ੍ਰਦਰਸ਼ਿਤ ਹੋ ਸਕੇ ਤੇ ਲੋਕ ਸਾਡੇ ਅਧਿਆਪਕਾਂ/ਪੁਰਖਿਆਂ ਦੇ ਸਿਧਾਂਤ ਦਾ ਖੁਲਾਸਾ ਵੇਖ ਸਕਣ। ਜੇ ਫਿਰ ਵੀ ਕੋਈ ਸੋਚਦਾ ਹੈ ਕਿ ਇਸ ਇਕਬਾਲ ਵਿੱਚ ਕੁਝ ਰਹਿ ਗਿਆ ਹੈ, ਤਾਂ ਅਸੀਂ ਪਰਮੇਸ਼ਵਰ ਦੀ ਮਰਜ਼ੀ ਤੇ ਧਾਰਮਿਕ ਗ੍ਰੰਥਾਂ ਅਨੁਸਾਰ ਪੂਰੀ ਜਾਣਕਾਰੀ ਪੇਸ਼ ਕਰਨ ਲਈ ਤਿਆਰ ਹਾਂ।

ਬਾਦਸ਼ਾਹ ਸਲਾਮਤ ਆਪ ਜੀ ਦੇ ਵਿਸ਼ਵਾਸਪਾਤਰ ਵਿਸ਼ੇ:

ਜੌਨ, ਸੈਕਸੋਨੀ ਦੇ ਡਿਊਕ, ਵੋਟਰ

ਜਾਰਜ, ਮਾਰਗ੍ਰੇਵ, ਬ੍ਰੈਂਡਨਬਰਗ

ਅਰਨੈਸਟ, ਲਿਊਨੇਬਰਗ ਦੇ ਡਿਊਕ

ਫ਼ਿਲਿਪ, ਲੈਂਡਗ੍ਰੇਵ, ਹੈਸੇ

ਜੌਨ ਫ਼ੈਡ੍ਰਿਕ, ਸੈਕਸੋਨੀ ਦੇ ਡਿਊਕ

ਫ਼੍ਰਾਂਸਿਸ, ਲੁਏਨੇਬਰਗ ਦੇ ਡਿਊਕ

ਵੌਲਫ਼ਗੈਂਗ, ਐਨਹਾਲਟ ਦੇ ਰਾਜਕੁਮਾਰ

ਨਿਊਰੇਮਬਰਗ ਦੀ ਸੈਨੇਟ ਅਤੇ ਮੈਜਿਸਟ੍ਰੇਸੀ

ਰਿਊਟਲਿੰਜਨ ਦੀ ਸੈਨੇਟ।